ਅਮਰੀਕਾ ਲਈ ਰੂਸ ਵਰਗਾ ਖਤਰਨਾਕ ਮੁਲਕ ਹੈ ਚੀਨ; ਸੀਆਈਏ

TRUMP AND PUTIN

ਤਸਵੀਰ ਸਰੋਤ, MIKHAIL KLIMENTYEV/AFP/Getty Images

    • ਲੇਖਕ, ਗੋਰਡਨ ਕੋਰੇਰਾ
    • ਰੋਲ, ਪੱਤਰਕਾਰ, ਬੀਬੀਸੀ

"ਚੀਨ ਜਿਸ ਲੁਕਵੇਂ ਅੰਦਾਜ਼ ਨਾਲ ਪੱਛਮੀ ਦੇਸਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਓਨੀ ਹੀ ਚਿੰਤਾ ਦਾ ਵਿਸ਼ਾ ਹੈ, ਜਿੰਨੀਆਂ ਰੂਸ ਦੀਆਂ ਵਿਨਾਸ਼ਕਾਰੀ ਗਤੀਵਿਧੀਆਂ।"

ਸੀਆਈਏ ਦੇ ਮੁਖੀ ਮਾਈਕ ਪੋਮਪਿਓ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਸਮਰਥਾ ਚੀਨ ਕੋਲ ਰੂਸ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਸਾਲ ਅਮਰੀਕਾ 'ਚ ਹੋਣ ਵਾਲੀਆਂ ਮੱਧ ਵਰਤੀ ਚੋਣਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਅਮਰੀਕੀ ਖ਼ੁਫ਼ੀਆ ਏਜੰਸੀ ਦੇ ਡਾਇਰੈਕਟਰ ਮਾਈਕ ਨੇ ਬੀਬੀਸੀ ਨੂੰ ਦੱਸਿਆ ਕਿ ਯੂਰਪ ਅਤੇ ਅਮਰੀਕਾ 'ਚ ਸਰਕਾਰਾਂ ਨੂੰ ਕਮਜ਼ੋਰ ਕਰਨ ਦੀਆਂ ਰੂਸੀ ਕੋਸ਼ਿਸ਼ਾਂ 'ਚ ਕੋਈ ਖ਼ਾਸ ਕਮੀ ਨਹੀਂ ਆਈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਉੱਤਰ ਕੋਰੀਆ 'ਕੁਝ ਮਹੀਨਿਆਂ' ਚ' ਅਮਰੀਕਾ 'ਤੇ ਪਰਮਾਣੂ ਮਿਜ਼ਾਇਲ ਨਾਲ ਹਮਲਾ ਕਰਨ ਦੀ ਸਮਰੱਥਾ ਹਾਸਿਲ ਕਰ ਸਕਦਾ ਹੈ।

ਤਕਰੀਬਨ ਰੋਜ਼ ਸਵੇਰੇ ਡੋਨਾਲਡ ਟਰੰਪ ਨੂੰ ਅਹਿਮ ਜਾਣਕਾਰੀਆਂ ਦੇਣ ਵਾਲੇ ਪੋਮਪਿਓ ਨੇ ਉਨ੍ਹਾਂ ਦਾਅਵਿਆਂ ਨੂੰ 'ਬਕਵਾਸ' ਕਰਾਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਠੀਕ ਨਹੀਂ ਹਨ।

ਸਭ ਤੋਂ ਅੱਗੇ ਰਹਿਣਾ ਚਾਹੁੰਦੀ ਹੈ ਸੀਆਈਏ

ਵਰਜੀਨੀਆ 'ਚ ਸੀਆਈਏ ਹੈੱਡਕੁਆਟਰ ਦੀ ਸੱਤਵੀਂ ਮੰਜ਼ਿਲ 'ਤੇ ਡਾਇਰੈਕਟਰ ਦੇ ਕਾਨਫਰੰਸ ਰੂਮ ਵਿੱਚ ਸਾਬਕਾ ਡਾਇਰੈਕਟਰ ਅਤੇ ਉਨ੍ਹਾਂ ਦੇ ਕਾਰਜਕਾਲ 'ਚ ਰਹੇ ਰਾਸ਼ਟਰਪਤੀਆਂ ਦੀਆਂ ਤਸਵੀਰਾਂ ਲੱਗੀਆਂ ਹਨ।

MIKE POMPIO

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਈਕ ਨੇ ਕਿਹਾ ਅਮਰੀਕੀ ਲੋਕਾਂ ਵੱਲੋਂ ਗੁਪਤ ਜਾਣਕਾਰੀਆਂ ਚੋਰੀ ਕਰਨ ਦੇ ਕੰਮ ਕਰੇਗਾ ਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਹੋਰਨਾਂ ਤੋਂ ਅੱਗੇ ਰਹੀਏ।

ਪੋਮਪਿਓ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੌਰਾਨ ਸੀਆਈਏ ਲਈ ਆਪਣੀਆਂ ਯੋਜਨਾਵਾਂ ਨੂੰ ਲੈ ਕੇ ਸਪੱਸ਼ਟ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਦੁਨੀਆਂ ਦੇ ਬਿਹਤਰੀਨ ਜਾਸੂਸੀ ਸੇਵਾ ਦੇਣ ਵਾਲੇ ਹਾਂ। ਅਸੀਂ ਅਮਰੀਕੀ ਲੋਕਾਂ ਦੀ ਤਰਫ਼ੋ ਗੁਪਤ ਜਾਣਕਾਰੀਆਂ ਚੋਰੀ ਕਰਨ ਦੇ ਕੰਮ ਕਰਾਂਗੇ ਅਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਹੋਰਨਾਂ ਤੋਂ ਅੱਗੇ ਰਹੀਏ।"

ਪਿਛਲੇ ਇੱਕ ਸਾਲ ਤੋਂ ਇਸ ਅਹੁਦੇ ਨੂੰ ਸਾਂਭ ਰਹੇ ਪੋਮਪਿਓ ਕਹਿੰਦੇ ਹਨ ਕਿ ਉਨ੍ਹਾਂ ਦਾ ਟੀਚਾ ਸੀਆਈਏ ਦੇ ਬੋਝ ਨੂੰ ਘੱਟ ਕਰਨਾ ਹੈ।

ਉਹ ਕਹਿੰਦੇ ਹਨ, "ਇਹ ਇੱਕ ਅਜਿਹੀ ਏਜੰਸੀ ਹੈ ਜੋ ਐਂਮਰਜੈਂਸੀ ਸੁਭਾਅ ਵਾਲੀ ਦੁਨੀਆਂ 'ਚ ਕੰਮ ਕਰ ਰਹੀ ਹੈ। ਇੱਥੇ ਖ਼ੁਫ਼ੀਆਂ ਮੁਲਾਂਕਣ ਦੇ ਆਧਾਰ 'ਤੇ ਨਾ ਸਿਰਫ਼ ਫੌਜੀ ਕਾਰਵਾਈਆਂ ਹੋ ਸਕਦੀਆਂ ਹਨ ਸਗੋਂ ਸਿਆਸੀ ਵਿਵਾਦ ਵੀ ਖੜੇ ਹੋ ਸਕਦੇ ਹਨ।"

ਰੂਸ ਦੇ ਕਥਿਤ ਦਖ਼ਲ 'ਤੇ ਚਿੰਤਾ

ਬੇਸ਼ੱਕ ਰੂਸ ਅੱਤਵਾਦੀ ਮੁਹਿੰਮਾਂ ਦੌਰਾਨ ਅਮਰੀਕਾ ਦਾ ਸਹਿਯੋਗੀ ਰਿਹਾ ਹੈ (ਪਿਛਲੇ ਸਾਲ ਸੀਆਈਏ ਨੇ ਸੈਂਟ ਪੀਟਰਸਬਰਗ 'ਚ ਇੱਕ ਹਮਲੇ ਨੂੰ ਰੋਕਣ 'ਚ ਮਦਦ ਕੀਤੀ ਸੀ), ਪੋਮਪਿਓ ਕਹਿੰਦੇ ਹਨ ਕਿ ਉਹ ਰੂਸ ਨੂੰ ਮੁੱਖ ਤੌਰ 'ਤੇ ਇੱਕ ਵਿਰੋਧੀ ਵਜੋਂ ਹੀ ਦੇਖਦੇ ਹਨ।

CIA OFFICE
ਤਸਵੀਰ ਕੈਪਸ਼ਨ, ਸੀਆਈਏ ਦਫ਼ਤਰ

ਉਹ ਯੂਰਪੀ ਦੇਸਾਂ ਵਿੱਚ ਉਸ ਦੇ ਦਖ਼ਲ 'ਤੇ ਚਿੰਤਾ ਕਰਦੇ ਹਨ, "ਰੂਸ ਦੀਆਂ ਗਤੀਵਿਧੀਆਂ' 'ਚ ਕੋਈ ਖ਼ਾਸ ਕਮੀ ਨਹੀਂ ਆਈ ਹੈ।"

ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਨਵੰਬਰ ਵਿੱਚ ਅਮਰੀਕਾ 'ਚ ਹੋਣ ਵਾਲੀਆਂ ਮੱਧ ਵਰਤੀ ਚੋਣਾਂ ਨੂੰ ਲੈ ਕੇ ਉਨ੍ਹਾਂ ਨੂੰ ਚਿੰਤਾ ਤਾਂ ਨਹੀਂ ਹੈ।

ਉਨ੍ਹਾਂ ਨੇ ਕਿਹਾ, "ਬਿਲਕੁਲ, ਮੈਨੂੰ ਪੂਰੀ ਉਮੀਦ ਹੈ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਪਰ ਮੈਨੂੰ ਵਿਸ਼ਵਾਸ਼ ਹੈ ਕਿ ਅਮਰੀਕਾ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ 'ਚ ਸਫ਼ਲ ਰਹੇਗਾ। ਉਸ ਤਰ੍ਹਾਂ ਮਜ਼ਬੂਤੀ ਨਾਲ ਵਿਰੋਧ ਕਰਾਂਗੇ ਕਿ ਉਨ੍ਹਾਂ ਦਾ ਸਾਡੀਆਂ ਚੋਣਾਂ 'ਤੇ ਖ਼ਾਸ ਅਸਰ ਨਹੀਂ ਰਹੇਗਾ।"

'ਟਰੰਪ 'ਤੇ ਕਿਤਾਬ 'ਚ ਉੱਠੇ ਸਵਾਲ 'ਬਕਵਾਸ'

ਪੋਮਪਿਓ ਨੇ ਕਿਹਾ ਹੈ ਕਿ ਅਮਰੀਕਾ, ਰੂਸ ਵੱਲੋਂ ਸਰਕਾਰਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦਾ ਮੁਕਾਬਲਾ ਕਰ ਰਿਹਾ ਹੈ।

ਰਾਸ਼ਟਰਪਤੀ ਟਰੰਪ ਰੂਸ ਦੇ ਦਖ਼ਲ ਦੇ ਦਾਅਵਿਆਂ ਨੂੰ ਖਾਰਜ ਕਰਦੇ ਰਹੇ ਹਨ। ਤਾਂ ਕੀ ਸੀਆਈਏ ਨੇ ਡਾਇਰੈਕਟਰ ਨੂੰ ਸਾਰਿਆਂ ਨੂੰ ਖੁਸ਼ ਰੱਖ ਕੇ ਤੁਰਨਾ ਪੈਂਦਾ ਹੈ?

ਸੀਆਈਏ ਡਾਇਰੈਕਟਰ ਅਹੁਦੇ ਦੀ ਸਹੁੰ ਚੁੱਕਦੇ ਮਾਈਕ ਪੋਂਪਿਓ (ਖੱਬੇ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਆਈਏ ਡਾਇਰੈਕਟਰ ਅਹੁਦੇ ਦੀ ਸਹੁੰ ਚੁੱਕਦੇ ਮਾਈਕ ਪੋਂਪਿਓ (ਖੱਬੇ)

ਇਸ ਦੇ ਜਵਾਬ ਵਿੱਚ ਪੋਮਪਿਓ ਕਹਿੰਦੇ ਹਨ, "ਮੈਂ ਅਜਿਹਾ ਨਹੀਂ ਕਰਦਾ, ਮੈਂ ਉਹੀ ਕਰਦਾ ਹਾਂ ਜੋ ਸੱਚ ਹੈ। ਅਸੀਂ ਰੋਜ਼ ਰਾਸ਼ਟਰਪਤੀ ਨੂੰ ਖ਼ੁਦ ਉਹੀ ਸੱਚਾਈ ਦੱਸਦੇ ਹਾਂ ਜੋ ਸਾਨੂੰ ਪਤਾ ਲੱਗਦੀ ਹੈ।"

ਪੋਮਪਿਓ ਹਾਲ ਹੀ ਵਿੱਚ ਆਈ ਕਿਤਾਬ 'ਫਾਇਰ ਐਂਡ ਫਿਊਰੀ' 'ਚ ਰਾਸ਼ਟਰਪਤੀ ਟਰੰਪ 'ਤੇ ਚੁੱਕੇ ਗਏ ਸਵਾਲਾਂ ਨਾਲ ਇਤਫ਼ਾਕ ਨਹੀਂ ਰੱਖਦੇ।

ਉਹ ਕਹਿੰਦੇ ਹਨ, "ਇਹ ਹਾਸੋਹੀਣਾ ਹੈ। ਮੈਂ ਨਾ ਤਾਂ ਕਿਤਾਬ ਪੜ੍ਹੀ ਹੈ ਅਤੇ ਨਾ ਹੀ ਮੇਰਾ ਪੜ੍ਹਣ ਦਾ ਇਰਾਦਾ ਹੈ। ਕਿਤਾਬ 'ਚ ਰਾਸ਼ਟਰਪਤੀ ਨੂੰ ਲੈ ਕੇ ਕੀਤੇ ਗਏ ਦਾਅਵੇ ਖਤਰਨਾਕ ਅਤੇ ਝੂਠੇ ਹਨ। ਮੈਨੂੰ ਦੁੱਖ ਹੁੰਦਾ ਹੈ ਕਿ ਇਸ ਬਕਵਾਸ ਨੂੰ ਲਿਖਣ ਲਈ ਕਿਸੇ ਨੂੰ ਕਿਵੇਂ ਸਮਾਂ ਮਿਲ ਜਾਂਦਾ ਹੈ।"

ਟਰੰਪ ਦੀ ਭਾਸ਼ਾ ਦਾ ਸਮਰਥਨ

ਪਿਛਲੇ ਦਿਨੀਂ ਰਾਸ਼ਟਰਪਤੀ ਟਰੰਪ ਨੇ ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੂੰ 'ਰਾਕਟ ਮੈਨ' ਕਿਹਾ ਸੀ ਅਤੇ ਅਮਰੀਕਾ ਦੇ ਨਿਊਕਲੀਅਰ ਬਟਨ ਨੂੰ ਲੈ ਕੇ ਵੀ ਬੜੀ ਸ਼ਾਨ ਨਾਲ ਗੱਲਾਂ ਕੀਤੀਆਂ ਸਨ।

NUCLEAR

ਤਸਵੀਰ ਸਰੋਤ, Getty Images

ਜੇਕਰ ਪੋਮਪਿਓ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਉੱਤਰ ਕੋਰੀਆਈ ਨੇਤਾ ਅਤੇ ਹੋਰ ਦੇਸ਼ ਦੇ ਨੇਤਾਵਾਂ ਨੂੰ ਮੌਜੂਦਾ ਸਥਿਤੀ ਦੀ ਗੰਭੀਰਤਾ ਬਾਰੇ ਪ੍ਰਭਾਵਿਤ ਕਰਨ ਵਿੱਚ ਮਦਦ ਮਿਲਦੀ ਹੈ।

"ਜਦੋਂ ਰਾਸ਼ਟਰਪਤੀ ਇਸ ਤਰ੍ਹਾਂ ਦੀ ਭਾਸ਼ਾ ਦੀ ਚੋਣ ਕਰਦੇ ਹਨ ਤਾਂ ਵਿਸ਼ਵਾਸ ਮੰਨੋ ਕਿ ਕਿਮ ਜੋਂਗ ਉਨ ਨੂੰ ਸਮਝੌਤਾ ਆਉਂਦਾ ਹੈ ਕਿ ਅਮਰੀਕਾ ਗੰਭੀਰ ਹੈ।"

ਉੱਤਰ ਕੋਰੀਆ ਦਾ ਪਰਮਾਣੂ ਪ੍ਰੋਗਰਾਮ ਸੀਆਈਏ ਦੇ ਏਜੰਡੇ 'ਚ ਮੁੱਖ ਤੌਰ 'ਤੇ ਹੈ।

ਪੋਮਪਿਓ ਕਹਿੰਦੇ ਹਨ, " ਉੱਤਰ ਕੋਰੀਆ ਥੋੜੇ ਮਹੀਨਿਆਂ 'ਚ ਅਮਰੀਕਾ 'ਤੇ ਪਰਮਾਣੂ ਹਥਿਆਰ ਸੁੱਟਣ ਦੇ ਕਾਬਿਲ ਹੋ ਸਕਦਾ ਹੈ।"

ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕਿਮ ਜੋਂਗ ਉਨ ਨੂੰ ਹਟਾਉਣਾ ਜਾਂ ਫਿਰ ਉਨ੍ਹਾਂ ਨੂੰ ਪਰਮਾਣੂ ਮਿਜ਼ਾਇਲ ਜਾਰੀ ਕਰਨ ਤੋਂ ਰੋਕਣਾ ਸੰਭਵ ਹੈ, ਪੋਮਪਿਓ ਕਹਿੰਦੇ ਹਨ, "ਬਹੁਤ ਸੰਭਵ ਹੈ।"

ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ ਅਜਿਹਾ ਕਹਿਣ ਦਾ ਮਤਲਬ ਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)