ਮੁਲਾਇਮ ਸਿੰਘ ਯਾਦਵ ਦਾ ਦੇਹਾਂਤ: ਜਦੋਂ ਕਾਮਰੇਡਾਂ ਨਾਲੋਂ ਸਾਂਝ ਤੋੜ ਕੇ ਸਮਾਜਵਾਦੀ ਆਗੂ ਨੇ ਮਨਮੋਹਨ ਸਿੰਘ ਦੀ ਸਰਕਾਰ ਬਚਾਈ

ਮਲਾਇਮ ਸਿੰਘ ਯਾਦਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਲਾਇਮ ਸਿੰਘ ਯਾਦਵ ਦਾ ਸਸਕਾਰ ਸੈਫ਼ਈ ਵਿਚ ਮੰਗਲਵਾਰ (11 ਅਕਤੂਬਰ) ਨੂੰ ਉੱਤਰ ਪ੍ਰਦੇਸ਼ ਦੇ ਸੈਫ਼ਈ ਵਿਚ ਹੋਵੇਗਾ

ਸਮਾਜਵਾਦੀ ਆਗੂ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਦੇਹਾਂਤ ਹੋ ਗਿਆ ਹੈ। ਉਹ 82 ਸਾਲ ਦੇ ਸਨ।

ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਮੁਲਾਇਮ ਸਿੰਘ ਦੇ ਪੁੱਤਰ ਅਖਿਲ਼ੇਸ਼ ਯਾਦਵ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਸਮਾਜਵਾਦੀ ਆਗੂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ।

ਉਹ ਪੇਸ਼ਾਬ ਦੀ ਲਾਗ, ਖੂਨ ਦੇ ਦਬਾਅ ਅਤੇ ਸਾਹ ਲੈਣ ਵਿਚ ਮੁਸ਼ਕਲ ਕਾਰਨ ਹਸਪਤਾਲ ਵਿਚ ਭਰਤੀ ਕਰਵਾਏ ਗਏ ਸਨ।

ਮੁਲਾਇਮ ਸਿੰਘ ਯਾਦਵ ਪਿਛਲੇ 9 ਦਿਨਾਂ ਤੋਂ ਗੁੜਗਾਓਂ ਦੇ ਮੇਂਦਾਤਾ ਹਸਪਤਾਲ ਵਿਚ ਭਰਤੀ ਸਨ ਅਤੇ ਕ੍ਰਿਟੀਕਲ ਕੇਅਰ ਯੂਨਿਟ ਵਿਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਸਨ।

ਅਖਿਲੇਸ਼ ਯਾਦਵ ਮੁਤਾਬਕ ਮੁਲਾਇਮ ਸਿੰਘ ਨੇ ਸੋਮਵਾਰ ਨੂੰ 8.16 ਵਜੇ ਆਖ਼ਰੀ ਸਾਹ ਲਏ।

ਵੀਡੀਓ ਕੈਪਸ਼ਨ, ਮੁਲਇਮ ਸਿੰਘ ਯਾਦਵ : ਭਲਵਾਨੀ ਤੋਂ ਸਿਆਸੀ ਰਿਕਾਰਡ ਤੱਕ ਦਾ ਸਫ਼ਰ

'ਨੇਤਾ ਜੀ' ਦੀ ਮੌਤ ਦੀ ਪੁਸ਼ਟੀ ਮੁਲਾਇਮ ਸਿੰਘ ਯਾਦਵ ਦੇ ਪੁੱਤਰ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਤਰਫੋਂ ਸਮਾਜਵਾਦੀ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕੀਤੀ ਗਈ ਸੀ।

ਉਨ੍ਹਾਂ ਟਵੀਟ 'ਚ ਲਿਖਿਆ ਹੈ, 'ਮੇਰੇ ਸਤਿਕਾਰਯੋਗ ਪਿਤਾ ਜੀ ਨਹੀਂ ਰਹੇ-ਅਖਿਲੇਸ਼ ਯਾਦਵ।'

ਮੁਲਾਇਮ ਸਿੰਘ ਯਾਦਵ ਦੀ ਮੌਤ ਦੀ ਸੂਚਨਾ ਮਿਲਦੇ ਹੀ ਮੇਦਾਂਤਾ ਹਸਪਤਾਲ 'ਚ ਉਨ੍ਹਾਂ ਦੇ ਸਮਰਥਕਾਂ, ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਸਿਆਸੀ ਨੇਤਾਵਾਂ-ਕਾਰਕੁਨਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ।

ਮੁਲਾਇਮ ਸਿੰਘ ਯਾਦਵ ਦਾ ਸਸਕਾਰ ਸੈਫ਼ਈ ਵਿਚ ਮੰਗਲਵਾਰ (11 ਅਕਤੂਬਰ) ਨੂੰ ਉੱਤਰ ਪ੍ਰਦੇਸ਼ ਦੇ ਸੈਫ਼ਈ ਵਿਚ ਹੋਵੇਗਾ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦੇ ਮੱਦੇਨਜ਼ਰ ਹਸਪਤਾਲ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

25 ਸਾਲ ਦੀ ਉਮਰ ਵਿਚ ਪਹਿਲੀ ਵਾਰ ਵਿਧਾਇਕ ਬਣਨ ਵਾਲੇ ਮੁਲਾਇਮ ਸਿੰਘ ਯੂਪੀ ਦੇ ਮੁੱਖ ਮੰਤਰੀ ਅਤੇ ਕੇਂਦਰੀ ਰੱਖਿਆ ਮੰਤਰੀ ਵਰਗੇ ਅਹਿਮ ਅਹੁਦਿਆਂ ਉੱਤੇ ਰਹੇ ਹਨ।

ਉਹ ਸਿਆਸੀ ਗਲਿਆਰਿਆਂ ਖਾਸ ਕਰ ਪ੍ਰਦੇਸ਼ ਵਿਚ 'ਨੇਤਾ ਜੀ' ਦੇ ਨਾਮ ਨਾਲ ਮਸ਼ਹੂਰ ਸਨ, ਜੋ ਹਮੇਸ਼ਾ ਆਪਣੇ ਸਿਆਸੀ ਪੈਂਤੜਿਆਂ ਲਈ ਜਾਣੇ ਜਾਂਦੇ ਰਹੇ।

ਮੁਲਾਇਮ ਸਿੰਘ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ

ਮੁਲਾਇਮ ਸਿੰਘ ਯਾਦਵ ਦੀ ਮੌਤ ਉਤੇ ਸਿਆਸੀ, ਧਾਰਮਿਕ ਅਤੇ ਸਮਾਜਿਕ ਹਲਕਿਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲਿਖਿਆ ਹੈ, "ਸ਼੍ਰੀ ਮੁਲਾਇਮ ਸਿੰਘ ਯਾਦਵ ਜੀ ਇੱਕ ਸ਼ਾਨਦਾਰ ਸ਼ਖਸੀਅਤ ਸਨ। ਉਹ ਇੱਕ ਨਿਮਰ ਅਤੇ ਜ਼ਮੀਨ ਨਾਲ ਜੁੜੇ ਨੇਤਾ ਸਨ। ਜੋ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਸਨ। ਉਹਨਾਂ ਨੇ ਲਗਨ ਨਾਲ ਲੋਕਾਂ ਦੀ ਸੇਵਾ ਕੀਤੀ ਅਤੇ ਲੋਕਨਾਇਕ ਜੇਪੀ ਅਤੇ ਡਾ. ਲੋਹੀਆ ਦੇ ਆਦਰਸ਼ਾਂ ਨੂੰ ਪ੍ਰਸਿੱਧ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕੀਤਾ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਲਾਇਮ ਸਿੰਘ ਯਾਦਵ ਦੀ ਮੌਤ ਉੱਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹ ਸਮਾਜਵਾਦ ਦੇ ਪ੍ਰੇਰਕ ਸਨ।

ਆਪਣੇ ਟਵੀਟ ਵਿਚ ਉਨ੍ਹਾਂ ਲਿਖਿਆ ਕਿ ''ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਸਾਰੇ ਪ੍ਰਸ਼ੰਸਕਾਂ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।''

ਭਗਵੰਤ ਮਾਨ

ਤਸਵੀਰ ਸਰੋਤ, Bhagwant Mann

ਮੁਲਾਇਮ ਸਿੰਘ ਯਾਦਵ ਦਾ ਸਿਆਸੀ ਸਫ਼ਰ

  • 1967 ਵਿੱਚ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਜਸਵੰਤਨਗਰ ਤੋਂ ਵਿਧਾਇਕ ਬਣੇ
  • 1996 ਤਕ ਮੁਲਾਇਮ ਸਿੰਘ ਯਾਦਵ ਜਸਵੰਤਨਗਰ ਤੋਂ ਵਿਧਾਇਕ ਰਹੇ
  • ਪਹਿਲੀ ਵਾਰ 1989 ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ
  • 1993 ਵਿੱਚ ਉਹ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ
  • 1996 ਵਿੱਚ ਪਹਿਲੀ ਵਾਰ ਮੁਲਾਇਮ ਸਿੰਘ ਯਾਦਵ ਨੇ ਮੈਨਪੁਰੀ ਤੋਂ ਲੋਕ ਸਭਾ ਚੋਣ ਲੜੀ।
  • 1996 ਤੋਂ 1998 ਤੱਕ ਉਹ ਯੂਨਾਈਟਿਡ ਫ੍ਰੰਟ ਦੀ ਸਰਕਾਰ ਵਿੱਚ ਰੱਖਿਆ ਮੰਤਰੀ ਰਹੇ
  • 2003 ਵਿੱਚ ਇੱਕ ਵਾਰ ਫਿਰ ਮੁਲਾਇਮ ਸਿੰਘ ਯਾਦਵ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ
  • ਮੁਲਾਇਮ ਸਿੰਘ 2007 ਤੱਕ ਯੂਪੀ ਦੇ ਸੀਐਮ ਰਹੇ
  • ਉਹ 2004 ਵਿੱਚ ਲੋਕ ਸਭਾ ਚੋਣ ਜਿੱਤੇ ਪਰ ਉਹਨਾਂ ਨੇ ਅਸਤੀਫ਼ਾ ਦੇ ਦਿੱਤਾ
  • 2009 ਵਿੱਚ ਉਨ੍ਹਾਂ ਨੇ ਮੈਨਪੁਰੀ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤ ਹਾਸਿਲ ਕੀਤੀ
  • 2014 ਵਿੱਚ ਮੁਲਾਇਮ ਸਿੰਘ ਯਾਦਵ ਨੇ ਆਜ਼ਮਗਢ ਅਤੇ ਮੈਨਪੁਰੀ ਦੋਵਾਂ ਥਾਂਵਾਂ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੇ ਵੀ
  • ਬਾਅਦ 'ਚ ਉਹਨਾਂ ਮੈਨਪੁਰੀ ਸੀਟ ਛੱਡ ਦਿੱਤੀ
  • 2019 ਵਿੱਚ ਉਹਨਾਂ ਨੇ ਇੱਕ ਵਾਰ ਫਿਰ ਮੈਨਪੁਰੀ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤ ਗਏ

ਮੁਲਾਇਮ ਦੇ ਅਹਿਮ ਸਿਆਸੀ ਸਟੈਂਡ

ਮੁਲਾਇਮ ਸਿੰਘ ਭਾਰਤੀ ਰਾਜਨੀਤੀ ਵਿੱਚ ਕਦੇ ਵੀ ਭਰੋਸੇਯੋਗ ਸਹਿਯੋਗੀ ਨਹੀਂ ਮੰਨੇ ਗਏ। ਪੂਰੀ ਉਮਰ ਚੰਦਰਸ਼ੇਖਰ ਉਨ੍ਹਾਂ ਦੇ ਨੇਤਾ ਰਹੇ, ਪਰ ਜਦੋਂ 1989 ਵਿੱਚ ਪ੍ਰਧਾਨ ਮੰਤਰੀ ਚੁਣਨ ਦੀ ਗੱਲ ਆਈ ਤਾਂ ਉਨ੍ਹਾਂ ਨੇ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਸਮਰਥਨ ਕੀਤਾ।

ਥੋੜ੍ਹੇ ਦਿਨਾਂ ਬਾਅਦ ਜਦੋਂ ਉਨ੍ਹਾਂ ਦਾ ਵੀਪੀ ਸਿੰਘ ਤੋਂ ਮੋਹ ਭੰਗ ਹੋ ਗਿਆ ਤਾਂ ਉਨ੍ਹਾਂ ਨੇ ਫਿਰ ਚੰਦਰਸ਼ੇਖਰ ਦਾ ਦਾਮਨ ਫੜ ਲਿਆ।

ਸਾਲ 2002 ਵਿੱਚ ਜਦੋਂ ਐੱਨਡੀਏ ਨੇ ਰਾਸ਼ਟਰਪਤੀ ਪਦ ਲਈ ਏਪੀਜੇ ਅਬਦੁਲ ਕਲਾਮ ਦਾ ਨਾਮ ਅੱਗੇ ਕੀਤਾ, ਤਾਂ ਖੱਬੇਪੱਖੀ ਦਲਾਂ ਨੇ ਉਨ੍ਹਾਂ ਦਾ ਵਿਰੋਧ ਕਰਦੇ ਹੋਏ ਕੈਪਟਨ ਲਕਸ਼ਮੀ ਸਹਿਗਲ ਨੂੰ ਉਨ੍ਹਾਂ ਦੇ ਖਿਲਾਫ਼ ਉਤਾਰਿਆ।

ਮੁਲਾਇਮ ਨੇ ਆਖਰੀ ਸਮੇਂ 'ਤੇ ਖੱਬੇਪੱਖੀਆਂ ਦਾ ਸਮਰਥਨ ਛੱਡਦੇ ਹੋਏ ਕਲਾਮ ਦੀ ਉਮੀਦਵਾਰੀ'ਤੇ ਆਪਣੀ ਮੋਹਰ ਲਾ ਦਿੱਤੀ।

ਸਾਲ 2008 ਵਿੱਚ ਵੀ ਜਦੋਂ ਪਰਮਾਣੂ ਸਮਝੌਤੇ ਦੇ ਮੁੱਦੇ 'ਤੇ ਖੱਬੇਪੱਖੀਆਂ ਨੇ ਸਰਕਾਰ ਤੋਂ ਸਮਰਥਨ ਵਾਪਸ ਲਿਆ ਤਾਂ ਮੁਲਾਇਮ ਨੇ ਉਨ੍ਹਾਂ ਦਾ ਸਾਥ ਨਾ ਦਿੰਦੇ ਹੋਏ ਸਰਕਾਰ ਦੇ ਸਮਰਥਨ ਦਾ ਫੈਸਲਾ ਕੀਤਾ। ਜਿਸ ਦੀ ਵਜ੍ਹਾ ਨਾਲ ਮਨਮੋਹਨ ਸਿੰਘ ਦੀ ਸਰਕਾਰ ਬਚ ਗਈ।

2019 ਦੀਆਂ ਆਮ ਚੋਣਾਂ ਵਿੱਚ ਵੀ ਉਨ੍ਹਾਂ ਨੇ ਕਈ ਰਾਜਨੀਤਕ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਨਰਿੰਦਰ ਮੋਦੀ ਇੱਕ ਬਾਰ ਫਿਰ ਪ੍ਰਧਾਨ ਮੰਤਰੀ ਬਣਨ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)