ਗੁਜਰਾਤ ਵਿਧਾਨ ਸਭਾ ਚੋਣਾਂ ਬਾਰੇ ਹਰ ਅਹਿਮ ਤੱਥ ਜਾਣੋ

ਤਸਵੀਰ ਸਰੋਤ, iStock
ਭਾਰਤੀ ਚੋਣ ਕਮਿਸ਼ਨ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਗੁਜਰਾਤ ਵਿੱਚ ਚੋਣਾਂ ਦੇ ਦੋ ਗੇੜ ਹੋਣਗੇ, 1 ਦਸੰਬਰ ਅਤੇ 5 ਦਸੰਬਰ। ਨਤੀਜੇ 8 ਦਸੰਬਰ ਨੂੰ ਆਉਣਗੇ।
ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ 182 ਸੀਟਾਂ ਲਈ ਇੱਕ ਦੂਜੇ ਸਾਹਮਣੇ ਹੋਣਗੀਆਂ।
ਚੋਣ ਪ੍ਰਚਾਰ ਪੂਰੇ ਜ਼ੋਰਾਂ ’ਤੇ ਹੈ। ਭਾਜਪਾ ਵਲੋਂ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪ੍ਰਚਾਰ ਕਰ ਰਹੇ ਹਨ।
ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਤੱਕ ਕਈ ਵਾਰ ਗੁਜਰਾਤ ਜਾ ਲੋਕਾਂ ਨੂੰ ਕੀਲਣ ਦੀ ਕੋਸ਼ਿਸ਼ ਕਰ ਰਹੇ ਹਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 100 ਦੇ ਅੰਕੜੇ ਤੱਕ ਨਹੀਂ ਪਹੁੰਚ ਸਕੀ ਸੀ। ਪਾਰਟੀ ਨੂੰ 99 ਸੀਟਾਂ ਮਿਲੀਆਂ ਸਨ।
ਇਸ ਦੇ ਨਾਲ ਹੀ ਉਸ ਵੇਲੇ ਹੋਈਆਂ ਚੋਣਾਂ ਵਿੱਚ ਕਾਂਗਰਸ ਨੇ 77 ਸੀਟਾਂ ਜਿੱਤੀਆਂ ਸਨ, ਪਰ ਸੱਤਾ ਤੱਕ ਨਹੀਂ ਪਹੁੰਚ ਸਕੀ ਸੀ।

ਤਸਵੀਰ ਸਰੋਤ, Getty Images
ਇਨ੍ਹਾਂ ਚੋਣਾਂ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਗਰਮੀ ਕਾਰਨ ਚੋਣ ਤਿਕੋਣੀ ਹੋ ਗਈ ਹੈ।
ਇਸ ਵਾਰ ਚੋਣਾਂ ਵਿੱਚ ਮਹਿੰਗਾਈ, ਸਿੱਖਿਆ, ਬੇਰੁਜ਼ਗਾਰੀ ਅਤੇ ਵਿਕਾਸ ਦੇ ਮੁੱਦੇ ਚਰਚਾ ਵਿੱਚ ਹਨ।
ਇੱਕ ਪਾਸੇ ਗੁਜਰਾਤ ਵਿੱਚ ਸੱਤਾਧਾਰੀ ਭਾਜਪਾ 'ਵਿਕਾਸ ਦੇ ਮੁੱਦੇ' 'ਤੇ ਜਿੱਤ ਦਾ ਭਰੋਸਾ ਜਤਾ ਰਹੀ ਹੈ।
ਕਾਂਗਰਸ ਅਤੇ 'ਆਪ' ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨ ਵਿੱਚ ਸਖ਼ਤੀ ਕਾਰਨ 'ਜਨਤਾ ਦੇ ਗੁੱਸੇ' ਦੀ ਗੱਲ ਕਰ ਰਹੇ ਹਨ।

ਵਿਧਾਨ ਸਭਾ ਚੋਣਾਂ ਵਿੱਚ ਕਿੰਨੇ ਵੋਟਰ ?
- ਹਾਲ ਹੀ ਵਿੱਚ ਚੋਣ ਕਮਿਸ਼ਨ ਨੇ ਗੁਜਰਾਤ ਵਿੱਚ ਵੋਟਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਹੈ, ਸੂਬੇ ਵਿੱਚ ਕੁੱਲ 4.90 ਕਰੋੜ ਵੋਟਰ ਹਨ।
- ਮਰਦ ਵੋਟਰਾਂ ਦੀ ਗਿਣਤੀ 2.53 ਕਰੋੜ ਹੈ, ਜਦਕਿ ਔਰਤ ਵੋਟਰਾਂ ਦੀ ਗਿਣਤੀ 2.37 ਕਰੋੜ ਹੈ।
- ਨਵੇਂ ਵੋਟਰਾਂ ਦੀ ਗਿਣਤੀ ਵਿੱਚ 11.62 ਲੱਖ ਦਾ ਵਾਧਾ ਹੋਇਆ ਹੈ। ਤੀਜੇ ਲਿੰਗ ਦੇ ਵੋਟਰਾਂ ਦੀ ਗਿਣਤੀ ਵੀ ਵਧ ਕੇ 1,417 ਹੋ ਗਈ ਹੈ। ਚਾਰ ਲੱਖ ਤੋਂ ਵੱਧ ਅਪਾਹਜ ਵੋਟਰ ਹਨ।
- ਸਭ ਤੋਂ ਵੱਧ (59.9 ਲੱਖ) ਵੋਟਰ ਅਹਿਮਦਾਬਾਦ ਵਿੱਚ ਹਨ, ਜਦੋਂ ਕਿ ਸਭ ਤੋਂ ਘੱਟ (1.93 ਲੱਖ) ਡਾਂਗ ਵਿੱਚ ਹਨ।

ਪਿਛਲੀਆਂ ਚੋਣਾਂ ਵਿੱਚ ਕੀ ਕੁਝ ਹੋਇਆ ਸੀ?
ਗੁਜਰਾਤ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ 1985 ਵਿੱਚ ਸੀ।
ਸਾਲ 1990 ਵਿੱਚ ਜਨਤਾ ਦਲ 70 ਸੀਟਾਂ ਜਿੱਤ ਕੇ ਇੱਕ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਸੀ।
ਇਹ ਉਹ ਹੀ ਸਾਲ ਸੀ ਜਦੋਂ ਭਾਜਪਾ ਮੁੜ ਉੱਭਰੀ ਤੇ 67 ਸੀਟਾਂ 'ਤੇ ਜਿੱਤ ਦਰਜ ਕਰਵਾ ਸਕੀ।
ਇਸ ਵਰ੍ਹੇ ਕਾਂਗਰਸ 33 ਸੀਟਾਂ ਜਿੱਤ ਤੀਜੇ ਨੰਬਰ 'ਤੇ ਰਹੀ।
Please wait...
ਉਸ ਤੋਂ ਅਗਲੇ ਸਾਲਾਂ ਵਿੱਚ ਗੁਜਰਾਤ ਚੋਣਾਂ, ਕਾਂਗਰਸ ਤੇ ਭਾਜਪਾ ਲਈ ਸਖ਼ਤ ਲੜਾਈ ਬਣ ਗਈਆਂ।
ਭਾਜਪਾ ਹਰ ਵਾਰ ਸਪੱਸ਼ਟ ਤੌਰ 'ਤੇ ਬਹੁਮਤ ਵਿੱਚ ਆ ਰਹੀ ਸੀ।
ਭਾਜਪਾ ਨੇ 1995 ਵਿੱਚ 121 ਸੀਟਾਂ ਹਾਸਲ ਕੀਤੀਆਂ, 1998 ਵਿੱਚ 117 ਸੀਟਾਂ ਤੇ ਸਾਲ 2002 ਵਿੱਚ ਸਭ ਤੋਂ ਵੱਧ 127 ਸੀਟਾਂ 'ਤੇ ਜਿੱਤ ਦਰਜ ਕੀਤੀ।
ਇਸੇ ਤਰ੍ਹਾਂ ਹੀ 2007 ਤੇ 2012 ਵਿੱਚ ਭਾਜਪਾ ਨੇ ਕ੍ਰਮਵਾਰ ਵਾਰ 116 ਤੇ 115 ਸੀਟਾਂ ਹਾਸਲ ਕੀਤੀਆਂ ਸਨ।
ਇਸ ਤੋਂ ਬਾਅਦ ਸਾਲ 2017 ਦੀਆਂ ਚੋਣਾਂ ਆਈਆਂ ਜੋ ਬਹੁਤ ਹੀ ਦਿਲਚਸਪ ਰਹੀਆਂ। ਦੋ ਦਹਾਕਿਆਂ ਬਾਅਦ ਪਹਿਲੀ ਵਾਰ ਸੀ ਕਿ ਭਾਜਪਾ ਦੀਆਂ 99 ਸੀਟਾਂ ਆਈਆਂ।
ਕਾਂਗਰਸ ਨੇ 1990 ਤੋਂ ਬਾਅਦ ਪਹਿਲੀ ਵਾਰ 2017 ਵਿੱਚ 77 ਸੀਟਾਂ ਜਿੱਤੀਆਂ।

ਵੋਟਰ ਕੌਣ ਹਨ ਤੇ ਕਿਵੇਂ ਪੈਂਦੀ ਹੈ ਵੋਟ
ਗੁਜਰਾਤ ਵਿੱਚ ਕੁੱਲ 182 ਸੀਟਾਂ ਹਨ। ਜਿਨ੍ਹਾਂ ਵਿੱਚ 27 ਐੱਸਟੀ, 13 ਐੱਸਸੀ ਤੇ 142 ਜਨਰਲ ਸੀਟਾਂ ਹਨ।
Please wait...
ਪਿਛਲੇ ਤਿੰਨ ਚੋਣ ਮੁਕਾਬਲਿਆਂ ਵਿੱਚ ਕਾਂਗਰਸ ਦੀ ਐੱਸਸੀ ਸੀਟਾਂ 'ਤੇ ਪਕੜ ਰਹੀ ਹੈ।
ਕਾਂਗਰਸ ਨੇ 2007 ਅਤੇ 2012 ਵਿੱਚ 59 ਫ਼ੀਸਦ ਐੱਸਟੀ ਵੋਟਾਂ ਹਾਸਲ ਕੀਤੀਆਂ ਸਨ ਤੇ 2017 ਵਿੱਚ 55 ਫ਼ੀਸਦ।
ਭਾਜਪਾ ਨੇ 2007 ਵਿੱਚ 11 ਐੱਸਸੀ ਸੀਟਾਂ ਤੇ ਐੱਸਟੀ ਸੀਟਾਂ ਵੀ 11 ਹੀ ਰਹੀਆਂ ਸਨ।
ਸਾਲ 2012 ਵਿੱਚ ਭਾਜਪਾ ਦੀ ਐੱਸਸੀ ਤੇ ਐੱਸਟੀ ਹਲਕਿਆਂ ਵਿੱਚ ਇੱਕ-ਇੱਕ ਸੀਟ ਘਟੀ ਤੇ ਪਾਰਟੀ ਨੇ ਬਹੁਤੀਆਂ ਸੀਟਾਂ ਜਨਰਲ ਵਰਗ ਦੇ ਹਲਕਿਆਂ ਵਿੱਚੋਂ ਜਿੱਤੀਆਂ।
Please wait...
2017 ਦੇ ਚੋਣ ਨਤੀਜਿਆਂ ਵਿੱਚ ਬਦਲਾਅ ਨਜ਼ਰ ਆਇਆ ਕਾਂਗਰਸ ਨੇ ਨਾ ਸਿਰਫ਼ ਐੱਸਸੀ ਤੇ ਐੱਸਟੀ ਹਲਕਿਆਂ ਵਿੱਚ ਆਪਣੀ ਪਕੜ ਬਣਾਈ ਰੱਖੀ ਬਲਕਿ ਜਨਰਲ ਵਰਗ ਦੇ ਹਲਕਿਆਂ ਵਿੱਚ ਵੀ 57 ਸੀਟਾਂ ਹਾਸਲ ਕੀਤੀਆਂ ਜੋ ਕਿ 2012 ਜਦੋਂ ਪਾਰਟੀ ਨੂੰ 43 ਸੀਟਾਂ ਮਿਲੀਆਂ ਤੇ 2007 ਦੀਆਂ 41 ਸੀਟਾਂ ਦੇ ਮੁਕਾਬਲੇ ਵੱਧ ਸਨ।
ਦੂਜੇ ਪਾਸੇ ਭਾਜਪਾ ਨੇ 2017 ਵਿੱਚ 2007 ਦੀਆਂ ਚੋਣਾਂ ਦੇ ਮੁਕਾਬਲੇ 4 ਐੱਸੀ, 2 ਐੱਸਟੀ ਤੇ 12 ਜਨਰਲ ਸੀਟਾਂ ਗਵਾਈਆਂ।
Please wait...
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੌਰਾਸ਼ਟ੍ਰਾ ਇਲਾਕੇ ਵਿੱਚ ਵੋਟ ਫੀਸਦ ਵਿੱਚ ਗੁਜਰਾਤ ਦੇ ਹੋਰ ਇਲਾਕਿਆਂ ਦੇ ਮੁਕਾਬਲੇ ਵੱਡੀ ਗਿਰਾਵਟ ਦੇਖਣ ਨੂੰ ਮਿਲੀ।
Please wait...
ਕੀ ਇਹ ਉਸ ਇਲਾਕੇ ਦੇ ਵੋਟਰਾਂ ਬਾਰੇ ਕੁਝ ਅਹਿਮ ਜਾਣਕਾਰੀ ਦਿੰਦਾ ਹੈ? ਬਿਲਕੁਲ, ਸੌਰਾਸ਼ਟ੍ਰਾ ਵਿੱਚ ਆਈ ਕਮੀ ਕਾਰਨ ਕਾਂਗਰਸ ਨੂੰ ਫਾਇਦਾ ਮਿਲਿਆ।
ਸੌਰਾਸ਼ਟ੍ਰਾ ਦੇ ਬਹੁਤੇ ਖੇਤਰਾਂ, ਧਰੀ, ਰਜੌਲਾ ਜਾਂ ਖੰਬਾਲੀਆਂ ਨੂੰ ਛੱਡ ਕੇ ਵੋਟ ਵੰਡ ਦਾ ਬਦਲਾਅ ਕਾਂਗਸਰ ਲਈ ਚੰਗਾ ਹੀ ਰਿਹਾ।

ਇਹ ਵੀ ਪੜ੍ਹੋ-

ਰੁਖ਼ ਬਦਲਦੇ ਵਿਧਾਨ ਸਭਾ ਹਲਕੇ
ਭਾਜਪਾ ਨੇ ਅਹਿਮਾਦਬਾਦ ਵਿੱਚ 40 ਫ਼ੀਸਦ ਵੋਟਾਂ ਦੇ ਫ਼ਰਕ ਨਾਲ 9 ਸੀਟਾਂ ਜਿੱਤੀਆਂ ਜਿੰਨਾਂ ਵਿੱਚ ਸੂਰਤ ਤੇ ਮਨੀਨਗਰ ਸੀਟਾਂ ਵੀ ਮੌਜੂਦ ਸਨ।
ਜਿੱਥੋਂ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਰਹਿੰਦਿਆਂ ਚੋਣਾਂ ਲੜੀਆਂ ਸਨ।
ਹਾਲਾਂਕਿ, 12 ਸੀਟਾਂ ਅਜਿਹੀਆਂ ਸਨ ਜਿਨ੍ਹਾਂ ਵਿੱਚ ਜਿੱਤ ਲਈ ਵੋਟ ਦਰ 1ਫ਼ੀਸਦ ਤੋਂ ਵੀ ਘੱਟ ਸੀ।
Please wait...
2017 ਦੀਆਂ ਚੋਣਾਂ ਦਾ ਮਿਜ਼ਾਜ ਦੱਸਦਾ ਹੈ ਕਿ ਇਹ ਉਹ ਸੀਟਾਂ ਹਨ ਜੋ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਭੁਗਤ ਸਕਦੀਆਂ ਹਨ।
ਕਪਰਾੜਾ (ਐੱਸਸੀ), ਗੋਧਰਾ, ਡੋਲਕਾ, ਮਾਨਸਾ, ਬੋਟੜ, ਦਿਊਦਰ, ਡੰਗਸ (ਐੱਸਟੀ), ਛੋਟਾ ਉਦੈਪੁਰ (ਐੱਸਟੀ), ਵੈਂਕਾਨੇਰ, ਵੀਜਾਪੁਰ, ਹਿੰਮਤਨਗਰ ਤੇ ਮੋਡਾਸਾ ਉਹ ਹਲਕੇ ਹਨ ਜਿਨ੍ਹਾਂ ਵਿੱਚ ਸਾਲ 2017 ਵੇਲੇ ਜਿੱਤ ਦੀ ਵੋਟ ਦਰ ਬਹੁਤ ਘੱਟ ਸੀ।
ਇਨ੍ਹਾਂ ਹਲਕਿਆਂ ਦੀਆਂ ਕੁੱਲ 12 ਸੀਟਾਂ ਵਿੱਚੋਂ 7 ਕਾਂਗਰਸ ਨੇ ਜਿੱਤੀਆਂ ਸਨ ਤੇ ਕਪਰਾੜਾ ਇੱਕੋ ਇੱਕ ਸੀਟ ਸੀ ਜਿਥੇ ਸਖ਼ਤ ਮੁਕਾਬਲਾ ਸੀ ਤੇ ਕਾਂਗਸਰ ਸੂਬੇ ਵਿੱਚ ਸਭ ਤੋਂ ਘੱਟ ਫ਼ਰਕ ਨਾਲ ਜਿੱਤੀ ਗਈ ਸੀਟ 'ਤੇ ਕਾਬਜ਼ ਹੋਈ।
ਨੋਟਾ ਨੂੰ ਪਏ ਸਭ ਤੋਂ ਵੱਧ ਵੋਟ
ਸਾਲ 2017 ਵਿੱਚ ਪੂਰੇ ਸੂਬੇ ਵਿੱਚ ਦਾਂਤਾ, ਰਾਪਰ ਅਤੇ ਛੋਟਾ ਉਦੇਰਪੁਰ (ਐੱਸਟੀ) ਵਿੱਚ ਸਭ ਤੋਂ ਵੱਧ ਵੋਟਾਂ ਨੋਟਾ ਨੂੰ ਪਈਆਂ ਸਨ।
Please wait...
ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਨੋਟਾ 'ਤੇ 3.5 ਫੀਸਦ ਵੋਟਾਂ ਪਈਆਂ ਸਨ।
ਹਾਲਾਂਕਿ, ਇਹ ਬਹੁਤ ਜ਼ਿਆਦਾ ਨਹੀਂ ਹੈ, ਪਰ ਇਸ ਤੋਂ ਦਿਲਚਸਪ ਸੰਕੇਤ ਮਿਲਦੇ ਹਨ। ਇਨ੍ਹਾਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਦੀ ਜਿੱਤ ਦਾ ਅੰਤਰ ਬਹੁਤ ਜ਼ਿਆਦਾ ਸੀ।
ਕਾਂਗਰਸ ਦੀ ਜਿੱਤ ਤੇ ਨੋਟਾ ਨੂੰ ਪਈਆਂ ਵੋਟਾਂ ਦਾ ਆਪਸ ਵਿੱਚ ਕੋਈ ਸਿੱਧਾ ਸਬੰਧ ਨਜ਼ਰ ਨਹੀਂ ਆਇਆ ਪਰ ਨੋਟਾ ਉੱਤੇ ਜ਼ਿਆਦਾ ਵੋਟ ਪੈਣ ਕਾਰਨ ਇਹ ਟਰੈਂਡ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ-













