ਜ਼ਿੰਬਾਬਵੇ꞉ 10 ਅੰਕੜੇ ਜੋ ਦੱਸਣਗੇ ਅਸਲ 'ਚ ਹੋ ਕੀ ਰਿਹਾ ਹੈ

ਤਸਵੀਰ ਸਰੋਤ, Reuters
ਜ਼ਿੰਬਾਬਵੇ ਦੇ ਰਾਸ਼ਟਰਪਤੀ ਰੋਬਰਟ ਮੁਗਾਬੇ, ਲਗਭਗ ਚਾਰ ਦਹਾਕੇ ਰਾਜ ਕਰਨ ਤੋਂ ਬਾਅਦ, ਆਪਣੇ ਘਰ ਵਿੱਚ ਨਜ਼ਰ ਬੰਦ ਹਨ। ਹੇਠ ਲਿਖਿਆਂ ਦਸ ਸੰਖਿਆਵਾਂ ਤੁਹਾਨੂੰ ਸਮਝਣ ਵਿੱਚ ਸਹਾਈ ਹੋਣਗੀਆਂ ਕਿ ਹੁਣ ਇਹ ਦੇਸ ਕਿੱਥੇ ਖੜ੍ਹਾ ਹੈ।
ਬੀਤੇ 37 ਸਾਲਾਂ ਦੌਰਾਨ ਕੌਮੀ ਆਗੂ
1 = ਰਾਸ਼ਟਰਪਤੀ ਰੋਬਰਟ ਮੁਗਾਬੇ ਨੇ ਅਜ਼ਾਦੀ ਦੇ ਘੋਲ ਵਿੱਚ ਦੇਸ ਦੀ ਅਗਵਾਈ ਕੀਤੀ। ਉਹ 1980 ਵਿੱਚ ਮਿਲੀ ਅਜ਼ਾਦੀ ਦੇ ਸਮੇਂ ਤੋਂ ਹੀ ਤਾਕਤ ਵਿੱਚ ਹਨ। 93 ਸਾਲਾ ਬਜ਼ੁਰਗ ਆਗੂ ਦਾ ਕਾਰਜ ਕਾਲ ਆਰਥਿਕ ਮੰਦਵਾੜੇ ਅਤੇ ਵਿਰੋਧ ਨੂੰ ਕੁਚਲਦਿਆਂ ਹੀ ਬੀਤਿਆ ਹੈ।।
ਜੁਲਾਈ 2008 ਵਿੱਚ 23.1 ਕਰੋੜ ਫ਼ੀਸਦ ਦੀ ਮਹਿੰਗਾਈ
200 ਵਿੱਚ ਭੂਮੀ ਸੁਧਾਰਾਂ ਦੀ ਸ਼ੁਰਾਆਤ ਦੇ ਸਮੇਂ ਤੋਂ ਹੀ ਦੇਸ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਹੈ। ਸੁਧਾਰਾਂ ਅਧੀਨ ਜ਼ਮੀਨਾਂ ਗੋਰੇ ਮਾਲਕਾਂ ਤੋਂ ਲੈ ਕੇ ਦੇਸੀ ਲੋਕਾਂ ਵਿੱਚ ਵੰਡੀਆਂ ਗਈਆਂ ਜਿਸ ਮਗਰੋਂ ਉਤਪਾਦਨ ਵਿੱਚ ਭਾਰੀ ਕਮੀ ਆਈ। ਤੰਗੀ ਤੋਂ ਉੱਭਰਨ ਲਈ ਕਰੰਸੀ ਛਾਪੀ ਗਈ ਜਿਸ ਨਾਲ ਮਹਿੰਗਾਈ ਬਹੁਤ ਵੱਧ ਗਈ। ਨਤੀਜੇ ਵਜੋਂ ਦੇਸ ਨੂੰ ਆਪਣੀ ਕਰੰਸੀ ਵੀ ਤਿਆਗਣੀ ਪਈ।
2016 ਵਿੱਚ ਜੀਡੀਪੀ 16.3 ਬਿਲੀਅਨ ਡਾਲਰ
2000-2008 ਦੇ ਵਿਆਪੀ ਆਰਥਿਕ ਅਤੇ ਰਾਜਨੀਤਿਕ ਮੰਦਵਾੜੇ ਕਰਕੇ ਦੇਸ ਦੇ ਕੁੱਲ ਘਰੇਲੂ ਉਤਪਾਦਨ ਅੱਧਾ ਰਹਿ ਗਿਆ। ਹੁਣ ਵੀ ਦੇਸ ਦੀ ਆਰਥਚਾਰੇ ਸਾਹਮਣੇ ਗੰਭੀਰ ਚੁਣੌਤੀਆਂ ਹਨ। ਰਾਸ਼ਟਰਪਤੀ ਇਸਦਾ ਠੀਕਰਾ ਪੱਛਮੀਂ ਮੁਲਕਾਂ ਸਿਰ ਭੰਨਦੇ ਹਨ।
74% ਅਬਾਦੀ 5.5 ਡਾਲਰ ਪ੍ਰਤੀ ਦਿਨ ਦੀ ਆਮਦਨੀ ਤੋਂ ਹੇਠਾਂ
2000-2008 ਦੌਰਾਨ, ਵਿਸ਼ਵ ਬੈਂਕ ਮੁਤਾਬਕ ਦੇਸ ਵਿੱਚ ਗਰੀਬੀ 72 ਫ਼ੀਸਦ ਤੋਂ ਵੱਧ ਦੀ ਦਰ ਨਾਲ ਵਧੀ ਹੈ ਤੇ ਦੇਸ ਦਾ ਕੋਈ ਪੰਜਵਾਂ ਹਿੱਸਾ ਬੇਹੱਦ ਗਰੀਬ ਹੈ। ਕੋਈ 36 ਫ਼ੀਸਦ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ। ਹਾਲਾਂਕਿ, ਵਿਸ਼ਵ ਬੈਂਕ ਮੁਤਾਬਕ ਦੇਸ ਵਿੱਚ ਗਰੀਬੀ ਦੂਜੇ ਉੱਪ ਸਹਾਰਨ ਦੇਸਾਂ ਦੇ ਮੁਕਾਬਲੇ ਘੱਟ ਹੈ।
90% ਅੰਦਾਜਨ ਬੇਰੁਜ਼ਗਾਰੀ
ਇਸ ਬਾਰੇ ਮੌਜੂਦਾ ਅੰਕੜੇ ਉਪਲਭਦ ਨਹੀਂ ਹਨ ਤੇ ਵੱਖੋ-ਵੱਖ ਸੰਗਠਨਾਂ ਨੇ ਵੱਖੋ-ਵੱਖ ਅੰਦਾਜੇ ਦਿੱਤੇ ਹਨ। ਵਿਸ਼ਵ ਬੈਂਕ ਨੇ 2016 ਵਿੱਚ ਮਹਿਜ਼ 5 ਫ਼ੀਸਦ ਜਦ ਕਿ ਦੇਸ ਦੀ ਸਭ ਤੋਂ ਵੱਡੀ ਟਰੇਡ ਯੂਨੀਅਨ ਮੁਤਾਬਕ ਇਹ ਅੰਦਾਜੇ 90% ਦੱਸੇ ਹਨ।

ਤਸਵੀਰ ਸਰੋਤ, EPA
89% ਦੀ ਬਾਲਗ ਸਾਖਰਤਾ ਦਰ
ਵਿਸ਼ਵ ਬੈਂਕ ਮੁਤਾਬਕ ਭਰਭੂਰ ਨਿਵੇਸ਼ ਸਦਕਾ ਦੇਸ ਦੀ ਬਾਲਗ ਸਾਖਰਤਾ ਦਰ ਬਾਕੀ ਅਫ਼ਰੀਕੀ ਦੇਸਾਂ ਨਾਲੋਂ ਜ਼ਿਆਦਾ ਹੈ। 15-49 ਸਾਲ ਦੇ ਲਗਭਗ ਹਰੇਕ ਬਾਲਗ ਕੋਲ ਮੁਢਲੀ ਸਿੱਖਿਆ ਹੈ।
13.5% ਬਾਲਗ ਏਡਜ਼ ਦੇ ਮਰੀਜ
ਉੱਪ ਸਹਾਰਨ ਅਫ਼ਰੀਕਾ ਵਿੱਚਲੇ ਦੇਸਾਂ ਵਿੱਚ ਜਿੰਬਾਬਵੇ ਦਾ ਇਸ ਮਾਮਲੇ ਵਿੱਚ ਛੇਵਾਂ ਸਥਾਨ ਹੈ। 1997 ਵਿੱਚ ਇਹ ਸੰਖਿਆ ਸਿਖਰ ਤੇ ਸੀ ਪਰ ਹੁਣ ਘੱਟ ਰਹੀ ਹੈ। ਇਸ ਪਿੱਛੇ ਜੱਚੇ ਤੋਂ ਬੱਚੇ ਨੂੰ ਹੋਣ ਵਾਲੀ ਲਾਗ ਨੂੰ ਰੋਕਣ ਅਤੇ ਕੰਡੋਮ ਨੂੰ ਉਤਸ਼ਾਹਿਤ ਕਰਨ ਵਾਲੀਆਂ ਮੁਹਿੰਮਾਂ ਤੇ ਸੁਧਰੀਆਂ ਸਿਹਤ ਸੇਵਾਵਾਂ ਵੀ ਹਨ।
ਜਨਮ ਸਮੇਂ ਜੀਵਨ ਉਮੀਦ 60
1990 ਦੇ ਦਹਾਕੇ ਦੌਰਾਨ ਏਡਜ਼ ਦੀ ਮਹਾਂਮਾਰੀ ਕਰਕੇ ਜੀਵਨ ਉਮੀਦ ਘਟ ਗਈ। ਇਹ ਸੁਧਰ ਰਹੀ ਹੈ ਪਰ ਬੇਰੁਜ਼ਗਾਰੀ, ਗਰੀਬੀ ਅਤੇ ਏਡਜ਼ ਕਰਕੇ ਹਾਲੇ ਵੀ 60 ਸਾਲ ਹੈ।
100 ਮਗਰ 80 ਮੋਬਾਈਲ ਖਪਤਕਾਰ
ਭਾਵੇਂ ਬਹੁਗਿਣਤੀ ਘਰਾਂ ਵਿੱਚ ਮੋਬਾਈਲ ਹਨ ਪਰ ਸਿਰਫ਼ 43% ਕੋਲ ਰੇਡੀਓ, 37% ਕੋਲ ਟੈਲੀਵਿਜ਼ਨ ਅਤੇ 10% ਕੋਲ ਕੰਪਿਊਟਰ ਹੈ।
1.67 ਕਰੋੜ ਦੀ ਮੌਜੂਦਾ ਜਨਸੰਖਿਆ
1980 ਮਗਰੋਂ ਜਨਸੰਖਿਆ ਵਿੱਚ ਗਿਰਾਵਟ ਆਈ। ਦੇਸ ਵਿੱਚੋਂ ਪ੍ਰਵਾਸ ਕਰਨ ਵਾਲਿਆਂ ਦੀ ਦਰ ਵੀ ਕਾਫੀ ਹੈ।












