ਹਾਇਕ ਨੂੰ ਨਗਨ ਸੀਨ ਕਰਨ ਲਈ ਕਿਸ ਨੇ ਧਮਕਾਇਆ?

ਸਲਮਾ ਹਾਇਕ

ਤਸਵੀਰ ਸਰੋਤ, Getty Images

ਮਸ਼ਹੂਰ ਅਦਾਕਾਰਾ ਸਲਮਾ ਹਾਇਕ ਨੇ ਹਾਲੀਵੁੱਡ ਨਿਰਮਾਤਾ ਨਿਰਦੇਸ਼ਕ ਹਾਰਵੀ ਵਾਇਨਸਟੀਨ ਨੂੰ ਗੁੱਸੈਲ ਰਾਕਸ਼ ਦੱਸਦੇ ਹੋਏ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਜਿਣਸੀ ਸੋਸ਼ਣ ਕੀਤਾ ਹੈ ਅਤੇ ਮਾਰਨ ਦੀ ਧਮਕੀ ਵੀ ਦਿੱਤੀ ਹੈ।

ਨਿਊਯਾਰਕ ਟਾਇਮਜ਼ 'ਚ ਹਾਇਕ ਨੇ ਲਿਖਿਆ ਹੈ ਕਿ ਵਾਇਨਸਟੀਨ ਨੇ ਇੱਕ ਵਾਰ ਉਨ੍ਹਾਂ ਨੂੰ ਕਿਹਾ ਸੀ, "ਮੈਂ ਤੈਨੂੰ ਜਾਨ ਤੋਂ ਮਾਰ ਦੇਵਾਂਗਾ, ਇਹ ਨਾ ਸੋਚਣਾ ਕਿ ਮੈਂ ਇਹ ਨਹੀਂ ਕਰ ਸਕਦਾ।"

ਰੋਜ਼ ਮੈਕਗੋਵਨ, ਏਂਜਲੀਨਾ ਜੋਲੀ ਅਤੇ ਗਵਿਨੇਥ ਪਾਲਤਰੋ ਸਣੇ ਦਰਜਨਾਂ ਬਾਲੀਵੁੱਡ ਅਦਾਕਾਰਾਵਾਂ ਨੇ ਵਾਇਨਸਟੀਨ 'ਤੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਗਾਏ ਹਨ।

ਹਾਰਵੀ ਵਾਇਨਸਟੀਨ

ਤਸਵੀਰ ਸਰੋਤ, Getty Images

ਹਾਲਾਂਕਿ ਹਾਰਵੀ ਵਾਇਨਸਟੀਨ ਨੇ ਬਿਨਾਂ ਸਹਿਮਤੀ ਦੇ ਜਿਣਸੀ ਸਬੰਧਾਂ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

51 ਸਾਲਾਂ ਦੀ ਮੈਕਸਿਕੋ ਮੂਲ ਦੀ ਅਮਰੀਕੀ ਅਦਾਕਾਰਾ ਸਲਮਾ ਹਾਇਕ ਨੇ ਲਿਖਿਆ ਹੈ ਕਿ ਵਾਇਨਸਟੀਨ ਦੇ ਨਾਲ ਕੰਮ ਕਰਨਾ ਉਨ੍ਹਾਂ ਦਾ ਸਭ ਤੋਂ ਵੱਡਾ ਸੁਪਨਾ ਸੀ।

ਉਨ੍ਹਾਂ ਨੇ ਲਿਖਿਆ ਕਿ ਵਾਇਨਸਟੀਨ ਦੇ ਨਾਲ ਫ਼ਿਲਮ 'ਫ੍ਰੀਡਾ' ਦੇ ਅਧਿਕਾਰੀਆਂ ਲਈ ਹੋਏ ਖੁਲ੍ਹੇ ਸਮਝੌਤੇ ਤੋਂ ਬਾਅਦ 'ਨਾ ਕਹਿਣ ਦੀ ਵਾਰੀ ਮੇਰੀ ਸੀ'-

ਸਲਮਾ ਹਾਇਕ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਲਿਖਿਆ, ਮੈਂ ਨਾ ਕਹਿਣ ਦੀ ਸ਼ੁਰੂਆਤ ਕੀਤੀ-

"ਆਪਣੇ ਨਾਲ ਨਹਾਉਣ ਤੋਂ ਨਾ ਕਹਿਣਾ"

"ਨਹਾਉਂਦੇ ਹੋਏ ਮੈਨੂੰ ਦੇਖਣ ਲਈ ਨਾ ਕਹਿਣਾ"

ਮੈਨੂੰ ਮਾਲਿਸ਼ ਕਰਨ ਦੇਣ ਕਹਿਣ ਤੋਂ ਨਾ ਕਹਿਣ"

ਉਨ੍ਹਾਂ ਦੇ ਕਿਸੇ ਬਿਨਾਂ ਕਪੜਿਆਂ ਵਾਲੇ ਦੋਸਤ ਨੂੰ ਮੈਨੂੰ ਮਾਲਿਸ਼ ਕਰਨ ਦੇਣ ਤੋਂ ਨਾ ਕਹਿਣਾ"

"ਓਰਲ ਸੈਕਸ ਨੂੰ ਨਾ ਕਹਿਣਾ"

ਕਿਸੇ ਹੋਰ ਔਰਤ ਨਾਲ ਬਿਨਾਂ ਕਪੜਿਆਂ ਦੇ ਹੋਣ ਤੋਂ ਨਾ ਕਹਿਣਾ"

ਨਿਊਡ ਸੀਨ ਲਈ ਧਮਕੀ

ਉਨ੍ਹਾਂ ਇੱਥੋਂ ਤੱਕ ਇਲਜ਼ਾਮ ਲਗਾਇਆ ਕਿ ਵਾਇਨਸਟੀਨ ਨੇ ਇੱਕ ਵਾਰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਹੋਰ ਅਦਾਕਾਰਾਂ ਨਾਲ ਨਿਊਡ ਸੀਨ ਨਾ ਦਿੱਤਾ ਤਾਂ ਉਹ ਫ਼ਿਲਮ ਬੰਦ ਕਰ ਦੇਣਗੇ।

ਸਲਮਾ ਹਾਇਕ

ਤਸਵੀਰ ਸਰੋਤ, Getty Images

ਇੱਕ ਫ਼ਿਲਮ ਦੇ ਸੀਨ ਨੂੰ ਕਰਨ ਵੇਲੇ ਆਪਣੀਆਂ ਭਾਵਨਾਵਾਂ 'ਚ ਮਚੀ ਖਲਬਲੀ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ, "ਮੈਨੂੰ ਦਵਾਈ ਲੈਣੀ ਪਈ ਸੀ, ਤਾਂ ਜੋ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰ ਸਕਾ ਪਰ ਮੈਨੂੰ ਬੁਰੀ ਤਰ੍ਹਾਂ ਨਾਲ ਉਲਟੀਆਂ ਆਉਣ ਲੱਗੀਆਂ।"

ਉਨ੍ਹਾਂ ਨੇ ਕਿਹਾ ਕਿ ਇਸ ਸੀਨ ਨੂੰ ਕਰਨਾ ਲਾਜ਼ਮੀ ਨਹੀਂ ਸੀ।

ਉਹ ਲਿਖਦੇ ਹਨ, "ਤੁਸੀਂ ਕਲਪਨਾ ਕਰ ਸਕਦੇ ਹੋ, ਉਹ ਕਾਮੁਕ ਨਹੀਂ ਸੀ ਪਰ ਇਹੀ ਇੱਕ ਰਸਤਾ ਸੀ, ਜਿਸ ਨਾਲ ਮੈਂ ਇਹ ਸੀਨ ਕਰ ਸਕਦੀ ਸੀ।"

ਸਲਮਾ ਹਾਇਕ ਲਈ ਬੈਸਟ ਐਕਟ੍ਰੈਸ ਸਣੇ 'ਫ੍ਰੀਡਾ' ਨੂੰ ਆਸਕਰ ਦੀਆਂ 6 ਸ਼੍ਰੇਣੀਆਂ ਵਿੱਚ ਥਾਂ ਮਿਲੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)