You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ: ਆਤਮਘਾਤੀ ਹਮਲੇ ਦੀ ਆਈਐੱਸ ਨੇ ਲਈ ਜ਼ਿੰਮੇਵਾਰੀ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਹੁਣ ਤੱਕ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋਏ ਹਨ।
ਇਹ ਆਤਮਘਾਤੀ ਹਮਲਾ ਸ਼ਿਆ ਦੇ ਸੱਭਿਆਚਾਰਕ ਤੇ ਧਾਰਮਿਕ ਕੇਂਦਰ 'ਤੇ ਹੋਇਆ ਹੈ। ਗ੍ਰਹਿ ਮੰਤਰਾਲੇ ਨੇ ਬੀਬੀਸੀ ਨੂੰ ਦੱਸਿਆ ਕਿ ਖੇਤਰ ਵਿੱਚ 2 ਹੋਰ ਧਮਾਕੇ ਹੋਏ ਹਨ।
ਆਈਐੱਸ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਇਸ ਹਮਲੇ ਦੀ ਜ਼ਿੰਮੇਵਾਰੀ ਆਈਐੱਸ ਵੱਲੋਂ ਲਈ ਗਈ ਹੈ। ਬੀਤੇ ਕੁਝ ਸਮੇਂ ਵਿੱਚ ਕਥਿਤ ਇਸਲਾਮਿਕ ਸਟੇਟ ਵੱਲੋਂ ਅਫ਼ਗਾਨਿਸਤਾਨ ਵਿੱਚ ਕਈ ਹਮਲੇ ਕੀਤੇ ਗਏ ਹਨ।
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਅਹਿਮਦਜ਼ਈ ਨੇ ਕਿਹਾ ਹੈ ਕਿ ਇਹ ਹਮਲਾ ਮਨੁੱਖਤਾ ਖਿਲਾਫ਼ ਅਜਿਹਾ ਅਪਰਾਧ ਹੈ ਜਿਸ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।
ਧਮਾਕੇ ਦੇ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ। ਇਨ੍ਹਾਂ ਤਸਵੀਰਾਂ ਵਿੱਚ ਲੋਕਾਂ ਦੀਆਂ ਲਾਸ਼ਾਂ ਨਜ਼ਰ ਆ ਰਹੀਆਂ ਹਨ।
ਅਫ਼ਗਾਨ ਪ੍ਰੈੱਸ ਦੇ ਮੁਖੀ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਤੱਕ ਦਰਜਨਾਂ ਲਾਸ਼ਾਂ ਬਿਲਡਿੰਗ ਵਿੱਚੋਂ ਕੱਢੀਆਂ ਜਾ ਚੁੱਕੀਆਂ ਹਨ ਅਤੇ ਅਧਿਕਾਰੀਆਂ ਨੇ ਦਰਜਨਾਂ ਲੋਕਾਂ ਨੂੰ ਹਸਪਤਾਲ ਭਰਤੀ ਕਰਾਇਆ ਹੈ।
ਜਿਸ ਥਾਂ 'ਤੇ ਹਮਲਾ ਹੋਇਆ, ਉੱਥੇ ਕੁਝ ਵਿਦਿਆਰਥੀ ਮੀਡੀਆ ਗਰੁੱਪ ਦੇ ਮੈਂਬਰਾਂ ਨਾਲ ਇੱਕ ਚਰਚਾ ਵਿੱਚ ਹਿੱਸਾ ਲੈ ਰਹੇ ਸੀ।
ਅਕਤੂਬਰ ਵਿੱਚ ਸ਼ਿਆ ਭਾਈਚਾਰੇ ਦੀ ਇੱਕ ਮਸਜਿਦ 'ਤੇ ਹੋਏ ਹਮਲੇ ਵਿੱਚ 39 ਲੋਕ ਮਾਰੇ ਗਏ ਸੀ।