ਭਾਰਤ-ਪਾਕਿਸਤਾਨ ਮੈਚ: ਭਾਰਤ ਦੀ ਜਿੱਤ ਤੋਂ ਬਾਅਦ ਜਸ਼ਨ ਵਾਲਾ ਮਾਹੌਲ ਕਿਉਂ ਨਹੀਂ ਦਿਖਿਆ

ਤਸਵੀਰ ਸਰੋਤ, Getty Images
ਭਾਰਤੀ ਟੀਮ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਭਾਰਤ ਵੱਲੋਂ ਦਿੱਤੇ ਗਏ 245 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ 42 ਓਵਰਾਂ ਤੱਕ ਆਪਣੇ 9 ਵਿਕਟ ਗੁਆ ਕੇ ਮਹਿਜ਼ 137 ਰਨ ਬਣਾਏ ਹਨ।
ਭਾਰਤ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਰਾਜੇਸ਼ਵਰੀ ਗਾਇਕਵਾੜ ਨੇ 4 ਵਿਕੇਟ ਝਟਕੇ। ਝੂਲਨ ਗੋਸਵਾਮੀ ਅਤੇ ਸਨੇਹ ਰਾਣਾ ਨੇ 2-2 ਅਤੇ ਮੇਘਨਾ ਸਿੰਘ ਤੇ ਦੀਪਤੀ ਸ਼ਰਮਾ ਨੇ 1-1 ਵਿਕੇਟ ਆਪਣੇ ਖਾਤੇ ਵਿੱਚ ਦਰਜ ਕੀਤੇ।
ਪਾਕਿਸਤਾਨ ਟੀਮ ਵੱਲੋਂ ਜਾਵੇਰੀਆ ਖ਼ਾਨ 11 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਕਪਤਾਨ ਬਿਸਮਾਹ ਮਾਰੂਫ਼ ਨੇ 15 ਅਤੇ ਓਮਾਨੀਆ ਸੋਹੈਲ ਨੇ 5 ਦੌੜਾਂ ਬਣਾਈਆਂ। ਭਾਰਤ ਵੱਲੋਂ ਇਹ ਤਿੰਨ ਵਿਕਟਾਂ ਕ੍ਰਮਵਾਰ ਰਾਜੇਸ਼ਵਰੀ ਗਾਇਕਵਾੜ, ਦੀਪਤੀ ਸ਼ਰਮਾ ਅਤੇ ਸਨੇਹਾ ਰਾਣਾ ਨੇ ਝਟਕੀਆਂ।
ਮਹਿਲਾ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ਼ ਭਾਰਤ ਦੀ ਅੱਧੀ ਟੀਮ 112 ’ਤੇ ਆਊਟ ਹੋ ਗਈ ਸੀ। ਭਾਰਤ ਵੱਲੋਂ ਹਰਮਨਪ੍ਰੀਤ ਕੇਵਲ ਪੰਜ ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵੱਲੋਂ ਪੂਜਾ ਨੇ 67 ਦੌੜਾਂ, ਸਨੇਹ ਨੇ 53 ਦੌੜਾਂ ਤੇ ਸਮ੍ਰਤੀ ਮੰਧਾਨਾ ਨੇ 52 ਦੌੜਾਂ ਬਣਾਈਆਂ। ਭਾਰਤ ਨੇ ਸੱਤ ਵਿਕਟਾਂ ਗੁਆ ਕੇ 244 ਦੌੜਾਂ ਬਣਾਈਆਂ।
12ਵੇਂ ਮਹਿਲਾ ਇੱਕਰੋਜ਼ਾ ਵਿਸ਼ਵ ਕੱਪ ਦੌਰਾਨ ਐਤਵਾਰ ਨੂੰ ਰਵਾਇਤੀ ਵਿਰੋਧੀ ਭਾਰਤ ਤੇ ਪਾਕਿਸਕਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਹ ਮੈਚ ਨਿਊਜ਼ੀਲੈਂਡ ਦੇ ਮਾਊਂਟ ਮਨੂਗਨੀ ਵਿੱਚ ਖੇਡਿਆ ਗਿਆ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਦੀ ਸ਼ੁਰੂਆਤ ਖਰਾਬ ਹੋਈ, ਸ਼ੈਫਾਲੀ ਵਰਮਾ ਬਿਨਾਂ ਕੋਈ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਇਸ ਮਗਰੋਂ ਸਮ੍ਰਿਤੀ ਮੰਧਾਨਾ ਤੇ ਦੀਪਤੀ ਨੇ ਪਾਰੀ ਨੂੰ ਸਾਂਭਿਆ ਪਰ ਦੀਪਤੀ ਦੇ ਆਊਟ ਹੋਣ ’ਤੇ ਤਿੰਨ ਵਿਕਟਾਂ ਛੇਤੀ ਹੀ ਡਿੱਗ ਗਈਆਂ।
ਦਿਲਚਸਪ ਗੱਲ ਇਹ ਰਹੀ ਕਿ ਦੀਪਤੀ ਅੱਜ ਨੰਬਰ ਤਿੰਨ 'ਤੇ ਖੇਡ ਰਹੇ ਹਨ, ਹਰਮਨਪ੍ਰੀਤ, ਜਿਨ੍ਹਾਂ ਨੇ ਸ਼ਾਇਦ ਸੋਚਿਆ ਸੀ ਕਿ ਉਨ੍ਹਾਂ ਨੂੰ ਪੰਜ ਨੰਬਰ 'ਤੇ ਬੱਲੇਬਾਜ਼ੀ ਕਰਨੀ ਪਵੇਗੀ, ਉਹ ਚਾਰ 'ਤੇ ਖੇਡ ਰਹੇ ਹਨ ਅਤੇ ਮਿਤਾਲੀ ਪੰਜਵੇਂ ਨੰਬਰ 'ਤੇ ਉਤਰ ਰਹੇ ਹਨ।
18 ਸਾਲਾ ਸ਼ਿਫਾਲੀ ਵਰਮਾ ਦਾ ਇਹ ਪਹਿਲਾ ਵਿਸ਼ਕ ਕੱਪ ਮੈਚ ਸੀ। ਉਹ ਸਮ੍ਰਿਤੀ ਮੰਧਾਨਾ ਨਾਲ ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ ਉਤਰੇ ਪਰ ਪਾਕਿਸਤਾਨ ਦੀ ਓਪਨਿੰਗ ਬਾਲਰ ਡਿਆਨਾ ਬੇਗ ਦੀ ਇੱਕ ਗੇਂਦ 'ਤੇ ਆਊਟ ਹੋ ਗਏ।
ਸ਼ਿਫਾਲੀ ਵਰਮਾ ਤੋਂ ਕਾਫੀ ਉਮੀਦਾਂ ਸਨ ਪਰ ਉਹ ਬਿਨਾ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ।
ਖੇਡ ਪੱਤਰਕਾਰ ਸ਼ਰਧਾ ਉਗਰਾ ਦਾ ਭਾਰਤ ਅਤੇ ਪਾਕਿਸਾਨ ਵਿੱਚ ਮਹਿਲਾ ਕ੍ਰਿਕਟ ਦੇ ਵਿਕਾਸ ਤੇ ਸੰਭਾਵਨਾਵਾਂ ਬਾਰੇ ਨਜ਼ਰੀਆ
ਬੇਹੱਦ ਹੈਰਾਨੀ ਦੀ ਗੱਲ ਹੈ ਕਿ ਭਾਰਤ ਅਤੇ ਪਾਕਿਸਤਾਨ ਦਾ ਵਿਸ਼ਵ ਕੱਪ ਮੈਚ ਹੈ ਅਤੇ ਕੋਈ ਵੱਡੇ-ਵੱਡੇ ਦਾਅਵੇ ਨਹੀਂ ਹੋ ਰਹੇ ਤੇ ਕੋਈ ਡਰਾਮਾ ਨਹੀਂ ਹੋ ਰਿਹਾ।
ਮੀਡੀਆ ਉੱਪਰ ਕੋਈ ਉੱਚੀ ਅਵਾਜ਼ ਵਿੱਚ ਕਵਰ ਨਹੀਂ ਕਰ ਰਿਹਾ ਅਤੇ ਨਾ ਹੀ ਕੋਈ ਵੱਡੇ-ਵੱਡੇ ਵਿਸ਼ੇਸ਼ਣ ਲਗਾਅ ਕੇ ਮੈਚ ਲਈ ਉਤਸੁਕਤਾ ਦਾ ਮਾਹੌਲ ਬਣਾ ਰਿਹਾ ਹੈ।
ਵਜ੍ਹਾ- ਇਹ ਮੈਚ ਔਰਤਾਂ ਦਰਮਿਆਨ ਹੋ ਰਿਹਾ ਹੈ।
ਜੋ ਇੱਕ- ਦੋ ਖ਼ਬਰਾਂ ਆ ਰਹੀਆਂ ਹਨ, ਉਹ ਇਹ ਹਨ ਕਿ ਮਾਊਂਟ ਮਨੂਗਨੀ ਵਿੱਚ ਹੋਣ ਵਾਲੇ ਇਸ ਮੈਚ ਦੌਰਾਨ ਅੰਪਾਇਰ ਦੇ ਫ਼ੈਸਲੇ ਨੂੰ ਰਿਵਿਊ ਕਰਨ ਵਾਲੀ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਭਾਰਤੀ ਬੱਲੇਬਾਜ਼ ਸਮਰਿਤੀ ਮਨਧਾਨਾ ਪਿਛਲੇ ਹਫ਼ਤੇ ਅਭਿਆਸ ਦੌਰਾਨ ਲੱਗੀ ਸੱਟ ਤੋਂ ਠੀਕ ਹੋ ਗਏ ਹਨ।
ਮਰਦਾਂ ਵਾਂਗ ਹੀ ਔਰਤਾਂ ਦੀ ਟੀਮ ਵੀ ਇੱਕ ਦੂਜੇ ਦੇ ਖਿਲਾਫ਼ ਆਈਸੀਸੀ ਜਾਂ ਹੋਰ ਮਹਾਂਦੀਪੀ ਪੱਧਰ ਦੇ ਮੁਕਾਬਲਿਆਂ ਵਿੱਚ ਖੇਡਦੀਆਂ ਹਨ। ਦੋਵਾਂ ਟੀਮਾਂ ਦਾ ਪਹਿਲਾ ਮੁਕਾਬਲਾ ਸਾਲ 2005 ਵਿੱਚ ਏਸ਼ੀਆ ਕੱਪ ਦੌਰਾਨ ਹੋਇਆ ਸੀ।
ਦੋਵਾਂ ਮੁਲਕਾਂ ਦਰਮਿਆਨ ਲਗਭਗ ਸਥਾਈ ਸਿਆਸੀ ਤਣਾਅ ਕਾਰਨ ਇਨ੍ਹਾਂ ਟੀਮਾਂ ਨੂੰ ਖੇਡਣ ਦੇ ਮੌਕੇ ਸੀਮਤ ਹੀ ਮਿਲਦੇ ਹਨ।

ਤਸਵੀਰ ਸਰੋਤ, Getty Images
ਭਾਰਤੀ ਖਿਡਾਰਨਾਂ ਨੇ ਪਾਕਿਸਤਾਨ ਖਿਲਾਫ਼ ਖੇਡੇ ਸਾਰੇ 10 ਦਿਨਾਂ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ। ਜਦਕਿ ਟੀ20 ਵਿੱਚ ਖੇਡੇ 11 ਮੈਚਾਂ ਵਿੱਚੋਂ ਸਿਰਫ਼ ਇੱਕ ਮੈਚ ਹਾਰੇ ਹਨ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਕੋਈ ਟੈਸਟ ਮੈਚ ਨਹੀਂ ਖੇਡਿਆ ਹੈ।
ਇਸ ਵਿੱਚ ਟੀਮਾਂ ਦਾ ਕੋਈ ਕਸੂਰ ਨਹੀ ਹੈ। ਸਾਰਾ ਦੋਸ਼ ਤਾਂ ਦੋਵਾਂ ਦੇਸਾਂ ਦੇ ਸਿਆਸੀ ਤਣਾਅ ਦਾ ਹੈ।
ਕੋਈ ਤਰਕ ਦੇ ਸਕਦਾ ਹੈ ਕਿ ਇਸ ਤਰ੍ਹਾਂ ਤਾਂ ਪੁਰਸ਼ਾਂ ਦਾ ਵੀ ਕੋਈ ਕਸੂਰ ਨਹੀਂ ਹੈ ਪਰ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਸਿਆਸੀ ਤਣਾਅ ਸਿਖਰਾਂ 'ਤੇ ਹੁੰਦਾ ਹੈ ਤਾਂ ਮਰਦਾਂ ਦੀ ਟੀਮ ਹੀ ਕ੍ਰਿਕਟ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਖੇਡਦੀਆਂ ਹਨ।
ਜਦਕਿ ਮਹਿਲਾ ਕ੍ਰਿਕਟ ਟੀਮਾਂ ਦਾ ਦੋਵਾਂ ਦੇਸਾਂ ਦੇ ਸਾਂਝੇ ਅਤੀਤ ਨਾਲ ਕੋਈ ਸੰਬੰਧ ਨਹੀਂ ਹੈ।
ਇਹ ਵੀ ਪੜ੍ਹੋ:
ਰਸਮੀ ਤੌਰ 'ਤੇ ਭਾਰਤੀ ਮਹਿਲਾ ਟੀਮ 1970 ਦੇ ਦਹਾਕੇ ਵਿੱਚ ਹੋਂਦ ਵਿੱਚ ਆਈ ਅਤੇ ਪਾਕਿਸਤਾਨ ਵਿੱਚ ਮਹਿਲਾ ਟੀਮ ਨੂੰ ਵਜੂਦ ਵਿੱਚ ਆਉਣ ਨੂੰ ਦੋ ਹੋਰ ਦਹਾਕਿਆਂ ਦਾ ਸਮਾਂ ਲੱਗਿਆ।
ਲੇਖਕ ਕਮੀਲਾ ਸ਼ਮਸੀ ਵੱਲੋਂ ਲਿਖਿਆ ਪਾਕਿਸਤਾਨੀ ਮਹਿਲਾ ਕ੍ਰਿਕਿਟ ਟੀਮ ਦੇ ਇਤਿਹਾਸ ਤੋਂ ਪਤਾ ਚਲਦਾ ਹੈ ਕਿ ਕਿਵੇਂ ਪਾਕਿਸਤਾਨ ਦੀਆਂ ਖਾਨ ਭੈਣਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਸਨ।
ਜਦੋਂ ਕਰਾਚੀਆਂ ਦੀਆਂ ਇਨ੍ਹਾਂ ਦੋ ਭੈਣਾਂ- ਸ਼ਾਜ਼ੀਆ ਅਤੇ ਸ਼ਰਮੀਨ ਨੇ ਪਾਕਿਸਤਾਨ ਵਿੱਚ ਮਹਿਲਾ ਕ੍ਰਿਕਿਟ ਦਾ ਪਹਿਲਾ ਮੈਚ ਕਰਵਾਇਆ ਤਾਂ ਉੱਥੇ ਦਰਸ਼ਕਾਂ ਦੇ ਨਾਮ 'ਤੇ ਉਨ੍ਹਾਂ ਦੀ ਸਲਾਮਤੀ ਲਈ ਤਾਇਨਾਤ 8,000 ਪੁਲਿਸ ਵਾਲੇ ਸਨ।
ਇਸਦੇ ਮੁਕਾਬਲੇ ਭਾਰਤੀ ਟੀਮ ਨੂੰ ਜੋ ਕੋਈ ਖਤਰਾ ਆਇਆ ਹੈ ਤਾਂ ਉਹ ਹੈ-ਫੰਡਾਂ ਦੀ ਘਾਟ ਦਾ। ਭਾਰਤੀ ਟੀਮ ਇਹ ਕਮੀ ਸਾਲ 2006 ਤੱਕ ਆਪਣੇ ਪੱਧਰ ਤੇ ਨਜਿੱਠਦੀ ਰਹੀ ਹੈ, ਜਦੋਂ ਤੱਕ ਕਿ ਉਨ੍ਹਾਂ ਦਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਿੱਚ ਰਲੇਵਾਂ ਨਹੀਂ ਹੋ ਗਿਆ।

ਤਸਵੀਰ ਸਰੋਤ, Reuters
ਉਸ ਤੋਂ ਬਾਅਦ ਉਨ੍ਹਾਂ ਨੇ ਜਿਸ ਦਾ ਸਾਹਮਣਾ ਕੀਤਾ ਹੈ, ਉਹ ਹੈ ਅਣਦੇਖੀ ਦਾ।
ਤਾਂ ਫਿਰ ਮਹਿਲਾ ਕ੍ਰਿਕਟ ਕਿਉਂ ਜ਼ਰੂਰੀ ਹੀ ਮਰਦਾਂ ਦੀ ਟੀਮ ਦੇ ਰਾਹ ਉੱਪਰ ਚੱਲੇ?
ਇਸ ਦੀ ਵਜ੍ਹਾ ਹੈ ਕਿ ਪੁਰਸ਼ਾਂ ਦੇ ਦਬਦਬੇ ਵਾਲੇ ਖੇਤਰ ਵਿੱਚ ਦੋ ਮਹਿਲਾ ਟੀਮਾਂ ਦਾ ਉਭਰ ਕੇ ਆਉਣਾ ਕਾਫ਼ੀ ਮੁਸ਼ੱਕਤ ਵਾਲਾ ਕੰਮ ਹੈ।
ਇੱਕ ਦਲੀਲ ਇਹ ਵੀ ਹੈ ਕਿ ਦੋਵਾਂ ਟੀਮਾਂ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਅਤੇ ਮੈਚ ਦਿਲਚਸਪ ਨਹੀਂ ਹੋਵੇਗਾ। ਇਸਦੇ ਜਵਾਬ ਵਿੱਚ ਦੱਸ ਦੇਈਏ ਕਿ ਕੋਵਿਡ ਹੋਵੇ ਚਾਹੇ ਨਾ ਹੋਵੇ, ਭਾਰਤ ਤੇ ਪਾਕਿਸਤਾਨ ਦੀਆਂ ਮਹਿਲਾ ਟੀਮਾਂ ਦਾ ਦੋ ਸਾਲਾਂ ਵਿੱਚ ਇੱਕ ਵਾਰੀ ਹੀ ਮੁਕਾਬਲਾ ਹੁੰਦਾ ਹੈ।
ਸਾਲ 2017 ਵਿੱਚ ਜਦੋਂ ਭਾਰਤੀ ਕੁੜੀਆਂ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚੀਆਂ ਪਰ ਇੰਗਲੈਂਡਸ ਦੇ ਲੌਰਡਸ ਮੈਦਾਨ ਵਿੱਚ ਮੇਜ਼ਬਾਨ ਦੇਸ ਤੋਂ ਬਹੁਤ ਥੋੜ੍ਹੇ ਅੰਤਰ ਨਾਲ ਹਾਰ ਗਈਆਂ ਸਨ। ਇਸ ਖੇਡ ਨੇ ਭਾਰਤੀ ਮਹਿਲਾ ਕ੍ਰਿਕਟ ਨੂੰ ਦਿਨ ਦੀ ਰੌਸ਼ਨੀ ਦਿਖਾਈ। ਹਾਲਾਂਕਿ ਪਾਕਿਸਤਾਨੀ ਟੀਮ ਉਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਜਿੱਤ ਸਕੀ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਦੋਂ ਤੋਂ ਲੈ ਕੇ ਪੰਜ ਸਾਲ ਬੀਤ ਚੁੱਕੇ ਹਨ। ਭਾਰਤ 40 ਇੱਕ ਦਿਨਾਂ ਮੈਚ ਖੇਡ ਚੁੱਕਿਆ ਹੈ ਜਿਨ੍ਹਾਂ ਵਿੱਚੋਂ ਉਹ 19 ਜਿੱਤਿਆ ਹੈ ਤੇ 21 ਹਾਰਿਆ ਹੈ। ਪਾਕਿਸਤਾਨ ਨੇ ਖੇਡੇ 34 ਮੈਚਾਂ ਵਿੱਚੋਂ 11 ਜਿੱਤੇ ਅਤੇ 21 ਹਾਰੇ ਹਨ।
ਆਈਸੀਸੀ ਦੀ ਤਾਜ਼ਾ ਕੌਮਾਂਤਰੀ ਦਰਜਾਬੰਦੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਚੌਥੇ ਅਤੇ ਪਾਕਿਸਤਾਨ ਅੱਠਵੇ ਨੰਬਰ ਉੱਪਰ ਹਨ। ਹਾਲਾਂਕਿ ਬੰਗਲਾਦੇਸ਼ ਜੋ ਕਿ ਮੁਕਾਬਲਤਨ ਨਵੀਂ ਟੀਮ ਹੈ ਤੇ ਸਿਰਫ਼ ਪੰਜ ਮੈਚ ਖੇਡ ਕੇ ਛੇਵੇਂ ਪਾਇਦਾਨ 'ਤੇ ਬੈਠੀ ਹੈ।
ਦੋ ਵਿਸ਼ਵ ਕੱਪਾਂ ਦੇ ਸੰਨ੍ਹ ਵਿੱਚ ਪਾਕਿਸਤਾਨ ਨੇ ਆਪਣੀ ਪਹਿਲੀ ਜਿੱਤ ਨਿਊ ਜ਼ੀਲੈਂਡ ਦੇ ਖਿਲਾਫ਼ ਹਾਸਲ ਕੀਤੀ। ਵੈਸਟ ਇੰਡੀਜ਼ ਦੇ ਖਿਲਾਫ਼ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਰਹੀ। ਇਸੇ ਦੌਰਾਨ ਉਨ੍ਹਾਂ ਨੇ ਮੇਜ਼ਬਾਨ ਨਿਊ ਜ਼ੀਲੈਂਡ ਨੂੰ ਇੱਕ ਵਾਰ ਫਿਰ ਹੈਰਾਨ ਕਰ ਦਿੱਤਾ।
ਵੈਸਟ ਇੰਡੀਜ਼ ਖਿਲਾਫ਼ ਇੱਕ ਵੱਟ 'ਤੇ ਪਈ ਜਿੱਤ ਚੁੱਕਣ ਤੋਂ ਪਿਹਲਾਂ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਦੇ ਸਾਹਮਣੇ ਰੱਖਿਆ ਆਪਣਾ 244 ਦੌੜਾਂ ਦਾ ਟੀਚਾ ਮਸਾਂ ਹੀ ਬਚਾਇਆ।
ਭਾਰਤੀ ਟੀਮ ਨੇ ਟੂਰਨਾਮੈਂਟ ਤੋਂ ਪਹਿਲਾਂ ਪਾਕਿਸਤਾਨ ਦੇ ਮੁਕਾਬਲੇ ਜ਼ਿਆਦਾ ਮੈਚ ਖੇਡੇ ਹਨ ਅਤੇ ਉਮੀਦ ਹੈ ਕਿ ਉਹ ਇਹ ਮੈਚ ਵੀ ਜਿੱਤ ਜਾਣਗੀਆਂ। ਹਾਲਾਂਕਿ ਇਸ ਖੇਡ ਵਿੱਚ ਜਿਹੜਾ ਤਿੱਖਾਪਨ ਉਹ ਦਿਖਾਉਣਗੀਆਂ ਉਹੀ ਕ੍ਰਿਕਟ ਵਿਸ਼ਲੇਸ਼ਕਾਂ ਲਈ ਕੋਈ ਸੰਕੇਤ ਦੇ ਸਕੇਗਾ ਕਿ ਟੀਮ ਦਾ ਭਵਿੱਖ ਕਿਹੋ-ਜਿਹਾ ਹੋਣ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਇਹ ਵੀ ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਣ ਜਾ ਰਹੇ ਇਸ ਮੈਚ ਨੂੰ ਬਹੁਤੇ ਕੈਮਰੇ ਨਜ਼ਰਅੰਦਾਜ਼ ਨਹੀਂ ਕਰ ਸਕਣਗੇ। ਦਿਖਾਉਣ ਲਈ ਹੀ ਸਹੀ ਉਨ੍ਹਾਂ ਨੂੰ ਦਿਖਾਉਣਾ ਹੀ ਪਏਗਾ।
ਪਾਕਿਸਤਾਨ ਤੋਂ ਉਲਟ ਬੀਸੀਸੀਆਈ ਵਿੱਚ ਮਹਿਲਾ ਵਿੰਗ ਨਹੀਂ ਹੈ। ਇਸੇ ਹਫ਼ਤੇ ਦੀ ਸ਼ੁਰੂਆਤ ਵਿੱਚ ਪਾਕਿਸਤਾਨੀ ਕ੍ਰਿਕਿਟ ਬੋਰਡ ਦੇ ਚੇਅਰਮੈਨ ਰਮੀਜ਼ ਰਾਜਾ ਨੇ ਪਾਕਿਸਤਾਨ ਮਹਿਲਾ ਸੂਪਰ ਲੀਗ ਸ਼ੁਰੂ ਕਰਨ ਨੂੰ ਹਰੀ ਝੰਡੀ ਦਿੱਤੀ ਹੈ। ਇਸਦੇ ਮੁਕਾਬਲੇ ਭਾਰਤੀ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਅਜੇ ਸਿਰਫ਼ ਮਹਿਲਾ ਆਈਪੀਐਲ ਦਾ ਵਾਅਦਾ ਕੀਤਾ ਹੈ ਤੇ ਕਿਹਾ ਕਿ ''ਜਲਦੀ ਸ਼ੁਰੂ'' ਕਰਨਗੇ।
ਐਤਵਾਰ ਦਾ ਮੈਚ ਦੋਵਾਂ ਦੇਸਾ ਦੇ ਲਿਹਾਜ਼ ਨਾਲ ਤੜਕੇ ਹੀ ਸ਼ੁਰੂ ਹੋ ਗਿਆ ਹੈ। ਇਸ ਮੈਚ ਤੋਂ ਪਹਿਲਾਂ ਅਤੇ ਬਾਅਦ ਵਿੱਚ ਦੋਵਾਂ ਦੇਸਾਂ ਦੀਆਂ ਪੁਰਸ਼ ਟੀਮਾਂ ਦੇ ਟੈਸਟ ਮੈਚ ਵੀ ਹੋਣੇ ਹਨ। ਭਾਰਟੀ ਟੀਮ ਸ੍ਰੀ ਲੰਕਾ ਅਤੇ ਪਾਕਿਸਤਾਨ ਆਸਟਰੇਲੀਆ ਨਾਲ ਭਿੜੇਗੀ।
ਫਿਰ ਵੀ ਕੁੜੀਆਂ ਦੇ ਮੈਚ ਉੱਪਰ ਨਿਗ੍ਹਾ ਰਹੇਗੀ ਕਿਉਂਕਿ ਇਹ ਭਾਰਤ ਬਨਾਮ ਪਾਕਿਸਾਤਨ ਦਾ ਮੈਚ ਹੈ ਅਤੇ ਸੁਭਾਵਕ ਉਤਸੁਕਤਾ ਤਾਂ ਰਹੇਗੀ ਹੀ।
ਪਾਕਿਸਤਾਨੀ ਟੀਮ ਦੀ ਕਪਤਾਨ ਬਿਸਮਾਹ ਮਾਹਰੂਫ਼ ਨੇ ਬਿਹਤਰੀ ਸਪਿਨ ਗੇਂਦਬਾਜ਼ੀ ਕੀਤੀ ਹੈ। ਭਾਰਤੀ ਟੀਮ ਦੀ ਅਗਵਾਈ ਮਿਥਾਲੀ ਰਾਜ ਕਰ ਰਹੇ ਹਨ।
ਮਾਹਰੂਫ਼ ਅਜੇ ਹੁਣੇ ਹੀ ਜਣੇਪਾ ਛੁੱਟੀ ਤੋਂ ਵਾਪਸ ਆਏ ਹਨ। ਇਸ ਵਿਸ਼ਵ ਕੱਪ ਵਿੱਚ ਉਨ੍ਹਾਂ ਦੀ ਛੇ ਮਹੀਨਿਆਂ ਦੀ ਬੇਟੀ ਫਾਤਿਮਾ ਵੀ ਆਪਣੀ ਮਾਂ ਦਾ ਹੌਂਸਲਾ ਵਧਾਉਣ ਲਈ ਮੌਜੂਦ ਰਹੇਗੀ।
ਮਾਹਰੂਫ਼ ਨੇ ਕਿਹਾ,''ਇਹ ਮੈਚ ਪਾਕਿਸਤਾਨ ਅਤੇ ਭਾਰਤ ਦੀਆਂ ਲੱਖਾਂ ਕੁੜੀਆਂ ਨੂੰ ਪ੍ਰੇਰਿਤ ਕਰਨ ਦਾ ਇੱਕ ਵੱਡਾ ਮੌਕਾ ਹੈ ਕਿ ਉਹ ਇਸ ਖੇਡ ਨੂੰ ਕਿੱਤੇ ਵਜੋਂ ਚੁਣਨ।''
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












