ਕੀ ਹੈ ਰਿੰਗ ਆਫ ਫਾਇਰ ਦਾ ਰਾਜ਼ , ਕਿਹੜੇ ਮੁਲਕ ਆਉਦੇ ਨੇ ਇਸ ਘੇਰੇ

ਤਸਵੀਰ ਸਰੋਤ, Getty Images
ਅਮਰੀਕੀ ਭੂ-ਵਿਗਿਆਨ ਸਰਵੇ ਮੁਤਾਬਕ, ਇਸ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ13:14 ਵਜੇ ਕੇਂਦਰੀ ਮੈਕਸੀਕੋ ਵਿੱਚ 7.1 ਦੀ ਤੀਬਰਤਾ ਨਾਲ ਸ਼ਕਤੀਸ਼ਾਲੀ ਭੂਚਾਲ ਆਇਆ।
ਭੂ-ਭੂਮੀ ਏਜੰਸੀ ਪਾਇਬਲਾ 55 ਕਿਲੋਮੀਟਰ ਦੱਖਣ ਵੱਲ ਐਕਸੋਚੀਆਨਾ ਦੇ ਬਾਹਰੀ ਇਲਾਕੇ ਵਿੱਚ 51 ਕਿਲੋਮੀਟਰ ਦੇ ਬਾਹਰਵਾਰ ਭੂਚਾਲ ਦੇ ਕੇਂਦਰ ਵਿੱਚ ਸੀ।
ਇਸ ਭੂਚਾਲ ਨੇ 1985 ਦੇ ਤਬਾਹਕੁਨ ਭੂਚਾਲ ਦੀ 32 ਵੀਂ ਬਰਸੀ ਮੌਕੇ ਮੈਕਸੀਕੋ ਦੀ ਰਾਜਧਾਨੀ ਦੇ 2 ਕਰੋੜ ਲੋਕਾਂ ਵਿੱਚ ਇੱਕ ਵਾਰ ਮੁੜ ਦਹਿਸ਼ਤ ਫ਼ੈਲਾ ਦਿੱਤੀ।
ਇਹ ਭੂਚਾਲ ਮੈਕਸੀਕੋ ਦੇ ਦੱਖਣ-ਪੂਰਬੀ ਇਲਾਕੇ ਵਿੱਚ 8.2 ਦੀ ਤੀਬਰਤਾ ਨਾਲ ਹਫ਼ਤਾ ਪਹਿਲਾ ਆਏ ਦੇ ਇਕ ਹੋਰ ਭੂਚਾਲ, ਜਿਸ ਨਾਲ ਘੱਟੋ-ਘੱਟ 100 ਲੋਕ ਮਰ ਗਏ ਸਨ, ਤੋਂ ਬਾਅਦ ਹੋਰ ਵੀ ਡਰਾਉਣਾ ਸੀ ।
ਪਰ ਸਵਾਲ ਇਹ ਹੈ ਕਿ ਮੈਕਸੀਕੋ ਇੰਨੇ ਭੁਚਾਲਾਂ ਦਾ ਸ਼ਿਕਾਰ ਕਿਉਂ ਹੋ ਰਿਹਾ ਹੈ?
ਇਸ ਦਾ ਜਵਾਬ ਇਸ ਦੇ ਭੂਗੋਲਿਕ ਸਥਾਨ ਵਿਚ ਲੱਭਿਆ ਜਾ ਸਕਦਾ ਹੈ।

ਤਸਵੀਰ ਸਰੋਤ, European Photopress Agency
ਰਿੰਗ ਆਫ ਫਾਇਰ
ਮੈਕਸੀਕੋ ਘੋੜੇ ਦੀ ਖ਼ੁਰੀ ਵਰਗੇ ਖੇਤਰ ਜਿਸ ਨੂੰ ਰਿੰਗ ਆਫ ਫਾਇਰ ਕਿਹਾ ਜਾਂਦਾ ਹੈ, ਵਿੱਚ ਪੈਂਦਾ ਮੁਲਕ ਹੈ।
ਇਹ ਪੈਸਫਿਕ ਰਿੰਗ ਆਫ ਫਾਇਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਕਿ ਏਸ਼ੀਆ ਦੇ ਪੂਰਬੀ ਸਮੁੰਦਰੀ ਕੰਢੇ ਅਤੇ ਅਮਰੀਕਾ ਦੇ ਪੱਛਮੀ ਤਟਵਰਤੀ ਖੇਤਰ ਦੇ ਨਾਲ ਨਾਲ ਚੱਲਦਾ ਹੈ।
ਬੀਬੀਸੀ ਮੁੰਦੋ ਨਾਲ ਗੱਲ ਕਰਦੇ ਹੋਏ ਪੇਰੂ ਦੇ ਭੂ-ਵਿਗਿਆਨ ਦੇ ਡਾਇਰੈਕਟਰ ਹਰਨੋਂਡਾ ਤਾਵਰਾ ਨੇ ਕਿਹਾ ਕਿ "ਦੁਨੀਆਂ ਦੇ ਲਗਭਗ 90% ਭੂਚਾਲ ਪੈਸਿਫਿਕ ਰਿੰਗ ਆਫ ਫਾਇਰ `ਚ ਆਉਦੇ ਹਨ ਅਤੇ 80% ਸ਼ਕਤੀਸ਼ਾਲੀ ਹੁੰਦੇ ਹਨ ।
ਮੈਕਸੀਕੋ ਤੋਂ ਇਲਾਵਾ, ਇਸ ਖੇਤਰ ਵਿਚ ਜਪਾਨ, ਇਕੁਆਡੋਰ, ਚਿਲੀ, ਅਮਰੀਕਾ, ਪੇਰੂ, ਬੋਲੀਵੀਆ, ਕੋਲੰਬੀਆ, ਪਨਾਮਾ, ਕੋਸਟਾ ਰੀਕਾ, ਨਿਕਾਰਾਗੁਆ, ਅਲ ਸੈਲਵਾਡੋਰ, ਹੌਂਡੁਰਸ, ਗੁਆਟੇਮਾਲਾ ਅਤੇ ਕੈਨੇਡਾ ਦਾ ਹਿੱਸਾ ਸ਼ਾਮਲ ਹੈ।
ਘੋੜੇ ਦੀ ਖ਼ੁਰੀ ਵਰਗੇ ਖੇਤਰ ਦੀ ਉੱਤਰੀ ਕਰਵ ਪੈਸੀਫਿਕ ਦੇ ਅਲੇਸਕਾ ਅਤੇ ਕਾਮਚਤਕਾ ਪ੍ਰਾਇਦੀਪ ਦੇ ਵਿਚਕਾਰ ਅਲੇਊਟਿਅਨ ਟਾਪੂਆਂ ਦੇ ਆਲੇ ਦੁਆਲੇ ਸ਼ੁਰੂ ਹੁੰਦੀ ਹੈ ਅਤੇ ਰੂਸ, ਤਾਈਵਾਨ, ਫਿਲੀਪੀਨਜ਼, ਇੰਡੋਨੇਸ਼ੀਆ, ਪਾਪੂਆ ਨਿਊ ਗਿਨੀ ਅਤੇ ਨਿਊਜੀਲੈਂਡ ਦੇ ਤਟ ਅਤੇ ਟਾਪੂ ਇਸੇ ਖੇਤਰ ਵਿੱਚ ਪੈਦੇ ਹਨ।
ਡਾ. ਤਾਵਰਾ ਕਹਿੰਦੇ ਹਨ, 'ਪੈਸੇਫਿਕ ਮਹਾਂਸਾਗਰ ਦੇ ਪਾਣੀਆਂ ਦੀ ਸਤ੍ਹਾ ਟੈੱਕਟੋਨਿਕ ਪਲੇਟਾਂ ਵਾਲੀ ਹੈ।
ਅੱਗ ਦੇ ਰਿੰਗ ਖੇਤਰ ਵਿੱਚ ਵਿੱਚ ਭੂਚਾਲ ਦੀ ਗਤੀ ਬਹੁਤ ਗਹਿਰੀ ਹੋਣ ਦਾ ਕਾਰਨ, ਇਹਨਾਂ ਪਲੇਟਾਂ ਦੀ ਉਥਲ-ਪੁਥਲ ਬਣਦੀ ਹੈ।
ਨਤੀਜੇ ਵਜੋਂ ਪਲੇਟਾਂ ਇੱਕ ਦੂਜੀ ਨਾਲ ਟਕਰਾਉਦੀਆਂ ਹਨ, ਜਿਸ ਨਾਲ ਊਰਜਾ ਪੈਦਾ ਹੁੰਦੀ ਹੈ, ਜਿਸ ਤੋਂ ਬਚਣ ਦੀ ਜ਼ਰੂਰਤ ਹੁੰਦੀ ਹੈ'।
ਰਿੰਗ ਆਫ ਫਾਇਰ ਸੰਸਾਰ ਦੇ ਸਰਗਰਮ ਅਤੇ ਗੈਰ ਸਗਰਮ 75% ਤੋਂ ਵੀ ਜਿਆਦਾ ਜੁਆਲਾਮੁਖੀਆਂ ਦੇ ਘਰ ਹੈ: 452 ਕ੍ਰੇਟਰ.

ਤਸਵੀਰ ਸਰੋਤ, Getty Images
ਚੀਆਪਾਸ
ਦੋ ਹਫ਼ਤੇ ਪਹਿਲਾਂ ਆਏ 8.2 ਦੀ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਟੋਆਨਾ ਤੋਂ 137 ਕਿਲੋ ਮੀਟਰ ਦੱਖਣ ਪੂਰਬ ਖਿੱਤਾ ਸੀ, ਜਿਹੜਾ ਮੈਕਸੀਕੋ ਦੇ ਚੀਆਪਾਸ ਰਾਜ ਵਿੱਚ ਹੈ।
ਮੈਕਸੀਕੋ ਦੇ ਨੈਸ਼ਨਲ ਸੀਸਮੌਲੋਜੀਕਲ ਸਰਵੇਖਣ ਦੀ ਰਿਪੋਰਟ ਦੇ ਮੁਤਾਬਕ, ਚੀਆਪਸ ਅਜਿਹਾ ਸੂਬਾ ਹੈ ਜਿੱਥੇ ਸਭ ਤੋਂ ਵੱਧ ਭੁਚਾਲ ਆਉਦੇ ਹਨ।
"ਇਹ ਭੂਚਾਲ ਦੀ ਤੀਬਰਤਾ ਦੋ ਮਹੱਤਵਪੂਰਣ ਟੈੱਕਟੋਨਿਕ ਪਲੇਟਾਂ : ਕੋਕੋਸ ਪਲੇਟ ਅਤੇ ਕੈਰੇਬੀਅਨ ਪਲੇਟ ਦੇ ਟਕਰਾਉਣ ਕਾਰਨ ਹੁੰਦੀ ਹੈ।"
"ਇਹ ਦੋਵੇਂ ਪਲੇਟਜ਼ ਵਿਚਕਾਰ ਪਰਸਪਰ ਟਕਰਾਅ ਦੇ ਪੈਸੇਫਿਕ ਤੱਟ ਉੱਤੇ ਸਥਿਤ ਹੈ, ਜੋ ਕਿ ਇਸ ਦੇਸ ਦੇ ਸਮੁੰਦਰੀ ਕਿਨਾਰੇ ਤੋਂ ਬਾਹਰ ਹੈ।"
ਚੀਆਪਾਸ ਰਾਜ ਵਿੱਚ 1970 ਤੋਂ ਲੈ ਕੇ ਹੁਣ ਤੱਕ 7 ਤੋਂ ਵੱਧ ਤੀਬਰਤਾ ਦੇ ਤਿੰਨ ਭੁਚਾਲ ਦਾ ਸਾਹਮਣਾ ਕਰ ਚੁੱਕਾ ਹੈ। ਜਿਸ ਵਿੱਚ ਇਕ ਨਵੰਬਰ 2012 ਨੂੰ ਤੀਬਰਤਾ 7.3 ਨਾਲ ਆਇਆ ਭਚਾਲ ਵੀ ਸ਼ਾਮਲ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












