ਅੰਡਰ-19 ਏਸ਼ੀਆ ਕੱਪ: ਅਫ਼ਗਾਨਿਸਤਾਨ ਨੇ ਪਾਕਿਸਤਾਨ ਨੂੰ ਦਿੱਤੀ ਕਰਾਰੀ ਹਾਰ

ਤਸਵੀਰ ਸਰੋਤ, ICC (@ICC) Twitter
ਕੁਆਲਾ ਲੰਮਪੁਰ ਅੰਡਰ-19 ਕ੍ਰਿਕਟ ਏਸ਼ੀਆ ਕੱਪ 'ਚ ਪਹਿਲੀ ਵਾਰ ਖੇਡਦਿਆਂ ਅਫ਼ਗਾਨਿਸਤਾਨ ਦੀ ਟੀਮ ਪਾਕਿਸਤਾਨ ਨੂੰ 185 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣ ਗਈ ਹੈ।
ਕਿਨਰਾਰਾ ਅਕਾਦਮੀ ਓਵਲ 'ਚ ਹੋਏ ਇਸ ਮੁਕਾਬਲੇ ਦੌਰਾਨ ਅਫ਼ਗਾਨਿਸਤਾਨ ਨੇ 7 ਵਿਕਟਾਂ ਗਵਾ ਕੇ 248 ਦੌੜਾਂ ਦਾ ਟੀਚਾ ਦਿੱਤਾ।
ਇਸ ਦੇ ਜਵਾਬ ਵਿੱਚ ਪਾਕਿਸਤਾਨ ਦੀ ਟੀਮ 22.1 ਓਵਰਾਂ 'ਚ ਸਿਰਫ਼ 63 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ।
ਅਫ਼ਗਾਨਿਸਤਾਨ ਵੱਲੋਂ ਇਕਰਮ ਫ਼ੈਜ਼ੀ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ 107 ਦੌੜਾਂ ਬਣਾਈਆਂ।
ਮੁਜੀਬ ਨੇ ਜ਼ਬਰਦਸਤ ਗੇਂਦਬਾਜ਼ੀ ਕਰਦਿਆਂ ਸਿਰਫ਼ 13 ਦੌੜਾਂ ਦੇ ਕੇ ਪਾਕਿਸਤਾਨ ਦੀਆਂ 5 ਵਿਕਟਾਂ ਹਾਸਿਲ ਕੀਤੀਆਂ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮੁਜੀਬ ਨੇ ਏਸ਼ੀਆ ਕੱਪ ਵਿੱਚ ਖੇਡੇ 5 ਮੈਚਾਂ ਦੌਰਾਨ 20 ਵਿਕਟਾਂ ਹਾਸਿਲ ਕੀਤੀਆਂ।
ਪਾਕਿਸਤਾਨ ਦੀ ਟੀਮ ਦਾ ਪ੍ਰਦਰਸ਼ਨ ਇੰਨ੍ਹਾਂ ਨਿਰਾਸ਼ਾਜਨਕ ਸੀ ਕਿ ਸਿਰਫ਼ ਟੀਮ ਦੇ ਕਪਤਾਨ ਹਸਨ ਖ਼ਾਨ ਅਤੇ ਬੱਲੇਬਾਜ਼ ਤਾਹਾ ਹੀ ਦਹਾਕੇ ਅੰਕੜਾ ਬਣਾ ਸਕੇ।
ਮੈਚ ਦੀ ਸ਼ੁਰੂਆਤ 'ਚ ਅਫ਼ਗਾਨਿਸਤਾਨ ਨੇ ਵਧੀਆ ਖੇਡ ਦਿਖਾਇਆ। ਰਹਿਮਾਨੁੱਲਾਹ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਦੀ ਜੋੜੀ ਨੇ 108 ਗੇਂਦਾਂ 'ਤੇ 61 ਦੌੜਾਂ ਬਣਾਈਆਂ।
ਫ਼ੇਜ਼ੀ ਨੇ ਆਪਣੀ 107 ਦੌੜਾਂ ਦੀ ਪਾਰੀ ਵਿੱਚ 10 ਚੌਕੇ ਅਤੇ 2 ਛੱਕੇ ਵੀ ਮਾਰੇ।












