ਅਮਰੀਕਾ ਦੀ ਧਮਕੀ ਤੋਂ ਬਾਅਦ, ਪਾਕ ਦੀ ਹਮਾਇਤ 'ਚ ਚੀਨ

ਤਸਵੀਰ ਸਰੋਤ, Getty Images
ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 255 ਮਿਲੀਅਨ ਡਾਲਰ ਦੀ ਮਦਦ ਰੋਕੇ ਜਾਣ ਦੇ ਐਲਾਨ ਤੋਂ ਬਾਅਦ, ਚੀਨ ਪਾਕਿਸਤਾਨ ਦੀ ਹਮਾਇਤ ਵਿੱਚ ਆ ਗਿਆ ਹੈ।
ਚੀਨ ਵੱਲੋਂ ਜਾਰੀ ਬਿਆਨ ਵਿੱਚ ਕੱਟੜਪੰਥ ਖਿਲਾਫ਼ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਾਕਿਸਤਾਨ ਬਾਰੇ ਕੀਤੇ ਟਵੀਟ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਨਿਕੀ ਹੈਲੀ ਨੇ ਮਦਦ ਰੋਕਣ ਦੀ ਤਸਦੀਕ ਕੀਤੀ ਹੈ।
ਪਾਕਿਸਤਾਨ ਨੂੰ ਇਸ ਫੈਸਲੇ ਨਾਲ 25 ਕਰੋੜ ਅਮਰੀਕੀ ਡਾਲਰ ਦਾ ਝਟਕਾ ਲੱਗੇਗਾ।
ਨਵੇਂ ਸਾਲ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ 15 ਸਾਲਾਂ ਵਿੱਚ ਦਿੱਤੀ ਕਈ ਮਿਲੀਅਨ ਡਾਲਰਸ ਦੀ ਮਦਦ ਦੇ ਬਦਲੇ ਅਮਰੀਕਾ ਨੂੰ ਸਿਰਫ਼ ਝੂਠ ਤੇ ਧੋਖਾ ਹੀ ਮਿਲਿਆ ਹੈ।
'ਪੂਰੀ ਮਦਦ ਰੋਕੀ ਜਾ ਸਕਦੀ ਹੈ'
ਨਿੱਕੀ ਹੇਲੀ ਨੇ ਕਿਹਾ, "ਅਮਰੀਕੀ ਪ੍ਰਸ਼ਾਸਨ ਪਾਕਿਸਤਾਨ ਨੂੰ ਹੋਣ ਵਾਲੀ 255 ਮਿਲੀਆਨ ਡਾਲਰ (1621 ਕਰੋੜ ਰੁਪਏ) ਦੀ ਮਾਲੀ ਮਦਦ ਰੋਕਣ ਜਾ ਰਿਹਾ ਹੈ।''
"ਇਸ ਰੋਕ ਦੇ ਆਪਣੇ ਕਾਰਨ ਹਨ। ਪਾਕਿਸਤਾਨ ਕਈ ਸਾਲਾਂ ਤੋਂ ਡਬਲ ਗੇਮ ਖੇਡ ਰਿਹਾ ਹੈ।''

ਤਸਵੀਰ ਸਰੋਤ, Reuters
"ਉਹ ਕਦੇ ਸਾਡੇ ਨਾਲ ਕੰਮ ਕਰਦਾ ਹੈ ਤਾਂ ਉਸੇ ਵਕਤ ਉਹ ਉਨ੍ਹਾਂ ਕੱਟੜਪੰਥੀਆਂ ਦੀ ਮਦਦ ਵੀ ਕਰਦਾ ਹੈ ਜੋ ਸਾਡੇ ਫੌਜੀਆਂ 'ਤੇ ਹਮਲਾ ਕਰਦੇ ਹਨ। ਅਮਰੀਕੀ ਪ੍ਰਸ਼ਾਸਨ ਅਜਿਹੀ ਨੀਤੀ ਦੀ ਹਮਾਇਤ ਨਹੀਂ ਕਰਦਾ ਹੈ।''
ਨਿੱਕ ਹੇਲੀ ਨੇ ਅੱਗੇ ਕਿਹਾ, "ਕੱਟੜਪੰਥ ਦੇ ਖਿਲਾਫ਼ ਲੜਾਈ ਵਿੱਚ ਅਸੀਂ ਪਾਕਿਸਤਾਨ ਤੋਂ ਵੱਧ ਸਹਿਯੋਗੀ ਦੀ ਆਸ ਕਰਦੇ ਹਾਂ।''
"ਜੇ ਪਾਕਿਸਤਾਨ ਅੱਗੇ ਵੀ ਅੱਤਵਾਦੀਆਂ ਦੀ ਹਮਾਇਤ ਕਰਦਾ ਰਿਹਾ ਤਾਂ ਅਮਰੀਕਾ ਵੱਲੋਂ ਉਸ ਨੂੰ ਦਿੱਤੀ ਜਾ ਰਹੀ ਸਾਰੀ ਮਦਦ ਨੂੰ ਵੀ ਰੋਕਿਆ ਜਾ ਸਕਦਾ ਹੈ।''
'ਟਰੰਪ ਨਾਸਮਝ ਹੈ'
ਦੂਜੇ ਪਾਸੇ ਪਾਕਿਸਤਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਲਜ਼ਾਮਾਂ 'ਤੇ ਨਿਰਾਸ਼ਾ ਜਤਾਈ ਹੈ ਅਤੇ ਇਸ ਨੂੰ ਦੋਹਾਂ ਦੇਸਾਂ ਵਿਚਾਲੇ ਵਿਸ਼ਵਾਸ ਅਤੇ ਭਰੋਸੇ ਵਿੱਚ ਕਮੀ ਦੇ ਤੌਰ 'ਤੇ ਦੱਸਿਆ ਹੈ।
ਪਾਕਿਸਤਾਨੀ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਇਮਰਾਨ ਖਾਨ ਨੇ ਕਿਹਾ, ''ਪਾਕਿਸਤਾਨ ਨੇ ਅਮਰੀਕੀ ਜੰਗ ਵਿੱਚ ਬਲੀਦਾਨ ਦਿੱਤਾ ਹੈ। ਇਸ ਜੰਗ ਵਿੱਚ ਸਾਡੇ ਕਈ ਆਦੀਵਾਸੀ ਇਲਾਕੇ ਤਬਾਹ ਹੋ ਗਏ ਹਨ।''

ਤਸਵੀਰ ਸਰੋਤ, AFP
''ਇਨ੍ਹਾਂ ਸਭ ਹੋਣ ਦੇ ਬਾਵਜੂਦ ਵੀ ਸਾਡਾ ਅਪਮਾਨ ਕੀਤਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਦੀ ਸਮਝ 'ਚ ਕਮੀ ਹੈ, ਉਹ ਸਾਡੇ ਦੁਸ਼ਮਨਾਂ ਦੇ ਏਜੰਡੇ ਮੁਤਾਬਕ ਚਲ ਰਹੇ ਹਨ ਅਤੇ ਸਾਡਾ ਨਿਰਾਦਰ ਕਰ ਰਹੇ ਹਨ।''
ਚੀਨ ਵੱਲੋਂ ਪਾਕਿਸਤਾਨ ਦੀ ਹਮਾਇਤ
ਪਾਕਿਸਤਾਨ ਵਿੱਚ ਮੌਜੂਦ ਚੀਨੀ ਸਿਫਾਰਤਖਾਨੇ ਦੇ ਬੁਲਾਰੇ ਲਿਜਿਆਨ ਜਿਆਓ ਨੇ ਟਵੀਟ ਕਰਕੇ ਕਿਹਾ ਕਿ ਚੀਨ ਹਮੇਸ਼ਾ ਪਾਕਿਸਤਾਨ ਦੇ ਨਾਲ ਖੜਾ ਰਹੇਗਾ ਅਤੇ ਉਸਦੀ ਮਦਦ ਕਰਦਾ ਰਹੇਗਾ।

ਤਸਵੀਰ ਸਰੋਤ, Getty Images
ਲਿਜਿਓਨ ਜਿਆਓ ਨੇ ਟਵੀਟ ਕੀਤਾ, "ਜਿਵੇਂ ਅਸੀਂ ਕਈ ਵਾਰ ਕਿਹਾ ਹੈ ਕਿ ਪਾਕਿਸਤਾਨ ਨੇ ਕੱਟੜਪੰਥ ਨਾਲ ਮੁਕਾਬਲਾ ਕਰਨ ਦੇ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਹਨ ਤੇ ਕੁਰਬਾਨੀਆਂ ਵੀ ਦਿੱਤੀਆਂ ਹਨ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
"ਕੌਮਾਂਤਰੀ ਪੱਧਰ 'ਤੇ ਕੱਟੜਪੰਥ ਵਿਰੋਧੀ ਗਤੀਵਿਧੀਆਂ ਵਿੱਚ ਵੀ ਪਾਕਿਸਤਾਨ ਨੇ ਖਾਸ ਯੋਗਦਾਨ ਦਿੱਤਾ ਅਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਨੂੰ ਪਛਾਨਣਾ ਚਾਹੀਦਾ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਉਨ੍ਹਾਂ ਲਿਖਿਆ, "ਕੱਟੜਪੰਥ ਦੇ ਖਿਲਾਫ਼ ਜੰਗ ਵਿੱਚ ਸਹਿਯੋਗ ਦੇ ਲਈ ਅਸੀਂ ਪਾਕਿਸਤਾਨ ਅਤੇ ਹੋਰ ਦੇਸਾਂ ਦਾ ਸਵਾਗਤ ਕਰਦੇ ਹਾਂ ਨਾਲ ਹੀ ਸਾਨੂੰ ਹੋਰ ਖੇਤਰਾਂ ਦੀ ਸੁਰੱਖਿਆ ਅਤੇ ਸਥਿਰਤਾ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ।''












