ਨੀਟ ਪ੍ਰੀਖਿਆ ਲਈ ਗਈਆਂ ਕੁੜੀਆਂ ਦੇ ਅੰਡਰ ਗਾਰਮੈਂਟਸ ਉਤਰਵਾਉਣ ਦੇ ਮਾਮਲੇ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਪੱਤਰਕਾਰ

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੇਰਲ 'ਚ NEET ਦੀ ਪ੍ਰੀਖਿਆ ਦੇਣ ਆਈਆਂ ਵਿਦਿਆਰਥਣਾਂ ਦੇ ਕੱਪੜੇ ਉਤਾਰਨ ਦੇ ਮਾਮਲੇ ਨੂੰ ਵਿਦਿਆਰਥਣਾਂ ਲਈ ਸ਼ਰਮਨਾਕ ਅਤੇ ਅਪਮਾਨਜਨਕ ਦੱਸਿਆ ਹੈ।ਇਸ ਮਾਮਲੇ ਦਾ ਨੋਟਿਸ ਲੈਂਦਿਆਂ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਪ੍ਰਧਾਨ ਨੂੰ ਵਿਦਿਆਰਥਣਾਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਸੁਤੰਤਰ ਜਾਂਚ ਕਰਨ ਲਈ ਕਿਹਾ ਹੈ।ਕਮਿਸ਼ਨ ਨੇ ਇਸ ਮਾਮਲੇ ਵਿੱਚ ਜ਼ਿੰਮੇਵਾਰ ਪਾਏ ਜਾਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਵੀ ਕਿਹਾ ਹੈ।ਇਸ ਦੇ ਨਾਲ ਹੀ ਕਮਿਸ਼ਨ ਨੇ ਕੇਰਲ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਦੋਸ਼ਾਂ ਦੀ ਸੱਚਾਈ ਦੀ ਜਾਂਚ ਕਰਨ ਲਈ ਢੁਕਵੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।ਕਮਿਸ਼ਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਤਿੰਨ ਦਿਨਾਂ ਵਿੱਚ ਕਮਿਸ਼ਨ ਨੂੰ ਦਿੱਤੀ ਜਾਵੇ।

ਕੀ ਹੈ ਮਾਮਲਾ

ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਵਿਦਿਅਕ ਸੰਸਥਾ ਵਿੱਚ ਐਤਵਾਰ ਨੂੰ ਹੋਈ NEET ਪ੍ਰੀਖਿਆ ਦੌਰਾਨ ਪ੍ਰੀਖਿਆ ਵਿੱਚ ਬੈਠਣ ਤੋਂ ਪਹਿਲਾਂ ਕਈ ਲੜਕੀਆਂ ਨੂੰ ਆਪਣੇ ਅੰਡਰਗਾਰਮੈਂਟਸ ਉਤਾਰਨ ਲਈ ਕਿਹਾ ਗਿਆ ਸੀ।

ਇਹ ਹੈਰਾਨੀ ਵਾਲੀ ਘਟਨਾ ਉਦੋਂ ਸਾਹਮਣੇ ਆਈ ਜਦੋਂ ਇੱਕ ਵਿਦਿਆਰਥਣ ਦੇ ਮਾਪਿਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ।

ਕੋਲਮ ਦਿਹਾਤੀ ਪੁਲਿਸ ਨੇ ਪ੍ਰੀਖਿਆ ਕੇਂਦਰ ਵਿੱਚ ਅਪਮਾਨ ਦਾ ਸਾਹਮਣਾ ਕਰਨ ਵਾਲੀ ਵਿਦਿਆਰਥਣ ਦੀ ਸ਼ਿਕਾਇਤ ਦਰਜ ਕਰ ਲਈ ਹੈ।

ਸ਼ਿਕਾਇਤ ਕਰਨ ਵਾਲੀ ਵਿਦਿਆਰਥਣ ਦੇ ਪਿਤਾ ਗੋਪਕੁਮਾਰ ਸੂਰਨਦ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਸੀ, ''ਉਸ ਨੇ ਸਾਨੂੰ ਦੱਸਿਆ ਕਿ ਉਸ ਨੇ ਜੋ ਕੁਝ ਪੜ੍ਹਿਆ ਸੀ ਉਹ ਸਭ ਕੁਝ ਭੁੱਲ ਗਈ ਸੀ, ਹਾਲਾਂਕਿ ਉਸ ਨੇ ਕੁਝ ਹੱਦ ਤੱਕ ਪ੍ਰਸ਼ਨਾਂ ਦਾ ਜਵਾਬ ਦਿੱਤਾ।''

ਆਪਣੀ ਸ਼ਿਕਾਇਤ ਵਿੱਚ ਗੋਪਕੁਮਾਰ ਨੇ ਕਿਹਾ ਸੀ ਕਿ ਉਸ ਦੀ ਧੀ ਨੂੰ ਅੰਡਰਗਾਰਮੈਂਟਸ ਉਤਾਰਨ ਲਈ ਕਿਹਾ ਗਿਆ।

ਜਦੋਂ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੁਆਰਾ ਪ੍ਰਦਾਨ ਕੀਤੇ ਗਏ ਡਰੈੱਸ ਕੋਡ ਵਿੱਚ ਇਸ ਦਾ ਜ਼ਿਕਰ ਨਹੀਂ ਸੀ।

ਉਸ ਨੂੰ ਅੰਡਰਗਾਰਮੈਂਟਸ ਉਤਾਰਨ ਲਈ ਕਿਹਾ ਗਿਆ ਅਤੇ ਜਦੋਂ ਉਸ ਨੇ ਇਨਕਾਰ ਕਰ ਦਿੱਤਾ, ਤਾਂ ਉਸ ਨੂੰ ਪ੍ਰੀਖਿਆ ਵਿੱਚ ਨਾ ਬੈਠਣ ਲਈ ਕਿਹਾ ਗਿਆ।

ਇਹੀ ਵੀ ਪੜ੍ਹੋ :

''ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਉਸ ਨੇ ਕਿਹਾ , ''ਉਸ (ਬੇਟੀ) ਅਨੁਸਾਰ ਇਨਰਵੀਅਰ ਨਾਲ ਇੱਕ ਕਮਰਾ ਭਰਿਆ ਹੋਇਆ ਸੀ। ਉੱਥੇ ਕਈ ਵਿਦਿਆਰਥਣਾਂ ਰੋ ਰਹੀਆਂ ਸਨ।''

''ਨੀਟ ਮੇਨ ਦਾਖਲਾ ਪ੍ਰੀਖਿਆਵਾਂ ਵਿੱਚੋਂ ਇੱਕ ਹੋਣ ਕਾਰਨ ਬੱਚਿਆਂ ਨੂੰ ਇਸ ਰੁੱਖੇ ਵਤੀਰੇ ਨਾਲ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਗਿਆ।''

''ਬਹੁਤ ਸਾਰੀਆਂ ਵਿਦਿਆਰਥਣਾਂ ਆਪਣੇ ਬਰਾ ਦੀ ਹੁੱਕ ਕੱਟ ਰਹੀਆਂ ਸਨ ਅਤੇ ਇਸ ਨੂੰ ਬੰਨ੍ਹ ਰਹੀਆਂ ਸਨ।''

ਪੁਲਿਸ ਦਾ ਕੀ ਕਹਿਣਾ ਹੈ

ਵਿਦਿਆਰਥਣ ਦੇ ਚਾਚਾ ਅਜੀਤ ਕੁਮਾਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, ''ਪਹਿਲਾਂ ਉਸ ਨੂੰ ਅੰਡਰਗਾਰਮੈਂਟਸ ਉਤਾਰਨ ਲਈ ਕਿਹਾ ਗਿਆ। ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਉਸ ਨੂੰ ਇੱਕ ਕਮਰੇ ਵਿੱਚ ਲਿਜਾਇਆ ਗਿਆ। ਜਦੋਂ ਚਾਰੇ ਪਾਸੇ ਮੁੰਡੇ-ਕੁੜੀਆਂ ਸਨ ਤਾਂ ਉਨ੍ਹਾਂ ਤੋਂ ਅੰਡਰਗਾਰਮੈਂਟਸ ਉਤਰਾਉਣ ਦੀ ਕੀ ਲੋੜ ਸੀ।''

ਪੁਲਿਸ ਸੁਪਰਡੈਂਟ ਆਫ ਪੁਲਿਸ, ਕੋਲਮ ਰੂਰਲ ਦੇ ਇੱਕ ਅਧਿਕਾਰੀ ਨੇ ਬੀਬੀਸੀ ਹਿੰਦੀ ਨੂੰ ਦੱਸਿਆ, ''ਅਸੀਂ ਵਿਦਿਆਰਥਣ ਦਾ ਬਿਆਨ ਦਰਜ ਕਰ ਲਿਆ ਹੈ। ਅਸੀਂ ਸ਼ਿਕਾਇਤ ਨੂੰ ਰਸਮੀ ਰੂਪ ਦੇਵਾਂਗੇ ਅਤੇ ਥੋੜ੍ਹੇ ਸਮੇਂ ਵਿੱਚ ਐੱਫਆਈਆਰ ਦਰਜ ਕਰਾਂਗੇ।''

ਗੋਪਕੁਮਾਰ ਅਨੁਸਾਰ ਹੋਰ ਵਿਦਿਆਰਥਣਾਂ ਦੇ ਮਾਪੇ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚ ਰਹੇ ਸਨ।

ਕੇਰਲ ਸਰਕਾਰ ਦਾ ਪੱਖ਼

ਕੇਰਲ ਦੀ ਸਮਾਜਿਕ ਨਿਆਂ ਮੰਤਰੀ ਆਰ ਬਿੰਦੂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਰਾਜ ਸਰਕਾਰ, ਕੇਂਦਰ ਅਤੇ ਐੱਨਟੀਏ ਨੂੰ ਪੱਤਰ ਲਿਖੇਗੀ ਕਿਉਂਕਿ ਇਹ ''ਮਨੁੱਖੀ ਸਨਮਾਨ'' ਦਾ ਅਪਮਾਨ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਵਿਦਿਆਰਥਣਾਂ ਪ੍ਰਤੀ ਅਜਿਹੀ 'ਦੁਖਦਾਈ' ਕਾਰਵਾਈ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ।

ਇਹ ਪਹਿਲੀ ਵਾਰ ਨਹੀਂ ਹੈ ਕਿ NEET ਪ੍ਰੀਖਿਆ ਦੌਰਾਨ ਅਜਿਹੀ ਘਟਨਾ ਵਾਪਰੀ ਹੈ।

2017 ਵਿੱਚ, ਇੱਕ ਉਮੀਦਵਾਰ ਨੇ ਕੰਨੂਰ ਵਿੱਚ ਇੱਕ ਪ੍ਰੀਖਿਆ ਕੇਂਦਰ ਵਿੱਚ ਇਸ ਤਰ੍ਹਾਂ ਦੇ ਅਨੁਭਵ ਦੀ ਸ਼ਿਕਾਇਤ ਕੀਤੀ ਸੀ।

ਉਸ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਸ ਨੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ।

ਵਿਦਿਆਰਥਣ ਅਤੇ ਉਸ ਦੀ ਮਾਂ ਨੂੰ ਨਵੀਂ ਪੈਂਟ ਖਰੀਦਣ ਲਈ ਐਤਵਾਰ ਨੂੰ ਕਈ ਕਿਲੋਮੀਟਰ ਪੈਦਲ ਤੁਰਨਾ ਪਿਆ ਸੀ ਕਿਉਂਕਿ ਐਤਵਾਰ ਹੋਣ ਕਾਰਨ ਜ਼ਿਆਦਾਤਰ ਦੁਕਾਨਾਂ ਬੰਦ ਹੁੰਦੀਆਂ ਹਨ।

ਫਿਰ ਪ੍ਰੀਖਿਆ ਵਿੱਚ ਬੈਠਣ ਲਈ ਉਸ ਨੂੰ ਵਾਪਸ ਪਰਤਣਾ ਪਿਆ ਸੀ।

ਜਦੋਂ ਉਹ ਮੈਟਲ ਡਿਟੈਕਟਰ ਤੋਂ ਲੰਘੀ ਤਾਂ ਬੀਪ ਨੇ ਉਸ ਦੇ ਸਰੀਰ 'ਤੇ ਕਿਸੇ ਧਾਤ ਹੋਣ ਦਾ ਸੰਕੇਤ ਦਿੱਤਾ। ਇਹ ਉਸ ਦੀ ਬਰਾ ਦੀ ਹੁੱਕ ਸੀ। ਉਸ ਨੂੰ ਇਸ ਨੂੰ ਉਤਾਰ ਕੇ ਆਪਣੀ ਮਾਂ ਨੂੰ ਸੌਂਪਣਾ ਪਿਆ ਸੀ।

ਅਗਲੇ ਸਾਲ, ਪਲੱਕੜ ਵਿੱਚ ਪ੍ਰੀਖਿਆ ਦੇਣ ਵਾਲੀ ਇੱਕ ਹੋਰ ਉਮੀਦਵਾਰ ਨੂੰ ਆਪਣੀ ਬਰਾ ਉਤਾਰ ਦੇ ਇੱਕ ਹੋਰ ਅਪਮਾਨਜਨਕ ਅਨੁਭਵ ਵਿੱਚੋਂ ਲੰਘਣਾ ਪਿਆ।

ਇਸ ਤੋਂ ਵੀ ਮਾੜੀ ਗੱਲ ਇਹ ਸੀ ਕਿ ਇੱਕ ਨਿਰੀਖਕ ਲਗਾਤਾਰ ਉਸ ਦੀ ਛਾਤੀ ਵੱਲ ਘੂਰ ਰਿਹਾ ਸੀ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)