You’re viewing a text-only version of this website that uses less data. View the main version of the website including all images and videos.
ਬਿਨਾਂ ਗੋਲੀ ਚਲਾਏ ਪੁਲਿਸ ਅਧਿਕਾਰੀ ਨੇ ਕਿਵੇਂ ਫੜ੍ਹਿਆ ਟੋਰਾਂਟੋ ਹਮਲਾਵਰ?
ਕੈਨੇਡਾ ਦੇ ਟੋਰਾਂਟੋ ਵਿੱਚ ਪੈਦਲ ਚੱਲਣ ਵਾਲੇ ਲੋਕਾਂ ਨੂੰ ਗੱਡੀ ਨਾਲ ਦਰੜਨ ਵਾਲੇ ਸ਼ੱਕੀ ਨੂੰ ਬਿਨਾਂ ਗੋਲੀ ਚਲਾਏ ਹਿਰਾਸਤ ਵਿੱਚ ਲੈਣ ਵਾਲੇ ਪੁਲਿਸ ਅਫ਼ਸਰ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ੱਕੀ ਐਲੇਕ ਮਿਨਾਸੀਅਨ ਪੁਲਿਸ ਅਧਿਕਾਰੀ ਵੱਲ ਬੰਦੂਕ ਕਰਕੇ ਚੀਕ ਰਿਹਾ ਹੈ, "ਮੈਨੂੰ ਮਾਰ ਦਿਉ"।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਅਧਿਕਾਰੀ ਵੱਲੋਂ ਹਿਰਾਸਤ ਵਿੱਚ ਲੈਂਦੇ ਹੋਏ ਐਲੇਕ ਮਿਨਾਸੀਅਨ ਲੰਮਾ ਪੈ ਜਾਂਦਾ ਹੈ।
ਕੈਨੇਡਾ ਪੁਲਿਸ ਨੇ ਕਿਉਂ ਨਹੀਂ ਮਾਰਿਆ?
ਉੱਤਰੀ ਅਮਰੀਕਾ ਵਿੱਚ ਲੋਕ ਸਵਾਲ ਖੜ੍ਹੇ ਕਰ ਰਹੇ ਹਨ ਕਿ ਪੁਲਿਸ ਗੋਲੀਬਾਰੀ ਦੌਰਾਨ ਸ਼ੱਕੀ ਨੂੰ ਕਤਲ ਕਿਉਂ ਨਹੀਂ ਕੀਤਾ ਗਿਆ।
ਇਹ ਅਮਰੀਕੀ ਪੁਲਿਸ ਦੀ ਕਾਰਵਾਈ ਤੋਂ ਬਿਲਕੁਲ ਉਲਟ ਹੈ ਜਿੱਥੇ ਪੁਲਿਸ ਨੇ ਨਿਹੱਥੇ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ ਹੈ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸੀਮੋਨ ਫਰੇਜ਼ਰ ਯੂਨੀਵਰਸਿਟੀ ਦੇ ਕ੍ਰਿਮਿਨੋਲਾਜਿਸਟ ਰਿਕ ਪੇਰੰਟ ਦਾ ਕਹਿਣਾ ਹੈ, "ਸਰਵੇਖਣ ਦੱਸਦੇ ਹਨ ਕਿ ਕੈਨੇਡਾ ਦੀ ਪੁਲਿਸ ਕਾਤਲਾਨਾਂ ਪੁਲਿਸ ਬਲ ਦੇ ਖਿਲਾਫ਼ ਹੈ।"
"ਪੁਲਿਸ ਸ਼ੂਟਿੰਗ ਡਾਟਾ ਦੇਖੀਏ ਤਾਂ ਪਤਾ ਲਗਦਾ ਹੈ ਕਿ ਅਮਰੀਕੀ ਪੁਲਿਸ ਦੇ ਮੁਕਾਬਲੇ ਕੈਨੇਡਾ ਦੀ ਪੁਲਿਸ ਗੋਲੀਬਾਰੀ ਦੀ ਘੱਟ ਵਰਤੋਂ ਕਰਦੀ ਹੈ। ਹਾਲਾਂਕਿ ਅਮਰੀਕੀ ਪੁਲਿਸ ਅਫ਼ਸਰਾਂ ਵਾਂਗ ਉਹ ਆਮ ਲੋਕਾਂ ਦੀ ਰੱਖਿਆ ਲਈ ਕਈ ਖਤਰੇ ਮੋਲ ਲੈਂਦੇ ਹਨ।"
ਇੱਕ ਅਮਰੀਕੀ ਮਾਹਿਰ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੱਕੀ ਜਿਸ ਚੀਜ਼ ਨਾਲ ਨਿਸ਼ਾਨਾ ਸਾਧ ਰਿਹਾ ਸੀ ਜੇ ਉਹ ਬੰਦੂਕ ਹੁੰਦੀ ਤਾਂ ਅਫ਼ਸਰ ਦਾ 'ਫਰਜ਼' ਸੀ ਕਿ ਉਹ ਸ਼ੱਕੀ ਨੂੰ ਗੋਲੀ ਮਾਰੇ।
ਟੋਰਾਂਟੋ ਪੁਲਿਸ ਮੁਖੀ ਮਾਰਕ ਸਾਂਡਰਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਅਫ਼ਸਰਾਂ ਨੇ 'ਮਾਹੌਲ' ਨੂੰ ਸਮਝ ਕੇ 'ਬਹੁਤ ਵਧੀਆ' ਕੰਮ ਕੀਤਾ ਹੈ ਅਤੇ 'ਸ਼ਾਂਤ ਹੱਲ' ਲੱਭਿਆ ਹੈ।
ਉਨ੍ਹਾਂ ਕਿਹਾ, "ਕਿਸੇ ਵੀ ਹਾਲਤ ਵਿੱਚ ਪੁਲਿਸ ਨੂੰ ਘੱਟ-ਤੋਂ-ਘੱਟ ਪੁਲਿਸ ਬਲ ਦਾ ਇਸਤੇਮਾਲ ਕਰਨ ਲਈ ਸਿਖਾਇਆ ਜਾਂਦਾ ਹੈ।"
ਟੋਰਾਂਟੋ ਪੁਲਿਸ ਐਸੋਸੀਏਸ਼ਨ ਦੇ ਮੁਖੀ ਮਾਈਕ ਮੈਕੌਰਮੈਕ ਨੇ ਗਲੋਬ ਐਂਡ ਮੇਲ ਅਖ਼ਬਾਰ ਨੂੰ ਦੱਸਿਆ ਕਿ ਅਫ਼ਸਰ ਇੱਕ 'ਹੀਰੋ' ਸੀ।
"ਇਸ ਅਫ਼ਸਰ ਨੇ ਮੌਕੇ ਨੂੰ ਦੇਖਿਆ ਕੀ ਹੋ ਰਿਹਾ ਸੀ ਅਤੇ ਉਸ ਨੂੰ ਯਕੀਨ ਸੀ ਕਿ ਉਹ ਹਾਲਾਤ ਤੇ ਕਾਬੂ ਪਾ ਸਕਦਾ ਹੈ।"
ਉਨ੍ਹਾਂ ਦੱਸਿਆ ਕਿ ਉਸ ਅਫਸਰ ਨੇ ਮੈਨੂੰ ਕਿਹਾ ਸੀ, "ਮੈਂ ਸਿਰਫ਼ ਆਪਣਾ ਕੰਮ ਕੀਤਾ ਹੈ। ਇਹ ਕੋਈ ਵੱਡਾ ਕਾਰਨਾਮਾ ਨਹੀਂ ਸੀ, ਪਰ ਇਨ੍ਹਾਂ ਲੋਕਾਂ ਨੂੰ ਦੇਖੋ।"
ਟਵਿੱਟਰ 'ਤੇ ਕੁਝ ਲੋਕਾਂ ਨੇ ਅਮੀਰਕੀ ਪੁਲਿਸ ਨਾਲ ਇਸ ਦੀ ਤੁਲਨਾ ਕੀਤੀ।