You’re viewing a text-only version of this website that uses less data. View the main version of the website including all images and videos.
ਅਮਰੀਕਾ: ਸਕੂਲ 'ਚ ਹਮਲੇ ਦੌਰਾਨ ਕੀ-ਕੀ ਵਾਪਰਿਆ ?
ਸਥਾਨਕ ਪ੍ਰਸ਼ਾਸਨ ਨੇ ਪਾਰਕਲੈਂਡ ਇਲਾਕੇ ਦੇ ਸਟੋਨਮੈਨ ਡਗਲਸ ਹਾਈ ਸਕੂਲ 'ਚ ਹੋਈ ਗੋਲੀਬਾਰੀ 'ਚ ਇੱਕ ਅਧਿਆਪਕ ਸਣੇ 17 ਵਿਦਿਆਰਥੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਸ ਹਮਲੇ ਵਿੱਚ ਦਰਜਨਾਂ ਹੋਰ ਵਿਦਿਆਰਥੀ ਵੀ ਸ਼ਾਮਲ ਹੋਏ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਬਹੁਤ ਵੱਡੇ ਇਲਾਕੇ 'ਚ ਫੈਲੇ ਇਸ ਸਕੂਲ ਕੈਂਪਸ 'ਚ ਤਿੰਨ ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਪੜ੍ਹਦੇ ਹਨ।
ਹਮਲਾਵਰ ਹਿਰਾਸਤ ਵਿੱਚ
ਬ੍ਰੋਵਾਰਡ ਕਾਉਂਟੀ ਦੇ ਸ਼ੈਰਿਫ ਨੇ ਟਵੀਟ ਰਾਹੀਂ ਇਹ ਸੂਚਨਾ ਦਿੱਤੀ ਹੈ ਕਿ ਪੁਲਿਸ ਨੇ 19 ਸਾਲਾਂ ਦੇ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਿਸ ਦੀ ਪਛਾਣ ਨਿਕੋਲਾਉਸ ਕਰੂਜ਼ ਵਜੋਂ ਕੀਤੀ ਗਈ ਹੈ।
ਨਿਕੋਲਾਉਸ ਇਸੇ ਸਕੂਲ ਦਾ ਵਿਦਿਆਰਥੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਨੂੰ ਸਕੂਲ ਤੋਂ ਕੱਢਿਆ ਗਿਆ ਸੀ।
ਸਥਾਨਕ ਪੁਲਿਸ ਮੁਤਾਬਕ ਹਮਲੇ ਦੌਰਾਨ ਨਿਕੋਲਾਉਸ ਕੋਲ ਏਆਰ-15 ਰਾਇਫਲ ਸੀ ਅਤੇ ਵੱਡੀ ਗਿਣਤੀ ਵਿੱਚ ਕਾਰਤੂਸ ਸਨ।
ਨਿਕੋਲਾਉਸ ਨੇ ਸਕੂਲ ਦੇ ਦਰਵਾਜ਼ੇ ਤੋਂ ਗੋਲੀਬਾਰੀ ਸ਼ੁਰੂ ਕੀਤੀ ਅਤੇ ਫੇਰ ਉਹ ਸਕੂਲ ਅੰਦਰ ਚਲਿਆ ਗਿਆ।
'ਹਮਲੇ ਤੋਂ ਪਹਿਲਾਂ ਫਾਇਰ ਅਲਾਰਮ'
ਸਥਾਨਕ ਮੀਡੀਆ ਮੁਤਾਬਕ ਗੋਲੀਬਾਰੀ ਸ਼ੁਰੂ ਕਰਨ ਤੋਂ ਪਹਿਲਾਂ ਹਮਲਾਵਰ ਨੇ ਸਕੂਲ ਦਾ ਫਾਇਰ ਅਲਾਰਮ ਵਜਾਇਆ, ਤਾਂ ਜੋ ਸਕੂਲ ਵਿੱਚ ਹਫੜਾ-ਦਫੜੀ ਮਚ ਜਾਵੇ।
ਚਸ਼ਮਦੀਦ ਵਿਦਿਆਰਥੀਆਂ ਨੇ ਦੱਸਿਆ ਕਿ ਹਮਲਾਵਰ ਆਪਣੇ ਮਕਸਦ 'ਚ ਸਫ਼ਲ ਰਿਹਾ। ਜਿਵੇਂ ਹੀ ਫਾਇਰ ਅਲਾਰਮ ਵੱਜਿਆ ਵਿਦਿਆਰਥੀ ਸਕੂਲ ਇਮਾਰਤ 'ਚੋਂ ਨਿਕਲ ਕੇ ਬਾਹਰ ਆਉਣ ਲੱਗੇ।
ਇੱਕ ਵਿਦਿਆਰਥੀ ਨੇ ਦੱਸਿਆ ਕਿ ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਹਮਲਾ ਹੋ ਸਕਦਾ ਹੈ। ਸਾਰਿਆਂ ਦਾ ਮੰਨਣਾ ਸੀ ਕਿ ਇਹ ਸਕੂਲ ਇੱਕ ਸੁਰੱਖਿਅਤ ਥਾਂ ਹੈ।
ਹਮਲੇ ਦੌਰਾਨ ਕੁਝ ਵਿਦਿਆਰਥੀ ਸਕੂਲ ਇਮਾਰਤ ਵਿੱਚ ਲੁਕੇ ਹੋਏ ਸਨ। ਉਨ੍ਹਾਂ ਵਿਚੋਂ ਇੱਕ ਵਿਦਿਆਰਥੀ ਲੇਕਸ ਨੇ ਟਵੀਟ ਕੀਤਾ ਕਿ ਸਾਡੇ ਸਕੂਲ ਵਿੱਚ ਬੰਦੂਕਧਾਰੀ ਆ ਗਿਆ ਹੈ। ਰੱਬ ਜਾਣੇ ਕੀ ਹੋਵੇਗਾ।
ਇੱਕ ਹੋਰ ਵਿਦਿਆਰਥੀ ਏਂਥ ਨੇ ਟਵੀਟ ਕੀਤਾ ਕਿ ਆਪਣੀਆਂ ਅੱਖਾਂ 'ਤੇ ਮੈਨੂੰ ਭਰੋਸਾ ਨਹੀਂ ਹੋ ਰਿਹਾ। ਮੈਂ ਘੱਟੋ ਘੱਟ 10 ਗੋਲੀਆਂ ਦੀਆਂ ਆਵਾਜ਼ਾਂ ਸੁਣ ਚੁੱਕਿਆ ਹਾਂ। ਪੁਲਿਸ ਵੀ ਸਕੂਲ ਵਿੱਚ ਆ ਗਈ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਇਹ ਸਭ ਛੇਤੀ ਬੰਦ ਹੋ ਜਾਵੇ।
ਹਰ ਹਫ਼ਤੇ ਇੱਕ ਸਕੂਲ ਤੇ ਹਮਲੇ ਦੀ
ਅਮਰੀਕਾ ਦੀ ਨੈਸ਼ਨਲ ਕਾਉਂਸਿਲ ਮੁਤਾਬਕ, ਫਲੋਰਿਡਾ ਅਮਰੀਕਾ ਦਾ ਤੀਜੇ ਨੰਬਰ 'ਤੇ ਸੁਰੱਖਿਅਤ ਸਮਝਿਆ ਜਾਣ ਵਾਲਾ ਸ਼ਹਿਰ ਹੈ।
ਅਮਰੀਕਾ ਦੀ ਇੱਕ ਗ਼ੈਰ ਸਰਕਾਰੀ ਸੰਸਥਾ ਦੀ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਕੂਲ ਜਾਂ ਉਸ ਦੇ ਨੇੜੇ ਇਸ ਸਾਲ ਹੋਈ ਇਹ 18ਵੀਂ ਗੋਲੀਬਾਰੀ ਦੀ ਘਟਨਾ ਹੈ।
ਸਾਲ 2013 ਤੋਂ ਹੁਣ ਤੱਕ ਅਮਰੀਕਾ 'ਚ 291 ਅਜਿਹੀਆਂ ਘਟਨਾਵਾਂ ਦਰਜ ਹੋਈਆਂ ਹਨ, ਜਿਸ ਦਾ ਔਸਤ ਵਜੋਂ ਇੱਕ ਦੁਰਘਟਨਾ ਪ੍ਰਤੀ ਹਫਤਾ ਦਰਜ ਕੀਤੀ ਗਈ ਹੈ।
24 ਜਨਵਰੀ 2017 ਨੂੰ ਕੈਨਟਕੀ ਸ਼ਹਿਰ ਦੇ ਇੱਕ ਸਕੂਲ 'ਚ ਹੋਈ ਗੋਲੀਬਾਰੀ 'ਚ ਵੀ ਦੋ ਵਿਦਿਆਰਥੀ ਦੀਆਂ ਮੌਤਾਂ ਹੋ ਗਈਆਂ ਸਨ ਅਤੇ 17 ਵਿਦਿਆਰਥੀਆਂ ਜਖ਼ਮੀ ਹੋਏ ਸਨ।