ਸਾਹਿਤ ਲਈ ਨੋਬਲ ਐਵਾਰਡ ਇਸ ਸਾਲ ਨਹੀਂ ਦਿੱਤਾ ਜਾਵੇਗਾ

ਤਸਵੀਰ ਸਰੋਤ, ALFREDNOBEL.ORG
ਇਸ ਸਾਲ ਸਾਹਿਤ ਦੇ ਖੇਤਰ ਲਈ ਦਿੱਤਾ ਜਾਂਦਾ ਨੋਬਲ ਪੁਰਸਕਾਰ ਨਹੀਂ ਦਿੱਤਾ ਜਾਵੇਗਾ। ਸਵੀਡਸ਼ ਅਕੈਡਮੀ ਵੱਲੋਂ ਦਿੱਤਾ ਜਾਂਦਾ ਇਹ ਪੁਰਸਕਾਰ ਸੈਕਸ ਸਕੈਂਡਲ ਕਾਰਨ ਵਿਵਾਦਾਂ ਵਿੱਚ ਹੈ।
ਸਵੀਡਸ਼ ਅਕੈਡਮੀ ਦੇ ਇੱਕ ਮੈਂਬਰ ਦੇ ਪਤੀ 'ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ।
ਅਕੈਡਮੀ ਦਾ ਕਹਿਣਾ ਹੈ ਕਿ 2018 ਅਤੇ 2019 ਦੇ ਐਵਾਰਡ 2019 ਵਿੱਚ ਇੱਕੋ ਨਾਲ ਦਿੱਤੇ ਜਾਣਗੇ।
1901 ਤੋਂ ਮਿਲਦੇ ਆ ਰਹੇ ਇਸ ਪੁਰਸਕਾਰ 'ਤੇ ਸੈਕਸ ਸਕੈਂਡਲ ਦਾ ਵੱਡਾ ਅਸਰ ਹੋਇਆ ਹੈ। ਅਕੈਡਮੀ ਦਾ ਕਹਿਣਾ ਹੈ ਕਿ ਲੋਕਾਂ ਦੇ ਸਾਹਸ ਵਿੱਚ ਆਈ ਕਮੀ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।
ਅਕੈਡਮੀ ਦੇ ਕੁਝ ਮੈਂਬਰਾ ਨੇ ਕਿਹਾ ਸੀ ਕਿ ਪਰੰਪਰਾ ਨੂੰ ਬਚਾਏ ਰੱਖਣ ਲਈ ਐਵਾਰਡ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਪਰ ਕਈਆਂ ਨੇ ਕਿਹਾ ਕਿ ਸੰਸਥਾ ਇਸ ਪੁਰਸਕਾਰ ਨੂੰ ਪੇਸ਼ ਕਰਨ ਦੀ ਹਾਲਤ ਵਿੱਚ ਨਹੀਂ ਹੈ।
ਵਿਸ਼ਵ ਯੁੱਧ ਦੇ 6 ਸਾਲਾਂ ਨੂੰ ਛੱਡ ਕੇ ਬਾਕੀ ਅਜਿਹਾ ਕੋਈ ਸਮਾਂ ਨਹੀਂ ਸੀ ਜਦੋਂ ਇਹ ਐਵਾਰਡ ਨਾ ਦਿੱਤੇ ਗਏ ਹੋਣ।
ਕੀ ਹੈ ਮਾਮਲਾ?
ਪਿਛਲੇ ਸਾਲ ਨਵੰਬਰ ਵਿੱਚ ਫਰੈਂਡ ਫੋਟੋਗ੍ਰਾਫਰ ਜੀਨ ਕਲੌਡ ਆਰਨੌਲਟ ਜਿਹੜੇ ਸਵੀਡਸ਼ ਅਕੈਡਮੀ ਦੀ ਫੰਡਿਗ ਦੇ ਨਾਲ ਸੱਭਿਅਕ ਪ੍ਰਾਜੈਕਟ ਚਲਾ ਰਹੇ ਸੀ, ਉਨ੍ਹਾਂ 'ਤੇ 18 ਔਰਤਾਂ ਵੱਲੋਂ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗੇ ਸੀ।

ਤਸਵੀਰ ਸਰੋਤ, Getty Images
ਜ਼ਿਆਦਾਤਰ ਔਰਤਾਂ ਨੇ ਕਿਹਾ ਸੀ ਕਿ ਸਰੀਰਕ ਸ਼ੋਸ਼ਣ ਅਕੈਡਮੀ ਨਾਲ ਜੁੜੀ ਥਾਂ 'ਤੇ ਹੋਇਆ। ਔਨਾਲਟ ਵੱਲੋਂ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਗਿਆ।
ਸੰਸਥਾ ਵੱਲੋਂ ਆਰਨੌਲਟ ਦੀ ਪਤਨੀ ਨੂੰ ਹਟਾਉਣ ਦੀ ਮੰਗ ਉੱਠਣ ਲੱਗੀ, ਕੈਟਰੀਨਾ ਫਰੋਸਟੈਨਸਨ ਉਨ੍ਹਾਂ ਦੀ ਕਮੇਟੀ ਵਿੱਚ ਹੀ ਕਵਿੱਤਰੀ ਤੇ ਲੇਖਕ ਸੀ।
ਲਾਭ ਦੇ ਅਹੁਦੇ ਦਾ ਫਾਇਦਾ ਚੁੱਕਣ ਅਤੇ ਨੋਬਲ ਪੁਰਸਕਾਰ ਮਿਲਣ ਵਾਲਿਆਂ ਦੇ ਨਾਂ ਲੀਕ ਹੋਣ ਜਾਣ ਦੇ ਮੁੱਦੇ ਨੇ ਸੰਸਥਾ ਵਿੱਚ ਦਰਾੜ ਲਿਆ ਦਿੱਤੀ।
ਪ੍ਰੋਫੈਸਰ ਸਾਰਾ ਡੇਨੀਅਸ ਮੁਤਾਬਕ ਉਸ ਤੋਂ ਬਾਅਦ ਅਸਤੀਫਿਆਂ ਦਾ ਦੌਰਾ ਸ਼ੁਰੂ ਹੋ ਗਿਆ। ਫਰੋਸਟੈਨਸਨ ਤੋਂ ਲੈ ਕੇ ਅਕੈਡਮੀ ਦੇ ਮੁਖੀ ਤੱਕ ਨੇ ਅਸਤੀਫ਼ੇ ਦੇ ਦਿੱਤੇ।
ਹੁਣ ਇਸ ਥਾਂ 'ਤੇ ਸਿਰਫ਼ 11 ਮੈਂਬਰ ਹਨ।
ਹੁਣ ਅੱਗੇ ਕੀ?
- ਅਕੈਡਮੀ ਮੁਤਾਬਕ ਸਾਲ 2019 ਵਿੱਚ ਪੁਰਸਕਾਰਾਂ ਦਾ ਐਲਾਨ ਕੀਤਾ ਜਾਵੇਗਾ।
- ਇਸ ਤੋਂ ਪਹਿਲਾਂ ਅਕੈਡਮੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਨੋਬਲ ਪੁਰਸਕਾਰਾਂ ਦੇ ਸਨਮਾਨ ਨੂੰ ਇੱਸ ਨਾਲ ਡੂੰਘਾ ਧੱਕਾ ਲੱਗਾ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਇਹ ਯਕੀਨੀ ਬਣਾਉਣਾ ਉਨ੍ਹਾਂ ਦੀ ਜ਼ਿੰਮੇਦਾਰੀ ਹੈ ਕਿ ਅਕੈਡਮੀ ਵਿੱਚ ਲੋਕਾਂ ਦਾ ਭਰੋਸਾ ਭਰੋਸਾ ਬਣਿਆ ਰਹੇ।
- ਸਵੀਡਸ਼ ਵਿਗਿਆਨੀ ਅਲਫਰੇਡ ਨੋਬਲ ਨੇ ਸਾਲ 1895 ਵਿੱਚ ਆਪਣੀ ਵਸੀਅਤ 'ਚ ਇਨ੍ਹਾਂ ਪੁਰਸਕਾਰਾਂ ਦੀ ਸਥਾਪਨਾ ਕੀਤੀ ਸੀ।
- ਨੋਬਲ ਪੁਰਸਕਾਰ ਕੈਮਿਸਟਰੀ, ਲਿਟਰੇਚਰ, ਪੀਸ, ਫਿਜ਼ੀਕਸ ਅਤੇ ਸਾਇਕੋਲੋਜੀ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ।
- ਪੁਰਸਕਾਰਾਂ ਦੀ ਚੋਣ ਵੱਖ-ਵੱਖ ਪੱਧਰਾਂ 'ਤੇ ਕੀਤਾ ਜਾਂਦਾ ਹੈ। ਦਿ ਰਾਇਲ ਸਵੀਡਸ਼ ਅਕੈਡਮੀ ਆਫ਼ ਸਾਇੰਸਸਜ਼ ਫਿਜ਼ੀਕਸ, ਕੈਮਿਸਟਰੀ ਅਤੇ ਇਕਨੌਮਿਕਸ ਵਿਸ਼ਿਆ ਨੂੰ ਦੇਖਦੀ ਹੈ। ਦਿ ਨੋਬਲ ਅਸੈਂਬਲੀ ਅਵਾਰਡ ਮੈਡੀਸੀਨ ਅਤੇ ਦਿ ਸਵੀਡਸ਼ ਅਕੈਡਮੀ ਲਿਟਰੇਚਰ ਦੇ ਖੇਤਰ ਵਿੱਚ ਚੋਣ ਕਰਦਾ ਹੈ। ਸ਼ਾਂਤੀ ਲਈ ਦਿੱਤਾ ਜਾਣ ਵਾਲਾ ਪੁਰਸਕਾਰ ਇਕੱਲਾ ਅਜਿਹਾ ਹੈ ਜਿਹੜਾ ਸਵੀਡਿਸ਼ ਸੰਸਥਾ ਰਾਹੀਂ ਨਹੀਂ ਚੁਣਿਆ ਜਾਂਦਾ। ਨਾਰਵੇ ਨੋਬਲ ਕਮੇਟੀ ਇਸਦਾ ਫ਼ੈਸਲਾ ਕਰਦੀ ਹੈ।












