ਅਮਰੀਕਾ: ਖ਼ੁਦ ਵੀ ਮਰ ਗਿਆ 'ਮੌਤ ਦੀ ਸੰਪ੍ਰਦਾਇ' ਦਾ ਸੰਚਾਲਕ

ਚਾਰਲਸ

ਤਸਵੀਰ ਸਰੋਤ, Getty Images

ਮੌਤਾਂ ਦੀ ਇੱਕ ਸੰਪ੍ਰਦਾਇ ਚਲਾਉਣ ਲਈ ਜਾਣੇ ਜਾਂਦੇ ਚਾਰਲਸ ਮੈਨਸਨ ਦੀ ਮੌਤ ਹੋ ਗਈ। ਉਹ 83 ਵਰ੍ਹਿਆਂ ਦੇ ਸਨ।

ਉਹ ਪਿਛਲੇ ਕਈ ਦਹਾਕਿਆਂ ਤੋਂ ਜੇਲ੍ਹ ਵਿਚ ਸੀ ਤੇ ਬਿਮਾਰ ਚੱਲ ਰਿਹਾ ਸੀ। ਉਨ੍ਹਾਂ ਨੂੰ ਕੈਲੇਫੋਰਨੀਆ ਦੇ ਬੇਕਰਸਫੀਲਡ ਹਸਪਤਾਲ 'ਚ ਦਾਖ਼ਲ ਕਰਵਾਇਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਚਾਰਲਸ ਬਦਨਾਮ ਕਿਉਂ ਸੀ?

1960 ਦਹਾਕੇ 'ਚ ਚਾਰਲਸ ਮੈਨਸਨ ਨੂੰ ਮੌਤਾਂ ਦੀ ਹਨੇਰੀ ਯਾਨੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ।

ਉਸ ਨੇ ਆਪਣੇ ਸਮਰਥਕਾਂ ਨੂੰ ਲੋਕਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਦੀ ਹਿਦਾਇਤ ਦਿੱਤੀ ਸੀ।

1969 ਵਿਚ, ਉਸ ਦੇ ਸਮਰਥਕਾਂ, ਜੋ ਕਿ ਮੈਨਸਨ ਪਰਿਵਾਰ ਦੇ ਨਾਂ ਨਾਲ ਜਾਣੇ ਜਾਂਦੇ ਸਨ, ਨੇ ਸੱਤ ਲੋਕਾਂ ਨੂੰ ਕਤਲ ਕਰ ਦਿੱਤਾ ਸੀ।

ਇਸ ਕਤਲੇਆਮ ਦੇ ਪੀੜਤਾਂ ਵਿਚ ਰੋਮਨ ਪੋਲਾਂਸਕੀ ਦੀ ਪਤਨੀ ਗਰਭਵਤੀ, ਹਾਲੀਵੁੱਡ ਅਦਾਕਾਰਾ ਸ਼ੈਰਨ ਟੇਟ ਵੀ ਸਨ।

ਮੈਨਸਨ ਦੇ ਇੱਕ ਜਵਾਨ ਸਮਰਥਕ ਨੇ ਸੂਜ਼ਨ ਐਟਕਿਨ ਨੇ ਟੇਟ ਨੂੰ ਮਰਿਆ ਸੀ।

ਆਪਣੇ ਸਮਰਥਕਾਂ ਨੂੰ ਨਿਰਦੇਸ਼ ਦੇਣ ਲਈ ਕਤਲ ਦਾ ਦੋਸ਼ੀ ਠਹਿਰਾਇਆ ਗਿਆ। 1971 ਵਿਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ।

ਕੀ ਸੀ ਚਾਰਲਸ ਮੈਨਸਨ ਦਾ ਪਿਛੋਕੜ?

ਚਾਰਲਸ ਦਾ ਜਨਮ 12 ਨਵੰਬਰ 1934 ਓਹਾਇਓ ਵਿਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਚਾਰਲਸ ਮਿਲਜ਼ ਮੈਡੌਕਸ ਸੀ।

ਚਾਰਲਸ

ਤਸਵੀਰ ਸਰੋਤ, EYEVINE

ਉਨ੍ਹਾਂ ਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਮਾਤਾ ਨੇ ਵਿਲੀਅਮ ਮੈਨਸਨ ਨਾਲ ਵਿਆਹ ਕਰਵਾ ਲਿਆ ਅਤੇ ਚਾਰਲਸ ਨੇ ਆਪਣੇ ਮਤਰੇਈ ਪਿਤਾ ਦਾ ਨਾਂ ਲੈ ਲਿਆ।

ਉਨ੍ਹਾਂ ਨੇ ਇੱਕ ਦੁਖਦਾਈ ਬਚਪਨ ਬਿਤਾਇਆ। ਉਨ੍ਹਾਂ ਦੀ ਮਾਂ ਸ਼ਰਾਬੀ ਸੀ ਤੇ ਚੋਰੀ ਦੇ ਜੁਰਮ ਹੇਠ ਜੇਲ੍ਹ ਵੀ ਗਏ ਸਨ।

ਚਾਰਲਸ ਨੇ ਇੱਕ ਦੁਕਾਨ ਦੀ ਡਕੈਤੀ ਨਾਲ ਜੁਰਮਾਂ ਦੀ ਸ਼ੁਰੂਆਤ ਕੀਤੀ।

ਜਦੋਂ ਉਹ 17 ਸਾਲਾਂ ਦਾ ਸੀ ਤਾਂ ਉਨ੍ਹਾਂ ਨੂੰ ਕਈ ਜੁਰਮਾਂ ਦਾ ਦੋਸ਼ੀ ਠਹਿਰਾਇਆ ਗਿਆ। ਇੱਕ ਜੇਲ੍ਹ ਕਰਮਚਾਰੀ ਨੇ ਰਿਪੋਰਟ ਕੀਤੀ ਕਿ ਉਹ "ਬੁਰੀ ਤਰ੍ਹਾਂ ਨਾਲ ਅਸਮਾਜਿਕ" ਸਨ।

ਜੇਲ੍ਹ ਅਧਿਕਾਰੀਆਂ ਦੇ ਵਿਰੁੱਧ ਬਗ਼ਾਵਤ ਕਰਨ ਤੋਂ ਬਾਅਦ, ਉਨ੍ਹਾਂ ਨੂੰ ਖ਼ਤਰਨਾਕ ਮੰਨਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)