ਭਾਰਤ ਸਰਕਾਰ ਦੇ ਛੇ ਏਅਰਬੈਗ ਦੇ ਫੈਸਲੇ ਤੋਂ ਕਿਉਂ ਹਿਚਕਿਚਾ ਰਹੀ ਹੈ ਮਾਰੂਤੀ ਸੁਜ਼ੂਕੀ

ਭਾਰਤ ਵਿੱਚ ਛੋਟੀਆਂ ਕਾਰਾਂ ਦੀ ਵਿਕਰੀ ਵਿੱਚ ਮਾਰੂਤੀ ਸੁਜ਼ੂਕੀ ਸਭ ਤੋਂ ਅੱਗੇ ਹੈ।

ਤਸਵੀਰ ਸਰੋਤ, ਮਾਰੂਤੀ ਸੁਜ਼ੂਕੀ

ਤਸਵੀਰ ਕੈਪਸ਼ਨ, ਭਾਰਤ ਵਿੱਚ ਛੋਟੀਆਂ ਕਾਰਾਂ ਦੀ ਵਿਕਰੀ ਵਿੱਚ ਮਾਰੂਤੀ ਸੁਜ਼ੂਕੀ ਸਭ ਤੋਂ ਅੱਗੇ ਹੈ।
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਕਾਰ ਨਾਲ ਕੋਈ ਦੁਰਘਟਨਾ ਹੁੰਦੀ ਹੈ, ਤਾਂ ਏਅਰਬੈਗ ਫੁੱਲ ਕੇ ਬਾਹਰ ਆਉਂਦੇ ਹਨ ਅਤੇ ਕਈ ਦਹਾਕਿਆਂ ਤੋਂ ਦੁਨੀਆਂ ਭਰ ਵਿੱਚ ਲੋਕਾਂ ਦੀ ਜਾਨ ਬਚਾ ਰਹੇ ਹਨ।

ਏਅਰਬੈਗ ਨੂੰ ਸੀਟ ਬੈਲਟ ਤੋਂ ਬਾਅਦ ਵਾਹਨਾਂ ਵਿੱਚ ਸਭ ਤੋਂ ਅਹਿਮ ਸੁਰੱਖਿਆ ਸਾਧਨ ਮੰਨਿਆ ਜਾਂਦਾ ਰਿਹਾ ਹੈ।

ਭਾਰਤ ਸਰਕਾਰ ਨੇ ਸਾਰੀਆਂ ਕਾਰਾਂ ਵਿੱਚ ਛੇ ਏਅਰਬੈਗ ਲਾਉਣ ਦੀ ਯੋਜਨਾ ਨੂੰ ਇਸ ਸਾਲ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।

ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਅਜਿਹਾ ਕਰਨ ਵਿੱਚ ਹਿਚਕਿਚਾ ਰਹੀ ਹੈ।

ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿੱਚ ਕਾਰ ਹਾਦਸਿਆਂ ਵਿੱਚ ਮਾਰੇ ਜਾਣ ਵਾਲੇ ਹਰ ਦਸ ਲੋਕਾਂ ਵਿੱਚੋਂ ਇੱਕ ਭਾਰਤੀ ਹੁੰਦਾ ਹੈ।

ਮਾਰੂਤੀ ਸੁਜ਼ੂਕੀ ਦਾ ਤਰਕ

ਮਾਰੂਤੀ ਸੁਜ਼ੂਕੀ ਵਿੱਚ ਵੱਡੀ ਹਿੱਸੇਦਾਰੀ ਜਪਾਨੀ ਕੰਪਨੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੀ ਹੈ।

ਇਸ ਕੰਪਨੀ ਦਾ ਤਰਕ ਹੈ ਕਿ ਏਅਰਬੈਗ ਦੀ ਸੰਖਿਆ ਵਧਣ ਨਾਲ ਗੱਡੀ ਦੀ ਕੀਮਤ ਵਧ ਜਾਵੇਗੀ, ਜਿਸ ਦਾ ਅਸਰ ਛੋਟੀਆਂ ਕਾਰਾਂ ਦੀ ਵਿਕਰੀ ਉਪਰ ਹੋਵੇਗਾ।

ਭਾਰਤ ਵਿੱਚ ਛੋਟੀਆਂ ਕਾਰਾਂ ਦੀ ਵਿਕਰੀ ਵਿੱਚ ਮਾਰੂਤੀ ਸੁਜ਼ੂਕੀ ਸਭ ਤੋਂ ਅੱਗੇ ਹੈ।

ਇਸ ਬਾਰੇ ਕੰਪਨੀ ਦੇ ਚੇਅਰਮੈਨ ਆਰ ਸੀ ਭਾਰਗਵ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਆਖਿਆ,"ਇਸ ਨਾਲ ਉਨ੍ਹਾਂ ਛੋਟੇ ਅਤੇ ਗ਼ਰੀਬ ਲੋਕਾਂ ਨੂੰ ਨੁਕਸਾਨ ਪਹੁੰਚੇਗਾ, ਜੋ ਮਹਿੰਗੀ ਕਾਰ ਨਹੀਂ ਖਰੀਦ ਸਕਦੇ।"

ਭਾਰਤੀ ਕਾਰਾਂ ਵਿੱਚ ਬੈਠਣ ਵਾਲੇ ਯਾਤਰੀਆਂ ਅਤੇ ਡਰਾਈਵਰ ਵਾਸਤੇ ਪਹਿਲਾਂ ਦੋ ਏਅਰਬੈਗ ਲਗਾਉਣੇ ਜ਼ਰੂਰੀ ਹਨ।

ਇੱਕ ਅੰਦਾਜ਼ੇ ਮੁਤਾਬਕ ਚਾਰ ਹੋਰ ਏਅਰਬੈਗ ਲਾਉਣ ਨਾਲ ਕਾਰ ਦੀ ਕੀਮਤ ਵਿੱਚ ਘੱਟੋ ਘੱਟ 18500 ਰੁਪਏ ਦਾ ਵਾਧਾ ਹੋਵੇਗਾ।

ਭਾਰਤ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਕਾਰ ਬਾਜ਼ਾਰ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਕਾਰ ਬਾਜ਼ਾਰ ਹੈ।

ਭਾਰਤ ਵਿੱਚ ਸਿਰਫ਼ ਅੱਠ ਫ਼ੀਸਦ ਲੋਕਾਂ ਕੋਲ ਹੀ ਕਾਰ ਹੈ। ਭਾਰਤੀ ਬਾਜ਼ਾਰ ਵਿੱਚ ਕਾਰ ਦੀ ਸ਼ੁਰੂਆਤੀ ਕੀਮਤ ਘੱਟੋ ਘੱਟ 3.4 ਲੱਖ ਰੁਪਏ ਹੈ।

ਭਾਰਗਵ ਆਖਦੇ ਹਨ,"ਕਾਰ ਬਾਜ਼ਾਰ ਵਿੱਚ ਘੱਟ ਕੀਮਤਾਂ ਵਾਲੇ ਸੈਗਮੇਂਟ ਨੂੰ ਇਸ ਦਾ ਬਹੁਤ ਨੁਕਸਾਨ ਹੋਵੇਗਾ। ਭਾਰਤ ਵਿੱਚ ਕੀਮਤਾਂ ਨੂੰ ਲੈ ਕੇ ਪਹਿਲਾਂ ਹੀ ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਹੈ।"

ਭਾਰਤ ਵਿੱਚ 44 ਫ਼ੀਸਦ ਵਾਹਨ ਅਤੇ ਇੰਜਣ ਬਣਾਉਣ ਵਾਲੀਆਂ ਕੰਪਨੀਆਂ ਦੀ ਪ੍ਰਤੀਨਿਧ ਸੰਸਥਾ ਸੁਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂੰਫੈਕਚਰਜ਼ ਮੁਤਾਬਕ ਭਾਰਤ ਵਿੱਚ ਪਿਛਲੇ ਸਾਲ 30 ਲੱਖ ਕਾਰਾਂ ਵਿਕੀਆਂ ਹਨ ਜੋ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ 13 ਫ਼ੀਸਦ ਜ਼ਿਆਦਾ ਹਨ।

ਭਾਰਤ ਵਿੱਚ ਜ਼ਿਆਦਾਤਰ ਲੋਕ ਛੋਟੀ ਤੇ ਸਸਤੀ ਕਾਰ ਖਰੀਦਦੇ ਹਨ ਪਰ ਹਾਲ ਦੇ ਸਾਲਾਂ ਵਿੱਚ ਸਪੋਰਟਸ,ਮਲਟੀ ਯੂਟੀਲਿਟੀ ਕਾਰਾਂ ਦੀ ਖਰੀਦਦਾਰੀ ਵੀ ਵਧੀ ਹੈ।

ਭਾਰਤ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਕਾਰ ਬਾਜ਼ਾਰ ਹੈ। ਕਾਰ ਉਦਯੋਗ ਵਿੱਚ ਤਕਰੀਬਨ 3 ਕਰੋੜ ਲੋਕ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਜੁੜੇ ਹੋਏ ਹਨ।

ਭਾਰਤੀ ਜੀਡੀਪੀ ਵਿੱਚ ਕਾਰ ਬਾਜ਼ਾਰ ਦਾ ਯੋਗਦਾਨ ਤਕਰੀਬਨ ਛੇ ਫ਼ੀਸਦ ਹੈ।

ਸੜਕ ਹਾਦਸਿਆਂ ਵਿੱਚ ਜਾਂਦੀਆਂ ਹਨ ਲੱਖਾਂ ਜਾਨਾਂ

ਵਿਸ਼ਵ ਬੈਂਕ ਮੁਤਾਬਕ ਭਾਰਤ ਵਿੱਚ ਦੁਨੀਆਂ ਭਰ ਦੀਆਂ ਤਕਰੀਬਨ ਇੱਕ ਫ਼ੀਸਦ ਕਾਰਾਂ ਹਨ ਪਰ ਜੇਕਰ ਕਾਰ ਹਾਦਸੇ ਨਾਲ ਜੁੜੀਆਂ ਮੌਤਾਂ ਵੀ ਗੱਲ ਕੀਤੀ ਜਾਵੇ ਤਾਂ ਇਹ ਦੁਨੀਆਂ ਦਾ 10 ਫੀਸਦ ਹੈ।

ਭਾਰਤ ਵਿੱਚ ਸਾਲ 2020 ਵਿੱਚ ਤਕਰੀਬਨ 1.3 ਲੱਖ ਲੋਕਾਂ ਦੀ ਸੜਕ ਦੁਰਘਟਨਾਵਾਂ ਵਿੱਚ ਜਾਨ ਗਈ ਸੀ।ਇਨ੍ਹਾਂ ਵਿੱਚੋਂ ਤਕਰੀਬਨ 70 ਫ਼ੀਸਦ ਲੋਕ 18-45 ਸਾਲ ਦੇ ਸਨ।

ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਲੋਕ ਉਹ ਸਨ ਜੋ ਸੜਕ ਤੇ ਜਾਂ ਤਾਂ ਪੈਦਲ ਚੱਲ ਰਹੇ ਸਨ ਜਾਂ ਫਿਰ ਸਾਈਕਲ ਜਾਂ ਮੋਟਰਸਾਈਕਲ ਚਾਲਕ ਸਨ।

ਭਾਰਤ ਵਿੱਚ ਕਾਰ ਹਾਦਸਿਆਂ ਦੇ ਕਾਰਨ ਤਕਰੀਬਨ ਹਰ ਸਾਲ ਤਿੰਨ ਫ਼ੀਸਦ ਜੀਡੀਪੀ ਦਾ ਨੁਕਸਾਨ ਹੁੰਦਾ ਹੈ। ਭਾਰਤ ਨੇ 2025 ਤੱਕ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘੱਟੋ ਘੱਟ ਪੰਜਾਹ ਫ਼ੀਸਦ ਤੱਕ ਘੱਟ ਕਰਨ ਦਾ ਟੀਚਾ ਤੈਅ ਕੀਤਾ ਹੈ।

ਇਸ ਟੀਚੇ ਨੂੰ ਪੂਰਾ ਕਰਨ ਲਈ ਸਰਕਾਰ ਨੇ ਵਾਹਨਾਂ ਦੀ ਸੁਰੱਖਿਆ ਮਾਨਕ ਵਧਾਉਣ ਦਾ ਫੈਸਲਾ ਕੀਤਾ ਹੈ। ਕਾਰ ਵਿੱਚ ਛੇ ਏਅਰਬੈਗ ਜ਼ਰੂਰੀ ਕਰਨ ਤੋਂ ਇਲਾਵਾ ਭਾਰਤ ਸਰਕਾਰ ਨੇ ਐਨਸੀਏਪੀ ਵੀ ਲਾਗੂ ਕਰਨ ਦੀ ਗੱਲ ਕੀਤੀ ਹੈ।

ਇਹ ਕਾਰ ਸੇਫਟੀ ਸੰਸਥਾ ਕਾਰਾਂ ਲਈ ਸੇਫਟੀ ਰੇਟਿੰਗ ਸਿਸਟਮ ਲਾਗੂ ਕਰੇਗੀ ਜਿਸ ਵਿੱਚ ਇੱਕ ਤੋਂ ਲੈ ਕੇ ਪੰਜ ਸਟਾਰ ਤੱਕ ਦਿੱਤੇ ਜਾਣਗੇ। ਇਹ ਕ੍ਰੈਸ਼ ਪ੍ਰੀਖਣ ਉੱਪਰ ਆਧਾਰਿਤ ਹੋਵੇਗਾ। ਵਾਹਨ ਵਿੱਚ ਬੈਠੇ ਲੋਕਾਂ ਤੋਂ ਇਲਾਵਾ ਬੱਚਿਆਂ ਦੇ ਸੁਰੱਖਿਆ ਤਕਨੀਕਾਂ ਵੀ ਇਸ ਦਾ ਮਾਨਕ ਹੋਣਗੀਆਂ।

ਭਾਰਤ ਵਿੱਚ ਸਾਲ 2020 ਵਿੱਚ ਤਕਰੀਬਨ 1.3 ਲੱਖ ਲੋਕਾਂ ਦੀ ਸੜਕ ਦੁਰਘਟਨਾਵਾਂ ਵਿੱਚ ਜਾਨ ਗਈ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਸਾਲ 2020 ਵਿੱਚ ਤਕਰੀਬਨ 1.3 ਲੱਖ ਲੋਕਾਂ ਦੀ ਸੜਕ ਦੁਰਘਟਨਾਵਾਂ ਵਿੱਚ ਜਾਨ ਗਈ ਸੀ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਮੁਤਾਬਕ ਇਸ ਨਾਲ ਭਾਰਤ ਨੂੰ ਦੁਨੀਆਂ ਦਾ ਨੰਬਰ ਇਕ ਆਟੋਮੋਬਾਇਲ ਹੱਬ ਬਣਾਉਣ ਦੇ ਮਿਸ਼ਨ ਨੂੰ ਵੀ ਵਧਾਵਾ ਮਿਲੇਗਾ।

ਭਾਰਤ ਵਿੱਚ ਕਾਰ ਖਰੀਦਦਾਰ ਕੀਮਤਾਂ ਨੂੰ ਲੈ ਕੇ ਬਹੁਤ ਧਿਆਨ ਰੱਖਦੇ ਹਨ।ਭਾਰਤੀ ਬਾਜ਼ਾਰਾਂ ਵਿੱਚ ਬਣੀਆਂ ਕਾਰਾਂ 3.4 ਲੱਖ ਤੋਂ 30 ਲੱਖ ਰੁਪਏ ਤੱਕ ਮਿਲਦੀਆਂ ਹਨ।

ਇਸ ਦੇ ਬਾਵਜੂਦ ਭਾਰਤ ਵਿੱਚ ਛੋਟੀਆਂ ਕਾਰਾਂ ਦੀ ਮੰਗ ਲਗਾਤਾਰ ਘਟ ਰਹੀ ਹੈ। ਦਰਅਸਲ ਕੱਚੇ ਮਾਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ,ਟੈਕਸ ਵਧ ਰਿਹਾ ਹੈ ਜਿਸ ਕਾਰਨ ਗੱਡੀਆਂ ਮਹਿੰਗੀਆਂ ਹੋ ਰਹੀਆਂ ਹਨ।

ਜੋ ਲੋਕ ਕਾਰ ਖਰੀਦਣਾ ਚਾਹੁੰਦੇ ਹਨ ਇਹ ਉਨ੍ਹਾਂ ਦੇ ਬਜਟ ਤੋਂ ਬਾਹਰ ਹੋ ਰਹੀਆਂ ਹਨ।ਇਸ ਨਾਲ ਹੀ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੁੰਦਾ ਹੈ।

ਆਰਥਿਕ ਗਿਰਾਵਟ ਦੇ ਕਾਰਨ ਜ਼ਿਆਦਾਤਰ ਭਾਰਤੀਆਂ ਦੀ ਤਨਖਾਹ ਵਿੱਚ ਵੀ ਜ਼ਿਆਦਾ ਵਾਧਾ ਨਹੀਂ ਹੋਇਆ। ਜਿਹੜੇ ਲੋਕ ਆਪਣੇ ਘਰ ਬਦਲ ਸਕਦੇ ਹਨ ਉਹ ਵੀ ਸਿਡਾਨ, ਐਸਯੂਵੀ ਵਾਹਨ ਹੀ ਖ਼ਰੀਦ ਰਹੇ ਹਨ ਜਿਸ ਕਾਰਨ ਛੋਟੀਆਂ ਕਾਰਾਂ ਦਾ ਬਾਜ਼ਾਰ ਹੋਰ ਵੀ ਛੋਟਾ ਹੁੰਦਾ ਜਾ ਰਿਹਾ ਹੈ।

ਮਾਰੂਤੀ ਸੁਜ਼ੂਕੀ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਹੈਚਬੈਕ ਕਾਰਾਂ ਦਾ ਬਾਜ਼ਾਰ 25 ਫ਼ੀਸਦ ਤੱਕ ਘਟਿਆ ਹੈ।

ਕੀ ਭਾਰਤੀ ਕਾਰਾਂ ਸੁਰੱਖਿਅਤ ਹਨ

ਕਾਰਾਂ ਦੀ ਸੁਰੱਖਿਆ ਮਾਨਕਾਂ ਉਪਰ ਨਜ਼ਰ ਰੱਖਣ ਵਾਲੀ ਬ੍ਰਿਟਿਸ਼ ਸੰਸਥਾ ਗਲੋਬਲ ਐਨਸੀਏਪੀ ਮੁਤਾਬਕ ਭਾਰਤ ਵਿੱਚ ਕਾਰਾਂ ਦੀ ਸੁਰੱਖਿਆ ਮਾਨਕਾਂ ਨੂੰ ਲੈ ਕੇ ਤਸਵੀਰ ਮਿਲੀ ਜੁਲੀ ਹੈ।

ਇਸ ਸੰਸਥਾ ਮੁਤਾਬਕ ਸਾਲ 2014 ਵਿੱਚ ਭਾਰਤ ਨੇ ਕਾਰਾਂ ਦੀ ਕ੍ਰੈਸ਼ ਟੈਸਟਿੰਗ ਮਤਲਬ ਹਾਦਸੇ ਦੌਰਾਨ ਕਾਰਾਂ ਜੇ ਸੁਰੱਖਿਆ ਨੂੰ ਲੈ ਕੇ ਟੈਸਟ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ:

ਉਸ ਸਮੇਂ ਭਾਰਤੀ ਬਾਜ਼ਾਰਾਂ ਵਿੱਚ ਪੰਜ ਸਭ ਤੋਂ ਚਰਚਿਤ ਛੋਟੀਆਂ ਕਾਰਾਂ ਜੋ ਕੁੱਲ ਕਾਰਾਂ ਦੀ ਵਿਕਰੀ ਦਾ 20 ਫ਼ੀਸਦ ਸਨ,ਇਸ ਟੈਸਟ ਵਿੱਚ ਨਾਕਾਮ ਸਨ।

ਇਨ੍ਹਾਂ ਵਿੱਚ ਟਾਟਾ,ਫੋਰਡ,ਫਾਕਸਵੈਗਨ ਅਤੇ ਹੁੰਡਏ ਦੇ ਮਾਡਲ ਸ਼ਾਮਲ ਸਨ।

ਕਾਰ ਵਿੱਚ ਛੇ ਏਅਰਬੈਗ ਜ਼ਰੂਰੀ ਕਰਨ ਤੋਂ ਇਲਾਵਾ ਭਾਰਤ ਸਰਕਾਰ ਨੇ ਐਨਸੀਏਪੀ ਵੀ ਲਾਗੂ ਕਰਨ ਦੀ ਗੱਲ ਕੀਤੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਰ ਵਿੱਚ ਛੇ ਏਅਰਬੈਗ ਜ਼ਰੂਰੀ ਕਰਨ ਤੋਂ ਇਲਾਵਾ ਭਾਰਤ ਸਰਕਾਰ ਨੇ ਐਨਸੀਏਪੀ ਵੀ ਲਾਗੂ ਕਰਨ ਦੀ ਗੱਲ ਕੀਤੀ ਹੈ।

ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਨੇ ਭਾਰਤ ਵਿੱਚ ਤਕਰੀਬਨ 50 ਤੋਂ ਵੱਧ ਕਾਰਾਂ ਦੇ ਮਾਡਲ ਟੈਸਟ ਕੀਤੇ ਹਨ। ਇਨ੍ਹਾਂ ਵਿੱਚ ਟਾਟਾ ਅਤੇ ਮਹਿੰਦਰਾ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਗਿਆ ਹੈ। ਪੰਜ ਸੀਟਾਂ ਵਾਲੀ ਐਸਯੂਵੀ ਟਾਟਾ ਨੈਕਸਨ ਪਹਿਲੀ ਭਾਰਤੀ ਕਾਰ ਹੈ ਜਿਸ ਨੂੰ ਐਨ ਸੀ ਏ ਪੀ ਨੇ ਪੰਜ ਸਟਾਰ ਰੇਟਿੰਗ ਦਿੱਤੀ ਹੈ। ਇਹ ਰੇਟਿੰਗ ਕਾਰ ਸਵਾਰਾਂ ਦੀ ਸੁਰੱਖਿਆ ਦੇ ਮਾਨਕਾਂ ਤੋਂ ਬਾਅਦ ਮਿਲੀ ਹੈ।

ਗਲੋਬਲ ਐੱਨਸੀਏਪੀ ਦੇ ਜਨਰਲ ਸਕੱਤਰ ਅਲੇਜ਼ਾਂਦਰੋ ਫੁਰਾਂਸ ਆਖਦੇ ਹਨ,"ਵਾਹਨਾਂ ਦੀ ਸੁਰੱਖਿਆ ਡਿਜ਼ਾਈਨ ਵਿੱਚ ਕਾਫੀ ਸੁਧਾਰ ਕੀਤਾ ਗਿਆ ਹੈ ਪਰ ਅਸੀਂ ਤਾਜ਼ਾ ਨਤੀਜਿਆਂ ਦੇ ਆਧਾਰ ਉੱਪਰ ਕਹਿ ਸਕਦੇ ਹਾਂ ਕਿ ਭਾਰਤੀ ਗਾਹਕਾਂ ਦੀ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।"

ਉਹ ਆਖਦੇ ਹਨ "ਭਾਰਤੀ ਕਾਰ ਨਿਰਮਾਤਾਵਾਂ ਨੇ ਸੁਰੱਖਿਆ ਮਾਨਕ ਵਧਾਏ ਹਨ ਪਰ ਵੱਡੇ ਬਰੈਂਡ ਭਾਰਤ ਵਿੱਚ ਇੰਨਾ ਮਾਨਕਾਂ ਨੂੰ ਪੂਰਾ ਨਹੀਂ ਕਰਦੇ ਜਦੋਂਕਿ ਦੁਨੀਆਂ ਦੇ ਹੋਰ ਬਾਜ਼ਾਰਾਂ ਵਿੱਚ ਆਸਾਨੀ ਨਾਲ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ।"

ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਕਾਰਾਂ ਦੇ ਸੁਰੱਖਿਆ ਫੀਚਰ ਘਟਾ ਦਿੱਤੇ ਜਾਂਦੇ ਹਨ ਤਾਂ ਕਿ ਭਾਰਤੀ ਬਾਜ਼ਾਰ ਵਿੱਚ ਕਾਰ ਨੂੰ ਸਸਤੀ ਕੀਮਤ 'ਤੇ ਉਤਾਰਿਆ ਜਾ ਸਕੇ।

ਆਟੋਮੋਬਾਈਲ ਪੱਤ੍ਰਿਕਾ ਆਊਟਬੈਕ ਸਿੰਘ ਮੈਨੇਜਿੰਗ ਐਡੀਟਰ ਧਰੁਵ ਬਹਿਲ ਆਖਦੇ ਹਨ ਕਿ ਜੇਕਰ ਸਾਧਾਰਨ ਤੌਰ 'ਤੇ ਦੇਖਿਆ ਜਾਵੇ ਤਾਂ ਬੀਤੇ ਇਕ ਦਹਾਕੇ ਵਿੱਚ ਭਾਰਤੀ ਕਾਰਾਂ ਕਾਫੀ ਸੁਰੱਖਿਅਤ ਹੋ ਗਈਆਂ ਹਨ।

ਧਰੁਵ ਬਹਿਲ ਮੰਨਦੇ ਹਨ ਕਿ ਇੱਕ ਵਾਰ ਜਦੋਂ ਵੱਡੇ ਪੈਮਾਨੇ ਉੱਪਰ ਨਿਰਮਾਨ ਹੋਵੇਗਾ ਤਾਂ ਸੁਰੱਖਿਆ ਮਾਨਕਾਂ ਉੱਤੇ ਹੋਣ ਵਾਲਾ ਖਰਚਾ ਵੀ ਘਟ ਜਾਵੇਗਾ।

ਗੱਡੀਆਂ ਬਾਰੇ ਲਿਖਣ ਵਾਲੇ ਕੁਸ਼ਾਨ ਮਿਤਰਾ ਆਖਦੇ ਹਨ ਸਭ ਤੋਂ ਸੁਰੱਖਿਅਤ ਕਾਰ ਓਹੀ ਹੈ ਜਿਸਦਾ ਡਰਾਈਵਰ ਸੁਰੱਖਿਅਤ ਹੋਵੇ।

'ਜ਼ਿਆਦਾਤਰ ਭਾਰਤੀ ਸੁਰੱਖਿਆ ਨੂੰ ਨਹੀਂ ਦਿੰਦੇ ਤਰਜੀਹ'

ਉਹ ਆਖਦੇ ਹਨ,"ਭਾਰਤੀ ਕਾਇਦੇ ਨਾਲ ਗੱਡੀ ਨਹੀਂ ਚਲਾਉਂਦੇ। ਅਸੀਂ ਸੁਰੱਖਿਆ ਨੂੰ ਲੈ ਕੇ ਬਹੁਤੇ ਜਾਗਰੂਕ ਵੀ ਨਹੀਂ ਹਾਂ। ਮੇਰਾ ਬੱਚੇ ਕਬੱਡੀ ਪ੍ਰੀ ਸਕੂਲ ਵਿੱਚ ਪੜ੍ਹਦਾ ਹੈ। ਇਸ ਦੇ ਬਾਵਜੂਦ ਉੱਥੇ ਆਉਣ ਵਾਲੇ ਦਸ ਫ਼ੀਸਦ ਬੱਚੇ ਚਾਈਲਡ ਸੀਟ ਵਿੱਚ ਬੈਠ ਕੇ ਨਹੀਂ ਆਉਂਦੇ।"

ਮਿੱਤਰਾ ਦੀ ਗੱਲ ਸਹੀ ਵੀ ਹੈ। ਜ਼ਿਆਦਾਤਰ ਬੱਚੇ ਮਾਤਾ-ਪਿਤਾ ਦੀ ਗੋਦੀ ਵਿੱਚ ਬੈਠ ਕੇ ਆਉਂਦੇ ਹਨ।ਪਿੱਛੇ ਬੈਠਣ ਵਾਲਿਆਂ ਚ ਸੀਟ ਬੈਲਟ ਵੀ ਨਹੀਂ ਪਾਉਂਦੇ ਅਤੇ ਕਈ ਵਾਰ ਗੱਡੀ ਸਹੀ ਲੇਨ ਵਿੱਚ ਵੀ ਨਹੀਂ ਚਲਾਉਂਦੇ।

ਕਈ ਵਾਰੀ ਭਾਰਤੀ ਲੋਕ ਸੜਕ ਦੇ ਪੁੱਠੇ ਪਾਸੇ ਗੱਡੀ ਚਲਾ ਦਿੰਦੇ ਹਨ। ਭਾਰਤ ਵਿੱਚ ਕਈ ਨਵੇਂ ਐਕਸਪ੍ਰੈੱਸਵੇਅ ਬਣੇ ਹਨ। ਇਨ੍ਹਾਂ ਉੱਤੇ ਸ਼ਰਾਬ ਪੀ ਕੇ ਤੇਜ਼ ਰਫ਼ਤਾਰ ਵਿੱਚ ਗੱਡੀ ਚਲਾਉਣਾ ਵੀ ਇਕ ਆਮ ਗੱਲ ਹੈ।

ਹਾਈਵੇ ਉਪਰ ਕਾਰ ਲੇਨ ਵਾਲੇ ਪਾਸੇ ਵੱਡੇ ਵਾਹਨ ਖੜ੍ਹੇ ਕਰ ਦਿੱਤੇ ਜਾਂਦੇ ਹਨ।ਇੱਥੋਂ ਤੱਕ ਕਈ ਵਾਰੀ ਕੈਬ ਦੀ ਪਿਛਲੀ ਸੀਟ ਉੱਤੇ ਸੀਟ ਬੈਲਟ ਵੀ ਨਹੀਂ ਹੁੰਦੇ। ਕਈ ਸੜਕਾਂ ਦੇ ਡਿਜ਼ਾਈਨ ਖ਼ਰਾਬ ਹਨ ਅਤੇ ਇਸ ਉਪਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕੁਝ ਸਖ਼ਤ ਨਿਰਦੇਸ਼ ਵੀ ਨਹੀਂ ਹੁੰਦੇ।

ਫੈਡਰੇਸ਼ਨ ਆਫ਼ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਕੇਸ਼ ਗੁਲਾਟੀ ਆਖਦੇ ਹਨ,' ਜਦੋਂ ਲੋਕ ਨਵੀਂ ਕਾਰ ਖਰੀਦਣ ਆਉਂਦੇ ਹਨ ਤਾਂ ਉਹ ਸੀਟ,ਸਨਰੂਫ ,ਸਟੀਰੀਓ ਸਿਸਟਮ ਬਾਰੇ ਪੁੱਛਦੇ ਹਨ।''

ਭਾਰਤੀ ਗਾਹਕਾਂ ਦੀ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।

ਤਸਵੀਰ ਸਰੋਤ, Global NCAP

ਤਸਵੀਰ ਕੈਪਸ਼ਨ, ਭਾਰਤੀ ਗਾਹਕਾਂ ਦੀ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।

ਬਹੁਤ ਸਾਰੇ ਘਰ ਖਰੀਦਦਾਰਾਂ ਵਿਚ ਸੁਰੱਖਿਆ ਮਾਨਕਾਂ ਨੂੰ ਲੈ ਕੇ ਕੋਈ ਦਿਲਚਸਪੀ ਨਹੀਂ ਹੁੰਦੀ।

ਉਹ ਆਖਦੇ ਹਨ,"ਕਾਰ ਖਰੀਦਦੇ ਸਮੇਂ ਸੁਰੱਖਿਆ ਮਾਨਕਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਘਰ ਖਰੀਦਦਾਰ ਸੁਰੱਖਿਆ ਮਾਨਕਾਂ ਦੇ ਕਾਰਣ ਆਰਡਰ ਕੈਂਸਲ ਨਹੀਂ ਕਰਦੇ ਹਾਲਾਂਕਿ ਹੌਲੀ ਹੌਲੀ ਉਨ੍ਹਾਂ ਵਿੱਚ ਜਾਗਰੂਕਤਾ ਵਧ ਰਹੀ ਹੈ।"

ਅਰਚਨਾ ਤਿਵਾਰੀ ਪੰਤ ਵੀ ਅਜਿਹੀ ਹੀ ਇੱਕ ਖ਼ਰੀਦਦਾਰ ਹੈ। ਉਹ 58 ਸਾਲਾ ਘਰੇਲੂ ਔਰਤ ਹਨ ਅਤੇ ਛੇਤੀ ਹੀ ਇਕ ਐਸਯੂਵੀ ਖਰੀਦਣ ਜਾ ਰਹੇ ਹਨ। ਉਹ ਆਖਦੇ ਹਨ ਕਿ ਉਹ ਇੱਕ ਤੋਂ ਵੱਧ ਏਅਰਬੈਗ ਅਤੇ ਐਂਟੀ ਲਾਕ ਬ੍ਰੇਕਿੰਗ ਸਿਸਟਮ ਵਾਲੀ ਕਾਰ ਖ਼ਰੀਦਣ ਉੱਤੇ ਜ਼ੋਰ ਦੇਣਗੇ।

ਐਂਟੀ ਲਾਕ ਬ੍ਰੇਕਿੰਗ ਸਿਸਟਮ ਆਟੋਮੈਟਿਕ ਬਰੇਕ ਲਗਾਉਣ ਦੇ ਦੌਰਾਨ ਕਾਰ ਨੂੰ ਫਿਸਲਣ ਤੋਂ ਰੋਕਦੇ ਹਨ। ਇਸ ਤੋਂ ਇਲਾਵਾ ਉਹ ਰਿਅਰ ਪਾਰਕਿੰਗ ਸੈਂਸਰ ਬਾਰੇ ਵੀ ਸੋਚ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸੁਰੱਖਿਆ ਮਾਣਕਾਂ ਉਤੇ ਜੇਕਰ ਥੋਡ਼੍ਹਾ ਖਰਚਾ ਵਧ ਵੀ ਜਾਵੇ ਤਾਂ ਕੋਈ ਗੁਰੇਜ਼ ਨਹੀਂ ਹੈ।

"ਮੈਂ ਚਾਹੁੰਦੀ ਹਾਂ ਕਿ ਮੇਰੀ ਕਾਰ ਮੈਨੂੰ ਸੁਰੱਖਿਅਤ ਰੱਖੇ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)