ਫੇਸਬੁੱਕ ਨੇ 1.5 ਕਰੋੜ ਲੋਕਾਂ ਨੂੰ ਪਾਇਆ ਨਵਾਂ ਸਿਆਪਾ

ਤਸਵੀਰ ਸਰੋਤ, Getty Images
- ਲੇਖਕ, ਡੇਵ ਲੀ
- ਰੋਲ, ਉੱਤਰੀ ਅਮਰੀਕਾ ਟੈਕਨੌਲੋਜੀ ਰਿਪੋਰਟਰ
ਫੇਸਬੁੱਕ ਨੇ ਆਪਣੇ ਵਰਤੋਂਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇੱਕ ਬੱਗ ਕਰਕੇ ਉਨ੍ਹਾਂ ਦੀ ਨਿੱਜੀ ਤੌਰ ਤੇ ਪੋਸਟ ਕੀਤੀ ਜਾਣਕਾਰੀ ਜਨਤਕ ਹੋ ਸਕਦੀ ਹੈ।
ਇੱਕ ਆਰਜੀ ਤਕਨੀਕੀ ਖਰਾਬੀ ਕਰਕੇ ਕਿਸੇ ਯੂਜ਼ਰ ਦੀ ਪੋਸਟ "ਐਵਰੀ-ਵੰਨ" (ਹਰ ਕਿਸੇ ਨਾਲ) ਸਾਂਝੀ ਹੋ ਜਾਵੇਗੀ ਭਾਵੇਂ ਉਨ੍ਹਾਂ ਨੇ ਉਸ ਪੋਸਟ ਦੀ ਨਿੱਜਤਾ ਸੈੱਟਿੰਗ ਕੁਝ ਹੋਰ ਕੀਤੀ ਹੋਵੇ ਮਿਸਾਲ ਵਜੋਂ "ਫਰੈਂਡਜ਼ ਆਫ਼ ਫਰੈਂਡਜ਼" ( ਦੋਸਤ ਅਤੇ ਦੋਸਤਾਂ ਦੇ ਦੋਸਤ ਦੇਖ ਸਕਦੇ ਹਨ)।
ਫੇਸਬੁੱਕ ਦੇ ਨਿੱਜਤਾ ਮਾਮਲਿਆਂ ਦੇ ਮੁਖੀ ਨੇ ਕਿਹਾ, "ਅਸੀਂ ਇਸ ਗਲਤੀ ਲਈ ਮਾਫ਼ੀ ਚਾਹੁੰਦੇ ਹਾਂ।"
ਜਿਹੜੇ ਯੂਜ਼ਰਾਂ ਉੱਤੇ ਇਸ ਦਾ ਅਸਰ ਪਿਆ ਹੈ ਉਨ੍ਹਾਂ ਦੀ ਨਿਊਜ਼ਫੀਡ ਜ਼ਰੀਏ ਜਾਣਕਾਰੀ ਦੇ ਦਿੱਤੀ ਜਾਵੇਗੀ।
"ਹਾਲ ਹੀ ਵਿੱਚ ਸਾਨੂੰ ਇੱਕ ਬੱਗ (ਸਮੱਸਿਆ) ਮਿਲੀ ਹੈ ਜੋ ਜਦੋਂ ਕੋਈ ਪੋਸਟ ਤਿਆਰ ਕਰਦੇ ਸਨ ਤਾਂ ਜਨਤਕ ਤੌਰ 'ਤੇ ਪਬਲਿਸ਼ ਕਰਨ ਦੀ ਸਲਾਹ ਦਿੰਦਾ ਸੀ।"
"ਅਸੀਂ ਇਸ ਸਮੱਸਿਆ ਨੂੰ ਸੁਲਝਾ ਲਿਆ ਹੈ। ਅੱਜ ਤੋਂ ਅਸੀਂ ਸਾਰੇ ਪ੍ਰਭਾਵਿਤਾਂ ਨੂੰ ਦੱਸਣ ਜਾ ਰਹੇ ਹਾਂ ਕਿ ਉਹ ਆਪਣੀਆਂ ਨਿੱਜਤਾ ਸੈਟਿੰਗਜ਼ ਰਿਵੀਊ ਕਰ ਲੈਣ।"

ਤਸਵੀਰ ਸਰੋਤ, Getty Images
"ਸਪੱਸ਼ਟਤਾ ਲਈ, ਇਹ ਬੱਗ ਨੇ ਲੋਕਾਂ ਦੀਆਂ ਪਹਿਲਾਂ ਤੋਂ ਪਾਈਆਂ ਪੋਸਟਾਂ ਉੱਤੇ ਅਸਰ ਨਹੀਂ ਕੀਤਾ- ਅਤੇ ਉਹ ਹੁਣ ਵੀ ਪਹਿਲਾਂ ਵਾਂਗ ਆਪਣੀਆਂ ਪੋਸਟਾਂ ਦੇਖਣ (ਆਡੀਅਜ਼) ਵਾਲਿਆਂ ਦੀ ਚੋਣ ਕਰ ਸਕਦੇ ਹਨ ਜਿਵੇਂ ਕਿ ਉਹ ਹਮੇਸ਼ਾ ਤੋਂ ਕਰਦੇ ਆਏ ਹਨ।"
ਬੁਲਾਰੇ ਨੇ ਅੱਗੇ ਕਿਹਾ ਕਿ ਇਹ ਖਰਾਬੀ 18 ਤੋਂ 22 ਮਈ ਦੌਰਾਨ ਐਕਟਿਵ ਰਹੀ ਸੀ। ਵੈੱਬਸਾਈਟ ਇਸ ਨੂੰ 27 ਮਈ ਤੱਕ ਪੋਸਟਾਂ ਨੂੰ ਮੁੜ ਨਿੱਜੀ ਜਾਂ ਯੂਜ਼ਰ ਦੀ ਚੋਣ ਮੁਤਾਬਕ ਕਰ ਸਕੀ।"
ਬੱਗ ਨੇ ਕੀ ਕੀਤਾ?
ਜਦੋਂ ਵਰਤੋਂਕਾਰ ਫੇਸਬੁੱਕ ਤੇ ਪੋਸਟ ਕਰਦੇ ਹਨ ਤਾਂ ਉੱਥੇ ਕੁਝ ਆਪਸ਼ਨ ਦਿਖਾਈ ਦਿੰਦੇ ਹਨ ਕਿ ਪੋਸਟ ਕੌਣ ਦੇਖ ਸਕੇਗਾ। ਜੇ ਵਰਤੋਂਕਾਰ ਪਬਲਿਕ (ਜਨਤਕ) ਚੁਣਦਾ ਹੈ ਤਾਂ ਇਸ ਪੋਸਟ ਨੂੰ ਕੋਈ ਵੀ ਦੇਖ ਸਕਦਾ ਹੈ।
ਦੂਸਰਾ ਆਪਸ਼ਨ ਦਰਸ਼ਕਾਂ ਨੂੰ ਸੀਮਿਤ ਕਰ ਦਿੰਦਾ ਹੈ। ਜ਼ਿਆਦਾਤਰ ਲੋਕ ਆਪਣੇ ਦੋਸਤਾਂ ਨਾਲ ਹੀ ਪੋਸਟਾਂ ਸਾਂਝੀਆਂ ਕਰਦੇ ਹਨ।
ਫੇਸਬੁੱਕ ਯਾਦ ਰੱਖਦੀ ਹੈ ਕਿ ਪਹਿਲਾਂ ਤੁਸੀਂ ਕੀ ਸੈਟਿੰਗ ਕੀਤੀ ਸੀ ਅਤੇ ਆਪਣੇ ਆਪ ਹੀ ਨਵੀਂ ਪੋਸਟ ਲਈ ਉਹੀ ਸੈਟਿੰਗ ਕਰ ਦਿੰਦਾ ਹੈ।
ਹਾਲਾਂਕਿ ਇਸ ਸਾਲ 18 ਤੋਂ 22 ਮਈ ਦੌਰਾਨ ਬੱਗ ਨੇ ਸਾਰੀਆਂ ਪੋਸਟਾਂ ਨੂੰ ਜਨਤਕ ਕਰ ਦਿੱਤਾ।
ਜੇ ਕਿਸੇ ਨੇ ਬਦਲੀਆਂ ਸੈਟਿੰਗਜ਼ ਦੀ ਜਾਂਚ ਕੀਤੇ ਬਿਨਾਂ ਕੁਝ ਪੋਸਟ ਕੀਤਾ ਹੋਵੇਗਾ ਤਾਂ ਉਸਦੀ ਉਹ ਪੋਸਟ ਜੋ ਕਿ ਸਿਰਫ ਦੋਸਤਾਂ ਲਈ ਪਾਉਣੀ ਸੀ ਉਹ ਵੀ ਜਨਤਕ ਹੋ ਗਈਆਂ ਹੋਣਗੀਆਂ।
ਫੇਸਬੁੱਕ ਮੁਤਾਬਕ ਇਸ ਨਾਲ 14 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ। ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਦੁਰਘਟਨਾਵਾਂ
ਫੇਸਬੁੱਕ ਪਹਿਲਾਂ ਅਤੀਤ ਵਿੱਚ ਵੀ ਅਜਿਹੇ ਮਸਲਿਆਂ ਨਾਲ ਜੂਝਦੀ ਰਹੀ ਹੈ। ਕੰਪਨੀ ਯੂਜ਼ਰਜ਼ ਨਿੱਜੀ ਬਾਰੇ ਵਿਵਾਦ ਵਿੱਚ ਘਿਰੀ ਰਹੀ ਹੈ।
ਇਸੇ ਹਫ਼ਤੇ ਕੰਪਨੀ ਨੂੰ ਹੋਰ ਕੰਪਨੀਆਂ ਨਾਲ ਵਰਤੋਂਕਾਰਾਂ ਦਾ ਨਿੱਜੀ ਜਾਣਕਾਰੀ ਹੋਰ ਧਿਰਾਂ ਨਾਲ ਸਾਂਝੀ ਕਰਨ ਬਾਰੇ ਉੱਠ ਰਹੇ ਸਵਾਲਾਂ ਦਾ ਜਵਾਬ ਦੇਣੇ ਪਏ ਸਨ।
ਤਾਜ਼ਾ ਕੁਤਾਹੀ ਤੋਂ ਪ੍ਰਭਾਵਿਤ ਲੋਕਾਂ ਨੂੰ ਜਲਦੀ ਹੀ ਗ੍ਰਾਫਿਕ ਰੂਪ ਵਿੱਚ ਜਾਣਕਾਰੀ ਦੇ ਦਿੱਤੀ ਜਾਵੇਗੀ।
ਫੇਸਬੁੱਕ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਕਿਉਂਕਿ ਕੰਪਨੀ ਲੋਕਾਂ ਤੱਕ ਵਧੇਰੇ ਪਾਰਦਰਸ਼ਿਤਾ ਨਾਲ ਪਹੁੰਚ ਕਰਨੀ ਚਾਹੁੰਦੀ ਹੈ।
ਫੇਸਬੁੱਕ ਨਾਲ ਜੁੜੇ ਸਾਡੇ ਹੋਰ ਫੀਚਰ ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ-
- ਇੱਕ ਹਫ਼ਤੇ 'ਚ ਫੇਸਬੁੱਕ ਨੂੰ ਕਿੰਨਾ ਘਾਟਾ ਪਿਆ?
- ਫੇਸਬੁੱਕ ਸਕੈਂਡਲ ਤੋਂ ਪ੍ਰਭਾਵਿਤ ਹੋਏ 8.7 ਕਰੋੜ ਲੋਕ
- ਫੇਸਬੁੱਕ ਕਿਉਂ ਮੰਗ ਰਿਹਾ ਹੈ ਤੁਹਾਡੀ ਨਗਨ ਤਸਵੀਰ?
- ਫੇਕ ਨਿਊਜ਼ ਨੂੰ ਠੱਲਣ ਲਈ ਫੇਸਬੁੱਕ ਨੇ ਘੜੀ ਰਣਨੀਤੀ
- ਜੇ ਫੇਸਬੁੱਕ ਤੁਹਾਡੀ ਜ਼ਿੰਦਗੀ ਵਿੱਚੋਂ ਚਲੀ ਗਈ ਤਾਂ !
- ਫੇਸਬੁੱਕ ਹੁਣ ਨਹੀਂ ਦੱਸੇਗਾ ਟਰੈਂਡ, ਇਹ ਹੈ ਕਾਰਨ
- ਕੀ ਭਾਰਤੀ ਚੋਣਾਂ ਨੂੰ ਪ੍ਰਭਾਵਿਤ ਕਰ ਸਕੇਗਾ ਫੇਸਬੁੱਕ?












