ਅਰਸ਼ਦੀਪ ਸਿੰਘ : ਸੋਸ਼ਲ ਮੀਡੀਆ ’ਤੇ ਜਦੋਂ ਕੁਝ ਲੋਕਾਂ ਨੇ ‘ਖਾਲਿਸਤਾਨੀ’ ਕਿਹਾ ਤਾਂ ਹਰਭਜਨ ਤੇ ਹਫੀਜ਼ ਨੇ ਦਿੱਤਾ ਜਵਾਬ

ਤਸਵੀਰ ਸਰੋਤ, Getty Images
ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਮਾਮਲੇ ’ਚ ਵਿਕੀਪੀਡੀਆ ’ਤੇ ਨਾਰਾਜ਼ਗੀ ਜਤਾਂਦਿਆਂ ਕਿਹਾ ਕਿ ਭਾਰਤ ’ਚ ਕੰਮ ਕਰ ਰਹੇ ਕਿਸੀ ਵੀ ਇੰਟਰਮੀਡੀਅਰੀ ਪਲੇਟਫਾਰਮ ਨੂੰ ਗ਼ਲਤ ਜਾਣਕਾਰੀ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ।
ਰਾਜੀਵ ਚੰਦਰਸ਼ੇਖਰ ਨੇ ਵਿਕੀਪੀਡੀਆ ਦਾ ਸਕ੍ਰੀਨਸ਼ਾਟ ਸ਼ੇਅਰ ਕਰਦਿਆਂ ਟਵੀਟਰ ’ਤੇ ਕਿਹਾ, ‘ਕਿਸੀ ਵੀ ਇੰਟਰਮੀਡੀਅਰੀ ਪਲੇਟਫਾਰਮ ਨੂੰ ਜਾਣ-ਬੂਝ ਕੇ ਇਸ ਤਰ੍ਹਾਂ ਦੀਆਂ ਭਰਮ ’ਚ ਪਾਉਣ ਵਾਲੀਆਂ ਖ਼ਬਰਾਂ ਫੈਲਾਉਣ, ਭਾਵਨਾਵਾਂ ਭੜਕਾਉਣ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ।”
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਕੇਂਦਰੀ ਮੰਤਰੀ ਨੇ ਇਸ ਸਕ੍ਰੀਨਸ਼ਾਟ ਵਿੱਚ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਵਿਕੀਪੀਡੀਆ ਪੇਜ ’ਚ ਕੀਤੇ ਗਏ ਇਹ ਬਦਲਾਅ ਜਿਨ੍ਹਾਂ ਅਕਾਉਂਟ੍ਸ ਤੋਂ ਕੀਤੇ ਗਏ ਹਨ, ਉਹ ਪਾਕਿਸਤਾਨ ਤੋਂ ਆਪਰੇਟ ਕੀਤੇ ਜਾ ਰਹੇ ਸੀ।
ਇਸ ਦਰਮਿਆਨ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਗਿਆ ਹੈ ਕਿ ਕ੍ਰਿਕਟਰ ਅਰਸ਼ਦੀਪ ਸਿੰਘ ਦੀ ਵਿਕੀਪੀਡੀਆ ਪੇਜ ਦੇ ਨਾਲ ਹੋਈ ਛੇੜਛਾੜ ਤੋਂ ਬਾਅਦ ਇਲੈਕਟ੍ਰੋਨਿਕਸ ਅਤੇ ਇਨਫੌਰਮੇਸ਼ਨ ਟੈਕਨੋਲੋਜੀ ਮੰਤਰਾਲੇ ਨੇ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਸੰਮਨ ਭੇਜਿਆ ਹੈ।
ਅਰਸ਼ਦੀਪ ਸਿੰਘ ਤੋਂ 4 ਸਤੰਬਰ ਨੂੰ ਹੋਏ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੇ ਦੌਰਾਨ ਇੱਕ ਕੈਚ ਛੁੱਟ ਗਿਆ ਸੀ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਕਾਫ਼ੀ ਟਰੋਲ ਕੀਤਾ ਗਿਆ। ਉਨ੍ਹਾਂ ਦੇ ਵਿਕੀਪੀਡੀਆ ਪੇਜ ’ਤੇ ਉਨ੍ਹਾਂ ਨੂੰ ‘ਖ਼ਾਲਿਸਤਾਨੀ’ ਕਰਾਰ ਦੇ ਦਿੱਤਾ ਗਿਆ।
ਏਸ਼ੀਆ ਕੱਪ ’ਚ ਭਾਰਤ ਦੀ ਹਾਰ
ਏਸ਼ੀਆ ਕੱਪ ਦਾ ਪਹਿਲਾ ਸੁਪਰ 4 ਮੈਚ ਦੁਬਈ ਵਿੱਚ ਐਤਵਾਰ ਨੂੰ ਖੇਡਿਆ ਗਿਆ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ।
182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।
ਭਾਰਤ ਅਤੇ ਪਾਕਿਸਾਤਾਨ ਦੇ ਮੈਚ ਨੂੰ ਲੈ ਕੇ ਭਾਰਤੀ ਅਤੇ ਪਾਕਿਸਤਾਨੀ ਕ੍ਰਿਕੇਟ ਪ੍ਰੇਮੀਆਂ ਵਿੱਚ ਬਹੁਤ ਉਤਸ਼ਾਹ ਰਹਿੰਦਾ ਹੈ।
ਪਰ ਕਦੇ-ਕਦੇ ਉਸ ਉਤਸ਼ਾਹ ਕਾਰਨ ਕਿਸੇ ਇੱਕ ਖਿਡਾਰੀ ਜਾਂ ਟੀਮ ਨੂੰ ਟ੍ਰੋਲਿੰਗ ਅਤੇ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਕਦੇ ਕਿਸੇ ਖਿਡਾਰੀ ਦੀ ਇੱਕ ਗਲਤੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਕੇਂਦਰ ਬਣ ਜਾਂਦੀ ਹੈ ਤੇ ਕਦੇ ਉਸ ਖਿਡਾਰੀ ਨੂੰ ਨਿੱਜੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੁੱਝ ਅਜਿਹਾ ਹੀ ਕੱਲ੍ਹ ਦੇ ਮੈਚ ਵਿੱਚ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨਾਲ ਹੋਇਆ।

ਤਸਵੀਰ ਸਰੋਤ, Getty Images
ਛੁੱਟਿਆ ਕੈਚ, ਹਾਰਿਆ ਮੈਚ
ਪਾਕਿਸਤਾਨ ਨਾਲ ਮੈਚ 'ਚ ਭਾਰਤ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਹਾਲਾਂਕਿ ਕਈ ਵੱਡੀਆਂ ਹਸਤੀਆਂ ਨੇ ਅਰਸ਼ਦੀਪ ਸਿੰਘ ਦਾ ਬਚਾਅ ਵੀ ਕੀਤਾ ਹੈ।
ਕੱਲ੍ਹ ਦੇ ਮੈਚ ਵਿੱਚ ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਕੋਈ ਵੀ ਟੀਮ ਜਿੱਤ ਸਕਦੀ ਹੈ ਅਤੇ ਖੇਡ ਪੂਰੇ ਰੋਮਾਂਚਕ ਮੋੜ 'ਤੇ ਸੀ। 18ਵੇਂ ਓਵਰ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ ਰਵੀ ਬਿਸ਼ਨੋਈ ਨੂੰ ਗੇਂਦਬਾਜ਼ੀ ਕਰਨ ਲਈ ਦਿੱਤੀ।
ਪਾਕਿਸਤਾਨ ਨੂੰ ਉਸ ਵੇਲੇ 15 ਗੇਂਦਾਂ ਵਿੱਚ 31 ਦੌੜਾਂ ਦੀ ਲੋੜ ਸੀ। 17ਵੇਂ ਓਵਰ 'ਚ ਖਤਰਨਾਕ ਰਹੇ ਮੁਹੰਮਦ ਰਿਜ਼ਵਾਨ ਨੂੰ ਹਾਰਦਿਕ ਪਾਂਡਿਆ ਨੇ ਆਊਟ ਕੀਤਾ ਤੇ ਅਜਿਹਾ ਲੱਗ ਰਿਹਾ ਸੀ ਕਿ ਮੈਚ ਭਾਰਤ ਦਾ ਹੱਥ ਸੀ।

- ਏਸ਼ੀਆ ਕੱਪ ਦੇ ਪਹਿਲੇ ਸੁਪਰ 4 ਮੈਚ ਵਿੱਚ ਪਾਕਿਸਤਾਨ ਦੀ ਟੀਮ ਨੇ ਭਾਰਤ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਦਿੱਤਾ
- ਭਾਰਤ ਅਤੇ ਪਾਕਿਸਤਾਨ ਦੇ ਕੁੱਝ ਲੋਕ ਇਸ ਹਰ ਲਈ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਜ਼ਿੰਮੇਦਾਰ ਠਹਿਰਾ ਰਹੇ ਹਨ ਅਤੇ ਕੁੱਝ ਉਨ੍ਹਾਂ ਨੂੰ 'ਖਾਲਿਸਤਾਨੀ' ਕਹਿ ਰਹੇ ਹਨ
- ਦਰਅਸਲ, ਮੈਚ ਦੇ ਆਖ਼ਿਰੀ ਓਵਰਾਂ ਦੌਰਾਨ ਅਰਸ਼ਦੀਪ ਤੋਂ ਇੱਕ ਅਹਿਮ ਅਤੇ ਸੌਖਾ ਕੈਚ ਛੁੱਟ ਜਾਣ ਕਾਰਨ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰ ਰਹੇ ਹਨ
- ਵਿਰਾਟ ਕੋਹਲੀ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਹਫ਼ੀਜ਼ ਸਣੇ ਕਈ ਹੋਰ ਹਸਤੀਆਂ ਅਰਸ਼ ਦੇ ਸਰਮਥਨ 'ਚ ਅੱਗੇ ਆਈਆਂ ਹਨ

ਰਵੀ ਬਿਸ਼ਨੋਈ ਦੇ ਸਾਹਮਣੇ ਪਾਕਿਸਤਾਨ ਦੇ ਖੁਸ਼ਦਿਲ ਸ਼ਾਹ ਅਤੇ ਆਸਿਫ ਅਲੀ ਕ੍ਰੀਜ਼ 'ਤੇ ਸਨ।
ਰਵੀ ਲਾਈਨ ਲੈਂਥ ਨਾਲ ਜੂਝ ਰਹੇ ਸਨ। ਦੋ ਵਾਈਡ ਬੋਲਡ ਸੁੱਟ ਚੁੱਕੇ ਸਨ। ਰਵੀ ਦੀ ਤੀਜੀ ਗੇਂਦ 'ਤੇ ਆਸਿਫ ਅਲੀ ਨੇ ਹਵਾ 'ਚ ਇੱਕ ਖ਼ਰਾਬ ਸ਼ਾਟ ਖੇਡਿਆ। ਗੇਂਦ ਥਰਡ ਮੈਨ ਫੀਲਡਰ ਅਰਸ਼ਦੀਪ ਦੇ ਕੋਲ ਗਈ। ਬਿਲਕੁਲ ਸਧਾਰਨ ਕੈਚ ਸੀ।
ਅਰਸ਼ਦੀਪ ਵੀ ਕੈਚ ਫੜ੍ਹਨ ਲਈ ਪੂਰੀ ਤਰ੍ਹਾਂ ਆਤਮਵਿਸ਼ਵਾਸ ਨਾਲ ਭਰੇ ਨਜ਼ਰ ਆ ਰਹੇ ਸਨ ਪਰ ਗੇਂਦ ਉਨ੍ਹਾਂ ਦੇ ਹੱਥੋਂ ਖੁੰਝ ਗਈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਕੈਚ ਮਿਸ ਹੋਣ 'ਤੇ ਰੋਹਿਤ ਸ਼ਰਮਾ ਦੀ ਪ੍ਰਤੀਕਿਰਿਆ ਵਿੱਚ ਨਾਰਾਜ਼ਗੀ ਸਾਫ਼ ਦਿਖਾਈ ਦਿੱਤੀ।
ਆਖ਼ਰੀ ਦੋ ਓਵਰਾਂ ਵਿੱਚ ਪਾਕਿਸਤਾਨ ਨੂੰ 26 ਦੌੜਾਂ ਦੀ ਲੋੜ ਸੀ। 19ਵੇਂ ਓਵਰ 'ਚ ਗੇਂਦ ਭੁਵਨੇਸ਼ਵਰ ਕੁਮਾਰ ਦੇ ਕੋਲ ਆਈ ਅਤੇ ਉਨ੍ਹਾਂ ਨੇ 19 ਦੌੜਾਂ ਦਿੱਤੀਆਂ।
ਆਸਿਫ਼ ਅਲੀ ਦਾ ਕੈਚ ਛੱਡਣਾ ਮਹਿੰਗਾ ਸਾਬਤ ਹੋਇਆ। ਇਸ ਓਵਰ 'ਚ ਉਨ੍ਹਾਂ ਨੇ ਇੱਕ ਛੱਕਾ ਅਤੇ ਇੱਕ ਚੌਕਾ ਜੜਿਆ।
ਇਸ ਤੋਂ ਬਾਅਦ ਆਖ਼ਿਰੀ ਓਵਰ ਵਿੱਚ ਗੇਂਦਬਾਜ਼ੀ ਅਰਸ਼ਦੀਪ ਨੇ ਹੀ ਕਰਨੀ ਸੀ।

ਚੰਡੀਗੜ੍ਹ ਦੇ ਰਹਿਣ ਵਾਲੇ 23 ਸਾਲਾ ਅਰਸ਼ਦੀਪ ਸਿੰਘ ਖੱਬੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ ਹਨ।
ਉਨ੍ਹਾਂ ਨੇ ਪਿਛਲੇ ਆਈਪੀਐੱਲ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਪੰਜਾਬ ਕਿੰਗਜ਼ ਟੀਮ ਦਾ ਹਿੱਸਾ ਸਨ।
ਅਰਸ਼ਦੀਪ ਦੇ ਕ੍ਰਿਕਟ ਪ੍ਰਤੀ ਜੰਨੂਨ ਬਾਰੇ ਗੱਲ ਕਰਦਿਆਂ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ ਕਿ ''ਮੈਂ ਚਾਹੁੰਦਾ ਸੀ ਕਿ ਉਹ ਕੈਨੇਡਾ ਜਾਵੇ।''

ਤਸਵੀਰ ਸਰੋਤ, SOURCED FROM FAMILY
"ਪਰ ਅਰਸ਼ਦੀਪ ਨੇ ਕਿਹਾ- ਮੈਨੂੰ ਕ੍ਰਿਕਟ 'ਤੇ ਧਿਆਨ ਕੇਂਦਰਿਤ ਕਰਨ ਲਈ ਇੱਕ ਸਾਲ ਦੇ ਦਿਓ ਅਤੇ ਇਸ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਉਹ ਕਰਾਂਗਾ। ਸੋ, ਮੈਂ ਉਸ ਨੂੰ ਇੱਕ ਸਾਲ ਦੀ ਇਜਾਜ਼ਤ ਦੇ ਦਿੱਤੀ।"
ਇਸ ਤੋਂ ਬਾਅਦ ਉਨ੍ਹਾਂ ਦੀ ਕ੍ਰਿਕਟ ਅਤੇ ਤਕਦੀਰ ਦੋਵੇਂ ਬਦਲਣ ਲੱਗ ਪਏ।

ਪਾਕਿਸਤਾਨ ਨੂੰ ਜਿੱਤ ਲਈ ਸਿਰਫ਼ ਸੱਤ ਦੌੜਾਂ ਦੀ ਲੋੜ ਸੀ। ਇਸ ਸਮੇਂ ਅਰਸ਼ਦੀਪ ਨੇ ਆਸਿਫ਼ ਅਲੀ ਨੂੰ ਐਲਬੀਡਬਲਯੂ ਆਊਟ ਕੀਤਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਗੇਂਦਬਾਜ਼ੀ ਵਿੱਚ ਭਾਰਤ ਦੇ ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ ਅਤੇ ਰਵੀ ਵਿਸ਼ਨੋਈ ਵੀ ਥੋੜ੍ਹੇ ਦਬਾਅ ਵਿੱਚ ਨਜ਼ਰ ਆਏ। ਉਨ੍ਹਾਂ ਨੇ ਛੇ ਵਾਈਡ ਗੇਂਦਾਂ ਸੁੱਟੀਆਂ।
ਇਸ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਹਿਲ ਅਤੇ ਹਾਰਦਿਕ ਪਾਂਡਿਆ ਦੇ ਓਵਰਾਂ 'ਚ ਪਾਕਿਸਤਾਨੀ ਬੱਲੇਬਾਜ਼ਾਂ ਨੇ ਕਾਫੀ ਦੌੜਾਂ ਬਣਾਈਆਂ।
ਪਰ ਸੋਸ਼ਲ ਮੀਡੀਆ 'ਤੇ ਕੁੱਝ ਲੋਕਾਂ ਨੇ ਅਰਸ਼ਦੀਪ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਤਸਵੀਰ ਸਰੋਤ, Getty Images
ਅਰਸ਼ਦੀਪ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿੱਚ ਭਾਰਤੀ ਅਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੇ ਲੋਕ ਸ਼ਾਮਲ ਹਨ।
ਪਾਕਿਸਤਾਨ ਦੇ ਲੋਕ ਅਰਸ਼ਦੀਪ ਨੂੰ ਭਾਰਤ ਦਾ ਹਸਨ ਅਲੀ ਵੀ ਕਹਿ ਰਹੇ ਹਨ ਕਿਉਂਕਿ ਭਾਰਤ ਨਾਲ ਮੈਚ ਦੌਰਾਨ ਹਸਨ ਅਲੀ ਵੀ ਪਾਕਿਸਤਾਨੀ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਹੁੰਦੇ ਹਨ।

ਇਹ ਵੀ ਪੜ੍ਹੋ-

ਪਾਕਿਸਤਾਨ ਦੇ ਕਈ ਲੋਕ ਟਵਿਟਰ 'ਤੇ ਅਰਸ਼ਦੀਪ ਸਿੰਘ ਦੇ ਨਾਲ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਦੀ ਤਸਵੀਰ ਪੋਸਟ ਕਰ ਰਹੇ ਹਨ ਅਤੇ ਕੈਪਸ਼ਨ ਦੇ ਰਹੇ ਹਨ - ਬ੍ਰਦਰਜ਼ ਫ੍ਰਾਮ ਅਨਦਰ ਮਦਰ।
ਸੋਸ਼ਲ ਮੀਡੀਆ 'ਤੇ ਕੁੱਝ ਲੋਕ ਅਰਸ਼ਦੀਪ ਨੂੰ ਖ਼ਾਲਿਸਤਾਨੀ ਕਹਿ ਕੇ ਉਨ੍ਹਾਂ ਨੂੰ ਭਾਰਤ ਦੀ ਹਾਰ ਲਈ ਜ਼ਿੰਮੇਦਾਰ ਠਹਿਰਾ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਕੀਤੀ ਅਰਸ਼ ਦੇ ਪਰਿਵਾਰ ਨਾਲ ਗੱਲ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਰਸ਼ਦੀਪ ਸਿੰਘ ਦੀ ਮਾਤਾ ਬਲਜੀਤ ਕੌਰ ਨਾਲ ਫ਼ੋਨ ਉੱਤੇ ਗੱਲਬਾਤ ਕਰਕੇ ਕਿਹਾ ਕਿ ਪੰਜਾਬ ਅਤੇ ਪੂਰਾ ਦੇਸ਼ ਅਰਸ਼ਦੀਪ ਸਿੰਘ ਦੇ ਨਾਲ ਹੈ।
ਖੇਡ ਮੰਤਰੀ ਨੇ ਏਸ਼ੀਆ ਕੱਪ ਦੇ ਬਾਕੀ ਮੈਚਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਰਸ਼ਦੀਪ ਸਿੰਘ ਦੀ ਵਤਨ ਵਾਪਸੀ ਉੱਤੇ ਉਹ ਖ਼ੁਦ ਉਨ੍ਹਾਂ ਦਾ ਸਵਾਗਤ ਕਰਨ ਜਾਣਗੇ।
ਉਨ੍ਹਾਂ ਕਿਹਾ ਕਿ ਅਰਸ਼ਦੀਪ ਦੇਸ਼ ਦਾ ਪ੍ਰਤਿਭਾਵਾਨ ਖਿਡਾਰੀ ਹੈ ਜਿਸ ਨੂੰ ਟੀਮ ਦੇ ਕਪਤਾਨ ਅਹਿਮ ਮੌਕੇ ਉੱਤੇ ਗੇਂਦਬਾਜ਼ੀ ਕਰਵਾਉਂਦੇ ਹਨ। ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ।

ਤਸਵੀਰ ਸਰੋਤ, DPR
ਬਚਾਅ 'ਚ ਅੱਗੇ ਆਈਆਂ ਇਹ ਹਸਤੀਆਂ
ਭਾਵੇਂ ਕੁੱਝ ਲੋਕ ਭਾਰਤ ਦੀ ਹਾਰ ਲਈ ਅਰਸ਼ਦੀਪ ਦੁਆਰਾ ਕੈਚ ਛੱਡਣ ਦੀ ਗਲਤੀ ਕੱਟਣ ਉਨ੍ਹਾਂ ਨੂੰ ਬੁਰਾ ਭਲਾ ਕਹਿ ਰਹੇ ਹਨ ਪਰ ਬਹੁਤ ਸਾਰੇ ਲੋਕ ਅਜਿਹੇ 'ਚ ਉਨ੍ਹਾਂ ਦੇ ਸਮਰਥਨ ਲਈ ਅੱਗੇ ਵੀ ਆਏ ਹਨ।
ਅਰਸ਼ਦੀਪ ਦਾ ਸਮਰਥਨ ਕਰਨ ਵਾਲਿਆਂ ਵਿੱਚ ਭਾਰਤੀ ਤੇ ਪਾਕਿਸਤਾਨੀ ਕ੍ਰਿਕੇਟ ਪ੍ਰੇਮੀਆਂ ਦੇ ਨਾਲ-ਨਾਲ ਕ੍ਰਿਕੇਟ ਜਗਤ ਦੀਆਂ ਕਈ ਹਸਤੀਆਂ ਅਤੇ ਹੋਰ ਹਸਤੀਆਂ ਵੀ ਸ਼ਾਮਲ ਹਨ।

ਤਸਵੀਰ ਸਰੋਤ, Reuters
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਅਰਸ਼ਦੀਪ ਦਾ ਬਚਾਅ ਕਰਦੇ ਹੋਏ ਕਿਹਾ, ''ਪ੍ਰੈਸ਼ਰ 'ਚ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਅਸੀਂ ਸਾਰੇ ਅਜਿਹਾ ਕਰ ਚੁੱਕੇ ਹਾਂ।''
''ਵੱਡਾ ਮੈਚ ਸੀ। ਪਾਕਿਸਤਾਨ ਨਾਲ ਚੈਂਪੀਅਨਸ ਟਰਾਫ਼ੀ 'ਚ ਮੈਂ ਪਹਿਲਾ ਮੈਚ ਖੇਡਿਆ ਸੀ ਅਤੇ ਬਹੁਤ ਖਰਾਬ ਸ਼ਾਰਟ ਖੇਡਿਆ ਸੀ। ਮੈਨੂੰ ਪੰਜ ਵਜੇ ਤੱਕ ਨੀਂਦ ਨਹੀਂ ਆਈ ਸੀ। ਇੰਝ ਲੱਗਿਆ ਸੀ ਕਿ ਦੁਬਾਰਾ ਮੌਕਾ ਨਹੀਂ ਮਿਲੇਗਾ। ਅਜਿਹਾ ਹਰ ਕਿਸੇ ਨਾਲ ਹੁੰਦਾ ਹੈ।"
ਭਾਰਤ ਦੇ ਮਸ਼ਹੂਰ ਸਾਬਕਾ ਸਪਿਨਰ ਹਰਭਜਨ ਸਿੰਘ ਵੀ ਅਰਸ਼ਦੀਪ ਦੇ ਬਚਾਅ ਵਿੱਚ ਅੱਗੇ ਆਏ।

ਸਾਬਕਾ ਕ੍ਰਿਕਟਰ ਅਭਿਨਵ ਮੁਕੁੰਦ ਨੇ ਅਰਸ਼ਦੀਪ ਦਾ ਬਚਾਅ ਕਰਦੇ ਹੋਏ ਲਿਖਿਆ, ''ਪੁਣੇ ਟੈਸਟ 'ਚ ਸਟੀਵ ਸਮਿਥ ਦਾ ਕੈਚ ਛੱਡਣ ਤੋਂ ਬਾਅਦ ਮੈਂ ਆਪਣੇ ਕਮਰੇ 'ਚ ਘੰਟਿਆਂ ਤੱਕ ਸੋਗ 'ਚ ਡੁੱਬਿਆ ਰਿਹਾ। ਮੈਂ ਉਮੀਦ ਕਰਦਾ ਹਾਂ ਕਿ ਅਰਸ਼ਦੀਪ ਅਜਿਹਾ ਮਹਿਸੂਸ ਨਹੀਂ ਕਰ ਰਹੇ ਹੋਣਗੇ।''
''ਅੱਜ ਰਾਤ ਉਹ ਸਾਡੇ ਦੇਸ਼ ਵਿੱਚ ਕਿਸੇ ਨਾਲੋਂ ਵੀ ਜ਼ਿਆਦਾ ਉਦਾਸ ਹੋਣਗੇ। ਚਲੋ ਉਨ੍ਹਾਂ ਦੇ ਭਾਰੀ ਮਨ ਨੂੰ ਥੋੜਾ ਹਲਕਾ ਕਰੀਏ!''
ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਹਫੀਜ਼ ਨੇ ਵੀ ਟਵੀਟ ਕਰਕੇ ਅਰਸ਼ਦੀਪ ਦਾ ਬਚਾਅ ਕੀਤਾ ਹੈ।
ਹਫੀਜ਼ ਨੇ ਆਪਣੇ ਟਵੀਟ 'ਚ ਲਿਖਿਆ, ''ਭਾਰਤੀ ਟੀਮ ਦੇ ਸਾਰੇ ਪ੍ਰਸ਼ੰਸਕਾਂ ਨੂੰ ਮੇਰੀ ਬੇਨਤੀ ਹੈ ਕਿ ਖੇਡ 'ਚ ਅਸੀਂ ਸਾਰੇ ਗਲਤੀਆਂ ਕਰਦੇ ਹਾਂ। ਅਸੀਂ ਸਾਰੇ ਇਨਸਾਨ ਹਾਂ। ਕਿਰਪਾ ਕਰਕੇ ਇਨ੍ਹਾਂ ਗਲਤੀਆਂ ਲਈ ਕਿਸੇ ਦਾ ਅਪਮਾਨ ਨਾ ਕਰੋ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਪਾਕਿਸਤਾਨੀ ਪੱਤਰਕਾਰ ਅਰਸਲਾਨ ਜੱਟ ਨੇ ਟਵੀਟ ਕਰਦਿਆਂ ਲਿਖਿਆ, ''ਭੁਵਨੇਸ਼ਵਰ ਕੁਮਾਰ ਨੇ ਚਾਰ ਓਵਰਾਂ 'ਚ 40 ਦੌੜਾਂ ਅਤੇ ਦੂਜੇ ਆਖਰੀ ਓਵਰ 'ਚ 19 ਦੌੜਾਂ ਦਿੱਤੀਆਂ। ਦੂਜੇ ਪਾਸੇ ਅਰਸ਼ਦੀਪ ਨੇ ਕੁੱਲ 3.5 ਓਵਰ ਸੁੱਟੇ ਅਤੇ 27 ਦੌੜਾਂ ਦੇ ਕੇ ਇੱਕ ਵਿਕਟ ਵੀ ਲਈ। ਪਰ ਅਰਸ਼ਦੀਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਭਾਰਤ ਦੇ ਮਸ਼ਹੂਰ ਫੈਕਟ-ਚੈਕਰ ਮੁਹੰਮਦ ਜ਼ੁਬੈਰ ਨੇ ਭਾਰਤੀ ਪ੍ਰਸ਼ੰਸਕਾਂ ਦੇ ਟਵੀਟ ਦਾ ਇੱਕ ਕੋਲਾਜ ਸਾਂਝਾ ਕੀਤਾ ਹੈ, ਜਿਸ ਵਿੱਚ ਅਰਸ਼ਦੀਪ ਨੂੰ ਚੰਗਾ ਅਤੇ ਬੁਰਾ ਕਿਹਾ ਗਿਆ ਹੈ।
ਅਜਿਹਾ ਨਹੀਂ ਹੈ ਕਿ ਭਾਰਤ ਵੱਲੋਂ ਸਿਰਫ਼ ਅਰਸ਼ਦੀਪ ਨੇ ਹੀ ਕੈਚ ਛੱਡਿਆ ਹੈ। ਪਾਕਿਸਤਾਨ ਦੇ ਫ਼ਖ਼ਰ ਜ਼ਮਾਨ ਨੇ ਵੀ ਆਖਰੀ ਓਵਰ 'ਚ ਭਾਰਤ ਦੇ ਰਵੀ ਵਿਸ਼ਨੋਈ ਦਾ ਕੈਚ ਛੱਡਿਆ ਸੀ ਅਤੇ ਗੇਂਦ ਬਾਊਂਡਰੀ ਲਾਈਨ ਤੋਂ ਬਾਹਰ ਚਲੀ ਗਈ ਸੀ।
ਇਸ ਤੋਂ ਇੱਕ ਗੇਂਦ ਪਹਿਲਾਂ ਵੀ ਉਨ੍ਹਾਂ ਤੋਂ ਮਿਸਫੀਲਡਿੰਗ ਹੋਈ ਸੀ ਅਤੇ ਉਦੋਂ ਵੀ ਗੇਂਦ ਬਾਊਂਡਰੀ ਲਾਈਨ ਤੋਂ ਬਾਹਰ ਚਲੀ ਗਈ ਸੀ।
ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












