ਇਹਨਾਂ 3 ਨੁਸਖ਼ਿਆਂ ਨਾਲ ਤੁਸੀਂ ਬਣ ਸਕਦੇ ਹੋ ਕਰੋੜਪਤੀ

ਕੀ ਜਾਣੋਗੇ ਕਿ ਕਿਹੜਾ ਬਿਜ਼ਨਸ ਜਾਂ ਵਪਾਰ ਹਿੱਟ ਰਹੇਗਾ ਜਾਂ ਅਤੇ ਕਿਹੜਾ ਫਲੌਪ? ਕਿਸੇ ਲਈ ਇਹ ਸਵਾਲ ਲੱਖ ਟਕੇ ਦਾ ਹੋ ਸਕਦਾ ਹੈ।

ਪਰ ਕੈਨੇਡਾ ਦੇ ਰਿਆਨ ਹੋਮਸ ਲਈ ਇਹ ਸਵਾਲ ਕੋਈ ਰਾਕੇਟ ਸਾਇੰਸ ਨਹੀਂ, ਜਿਸ ਦਾ ਪਤਾ ਕਰਨਾ ਮੁਸ਼ਕਲ ਹੈ।

ਰਿਆਨ ਹੋਮਸ ਇੱਕ ਨਿਵੇਸ਼ਕ ਅਤੇ ਸੋਸ਼ਲ ਮੀਡੀਆ ਨੈੱਟਵਰਕ ਅਕਾਊਂਟ ਦਾ ਪ੍ਰਬੰਧ ਕਰਨ ਵਾਲੇ ਵੈਬਸਾਈਟ 'ਹੂਟਸੂਟ' ਦੇ ਸੰਸਾਥਪਕ ਹਨ।

ਉਨ੍ਹਾਂ ਮੁਤਾਬਕ ਇੱਕ ਸਫ਼ਲ ਬਿਜ਼ਨਸਮੈਨ (ਵਪਾਰੀ) ਬਣਨ ਲਈ ਕੋਈ ਵਿਸ਼ੇਸ਼ ਡਿਗਰੀ ਦੀ ਲੋੜ ਹੁੰਦੀ ਹੈ। ਤੁਹਾਨੂੰ ਬਸ ਇੱਕ ਨੁਸਖ਼ੇ ਦੀ ਲੋੜ ਹੁੰਦੀ ਹੈ, ਜਿਸ ਨਾਲ ਤੁਸੀਂ ਜਾਣ ਸਕਦੇ ਹੋ ਕਿ ਤੁਹਾਨੂੰ ਕਿਸ ਕੰਮ ਵਿੱਚ ਫਾਇਦਾ ਹੋ ਸਕਦਾ ਹੈ।

ਕੋਈ ਬਿਜ਼ਨਸ ਆਈਡੀਆ ਤੁਹਾਨੂੰ ਸਫ਼ਲ ਬਣਾਏਗਾ ਜਾਂ ਨਹੀਂ, ਹੋਮਸ ਮੁਤਾਬਕ ਇਸ ਦਾ ਪਤਾ ਲਗਾਉਣਾ ਕਾਫ਼ੀ ਸੌਖਾ ਹੈ। ਉਹ ਇਸ ਲਈ ਟ੍ਰਿਪਲ 'T' ਦਾ ਫਾਰਮੂਲਾ ਦਿੰਦੇ ਹਨ।

ਟੈਲੈਂਟ

ਵਧੀਆ ਬਿਜ਼ਨਸ ਆਈਡੀਏ ਤੁਹਾਨੂੰ ਹਰੇਕ ਥਾਂ ਮਿਲ ਜਾਣਗੇ ਪਰ ਇਸ ਨੂੰ ਲਾਗੂ ਕਰਨ ਵਾਲੇ ਹੁਨਰਮੰਦ ਲੋਕ ਲੱਖਾਂ 'ਚੋਂ ਇੱਕ ਹੁੰਦੇ ਹਨ।

ਹੋਮਸ ਆਪਣੇ ਬਲਾਗ਼ ਵਿੱਚ ਲਿਖਦੇ ਹਨ, "ਬਿਜ਼ਨਸ ਦਾ ਮੁਲਾਂਕਣ ਕਰਨ ਵੇਲੇ ਮੈਂ ਪਹਿਲਾਂ ਉਸ ਦੇ ਬੌਸ ਅਤੇ ਉਸ ਦੀ ਟੀਮ ਦੇਖਦਾ ਹਾਂ। ਮੇਰੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਬਿਜ਼ਨਸ ਪ੍ਰਤੀ ਸਮਰਪਿਤ ਹਨ ਜਾਂ ਨਹੀਂ।"

ਉਦਮੀਆਂ ਲਈ ਸਭ ਤੋਂ ਵੱਡੀ ਚੁਣੌਤੀ, ਨਿਵੇਸ਼ਕਾਂ ਦੇ ਪੈਸਿਆਂ ਨੂੰ ਜ਼ੀਰੋ ਤੋਂ ਅਰਬਾਂ ਤੱਕ ਲੈ ਜਾਣਾ ਹੁੰਦਾ ਹੈ ਅਤੇ ਸਫ਼ਲ ਹੋਣ ਲਈ ਇਹ ਜ਼ਰੂਰੀ ਹੈ ਕਿ ਉਹ ਆਪਣਾ ਪੂਰਾ ਸਮਾਂ ਦੇਣ ਅਤੇ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਵੀ ਵੱਖ ਹੋਵੇ।

ਹੋਮਸ ਕਹਿੰਦੇ ਹਨ, "ਵੱਡੇ ਉਦਮੀ ਸਮੱਸਿਆਵਾਂ ਦੇ ਹੱਲ ਭਾਲਦੇ ਹਨ ਨਾ ਕਿ ਦੂਜਿਆਂ ਨੂੰ ਇਸ ਲਈ ਪੈਸੇ ਦਿੰਦੇ ਹਨ। ਉਹ ਉਦੋਂ ਤੱਕ ਆਰਾਮ ਨਾਲ ਨਹੀਂ ਬੈਠਦੇ ਜਦੋਂ ਤੱਕ ਹੱਲ ਨਾ ਲੱਭ ਲੈਣ। ਕਿਸੇ ਵੀ ਕੰਪਨੀ ਦੀ ਬੁਨਿਆਦੀ ਲੋੜ ਉਨ੍ਹਾਂ ਕੋਲ 'ਕੁਝ ਕਰਨ ਦਾ ਜ਼ਜਬਾ' ਰੱਖਣ ਵਾਲੇ ਉਦਮੀ ਹੋਣ।"

ਤਕਨਾਲੋਜੀ

ਹੋਮਸ ਕਹਿੰਦੇ ਹਨ ਕਿ ਤਕਨਾਲੋਜੀ ਕੋਈ ਅੰਤਿਮ ਸਮੇਂ ਵਿੱਚ ਸੋਚੀ ਜਾਣ ਵਾਲੀ ਚੀਜ਼ ਨਹੀਂ ਹੈ। ਇਹ ਉਦੋਂ ਵਧੇਰੇ ਲਾਜ਼ਮੀ ਹੋ ਜਾਂਦਾ ਹੋ ਜਾਂਦਾ ਹੈ ਜਦੋਂ ਤੁਹਾਡਾ ਬਿਜ਼ਨਸ ਆਈਡੀਆ ਤਕਨੀਕ ਨਾਲ ਜੁੜਿਆ ਹੋਵੇ।

ਹੋਮਸ ਕਹਿੰਦੇ ਹਨ, "ਕੋਡਿੰਗ ਅਤੇ ਇੰਜੀਨੀਅਰਿੰਗ ਇੱਕ ਬਿਜ਼ਨਸ ਆਈਡੀਆ ਜਿੰਨੇ ਜ਼ਰੂਰੀ ਹੁੰਦੇ ਹਨ।"

'ਹੂਟਸੂਟ' ਦੇ ਸੰਸਾਥਪਕ ਮੁਤਾਬਕ ਬਿਹਤਰੀਨ ਤਰੀਕਾ ਇਹ ਹੈ ਕਿ ਇੱਕ ਵਿਅਕਤੀ ਤਕਨੀਕ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਵੇ ਅਤੇ ਦੂਜਾ ਬਿਜ਼ਨਸ ਦੀ ਦੂਜੀ ਲੋੜ ਨੂੰ ਦੇਖੇ ਤਾਂ ਜੋ ਤਕਨੀਕੀ ਪ੍ਰੇਸ਼ਾਨੀਆਂ ਦਾ ਹੱਲ ਸਮੇਂ ਸਿਰ ਕੀਤਾ ਜਾ ਸਕੇ।

ਟ੍ਰੈਕਸ਼ਨ

ਟ੍ਰੈਕਸ਼ਨ ਯਾਨਿ ਖਿੱਚਣ ਜਾਂ ਲੁਭਾਉਣ ਦੀ ਸਮਰੱਥਾ। ਕੀ ਤੁਹਾਡੇ ਕੋਲ ਗਾਹਕ ਜਾਂ ਨਿਵੇਸ਼ਕ ਹੈ? ਤੁਸੀਂ ਕਿੰਨਾ ਪੈਸਾ ਕਮਾਇਆ ਹੈ?

ਹੋਸਮ ਕਹਿੰਦੇ ਹਨ ਕਿ ਜੇਕਰ ਤੁਹਾਡੇ ਕੋਲ ਗਾਹਕ ਜਾਂ ਨਿਵੇਸ਼ਕ ਹੈ ਅਤੇ ਉਹ ਪੈਸੇ ਖਰਚ ਕਰਨਾ ਚਾਹੁੰਦੇ ਹਨ ਤਾਂ ਇਹ ਵਧੀਆ ਗੱਲ ਹੈ।

ਇਸ ਨਾਲ ਨਿਵੇਸ਼ਕ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ ਕਿਉਂਕਿ ਕਾਗ਼ਜ਼ 'ਤੇ ਉਕਰੇ ਬਿਹਤਰੀਨ ਆਈਡੀਆ 'ਤੇ ਸੱਟਾ ਲਗਾਉਣ ਦੀ ਬਜਾਇ ਕਿਸੇ ਆਈਡੀਆ 'ਤੇ ਸੱਟਾ ਲਗਾਉਣਾ ਵਧੇਰੇ ਸੁਰੱਖਿਅਤ ਹੈ।

ਹੋਮਸ ਕਹਿੰਦੇ ਹਨ ਕਿ ਨਿਵੇਸ਼ਕਾਂ ਨੂੰ ਖਿੱਚਣ ਲਈ ਇੱਕ ਵਧੀਆ ਯੋਜਨਾ ਹੋਣੀ ਚਾਹੀਦੀ ਹੈ, ਜਿਸ ਨਾਲ ਆਈਡੀਆਂ ਉਨ੍ਹਾਂ ਤੱਕ ਪਹੁੰਚਾਇਆ ਜਾ ਸਕੇ। ਬਿਜ਼ਨਸ ਦੀ ਸਫ਼ਲਤਾ ਲਈ ਅਜਿਹਾ ਸਾਫਟਵੇਅਰ ਬਣਾਇਆ ਜਾਣਾ ਚਾਹੀਦਾ ਹੈ ਜੋ ਕੰਪਨੀ ਦੇ ਪ੍ਰੋਡਕਟ ਨੂੰ ਵਾਇਰਲ ਕਰ ਦੇਵੇ ਜਾਂ ਫੇਰ ਉਸ ਦੇ ਇਸ਼ਤਿਹਾਰ 'ਤੇ ਜ਼ੋਰ ਦੇਵੇ।

ਪਰ ਹੋਮਸ ਖ਼ੁਦ ਇਹ ਵੀ ਮੰਨਦੇ ਹਨ ਕਿ ਟ੍ਰਿਪਲ 'T' ਫਾਰਮੂਲਾ ਸਫ਼ਲਤਾ ਦਾ ਕੋਈ ਸਟੀਕ ਮੰਤਰ ਨਹੀਂ ਹੈ।

ਉਹ ਕਹਿੰਦੇ ਹਨ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਸ਼ੇਅਰਡ ਟ੍ਰੈਵਲ ਐਪਲੀਕੇਸ਼ਨ ਬਣਾਉਣ ਦਾ ਮੌਕਾ ਮਿਲਿਆ ਸੀ ਪਰ ਉਨ੍ਹਾਂ ਨੂੰ ਟੈਸਟ ਜ਼ਰੂਰਤਾਂ ਦੇ ਕਾਰਨ ਨਕਾਰ ਦਿੱਤਾ ਗਿਆ।

ਉਹ ਕਹਿੰਦੇ ਹਨ, "ਅੱਜ ਉਹ ਐਪਲੀਕੇਸ਼ਨ 'ਉਬਰ' 50 ਹਜ਼ਾਰ ਮਿਲੀਅਨ ਡਾਲਰ ਦੀ ਕੰਪਨੀ ਹੈ। ਕਦੇ-ਕਦੇ ਸਹੀ ਤਕਨੀਕ, ਸਹੀ ਟੀਮ ਅਤੇ ਬਿਹਤਰੀਨ ਆਈਡੀਆ ਦੇ ਬਾਵਜੂਦ ਬਿਜ਼ਨਸ ਫਲੌਪ ਹੋ ਸਕਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)