'ਉੱਤਰੀ ਕੋਰੀਆ ਅਮਰੀਕਾ ਨਾਲ ਗੱਲਬਾਤ ਦਾ ਇੱਛੁਕ'

ਤਸਵੀਰ ਸਰੋਤ, KCNA
ਉੱਤਰੀ ਕੋਰੀਆ 'ਅਮਰੀਕਾ ਨਾਲ ਗੱਲਬਾਤ ਕਰਨ ਦਾ ਇੱਛੁਕ ਹੈ'। ਇਹ ਦਾਅਵਾ ਦੱਖਣੀ ਕੋਰੀਆ ਨੇ ਕੀਤਾ ਹੈ।
ਦੱਖਣੀ ਕੋਰੀਆ ਨੇ ਇਹ ਦਾਅਵਾ ਆਪਣੇ ਮੁਲਕ ਵਿੱਚ ਹੋ ਰਹੇ ਵਿੰਟਰ ਓਲੰਪਿਕਸ ਦੀ ਕਲੋਜ਼ਿੰਗ ਸੈਰੇਮਨੀ ਵਿੱਚ ਹਿੱਸਾ ਲੈਣ ਆਈ ਉੱਤਰੀ ਕੋਰੀਆ ਦੇ ਇੱਕ ਜਨਰਲ ਕਿਮ ਯੋਂਗ ਚੋਲ ਦੇ ਹਵਾਲੇ ਤੋਂ ਕੀਤਾ ਹੈ।

ਤਸਵੀਰ ਸਰੋਤ, AFP/GETTY IMAGES
ਦੱਖਣੀ ਕੋਰੀਆ ਵਿੱਚ ਹੋ ਰਹੇ ਖੇਡਾਂ ਦੇ ਇਸ ਟੂਰਨਾਮੈਂਟ ਵਿੱਚ ਮਹਿਮਾਨ ਵਜੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਕੁੜੀ ਇਵਾਂਕਾ ਟਰੰਪ ਵੀ ਪਹੁੰਚੇ ਹੋਏ ਹਨ।
ਹਾਲਾਂਕਿ ਅਮਰੀਕੀ ਅਫ਼ਸਰਾਂ ਵੱਲੋਂ ਉੱਤਰੀ ਕੋਰੀਆ ਦੇ ਵਫ਼ਦ ਨਾਲ ਮਿਲਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਗਿਆ ਹੈ।
ਇਸ ਖ਼ਬਰ ਸਬੰਧੀ ਅੱਗੇ ਦੀ ਜਾਣਕਾਰੀ ਬੀਬੀਸੀ ਪੰਜਾਬੀ 'ਤੇ ਅਪਡੇਟ ਕੀਤੀ ਜਾਵੇਗੀ।








