You’re viewing a text-only version of this website that uses less data. View the main version of the website including all images and videos.
UPSC 2021 ਨਤੀਜੇ: ਤਿੰਨੇ ਟੌਪਰ ਕੁੜੀਆਂ, ਅਨੰਦਪੁਰ ਸਾਹਿਬ ਦੀ ਗਾਮਨੀ ਦਾ ਤੀਜਾ ਰੈਂਕ
ਸੰਘ ਲੋਕ ਸੇਵਾ ਕਮਿਸ਼ਨ ਨੇ ਸੋਮਵਾਰ ਨੂੰ ਸਾਲ 2021 ਦੀ ਸਿਵਿਲ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ। ਸ਼ਰੁਤੀ ਸ਼ਰਮਾ ਨੇ ਇਸ ਪ੍ਰੀਖਿਆ ਵਿੱਚ ਟੌਪ ਕੀਤੀ ਹੈ।
ਰਿਜ਼ਲਟ ਵਿੱਚ ਪਹਿਲੇ ਤਿੰਨ ਸਥਾਨਾਂ ਔਰਤ ਉਮੀਦਵਾਰਾਂ ਦੇ ਨਾਮ ਰਹੇ। ਸ਼ਰੁਤੀ ਸ਼ਰਮਾ ਤੋਂ ਬਾਅਦ ਦੂਜੇ ਨੰਬਰ 'ਅੰਕਿਤਾ ਅਗਰਵਾਲ ਅਤੇ ਤੀਜੇ ਨੰਬਰ 'ਤੇ ਗਾਮਿਨੀ ਸਿੰਗਲਾ ਆਈ ਹੈ।
ਤਿੰਨੇ ਟੌਪ ਰੈਂਕ ਤੋਂ ਇਲਾਵਾ, ਐਸ਼ਵਰਿਆ ਵਰਮਾ ਨੇ ਚੌਥਾ ਸਥਾਨ ਹਾਸਿਲ ਕੀਤਾ ਹੈ ਜਦਕਿ ਉਤਕਰਸ਼ ਦਿਵੇਦੀ ਪੰਜਵੇ ਸਥਾਨ 'ਤੇ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਫ਼ਲ ਉਮੀਦਾਵਾਰਾਂ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ, "ਸਿਵਲ ਸੇਵਾ ਮੁੱਖ ਪ੍ਰੀਖਿਆ, 2021 ਦੇ ਸਫ਼ਲ ਹੋਣ ਵਾਲੇ ਉਮੀਦਾਵਾਰਾਂ ਨੂੰ ਵਧਾਈ।"
"ਇਨ੍ਹਾਂ ਨੌਜਵਾਨਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਜੋ ਇੱਕ ਅਜਿਹੇ ਮਹੱਤਵਪੂਰਨ ਸਮੇਂ ਵਿੱਚ ਪ੍ਰਸ਼ਾਸਨਿਕ ਕਰੀਅਰ ਵਿੱਚ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ, ਜਦੋਂ ਭਾਰਤ ਵਿਕਾਸ ਦੀ ਰਾਹ 'ਤੇ ਹੈ, ਜਦੋਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ।"
ਇਸ ਪ੍ਰੀਖਿਆ ਵਿੱਚ ਅਸਫ਼ਲ ਹੋਣ ਵਾਲੇ ਉਮੀਦਵਾਰਾਂ ਲਈ ਆਪਣੇ ਸੰਦੇਸ਼ ਵਿੱਚ ਪੀਐੱਮ ਮੋਦੀ ਨੇ ਕਿਹਾ, "ਸਿਵਲ ਸੇਵਾ ਪ੍ਰੀਖਿਆ ਵਿੱਚ ਜੋ ਲੋਕ ਸਫ਼ਲ ਨਹੀਂ ਹੋ ਸਕੇ ਹਨ, ਮੈਂ ਉਨ੍ਹਾਂ ਦੀ ਨਿਰਾਸ਼ਾ ਪੂਰੀ ਤਰ੍ਹਾਂ ਸਮਝਦਾ ਹਾਂ ਪਰ ਮੈਂ ਇਹ ਵੀ ਜਾਣਦਾ ਹਾਂ ਕਿ ਉਹ ਪ੍ਰਤੀਭਾਸ਼ਾਲੀ ਨੌਜਵਾਨ ਹਨ, ਉਹ ਜਿਸ ਵਿੱਚ ਖੇਤਰ ਵਿੱਚ ਅੱਗੇ ਵਧਣਗੇ, ਭਾਰਤ ਨੂੰ ਉਨ੍ਹਾਂ 'ਤੇ ਮਾਣ ਹੋਵੇਗਾ, ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।"
ਇਸ ਪ੍ਰੀਖਿਆ ਵਿੱਚ 685 ਉਮੀਦਵਾਰ ਸਫ਼ਲ ਰਹੇ ਹਨ। ਯੂਪੀਐੱਸਸੀ ਨੇ ਸਫ਼ਲ ਹੋਣ ਵਾਲੇ ਉਮੀਦਵਾਰਾਂ ਬਾਰੇ ਅਜੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ।
ਸੰਘ ਲੋਕ ਸੇਵਾ ਕਮਿਸ਼ਨ ਨੇ ਦੱਸਿਆ ਕਿ ਸਫ਼ਲ ਉਮੀਦਵਾਰਾਂ ਵਿੱਚ 244 ਆਮ ਵਰਗ, 73 ਈਡਬਲਿਊਐੱਸ, 203 ਹੋਰ ਪਿਛੜਾ ਵਰਗ, 105 ਅਨੁਸੂਚਿਤ ਜਾਤੀ ਅਤੇ 60 ਅਨੁਸੂਚਿਤ ਜਨਜਾਤੀ ਤੋਂ ਹਨ।
ਕੇਂਦਰ ਸਰਕਾਰ ਵਿੱਚ ਅਮਲਾ ਵਿਭਾਗ ਦੇ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟੌਪ ਕਰਨ ਵਾਲੀਆਂ ਤਿੰਨੇ ਔਰਤ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ।
ਸੰਘ ਲੋਕ ਸੇਵਾ ਕਮਿਸ਼ਨ ਸਿਵਲ ਸੇਵਾ ਪ੍ਰੀਖਿਆ ਦਾ ਹਰ ਸਾਲ ਪ੍ਰਬੰਧ ਕਰਦੀ ਹੈ।
ਭਾਰਤੀ ਪ੍ਰਸ਼ਾਸਨਿਕ ਸੇਵਾ, ਭਾਰਤੀ ਵਿਦੇਸ਼ ਸੇਵਾ ਅਤੇ ਪੁਲਿਸ ਸੇਵਾ ਵਰਗੀ ਅਹਿਮ ਕੇਂਦਰੀ ਸੇਵਾਵਾਂ ਲਈ ਇਹ ਪ੍ਰੀਖਿਆ ਤਿੰਨ ਗੇੜਾਂ, ਮੁੱਢਲਾ ਟੈਸਟ , ਮੁੱਖ ਟੈਸਟ ਅਤੇ ਇੰਟਰਵਿਊ ਵਿੱਚ ਲਈ ਜਾਂਦੀ ਹੈ।
ਯੂਪੀਐੱਸਸੀ ਦੀ ਮੁੱਖ ਜਾਂ ਲਿਖਤ ਪ੍ਰੀਖਿਆ ਇਸ ਸਾਲ ਜਨਵਰੀ ਦੇ ਮਹੀਨੇ ਵਿੱਚ ਲਈ ਗਈ ਸੀ ਅਤੇ ਅਪ੍ਰੈਲ ਤੇ ਮਈ ਵਿੱਚ ਇੰਟਰਵਿਊ ਦਾ ਪ੍ਰਬੰਧ ਕੀਤਾ ਗਿਆ ਸੀ।
ਸਮਾਚਾਰ ਏਜੰਸੀ ਪੀਟੀਆਈ ਨੇ ਕਿਹਾ ਹੈ ਕਿ ਯੂਪੀਐੱਸਸੀ ਦੇ ਬਿਆਨ ਮੁਤਾਬਕ 80 ਉਮੀਦਵਾਰਾਂ ਦੀ ਦਾਅਵੇਦਾਰੀ ਫਿਲਹਾਲ ਪ੍ਰੋਵੀਜ਼ਨਲ ਰੱਖੀ ਗਈ ਹੈ ਜਦਕਿ ਇੱਕ ਉਮੀਦਵਾਰ ਦਾ ਨਤੀਜਾ ਰੋਕ ਕੇ ਰੱਖਿਆ ਗਿਆ ਹੈ।
ਸਿਵਿਲ ਪ੍ਰੀਖਿਆ ਦੇ ਨਤੀਜੇ ਸੰਘ ਲੋਕ ਸੇਵਾ ਕਮਿਸ਼ਨ ਦੀ ਵੈਬਸਾਈਟ 'ਤੇ ਦੇਖੇ ਜਾ ਸਕਦੇ ਹਨ। ਨਤੀਜੇ ਜਾਰੀ ਹੋਣ ਦੇ 15 ਦਿਨਾਂ ਦੇ ਅੰਦਰ ਨੰਬਰ ਜਾਰੀ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ: