You’re viewing a text-only version of this website that uses less data. View the main version of the website including all images and videos.
ਅਰਸ਼ਦੀਪ ਸਿੰਘ ਭਾਰਤ-ਪਾਕਿਸਤਾਨ ਮੈਚ 'ਚ ਛੁੱਟੇ ਕੈਚ ਤੋਂ ਬਾਅਦ ਦੱਖਣੀ ਅਫ਼ਰੀਕਾ ਖਿਲਾਫ਼ ਆਪਣੀ ਗੇਂਦਬਾਜ਼ੀ ਕਾਰਨ ਚਰਚਾ ਵਿੱਚ
ਇਹ ਘਰੇਲੂ ਮੈਦਾਨ ਵਿੱਚ ਕ੍ਰਿਕਟਰ ਅਰਸ਼ਦੀਪ ਦਾ ਪਲੇਠਾ ਟੀ20ਆਈ ਮੈਚ ਸੀ। ਇਸ ਮੈਚ ਅਤੇ ਟੂਰਨਾਮੈਂਟ ਦੇ ਆਪਣੇ ਪਹਿਲੇ ਹੀ ਓਵਰ ਵਿੱਚ ਉਨ੍ਹਾਂ ਨੇ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਮਹਿਮਾਨ ਟੀਮ ਦੱਖਣੀ ਅਫ਼ਰੀਕਾ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਾਉਣ ਵਰਗਾ ਸੀ।
ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ ਲਈ ਮੈਨ ਆਫ਼ ਦਿ ਮੈਚ ਐਲਾਨਿਆ ਗਿਆ। ਐਲਾਨ ਹੁੰਦਿਆਂ ਹੀ ਅਰਸ਼ਦੀਪ ਪੂਰੇ ਤਿਆਰ ਸਨ।
ਉਨ੍ਹਾਂ ਨੂੰ ਆਪਣਾ ਇਨਾਮ ਲੈਣ ਨਾਲੋਂ ਜ਼ਿਆਦਾ ਕਾਹਲ ਆਪਣੇ 'ਦੋ ਸ਼ਬਦ' ਕਹਿਣ ਦੀ ਸੀ।
ਵੇਖੋ ਇਸ ਵੀਡੀਓ ਵਿੱਚ ਉਨ੍ਹਾਂ ਨੇ ਕੀ ਕਿਹਾ ਸੀ-
ਕਮੈਂਟੇਟਰ ਅਤੇ ਸਾਬਕਾ ਫਿਰਕੀ ਗੇਂਦਬਾਜ਼ ਮੁਰਲੀ ਕਾਰਤਿਕ ਵੀ ਉਨ੍ਹਾਂ ਦਾ ਉਤਾਵਲਾਪਣ ਦੇਖ ਕੇ ਹੈਰਾਨ ਸਨ ਅਤੇ ਬੋਲੇ ਇੰਨਾ ਉਤਾਵਲਾ ਮੇਰੇ ਨਾਲ ਗੱਲ ਕਰਨ ਲਈ ਮੈਂ ਕਿਸੇ ਨੂੰ ਨਹੀਂ ਦੇਖਿਆ।
ਅਰਸ਼ਦੀਪ ਨੇ ਹਾਜ਼ਰਜਵਾਬੀ ਨਾਲ ਕਿਹਾ, "ਕੀ ਕਰਾਂ ਮੈਂ ਮੈਨ ਆਫ਼ ਦਿ ਮੈਚ ਦੀ ਸਪੀਚ ਤਿਆਰ ਕੀਤੀ ਹੋਈ ਸੀ ਕਿ ਕੀ ਬੋਲਣਾ ਹੈ।"
ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ ਦੇ ਤਿੰਨੇਂ ਸ਼ਿਕਾਰ ਖੱਬੇ ਹੱਥ ਦੇ ਬੱਲੇਬਾਜ਼ ਸਨ, ਜਿਨ੍ਹਾਂ ਵਿੱਚ ਕੁਇੰਟਨ ਡਿਕੌਕ ਅਤੇ ਡੇਵਿਡ ਮਿਲਰ ਵਰਗੇ ਖ਼ਤਰਨਾਕ ਬੱਲੇਬਾਜ਼ ਸਨ।
ਜਦੋਂ ਮੁਰਲੀ ਕਾਰਤਿਕ ਨੇ ਅਰਸ਼ਦੀਪ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਿਹੜਾ ਵਿਕਟ ਲੈਣਾ ਸਭ ਤੋਂ ਚੰਗਾ ਲੱਗਿਆ ਤਾਂ ਉਨ੍ਹਾਂ ਨੇ ਡੇਵਿਡ ਮਿਲਰ ਦਾ ਨਾਮ ਲਿਆ ਜੋ ਅਸਲ ਵਿੱਚ ਵੀ ਇੱਕ ਸ਼ਾਨਦਾਰ ਗੇਂਦ ਉੱਪਰ ਲਿਆ ਗਿਆ ਵਿਕਟ ਸੀ।
- ਤਿਰੂਵਨੰਤਪੁਰਮ 'ਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
- ਦੱਖਣੀ ਅਫਰੀਕਾ ਦੀ ਟੀਮ 8 ਵਿਕਟਾਂ 'ਤੇ 106 ਦੌੜਾਂ (20 ਓਵਰ) ਬਣਾ ਸਕੀ।
- ਜਵਾਬ ਵਿੱਚ ਭਾਰਤ ਨੇ 2 ਵਿਕਟਾਂ 'ਤੇ 110 ਦੌੜਾਂ (16.4 ਓਵਰ) ਬਣਾਈਆਂ।
- ਅਰਸ਼ਦੀਪ ਸਿੰਘ ਨੇ 3, ਦੀਪਕ ਚਾਹਰ ਅਤੇ ਹਰਸ਼ਲ ਪਟੇਲ ਨੇ 2-2 ਵਿਕਟਾਂ ਲਈਆਂ।
- ਕੇਐਲ ਰਾਹੁਲ 51, ਸੂਰਿਆਕੁਮਾਰ ਯਾਦਵ ਨੇ 52 ਦੌੜਾਂ ਬਣਾਈਆਂ ਅਤੇ ਦੋਵੇਂ ਨਾਬਾਦ ਰਹੇ।
- ਪਲੇਅਰ ਆਫ ਦਾ ਮੈਚ ਦਾ ਖਿਤਾਬ ਅਰਸ਼ਦੀਪ ਸਿੰਘ ਨੂੰ ਦਿੱਤਾ ਗਿਆ।
- ਤਿੰਨ ਮੈਚਾਂ ਦੀ ਲੜੀ ਦਾ ਦੂਜਾ ਮੈਚ 2 ਅਕਤੂਬਰ, ਗੁਹਾਟੀ (ਅਸਾਮ) ਵਿੱਚ ਹੋਣਾ ਹੈ।
ਆਸਟਰੇਲੀਆ ਖਿਲਾਫ਼ ਸੀਰੀਜ਼ ਵਿੱਚ ਅਰਸ਼ਦੀਪ ਨੂੰ ਅਰਾਮ ਦਿੱਤਾ ਗਿਆ ਸੀ ਅਤੇ ਹੁਣ ਜਦੋਂ ਮੁਰਲੀ ਕਾਰਤਿਕ ਨੇ ਉਨ੍ਹਾਂ ਨੂੰ ਫਿਟਨੈੱਸ ਬਾਰੇ ਪੁੱਛਿਆ ਤਾਂ ਉਹ ਆਤਮ ਵਿਸ਼ਵਾਸ ਨਾਲ ਲਬਰੇਜ਼ ਦਿਸੇ।
ਅਰਸ਼ਦੀਪ ਨੇ ਕਿਹਾ ਕਿ ਉਨ੍ਹਾਂ ਨੇ ''ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਚੰਗੀ ਪ੍ਰੈਕਟਿਸ ਕੀਤੀ ਹੈ ਅਤੇ ਚੰਗੀ ਤਰ੍ਹਾਂ ਫਿੱਟ ਹਨ।'' ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੋਣ ਜਾ ਰਹੇ ''ਟੀ20 ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹਨ।''
ਅਰਸ਼ਦੀਪ ਦਾ ਬਾਕਮਾਲ ਪਹਿਲਾ ਓਵਰ
ਅਰਸ਼ਦੀਪ ਸਿੰਘ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਤਿੰਨ ਵਿਕਟਾਂ ਲੈ ਕੇ ਆਪਣੀ ਛਾਪ ਛੱਡੀ। ਅਰਸ਼ਦੀਪ ਨੇ ਦੂਜੀ ਗੇਂਦ 'ਤੇ ਕੁਇੰਟਨ ਡਿਕੌਕ ਨੂੰ ਬੋਲਡ ਕੀਤਾ, ਫਿਰ ਪੰਜਵੀਂ ਗੇਂਦ 'ਤੇ ਰੋਸੋ ਨੂੰ ਵਿਕਟ ਦੇ ਪਿੱਛਿਓਂ ਕੈਚ ਦਿੱਤਾ ਅਤੇ ਆਖਰੀ ਗੇਂਦ 'ਤੇ ਡੇਵਿਡ ਮਿਲਰ ਨੂੰ ਬੋਲਡ ਕਰਕੇ ਸਕੋਰ ਚਾਰ ਵਿਕਟਾਂ 'ਤੇ ਅੱਠ ਦੌੜਾਂ ਕਰ ਦਿੱਤਾ। ਅਰਸ਼ਦੀਪ ਨੇ ਚਾਰ ਓਵਰਾਂ ਵਿੱਚ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਅਰਸ਼ਦੀਪ ਨੇ ਮੈਚ ਤੋਂ ਬਾਅਦ ਕਿਹਾ, "ਮੈਂ ਚੰਗੀ ਟਰੇਨਿੰਗ ਤੋਂ ਬਾਅਦ ਆਇਆ ਹਾਂ, ਮੈਨੂੰ ਇਸ ਦਾ ਫਾਇਦਾ ਹੋਇਆ ਹੈ। ਮੈਨੂੰ ਪਤਾ ਸੀ ਕਿ ਗੇਂਦਬਾਜ਼ੀ ਲਈ ਮਾਹੌਲ ਸਾਜ਼ਗਾਰ ਹੈ, ਇਸ ਲਈ ਮੈਂ ਗੇਂਦ ਨੂੰ ਦਾ ਟੱਪਾ ਸਹੀ ਖੇਤਰ ਵਿੱਚ ਰੱਖਿਆ ਅਤੇ ਇਸ ਕਾਰਨ ਮੈਨੂੰ ਸਫਲਤਾ ਮਿਲੀ।"
ਉਸ ਨੇ ਕਿਹਾ ਕਿ 'ਮੈਂ ਆਉਣ ਵਾਲੀ ਗੇਂਦ 'ਤੇ ਡੇਵਿਡ ਮਿਲਰ ਨੂੰ ਬੋਲਡ ਕੀਤਾ।
ਉਸ ਨੇ ਕਿਹਾ, "ਇਹ ਮੇਰੀ ਸਭ ਤੋਂ ਵਧੀਆ ਵਿਕਟ ਸੀ। ਇਸ ਪ੍ਰਦਰਸ਼ਨ 'ਤੇ ਉਸ ਨੂੰ ਮੈਨ ਆਫ ਦਾ ਮੈਚ ਵੀ ਚੁਣਿਆ ਗਿਆ।"
ਅਰਸ਼ਦੀਪ ਸਿੰਘ ਅਤੇ ਦੀਪਕ ਚਾਹਰ ਦਾ ਕਹਿਰ ਇੱਥੇ ਹੀ ਨਹੀਂ ਰੁਕਿਆ। ਦੀਪਕ ਨੇ ਆਪਣੇ ਦੂਜੇ ਓਵਰ 'ਚ ਟ੍ਰਿਸਟੀਅਨ ਸਟੱਬਸ ਨੂੰ ਕੈਚ ਕਰਵਾ ਕੇ ਦੱਖਣੀ ਅਫਰੀਕਾ ਦੀ ਅੱਧੀ ਟੀਮ ਨੌਂ ਦੌੜਾਂ 'ਤੇ ਪੈਵੇਲੀਅਨ ਭੇਜ ਦਿੱਤੀ। ਇਹ ਉਹ ਮੌਕਾ ਸੀ, ਜਦੋਂ ਅਜਿਹਾ ਲੱਗ ਰਿਹਾ ਸੀ ਕਿ ਦੱਖਣੀ ਅਫਰੀਕਾ ਦੀ ਟੀਮ ਸ਼ਾਇਦ ਹੀ 20 ਓਵਰ ਖੇਡੇ।
ਇਹ ਵੀ ਪੜ੍ਹੋ-
ਕੇਸ਼ਵ ਮਹਾਰਾਜ ਨੇ ਇਸ ਔਖੀ ਸਥਿਤੀ ਵਿੱਚ ਜੋ ਜਜ਼ਬਾ ਦਿਖਾਇਆ ਉਹ ਵੀ ਸ਼ਲਾਘਾਯੋਗ ਸੀ। ਉਨ੍ਹਾਂ ਦੀ 41 ਦੌੜਾਂ ਦੀ ਪਾਰੀ ਅਤੇ ਮਾਰਕਰਮ, ਪੈਨਰੇਲ ਅਤੇ ਰਬਾਡਾ ਨਾਲ ਸਾਂਝੇਦਾਰੀ ਲਾਜਵਾਬ ਸੀ, ਜਿਸ ਨਾਲ ਉਨ੍ਹਾਂ ਦੀ ਟੀਮ ਮੁਸ਼ਕਲ ਨਾਲ 106 ਦੌੜਾਂ ਤੱਕ ਪਹੁੰਚ ਸਕੀ।
ਨੈੱਟ ਉੱਪਰ ਅਰਸ਼ ਦੇ ਪ੍ਰਦਰਸ਼ਨ ਦੀ ਚਰਚਾ
ਅਰੁਣ ਕੁਮਾਰ ਨਾਮ ਦੇ ਟਵਿੱਟਰ ਵਰਤੋਂਕਾਰ ਨੇ ਲਿਖਿਆ ਕਿ ਭਾਰਤ ਪਾਕਿਸਤਾਨ ਖਿਲਾਫ਼ ਮੈਚ ਵਿੱਚੋਂ ਛੁੱਟੇ ਕੈਚ ਤੋਂ ਲੈਕੇ ਏਸ਼ੀਆ ਕੱਪ 2022 ਵਿੱਚ ਮੈਨ ਆਫ਼ ਦਿ ਮੈਚ ਬਣਨ ਤੱਕ।
ਪ੍ਰੀਤੀ ਜ਼ਿੰਟਾ ਨੇ ਲਿਖਿਆ ਮੈਨ ਆਫ਼ ਦਿ ਮੈਚ, ਕਿਆ ਸ਼ਾਨਦਾਰ ਪ੍ਰਦਰਸ਼ਨ
ਪੰਜਾਬ ਕਿੰਗਸ ਦੇ ਟਵਿੱਟਰ ਹੈਂਡਲ ਤੇ ਅਰਸ਼ਦੀਪ ਦੀ ਤਾਰੀਫ ਕੁਝ ਇਸ ਤਰ੍ਹਾਂ ਕੀਤੀ ਗਈ।
ਹਰਜੋਤ ਧਾਲੀਵਾਲ ਨੇ ਇੱਕ ਮੀਮ ਸ਼ੇਅਰ ਕੀਤਾ ਜਿਸ ਵਿੱਚ ਅਰਸ਼ਦੀਪ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸਿਗਨੇਚਰ ਸਟਾਈਲ ਕਰ ਰਹੇ ਹਨ।
ਕੁਝ ਲੋਕਾਂ ਨੇ ਉਨ੍ਹਾਂ ਹੱਥੋਂ ਪਾਕਿਸਤਾਨ ਖਿਲਾਫ਼ ਖੇਡੇ ਮੈਚ ਵਿੱਚ ਛੁੱਟੇ ਕੈਚ ਕਾਰਨ ਉਨ੍ਹਾਂ ਨੂੰ ਟਰੋਲ ਕਰਨ ਵਾਲਿਆਂ ਨੂੰ ਨਿਸ਼ਾਨੇ ਉੱਪਰ ਲਿਆ ਅਤੇ ਕੱਲ੍ਹ ਦੇ ਪ੍ਰਦਰਸ਼ਨ ਨੂੰ ਆਲਚੋਕਾਂ ਨੂੰ ਜਵਾਬ ਦੱਸਿਆ।
ਇਸੇ ਤਰ੍ਹਾਂ—
ਇੱਥੇ ਹੀ ਬੱਸ ਨਹੀਂ -
ਅਰਸ਼ਦੀਪ ਸਿੰਘ ਦਾ ਏਸ਼ੀਆ ਕੱਪ ਨਾਲ ਜੁੜਿਆ ਕੀ ਸੀ ਵਿਵਾਦ?
- ਏਸ਼ੀਆ ਕੱਪ ਦੇ ਪਹਿਲੇ ਸੁਪਰ 4 ਮੈਚ ਵਿੱਚ ਪਾਕਿਸਤਾਨ ਦੀ ਟੀਮ ਨੇ ਭਾਰਤ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।
- ਅਰਸ਼ਦੀਪ ਆਸਿਫ਼ ਅਲੀ ਦਾ ਕੈਚ ਫੜ੍ਹਨ ਲਈ ਪੂਰੀ ਤਰ੍ਹਾਂ ਆਤਮਵਿਸ਼ਵਾਸ ਨਾਲ ਭਰੇ ਨਜ਼ਰ ਆ ਰਹੇ ਸਨ ਪਰ ਗੇਂਦ ਉਨ੍ਹਾਂ ਦੇ ਹੱਥੋਂ ਖੁੰਝ ਗਈ।
- ਭਾਰਤ ਅਤੇ ਪਾਕਿਸਤਾਨ ਦੇ ਕੁੱਝ ਲੋਕ ਇਸ ਹਰ ਲਈ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਜ਼ਿੰਮੇਦਾਰ ਠਹਿਰਾ ਰਹੇ ਹਨ ਅਤੇ ਕੁੱਝ ਉਨ੍ਹਾਂ ਨੂੰ 'ਖਾਲਿਸਤਾਨੀ' ਕਹਿ ਰਹੇ ਸਨ।
- ਦਰਅਸਲ, ਮੈਚ ਦੇ ਆਖ਼ਿਰੀ ਓਵਰਾਂ ਦੌਰਾਨ ਅਰਸ਼ਦੀਪ ਤੋਂ ਇੱਕ ਅਹਿਮ ਅਤੇ ਸੌਖਾ ਕੈਚ ਛੁੱਟ ਜਾਣ ਕਾਰਨ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰ ਰਹੇ ਸਨ।
- ਵਿਰਾਟ ਕੋਹਲੀ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਹਫ਼ੀਜ਼ ਸਣੇ ਕਈ ਹੋਰ ਹਸਤੀਆਂ ਅਰਸ਼ ਦੇ ਸਰਮਥਨ 'ਚ ਅੱਗੇ ਆਈਆਂ ਸਨ।