ਸਭ ਤੋਂ ਵੱਡੇ ਮੁਸਲਿਮ ਦੇਸ ਇੰਡੋਨੇਸ਼ੀਆ 'ਚ ਹਿੰਦੂ ਸੱਭਿਆਚਾਰ ਦੀ ਹੋਂਦ

ਤਸਵੀਰ ਸਰੋਤ, Getty Images
- ਲੇਖਕ, ਪੁਸ਼ਪੇਸ਼ ਪੰਤ
- ਰੋਲ, ਬੀਬੀਸੀ ਦੇ ਲਈ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸੀਆਨ ਦੇਸਾਂ ਦੀ ਪੰਜ ਦਿਨਾਂ ਯਾਤਰਾ ਦੇ ਪਹਿਲੇ ਪੜਾਅ ਵਿੱਚ ਇੰਡੋਨੇਸ਼ੀਆ ਪਹੁੰਚ ਗਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਉਨ੍ਹਾਂ ਦੀ ਇਹ ਮੁਲਾਕਾਤ ਦੋਵਾਂ ਦੇਸਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗੀ।
ਆਬਾਦੀ ਦੇ ਲਿਹਾਜ਼ ਨਾਲ ਇੰਡੋਨੇਸ਼ੀਆ ਦੁਨੀਆਂ ਦਾ ਸਭ ਤੋਂ ਵੱਡਾ ਮੁਸਲਿਮ ਦੇਸ ਹੈ ਪਰ ਇੱਥੇ ਹਿੰਦੂ ਸੱਭਿਆਚਾਰ ਦਾ ਅਸਰ ਕਾਫ਼ੀ ਅਸਰਦਾਰ ਹੈ।
ਇੰਡੋਨੇਸ਼ੀਆ ਆਪਣੇ ਸਾਂਝੇ ਸੱਭਿਆਚਾਰ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ। ਇੰਡੋਨੇਸ਼ੀਆ ਦੇ ਬਾਲੀ ਦੀਪ ਵਿੱਚ ਹਿੰਦੂ ਬਹੁਗਿਣਤੀ 'ਚ ਹਨ।
ਭਾਰਤ ਅਤੇ ਇੰਡੋਨੇਸ਼ੀਆ ਦੇ ਰਿਸ਼ਤੇ ਹਜ਼ਾਰਾਂ ਸਾਲ ਪੁਰਾਣੇ ਹਨ। ਈਸਾ ਦੇ ਜਨਮ ਤੋਂ ਪਹਿਲਾਂ ਹੀ ਭਾਰਤ ਦੇ ਸੌਦਾਗਰ ਅਤੇ ਕਿਸ਼ਤੀ ਚਾਲਕ ਕਰਨ ਵਾਲੇ ਉੱਥੇ ਜਾਂਦੇ ਰਹੇ ਹਨ। ਇਹੀ ਕਾਰਨ ਹੈ ਕਿ ਇੰਡੋਨੇਸ਼ੀਆ ਅਤੇ ਭਾਰਤ ਵਿੱਚ ਸੱਭਿਆਚਾਰ ਨੂੰ ਲੈ ਕੇ ਕਾਫ਼ੀ ਸਮਾਨਤਾ ਹੈ।

ਤਸਵੀਰ ਸਰੋਤ, @narendramodi
ਪ੍ਰਾਚੀਨ ਕਾਲ ਤੋਂ ਹੀ ਭਾਰਤੀ ਸੌਦਾਗਰ ਅਤੇ ਕਿਸ਼ਤੀ ਚਾਲਕਾਂ ਦੇ ਆਉਣ-ਜਾਣ ਕਾਰਨ ਇੰਡੋਨੇਸ਼ੀਆ ਵਿੱਚ ਨਾ ਸਿਰਫ਼ ਹਿੰਦੂ ਧਰਮ ਬਲਕਿ ਬੁੱਧ ਧਰਮ ਦਾ ਵੀ ਡੂੰਘਾ ਪ੍ਰਭਾਵ ਦਿਖਾਈ ਦਿੰਦਾ ਹੈ।
ਇੰਡੋਨੇਸ਼ੀਆ 'ਚ ਭਾਸ਼ਾ, ਇਮਾਰਤਸਾਜ਼ੀ, ਰਾਜਸ਼ਾਹੀ ਅਤੇ ਮਿਥਾਂ 'ਤੇ ਵੀ ਇਨ੍ਹਾਂ ਧਰਮਾਂ ਦਾ ਅਸਰ ਹੈ। ਉਦਾਹਰਣ ਦੇ ਤੌਰ 'ਤੇ ਇੰਡੋਨੇਸ਼ੀਆ ਦੇ ਪੁਰਾਣੇ ਸਾਮਰਾਜ ਦੇ ਨਾਂ ਸ਼੍ਰੀਵਿਜੇ ਅਤੇ ਗਜਾਹ ਮਧਾ ਆਦਿ ਹੈ।
ਇਹੀ ਨਹੀਂ, ਭਾਸ਼ਾ ਦੇ ਮਾਮਲੇ ਵਿੱਚ ਵੀ ਕਈ ਸਮਾਨਤਾਵਾਂ ਹਨ। ਉਨ੍ਹਾਂ ਦੀ ਭਾਸ਼ਾ ਨੂੰ 'ਬਹਾਸਾ ਇੰਦੋਨੇਸੀਆ' ਕਹਿੰਦੇ ਹਨ। ਉਨ੍ਹਾਂ ਦੀ ਭਾਸ਼ਾ 'ਤੇ ਸੱਭਿਆਚਾਰ ਦਾ ਅਸਰ ਰਿਹਾ ਹੈ। ਉਦਾਹਰਣ ਲਈ ਮੇਘਾਵਤੀ ਸੁਕਾਰਣਾਪੁਤਰੀ, ਜਿਹੜੀ ਇੰਡੋਨੇਸ਼ੀਆ ਦੀ ਪੰਜਵੀਂ ਰਾਸ਼ਟਰਪਤੀ ਰਹੀ ਹੈ।
ਡੂੰਘਾ ਸੱਭਿਆਚਾਰਕ ਪ੍ਰਭਾਵ
ਇੰਡੋਨੇਸ਼ੀਆ ਵਿੱਚ ਜੇਕਰ ਤੁਸੀਂ ਮਹਾਂਭਾਰਤ ਅਤੇ ਰਾਮਾਇਣ ਦਾ ਜ਼ਿਕਰ ਕਰੋਗੇ ਤਾਂ ਉਹ ਕਹਿਣਗੇ ਕਿ ਇਹ ਤਾਂ ਸਾਡੇ ਗ੍ਰੰਥ ਹਨ।
ਉੱਥੋਂ ਦੇ ਤਿਉਹਾਰਾਂ ਅਤੇ ਝਾਕੀਆਂ ਆਦਿ ਵਿੱਚ ਇਨ੍ਹਾਂ ਗ੍ਰੰਥਾਂ ਦੇ ਪਾਤਰ ਕਠਪੁਤਲੀਆਂ ਦੇ ਰੂਪ 'ਚ ਨਜ਼ਰ ਆ ਜਾਂਦੇ ਹਨ।
ਜਿਵੇਂ ਕਿ ਉੱਥੇ ਚਮੜੇ ਦੀਆਂ ਕਠਪੁਤਲੀਆਂ ਦੇ ਪ੍ਰੋਗ੍ਰਾਮ ਵਿੱਚ ਅਜਿਹੇ ਹੀ ਕੁਝ ਪੁਰਾਣਿਕ ਕਿਰਦਾਰ ਦੇਖਣ ਨੂੰ ਮਿਲਦੇ ਹਨ।

ਤਸਵੀਰ ਸਰੋਤ, @narendramodi
ਕਿਤੇ, ਕੌਰਵਾਂ ਵਿੱਚੋਂ ਅਲਬੇਲਾ ਹੀਰੋ ਨਿਕਲ ਆਉਂਦਾ ਹੈ ਤੇ ਕਿਤੇ ਹਨੂਮਾਨ ਨਜ਼ਰ ਆ ਜਾਂਦੇ ਹਨ।
ਉਨ੍ਹਾਂ ਦੇ ਰਾਮਾਇਣ ਜਾਂ ਮਹਾਂਭਾਰਤ ਦੇ ਕੁਝ ਪ੍ਰਸੰਗ ਵੱਖਰੇ ਹੁੰਦੇ ਹਨ, ਪਰ ਦ੍ਰਿਸ਼ ਉੱਥੇ ਹੀ ਰਹਿੰਦਾ ਹੈ।
ਇੰਡੋਨੇਸ਼ੀਆ ਦੇ ਪ੍ਰਾਚੀਨ ਸ਼੍ਰੀਵਿਜਯ ਅਤੇ ਗਜਾਹ ਮਧਾ ਵਰਗੇ ਸਾਮਰਾਜਾਂ ਵਿੱਚ ਭਾਰਤੀ ਸੱਭਿਆਚਾਰ ਦੀ ਡੂੰਘੀ ਛਾਪ ਹੈ।
ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਛਾਪ ਇਕੱਲੇ ਹਿੰਦੂ ਧਰਮ ਦੀ ਨਹੀਂ ਹੈ ਸਗੋਂ ਬੁੱਧ ਧਰਮ ਦੀ ਵੀ ਹੈ।
ਇਸਲਾਮ ਵੀ ਭਾਰਤ ਰਾਹੀਂ ਪਹੁੰਚਿਆ
ਇੰਡੋਨੇਸ਼ੀਆ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲਾ ਦੇਸ ਹੈ। ਪਰ ਇੱਥੇ ਇਸਲਾਮ ਭਾਰਤ ਦੇ ਪੂਰਬੀ ਤੱਟ ਤੋਂ ਹੁੰਦਾ ਹੋਇਆ ਪੁਹੰਚਿਆ ਹੈ।
ਇਹੀ ਕਾਰਨ ਹੈ ਕਿ ਇੰਡੋਨੇਸ਼ੀਆ ਅਤੇ ਦੱਖਣੀ ਏਸ਼ੀਆ, ਖਾਸ ਕਰਕੇ ਭਾਰਤ ਦੇ ਇਸਲਾਮ ਵਿੱਚ ਕੁਝ ਸਮਾਂ ਪਹਿਲਾ ਤੱਕ ਸਮਾਨਤਾ ਰਹੀ ਹੈ।
ਦੋਵਾਂ ਥਾਵਾਂ ਦਾ ਇਸਲਾਮ ਸੂਫ਼ੀਵਾਦ ਤੋਂ ਪ੍ਰਭਾਵਿਤ ਉਦਾਰ ਅਤੇ ਮਨੁੱਖੀ ਰਵਾਇਤਾਂ ਨੂੰ ਮੰਨਣ ਵਾਲਾ ਰਿਹਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇੰਡੋਨੇਸ਼ੀਆ ਵਿੱਚ ਕੱਟੜਵਾਦ ਵਧਿਆ ਹੈ।
ਗ੍ਰੇਟਰ ਇੰਡੀਆ
ਪ੍ਰਸਿੱਧ ਫਰਾਂਸੀਸੀ ਵਿਦਵਾਨ ਅਤੇ ਇਤਿਹਾਸਕਾਰ ਪੌਲ ਸੀਡੀਸ ਨੇ ਕਈ ਸਾਲ ਪਹਿਲਾਂ ਕਿਤਾਬ ਲਿਖੀ ਸੀ-ਦਿ ਹਿੰਦੂਆਈਜ਼ਡ ਸਟੇਟਸ ਆਫ ਸਾਊਥਈਸਟ ਏਸ਼ੀਆ।
ਇਸ ਕਿਤਾਬ ਵਿੱਚ ਉਨ੍ਹਾਂ ਵੇ ਸ਼੍ਰੀਵਿਜਯ ਅਤੇ ਯਵਦੀਪ ਯਾਨਿ ਜਾਵਾ ਆਦਿ ਦਾ ਜ਼ਿਕਰ ਕੀਤਾ ਸੀ ਜਿਹੜੀ ਅੱਜ ਇੰਡੋਨੇਸ਼ੀਆ ਦੀ ਹਿੱਸਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਜਦੋਂ ਅਸੀਂ ਅੱਧੀ ਸਦੀ ਪਹਿਲਾਂ ਸਕੂਲ ਪੜ੍ਹਦੇ ਸੀ, ਉਦੋਂ ਸਿਆਸੀ ਸਮਝਦਾਰੀ ਜਾਂ ਪੌਲੀਟੀਕਲ ਕਰੈਕਟਨੈਸ ਐਨੀ ਨਹੀਂ ਹੁੰਦੀ ਸੀ। ਇਸ ਸਾਰੇ ਇਲਾਕੇ ਨੂੰ ਗ੍ਰੇਟਰ ਇੰਡੀਆ ਕਿਹਾ ਜਾਂਦਾ ਸੀ।
ਅਜ਼ਾਦੀ ਸੰਗ੍ਰਾਮ ਤੋਂ ਬਾਅਦ ਜਦੋਂ ਇਹ ਦੇਸ ਆਜ਼ਾਦ ਹੋਏ ਤਾਂ ਉਨ੍ਹਾਂ ਦੇ ਹੰਕਾਰ ਨੂੰ ਦੇਖਦੇ ਹੋਏ ਭਾਰਤ ਨੇ ਇਨ੍ਹਾਂ ਨੂੰ ਆਪਣੇ ਸੱਭਿਆਚਾਰਕ ਪ੍ਰਭਾਵ ਖੇਤਰ ਵਿੱਚ ਕਹਿਣਾ ਬੰਦ ਕਰ ਦਿੱਤਾ ਅਤੇ ਇਹ ਥਾਂ ਦੱਖਣ ਪੂਰਬ ਏਸ਼ੀਆ ਦੇ ਨਾਮ ਨਾਲ ਪਛਾਣੀ ਜਾਣ ਲੱਗੀ।
ਇੰਡੋਨੇਸ਼ੀਆ ਵਿੱਚ ਇਸ ਲਈ ਹੈ ਹਿੰਦੂ-ਬੁੱਧ ਸੱਭਿਆਚਾਰ ਦਾ ਪ੍ਰਭਾਵ
- ਸੱਤਵੀਂ ਸਦੀ ਵਿੱਚ ਵਪਾਰ ਕਾਰਨ ਇੰਡੋਨੇਸ਼ੀਆ 'ਚ ਸ਼ਕਤੀਸ਼ਾਲੀ ਸ਼੍ਰੀਵਿਜਯ ਸਾਮਰਾਜ ਵਧਿਆ
- ਇਸੇ ਸਾਮਰਾਜ 'ਤੇ ਹਿੰਦੂ ਅਤੇ ਬੁੱਧ ਧਰਮ ਦਾ ਵੀ ਪ੍ਰਭਾਵ ਸੀ, ਜਿਹੜਾ ਵਪਾਰੀਆਂ ਕਾਰਨ ਆਇਆ ਸੀ
- ਅੱਠਵੀਂ ਅਤੇ 10ਵੀਂ ਸਦੀ ਵਿੱਚ ਜਾਵਾ ਅਤੇ ਕ੍ਰਿਸ਼ਕ ਬੁੱਧ ਸੈਲੇਂਦਰ ਅਤੇ ਹਿੰਦੂ ਮਤਾਰਮ ਵੰਸ਼ ਵਧੇ

ਤਸਵੀਰ ਸਰੋਤ, Getty Images
- ਇਸੇ ਕਾਲ ਵਿੱਚ ਜਾਵਾ ਵਿੱਚ ਹਿੰਦੂ-ਬੁੱਧ ਕਲਾ ਦੀ ਪੁਨਰ ਸਥਾਪਨਾ ਹੋਈ ਸੀ।
- ਇਸੇ ਕਾਲ ਵਿੱਚ ਬਣੇ ਕਈ ਸਾਮਰਾਜ ਅੱਜ ਵੀ ਇੰਡੋਨੇਸ਼ੀਆ 'ਚ ਦੇਖਣ ਨੂੰ ਮਿਲਦੇ ਹਨ।
- 13ਵੀਂ ਸਦੀ ਦੇ ਅਖ਼ੀਰ ਵਿੱਚ ਪੂਰਬੀ ਜਾਵਾ 'ਚ ਹਿੰਦੂ ਮਜਾਪਹਿਤ ਸਾਮਰਾਜ ਦੀ ਸਥਾਪਨਾ ਹੋਈ ਸੀ
- ਗਜਾਹ ਮਧਾ ਦੇ ਅਧੀਨ ਇਸਦੇ ਪ੍ਰਭਾਵ ਦਾ ਵਿਸਤਾਰ ਇਸ ਖੇਤਰ ਵਿੱਚ ਹੋਇਆ ਜਿਹੜਾ ਅੱਜ ਇੰਡੋਨੇਸ਼ੀਆ ਹੈ
ਸਮਾਨਤਾ ਵੀ, ਵਖਰੇਵਾਂ ਵੀ
ਸਦੀਆਂ ਪਹਿਲਾਂ ਹਿੰਦੂ ਧਰਮ ਹੀ ਇੱਥੇ ਨਹੀਂ ਪਹੁੰਚਿਆ ਸੀ ਬਲਕਿ ਬੁੱਧ ਧਰਮ ਵੀ ਇਸਦੇ ਨਾਲ-ਨਾਲ ਜਾਂ ਸ਼ਾਇਦ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਪਹੁੰਚਿਆ ਸੀ।

ਤਸਵੀਰ ਸਰੋਤ, Getty Images
ਇਹੀ ਕਾਰਨ ਹੈ ਕਿ ਜਾਵਾ ਦੀਪ 'ਤੇ ਤੁਹਾਨੂੰ ਹਿੰਦੂ ਮੰਦਿਰ ਵੀ ਮਿਲਦਾ ਹੈ ਅਤੇ ਬੋਰੋਬੋਦੂਰ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਬੁੱਧ ਸਤੂਪ ਵੀ ਮਿਲਦਾ ਹੈ।
ਇੰਡੋਨੇਸ਼ੀਆ ਦਾ ਬਾਲੀ ਦੀਪ ਤਾਂ ਹਿੰਦੂ ਬਹੁਲ ਹੈ। ਇਸਦੇ ਬਾਵਜੂਦ ਇੱਥੋਂ ਦਾ ਹਿੰਦੂ ਧਰਮ ਭਾਰਤ ਦੇ ਹਿੰਦੂ ਧਰਮ ਤੋਂ ਕਾਫ਼ੀ ਵੱਖਰਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਬਾਲੀ ਦੇ ਹਿੰਦੂ ਧਰਮ ਦਾ ਅੱਜ ਦੇ ਹਿੰਦੂਤਵਵਾਦੀ ਧਰਮ ਨਾਲ ਕੋਈ ਲੈਣ-ਦੇਣ ਨਹੀਂ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਉੱਥੇ ਭਾਰਤ ਦਾ ਸਨਾਤਨ ਧਰਮ ਹੈ ਜਾਂ ਭਗਤੀ ਦੀ ਰਵਾਇਤ।
ਜਿਵੇਂ ਕਿ ਪ੍ਰਸਿੱਧ ਇਤਿਹਾਸਕਾਰ ਲੋਕੇਸ਼ ਚੰਦਰ ਨੇ ਦੱਸਿਆ ਹੈ, ਏਸ਼ੀਆ ਵਿੱਚ ਰਾਮਾਇਣ ਦੇ ਅਣਗਿਣਤ ਅਡੀਸ਼ਨ ਮਿਲਦੇ ਹਨ। ਇਸੇ ਤਰ੍ਹਾਂ ਹੀ ਉਹ ਵੀ ਵੱਖ ਹਨ।

ਤਸਵੀਰ ਸਰੋਤ, Getty Images
ਹਿੰਦੂ ਧਰਮ ਦੀ ਛਾਪ ਇੰਡੋਨੇਸ਼ੀਆ ਹੀ ਨਹੀਂ, ਕੰਬੋਡੀਆ ਅਤੇ ਥਾਈਲੈਂਡ ਵਿੱਚ ਵੀ ਮਿਲਦੀ ਹੈ। ਲਾਓਸ ਵਿੱਚ ਵੀ ਲੋਕ ਨਮਸਕਾਰ ਕਰਦੇ ਹਨ। ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਉੱਥੋਂ ਦੇ ਹਿੰਦੂ ਭਾਰਤ ਦੇ ਹਿੰਦੂਆਂ ਵਰਗੇ ਹਨ।
ਇੰਡੋਨੇਸ਼ੀਆ ਅਤੇ ਭਾਰਤ ਵਿੱਚ ਸੱਭਿਆਚਾਰਕ ਸਮਾਨਤਾ ਬਹੁਤ ਹੈ, ਉਹ ਆਪਸ ਵਿੱਚ ਜੁੜੇ ਹੋਏ ਹਨ। ਪਰ ਦੋਵਾਂ ਵਿਚਕਾਰ ਹਿੱਤਾਂ ਦਾ ਟਕਰਾਅ ਵੀ ਰਿਹਾ ਹੈ।












