ਜਦੋਂ ਸਿਰ ਵੱਢੇ ਸੱਪ ਦੇ ਡੰਗ ਤੋਂ ਮਰਦੇ ਮਰਦੇ ਬਚਿਆ ਇਹ ਸ਼ਖਸ

ਤਸਵੀਰ ਸਰੋਤ, weisschr/GettyImages
ਟੈਕਸਸ ਦੇ ਰਹਿਣ ਵਾਲੇ ਇੱਕ ਆਦਮੀ ਨੂੰ ਸਿਰ ਵੱਢੇ ਸੱਪ ਦੇ ਡੰਗਣ 'ਤੇ 26 ਇਨਜੈਕਸ਼ਨ ਲੱਗੇ।
ਜੈਨੀਫਰ ਸਟਕਲਿਫ ਨੇ ਲੋਕਲ ਟੀਵੀ ਸਟੇਸ਼ਨ ਨੂੰ ਦੱਸਿਆ ਕਿ ਉਸਦੇ ਪਤੀ ਬਗੀਚੇ ਵਿੱਚ ਕੰਮ ਕਰ ਰਹੇ ਸਨ, ਜਦੋਂ ਉਨ੍ਹਾਂ ਚਾਰ ਫੁੱਟ ਲੰਮਾ ਰੈਟਲ ਸੱਪ ਵੇਖਿਆ ਅਤੇ ਉਸ ਦਾ ਸਿਰ ਵੱਢ ਦਿੱਤਾ।
ਮਾਰਨ ਤੋਂ ਬਾਅਦ ਜਦ ਉਹ ਸੱਪ ਦਾ ਸਿਰ ਚੁੱਕਣ ਲੱਗਿਆ ਤਾਂ ਸੱਪ ਦੇ ਸਿਰ ਨੇ ਉਸਨੂੰ ਵੱਢ ਲਿਆ।
ਮਰਨ ਤੋਂ ਕਈ ਘੰਟਿਆਂ ਬਾਅਦ ਵੀ ਰੈਟਲ ਸੱਪਾਂ ਵਿੱਚ ਜਾਨ ਰਹਿੰਦੀ ਹੈ।
ਸਟਕਲਿਫ ਦੀ ਵਹੁਟੀ ਨੇ ਦੱਸਿਆ ਕਿ ਸੱਪ ਦੇ ਕੱਟਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਪਤੀ ਦਾ ਸਿਰ ਘੁੰਮਣ ਲੱਗਾ।
ਉਨ੍ਹਾਂ ਨੂੰ ਘਰ ਤੋਂ ਜਹਾਜ਼ ਵਿੱਚ ਲਿਜਾਇਆ ਗਿਆ ਜਿੱਥੇ ਜ਼ਹਿਰ ਨੂੰ ਖਤਮ ਕਰਨ ਲਈ ਕਰੋਫੈਬ ਨਾਂ ਦੀ ਦਵਾਈ ਦਾ ਇਸਤੇਮਾਲ ਕੀਤਾ ਗਿਆ।

'ਸੱਪਾਂ ਨੂੰ ਵੱਢਣਾ ਨਹੀਂ ਚਾਹੀਦਾ'
ਹਾਦਸੇ ਤੋਂ ਹਫਤੇ ਬਾਅਦ ਮਰੀਜ਼ ਦੀ ਹਾਲਤ ਵਿੱਚ ਸੁਧਾਰ ਹੈ, ਹਾਲਾਂਕਿ ਇੱਕ ਕਿਡਨੀ ਥੋੜੀ ਕਮਜ਼ੋਰ ਹੋ ਗਈ ਹੈ।
ਯੂਨੀਵਰਸਿਟੀ ਆਫ ਐਰੀਜ਼ੋਨਾ ਦੇ ਵਾਈਪਰ ਇੰਸਚੀਟਿਊਟ ਦੇ ਐਨਟੀ ਵੀਨਮ ਡੌਕਟਰ ਨੇ ਦੱਸਿਆ ਕਿ ਸੱਪਾਂ ਨੂੰ ਵੱਢਣਾ ਨਹੀਂ ਚਾਹੀਦਾ।
ਉਨ੍ਹਾਂ ਗਿਜ਼ਮੋਡੋ ਨਿਊਜ਼ ਵੈੱਬਸਾਈਟ ਨੂੰ ਦੱਸਿਆ, ''ਇਹ ਜਾਨਵਰ 'ਤੇ ਬੇਰਹਿਮੀ ਹੈ ਅਤੇ ਉਸਦੇ ਸਰੀਰ ਦੇ ਵੱਖ ਵੱਖ ਜ਼ਹਿਰੀਲੇ ਹਿੱਸਿਆਂ ਨੂੰ ਚੁਣਨਾ ਘਾਤਕ ਹੋ ਸਕਦਾ ਹੈ।''












