ਕੌਣ ਹੈ ਗੋਰਖਪੁਰ ਵਿੱਚ ਯੋਗੀ ਨੂੰ ਧੋਬੀ ਪਟਕਾ ਮਾਰਨ ਵਾਲਾ ਪ੍ਰਵੀਨ ਕੁਮਾਰ ਨਿਸ਼ਾਦ

ਤਸਵੀਰ ਸਰੋਤ, Facebook/Er. Praveen Nishad/BBC
- ਲੇਖਕ, ਕੁਮਾਰ ਹਰਸ਼
- ਰੋਲ, ਗੋਰਖਪੁਰ ਤੋਂ ਬੀਬੀਸੀ ਲਈ
ਗੋਰਖਪੁਰ ਦੀ ਲੋਕ ਸਭਾ ਵਿੱਚ ਪੰਜ ਵਾਰ ਨੁਮਾਇੰਦਗੀ ਕਰ ਚੁੱਕੇ ਆਦਿਤਿਆਨਾਥ ਯੋਗੀ ਸੰਸਦ ਦੇ ਸਭ ਤੋਂ ਨੌਜਵਾਨ ਚਿਹਰਿਆਂ ਚੋਂ ਇੱਕ ਸਮਝੇ ਜਾਂਦੇ ਸਨ।
ਪਿਛਲੇ ਸਾਲ ਭਾਜਪਾ ਨੇ ਉੱਤਰ ਦੀਆਂ ਪ੍ਰਦੇਸ਼ ਵਿਧਾਨ ਸਭਾ ਚੋਣਾਂ ਜਿੱਤੀਆਂ ਅਤੇ ਆਦਿਤਿਆਨਾਥ ਯੋਗੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਜਿਸ ਤੋਂ ਬਾਅਦ ਗੋਰਖਪੁਰ ਲੋਕ ਸਭਾ ਸੀਟ ਖਾਲੀ ਹੋ ਗਈ।
ਇਸੇ ਸੀਟ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਹਨ ਅਤੇ ਜਿਹੜਾ ਸਖ਼ਸ਼ ਲੋਕ ਸਭਾ ਵਿਚ ਗੋਰਖਪੁਰ ਦੀ ਨੁਮਾਇੰਦਗੀ ਕਰੇਗਾ ਉਹ ਵੀ ਇਕ ਨੌਜਵਾਨ ਚਿਹਰਾ ਹੈ।
29 ਸਾਲਾ ਪ੍ਰਵੀਨ ਕੁਮਾਰ ਨਿਸ਼ਾਦ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ।
ਨੋਇਡਾ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ. ਟੈਕ. ਪ੍ਰਵੀਨ ਦੀ ਇਹ ਪਹਿਲੀ ਚੋਣ ਸੀ।

ਇਸ ਸੀਟ ਉੱਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਵੱਕਾਰ ਦਾਅ ਉੱਤੇ ਸੀ।
ਗਲਤ ਸਾਬਤ ਹੋਏ ਦਾਅਵੇ
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਵੱਡੇ ਸਿਆਸੀ ਪੰਡਿਤ ਅਤੇ ਵਿਸ਼ਲੇਸ਼ਕ ਵੀ ਇਹੀ ਮੰਨ ਰਹੇ ਸਨ ਕਿ ਇਹ ਸੀਟ ਭਾਜਪਾ ਦੇ ਖਾਤੇ ਵਿਚ ਹੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ।
ਹੁਣ ਇਨ੍ਹਾਂ ਨਤੀਜਿਆਂ ਨੂੰ ਸਾਲ 2018 ਦਾ ਸਭ ਤੋਂ ਵੱਡਾ ਸਿਆਸੀ ਉਲਟਫੇਰ ਕਿਹਾ ਜਾ ਰਿਹਾ ਹੈ।
ਪਹਿਲੇ ਗੇੜ ਤੋਂ ਹੀ ਨਤੀਜੇ ਸਮਾਜਵਾਦੀ ਪਾਰਟੀ ਦੇ ਪੱਖ ਵਿੱਚ ਹੀ ਦਿਖ ਰਹੇ ਸਨ।

ਹਾਲਾਂਕਿ, ਇੱਕ ਵਾਰ ਗਿਣਤੀ ਦੇ ਆਖ਼ਰੀ ਪੜਾਅ ਵਿੱਚ ਭਾਜਪਾ ਅਤੇ ਸਮਾਜਵਾਦੀ ਪਾਰਟੀ ਵਿਚਕਾਰ ਵੋਟਾਂ ਦਾ ਫ਼ਰਕ ਇੱਕ ਵਾਰੀ ਘੱਟਦਾ ਵੀ ਦਿਖਿਆ ਪਰ ਸਮਾਜਵਾਦੀ ਪਾਰਟੀ ਨੇ ਇਸ ਸੀਟ 'ਤੇ ਜਿੱਤ ਹਾਸਲ ਕੀਤੀ।
ਪ੍ਰਵੀਨ ਕੁਮਾਰ ਨਿਸ਼ਾਦ ਲਈ ਹਾਲਾਂਕਿ ਇਹ ਪਹਿਲੀ ਚੋਣ ਸੀ ਪਰ ਰਾਜਨੀਤੀ ਉਨ੍ਹਾਂ ਲਈ ਨਵੀਂ ਨਹੀਂ ਹੈ।
ਵਿਰਾਸਤ ਵਿੱਚ ਮਿਲੀ ਸਿਆਸਤ
ਪ੍ਰਵੀਨ ਨਿਸ਼ਾਦ ਦੇ ਪਿਤਾ ਡਾ. ਸੰਜੇ ਕੁਮਾਰ ਨਿਸ਼ਾਦ ਨੈਸ਼ਨਲ ਨਿਸ਼ਾਦ ਪਾਰਟੀ ਦੇ ਬਾਨੀ ਹਨ। 2013 ਵਿੱਚ ਉਨ੍ਹਾਂ ਨੇ ਇਹ ਪਾਰਟੀ ਬਣਾਈ ਸੀ। ਉਸ ਸਮੇਂ ਪ੍ਰਵੀਨ ਕੁਮਾਰ ਨਿਸ਼ਾਦ ਨੂੰ ਪਾਰਟੀ ਦਾ ਬੁਲਾਰਾ ਬਣਾਇਆ ਗਿਆ ਸੀ।

ਤਸਵੀਰ ਸਰੋਤ, www.nishadparty.org/BBC
2008 ਵਿੱਚ ਬੀ.ਟੈਕ ਦੇ ਬਾਅਦ, 200 9 ਤੋਂ 2013 ਤੱਕ ਉਸਨੇ ਭਿਵੰਡੀ, ਰਾਜਸਥਾਨ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਪ੍ਰੋਡਕਸ਼ਨ ਇੰਜੀਨੀਅਰ ਵਜੋਂ ਕੰਮ ਕੀਤਾ ਸੀ।
ਪਰ 2013 ਵਿਚ ਆਪਣੇ ਪਿਤਾ ਦੇ ਸਿਆਸੀ ਸੁਪਨਿਆਂ ਪੂਰਾ ਕਰਨ ਲਈ ਉਹ ਗੋਰਖਪੁਰ ਵਾਪਸ ਪਰਤ ਆਏ।
ਉਨ੍ਹਾਂ ਵਾਂਗ ਹੀ ਉਨ੍ਹਾਂ ਦੇ ਪਿਤਾ ਡਾ. ਸੰਜੇ ਕੁਮਾਰ ਨਿਸ਼ਾਦ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਕਈ ਹੋਰ ਕਾਰਜਾਂ ਲਈ ਜੁੜੇ ਰਹੇ ਹਨ।
2002 ਅਤੇ 2003 ਵਿੱਚ ਗੋਰਖਪੁਰ ਦੇ ਅਖ਼ਬਾਰਾਂ ਅਤੇ ਦਫ਼ਤਰਾਂ ਵਿੱਚ ਡਾ ਸੰਜਯ ਕੁਮਾਰ ਇਲੈਕਟੋ ਹੋਮਿਓਪੈਥੀ ਨੂੰ ਮਾਨਤਾ ਦੁਆਉਣ ਲਈ ਪ੍ਰੈਸ ਰਿਲੀਜ਼ਾਂ ਨੂੰ ਸਾਂਝਾ ਕਰਨ ਲਈ ਇੱਕ ਬਿਆਨ ਦਿੰਦੇ ਦਿਖਦੇ ਸਨ।
ਪਿਤਾ ਦੀ ਮਿਹਨਤ
ਸਾਲ 2002 ਵਿੱਚ ਉਨ੍ਹਾਂ ਨੇ ਪੂਰਵਾਂਚਲ ਮੈਡੀਕਲ ਇਲੈਕਟਰੋ ਹੋਮਿਓਪੈਥੀ ਐਸੋਸੀਏਸ਼ਨ ਦੀ ਨੀਂਹ ਵੀ ਰੱਖੀ। ਡਾ. ਸੰਜੇ ਇਸ ਦੇ ਪ੍ਰਧਾਨ ਸਨ।

ਤਸਵੀਰ ਸਰੋਤ, www.nishadparty.org/BBC
ਉਨ੍ਹਾਂ ਦੀ ਸਿਆਸੀ ਮਹੱਤਵਕਾਂਸ਼ਾਵਾਂ ਦੀ ਸ਼ੁਰੂਆਤ 2008 ਵਿੱਤ ਹੋਈ ਜਦੋਂ ਉਨ੍ਹਾਂ ਨੇ ਆਲ ਇੰਡੀਆ ਬੈਕਵਰਡ ਐਂਡ ਮਾਇਨੌਰਿਟੀ ਵੈਲਫੇਅਰ ਐਸੋਸੀਏਸ਼ਨ ਬਣਾਈ।
7 ਜੂਨ 2015 ਨੂੰ ਉਹ ਪਹਿਲੀ ਵਾਰ ਖ਼ਬਰਾਂ ਵਿੱਚ ਆਏ, ਜਦੋਂ ਗੋਰਖਪੁਰ ਨਾਲ ਲੱਗਵੇਂ ਸਹਜਨਵਾ ਦੇ ਕਸਰਾਵਲ ਪਿੰਡ ਕੋਲ ਨਿਸ਼ਾਦਾਂ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਦਿੱਤਾ ਜਾਣ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੀ ਅਗਵਾਈ ਵਿੱਚ ਰੇਲ ਰੋਕੀ ਗਈ।
ਉਸ ਦਿਨ ਹਿੰਸਕ ਪ੍ਰਦਰਸ਼ਨ ਦੌਰਾਨ ਕੁਝ ਅੰਦੋਲਨਕਾਰੀਆਂ ਦੀ ਪੁਲਿਸ ਫਾਇਰਿੰਗ ਵਿੱਚ ਮੌਤ ਹੋਣ ਮਗਰੋਂ ਵੱਡੀ ਗਿਣਤੀ ਵਿੱਚ ਗੱਡੀਆਂ ਨੂੰ ਅੱਗ ਲਾ ਦਿੱਤੀ ਸੀ।
ਇਸ ਮਗਰੋਂ ਡਾ਼ ਸੰਜੇ ਕੁਮਾਰ ਨਿਸ਼ਾਦ 'ਤੇ ਤਤਕਾਲੀ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਕਈ ਕੇਸ ਦਰਜ ਕਰਾਏ ਸਨ।
ਨਿਸ਼ਾਦ ਪਾਰਟੀ
ਸਾਲ 2016 ਵਿੱਚ ਡਾ਼ ਸੰਜੇ ਕੁਮਾਰ ਨਿਸ਼ਾਦ ਨੇ ਨਿਸ਼ਾਦ ਪਾਰਟੀ ਸ਼ੁਰੂ ਕੀਤੀ ਸੀ।
ਇੱਥੇ ਦਾ NISHAD ਪੂਰਾ ਨਾਮ 'ਨਿਰਬਲ ਇੰਡੀਅਨ ਸ਼ੋਸ਼ਿਤ ਹਮਾਰਾ ਆਮ ਦਲ' ਸੀ।

ਤਸਵੀਰ ਸਰੋਤ, Facebook/Er. Praveen Nishad/BBC
ਪਿਛਲੇ ਸਾਲ ਮੁਸਲਮਾਨਾਂ ਦੀ ਹਮਾਇਤ ਵਾਲੀ ਪੀਸ ਪਾਰਟੀ ਨਾਲ ਮਿਲ ਕੇ ਸੂਬੇ ਦੀਆਂ 80 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਲੜੀਆਂ ਸਨ।
ਸੰਜੇ ਕੁਮਾਰ ਇਨ੍ਹਾਂ ਚੋਣਾਂ ਵਿੱਚ ਖ਼ੁਦ ਹਾਰ ਗਏ ਸਨ।
ਗਿਆਨਪੁਰ ਸੀਟ ਤੋਂ ਪਾਰਟੀ ਉਮੀਦਵਾਰ ਵਿਜੇ ਕੁਮਾਰ ਮਿਸ਼ਰਾ ਜਿੱਤੇ ਸਨ।
ਸਮਾਜਵਾਦੀ ਪਾਰਟੀ ਨਾਲ ਦੋਸਤੀ
ਫਿਲਹਾਲ ਸੰਜੇ ਕੁਮਾਰ ਨੇ ਪੀਸ ਪਾਰਟੀ ਨਾਲ ਹੱਥ ਮਿਲਾਈ ਰੱਖਦਿਆਂ ਸਫ਼ਰ ਜਾਰੀ ਰੱਖਿਆ।
ਜਦੋਂ ਗੋਰਖਪੁਰ ਜ਼ਿਮਨੀ ਚੋਣ ਦੀਆਂ ਕਿਆਸਅਰਾਈਆਂ ਸ਼ੁਰੂ ਹੋਈਆਂ ਤਾਂ ਨਿਸ਼ਾਦ ਬਹੁਗਿਣਤੀ ਵਾਲੀ ਇਸ ਸੀਟ ਤੇ ਉਨ੍ਹਾਂ ਦੀ ਗਤੀਵਿਧੀ ਨੂੰ ਦੇਖਦੇ ਹੋਏ ਸਪਾ ਨੇ ਨਿਸ਼ਾਦ ਪਾਰਟੀ ਨੂੰ ਆਪਣੇ ਵਿੱਚ ਮਿਲਣ ਦਾ ਸੱਦਾ ਦਿੱਤਾ ਸੀ ਪਰ ਸੰਜੇ ਕੁਮਾਰ ਨਿਸ਼ਾਦ ਨੇ ਇਸ ਤੋਂ ਮਨਾਂ ਕਰ ਦਿੱਤਾ।

ਤਸਵੀਰ ਸਰੋਤ, www.nishadparty.org/BBC
ਬਾਅਦ ਵਿੱਚ ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਪਹਿਲ ਦਿੰਦੇ ਹੋਏ ਉਨ੍ਹਾਂ ਦੇ ਪੁੱਤਰ ਪ੍ਰਵੀਣ ਕੁਮਾਰ ਨਿਸ਼ਾਦ ਨੂੰ ਆਪਣੇ ਉਮੀਦਵਾਰ ਦੇ ਤੌਰ ਤੇ ਇਹ ਚੋਣਾਂ ਲੜਾਈਆਂ।
ਆਪਣੀ ਉਮੀਦਵਾਰੀ ਦੇ ਸਮੇਂ ਦਿੱਤੇ ਗਏ ਇੱਕ ਹਲਫ਼ਨਾਮੇ ਵਿੱਚ ਪ੍ਰਵੀਣ ਕੁਮਾਰ ਨੇ ਆਪਣੇ ਕੋਲੇ ਕੁੱਲ 45000 ਰੁਪਏ ਅਤੇ ਸਰਕਾਰੀ ਕਰਮਚਾਰੀ ਪਤਨੀ ਰਿਤਿਕਾ ਕੋਲੇ ਕੁੱਲ 32,000 ਰੁਪਏ ਨਗਦੀ ਹੋਣ ਦਾ ਵੇਰਵਾ ਦਿੱਤਾ ਸੀ।
ਉਨ੍ਹਾਂ ਕੋਲ ਨਗਦੀ ਭਾਵੇਂ ਘੱਟ ਹੋਵੇ ਪਰ ਹੁਣ ਉਨ੍ਹਾਂ ਨੇ ਹਮਾਇਤੀਆਂ ਤੇ ਵੋਟਰਾਂ ਦੀ ਵੱਡੀ ਪੂੰਜੀ ਹਾਸਲ ਕਰ ਲਈ ਹੈ।












