World Press Freedom Day: ਪ੍ਰਗਟਾਵੇ ਦੀ ਆਜ਼ਾਦੀ ਨਾਲ ਜੁੜੇ 7 ਮਹਾਨ ਵਿਚਾਰ

ਅੱਜ ਪ੍ਰੈੱਸ ਦੀ ਆਜ਼ਾਦੀ ਦੇ ਸਿਧਾਂਤਾ ਨੂੰ ਮਾਣਨ, ਆਪਣੀ ਆਜ਼ਾਦੀ 'ਤੇ ਹਮਲੇ ਤੋਂ ਮੀਡੀਆ ਦੀ ਰੱਖਿਆ ਕਰਨ ਅਤੇ ਉਨ੍ਹਾਂ ਲੋਕਾਂ ਨੂੰ ਸਰਧਾਂਜ਼ਲੀ ਦੇਣ ਦਾ ਦਿਨ ਹੈ, ਜਿਨ੍ਹਾਂ ਕੰਮ ਦੌਰਾਨ ਆਪਣੀਆਂ ਜਾਨਾਂ ਗੁਆ ਦਿੱਤੀਆਂ।

ਪਰ ਹਰ ਕੋਈ ਪੱਤਰਕਾਰਾਂ ਦਾ ਪ੍ਰਸ਼ੰਸਕ ਨਹੀਂ ਹੁੰਦਾ। ਅੱਜ ਦੇ ਜਾਅਲੀ ਤੇ ਝੂਠੀਆਂ ਖ਼ਬਰਾਂ ਦੇ ਇਸ ਦੌਰ 'ਚ ਆਲੇ ਦੁਆਲੇ ਬਹੁਤ ਨਿਰਾਸ਼ਾ ਹੁੰਦੀ ਹੈ।

ਪੱਤਰਕਾਰ ਅਕਸਰ ਦੁਨੀਆਂ ਦੇ ਸਭ ਤੋਂ ਵੱਧ ਨਫ਼ਰਤ ਕੀਤੇ ਜਾਣ ਨਾਲੇ ਵਾਲੇ 10 ਕੰਮਾ 'ਚ ਸ਼ੁਮਾਰ ਹਨ।

ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜੇ ਮੌਕੇ ਅਸੀਂ ਕੁਝ ਮਕਬੂਲ ਲੋਕਾਂ ਦੇ ਪ੍ਰੈੱਸ ਦੀ ਆਜ਼ਾਦੀ ਨਾਲ ਜੁੜੇ ਕੁਝ ਵਿਚਾਰਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

ਜੋ ਤੁਸੀਂ ਕਹਿ ਰਹੇ ਹੋ ਮੈਂ ਉਸ ਨਾਲ ਸਹਿਮਤ ਨਹੀਂ ਹਾਂ, ਪਰ ਤੁਹਾਡੀ ਉਸ ਗੱਲ ਨੂੰ ਕਹਿਣ ਦੇ ਹੱਕ ਦੀ ਮੈਂ ਮਰਦੇ ਦਮ ਤੱਕ ਪੈਰਵੀ ਕਰਾਂਗਾ - ਵੋਲਟੇਅਰ

ਜੇ ਆਜ਼ਾਦੀ ਦਾ ਮਤਲਬ ਕਿਸੇ ਵੀ ਚੀਜ਼ ਦਾ ਅਰਥ ਹੈ ਤਾਂ ਲੋਕਾਂ ਨੂੰ ਦੱਸਣ ਦਾ ਹੱਕ ਹੈ ਕਿ ਉਹ ਕੀ ਨਹੀਂ ਸੁਣਨਾ ਚਾਹੁੰਦੇ -ਜਾਰਜ ਓਰਵੈੱਲ

ਪ੍ਰੈੱਸ ਦੀ ਆਜ਼ਾਦੀ ਇੱਕ ਵੱਕਾਰੀ ਸਨਮਾਨ ਹੈ ਜੋ ਕਿ ਕੋਈ ਵੀ ਦੇਸ਼ ਮੁਕਤ ਨਹੀਂ ਕਰ ਸਕਦਾ - ਮਹਾਤਮਾ ਗਾਂਧੀ

ਜੇ ਪ੍ਰਗਟਾਵੇ ਦੀ ਆਜ਼ਾਦੀ ਦੂਰ ਹੋ ਜਾਂਦੀ ਹੈ, ਤਾਂ ਅਸੀਂ ਭੇਡਾਂ ਨੂੰ ਵੱਢੇ ਜਾਣ ਵਾਂਗ ਗੂੰਗੇ ਅਤੇ ਚੁੱਪਚਾਪ ਹੋ ਸਕਦੇ ਹਾਂ - ਜਾਰਜ ਵਾਸ਼ਿੰਗਟਨ

ਪ੍ਰੈੱਸ ਅਜਿਹੇ ਢੰਗ ਨਾਲ ਕੰਮ ਕਰਦੀ ਹੈ ਕਿ ਇਸ ਤੋਂ ਬਹੁਤੀ ਆਜ਼ਾਦੀ ਨਹੀਂ ਹੈ - ਗ੍ਰੇਸ ਕੇਲੀ

ਕਿਸੇ ਵੀ ਸਰਕਾਰ ਨੂੰ ਸੈਂਸਰ ਦੇ ਬਗੈਰ ਨਹੀਂ ਹੋਣਾ ਚਾਹੀਦਾ ਹੈ: ਅਤੇ ਜਿੱਥੇ ਪ੍ਰੈੱਸ ਮੁਕਤ ਹੈ,ਉੱਥੇ ਇਸਨੂੰ ਕਦੇ ਕੋਈ ਲਾਗੂ ਨਹੀਂ ਕਰੇਗਾ : ਥੋਮਸ ਜੈਫ਼ਰਸਨ

ਥੋਮਸ ਜੈਫ਼ਰਸਨ ਅਮਰੀਕਾ ਦੇ ਸੰਸਥਾਪਕ ਸਨ ਅਤੇ ਉਹ 1801 ਤੋਂ 1809 ਦੌਰਾਨ ਤੀਜੇ ਰਾਸ਼ਟਰਪਤੀ ਵੀ ਰਹੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)