You’re viewing a text-only version of this website that uses less data. View the main version of the website including all images and videos.
ਉੱਤਰ ਪ੍ਰਦੇਸ਼: ਕਾਂਗਰਸ ਦੀਆਂ ਟਿਕਟਾਂ ਵੰਡਣ ਲਈ ਪ੍ਰਿਅੰਕਾ ਗਾਂਧੀ ਨੇ ਵਰਤਿਆ ਨਵਾਂ ਫਾਰਮੂਲਾ
ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ ਗਿਆ ਹੈ।
125 ਉਮੀਦਵਾਰਾਂ ਦੀ ਸੂਚੀ ਵਿੱਚ 50 ਉਮੀਦਵਾਰ ਮਹਿਲਾਵਾਂ ਹਨ।
ਉਨਾਓ ਬਲਾਤਕਾਰ ਕੇਸ ਪੀੜਿਤਾ ਦੀ ਮਾਤਾ ਆਸ਼ਾ ਸਿੰਘ ਨੂੰ ਵੀ ਪਹਿਲੀ ਸੂਚੀ ਵਿੱਚ ਉਮੀਦਵਾਰ ਬਣਾਇਆ ਗਿਆ ਹੈ।
ਵੀਰਵਾਰ ਸਵੇਰੇ ਕੀਤੇ ਗਏ ਐਲਾਨ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਖਾਸ ਤੌਰ 'ਤੇ ਮਹਿਲਾ ਉਮੀਦਵਾਰਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ।
ਕਾਂਗਰਸ ਵੱਲੋਂ ਕੁਝ ਪੱਤਰਕਾਰਾਂ ਅਤੇ ਸਮਾਜ ਸੇਵਕਾਂ ਨੂੰ ਵੀ ਉਮੀਦਵਾਰ ਬਣਾਇਆ ਗਿਆ ਹੈ।
ਉੱਤਰ ਪ੍ਰਦੇਸ਼ ਦਾ ਨਾਲ ਨਾਲ ਪੰਜਾਬ ਵਿਚ ਵੀ ਚੋਣਾਂ ਹੋ ਰਹੀਆਂ ਹਨ। ਦਿੱਲੀ ਵਿਚ ਸੋਨੀਆਂ ਗਾਂਧੀ ਦੀ ਅਗਵਾਈ ਵਿਚ ਉੱਚ ਪੱਧਰੀ ਬੈਠਕ ਹੋ ਰਹੀ ਹੈ। ਕਿਸੇ ਵੀ ਵੇਲੇ ਪਹਿਲੀ ਸੂਚੀ ਆ ਸਕਦੀ ਹੈ।
ਜਿਵੇਂ ਉੱਤਰ ਪ੍ਰਦੇਸ਼ ਦੀ ਪਹਿਲੀ ਸੂਚੀ ਵਿਚ 50 ਫੀਸਦੀ ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਅਤੇ ਪਾਰਟੀਆਂ ਆਗੂਆਂ ਦੇ ਨਾਲ-ਨਾਲ ਸਰਕਾਰ ਖ਼ਿਲਾਫ਼ ਲੜਨ ਵਾਲਿਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ , ਕੀ ਪੰਜਾਬ ਵਿਚ ਵੀ ਅਜਿਹਾ ਹੀ ਫਾਰਮੂਲਾ ਲਾਗੂ ਹੋਵੇਗਾ।
ਭਾਵੇਂ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਔਰਤਾਂ ਨੂੰ ਵੱਧ ਨੁਮਾਇੰਦਗੀ ਮਿਲਣ ਦੀ ਗੱਲ ਕਹਿ ਚੁੱਕੇ ਹਨ , ਪਰ ਜੇਕਰ ਇਹ 50 ਫੀਸਦ ਹੋ ਗਿਆ ਤਾਂ ਪੰਜਾਬ ਦੇ ਬਹੁਤ ਸਾਰੇ ਮੌਜੂਦਾ ਵਿਧਾਇਕਾਂ, ਮੰਤਰੀਆਂ ਅਤੇ ਟਿਕਟ ਦੇ ਚਾਹਵਾਨ ਆਗੂਆਂ ਦੀ ਟਿਕਟ ਕੱਟੀ ਜਾ ਸਕਦੀ ਹੈ।
ਇਹ ਵੀ ਪੜ੍ਹੋ:
ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ 8 ਜਨਵਰੀ ਨੂੰ ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ।
ਕਾਂਗਰਸ ਵੱਲੋਂ ਉੱਤਰ ਪ੍ਰਦੇਸ਼ ਵਿੱਚ ਪਹਿਲਾਂ ਹੀ 'ਲੜਕੀ ਹੂੰ' ਲੜ ਸਕਤੀ ਹੂੰ' ਕੈਂਪੇਨ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਸੀ ਕਿ ਪਾਰਟੀ ਔਰਤਾਂ ਨੂੰ ਉਮੀਦਵਾਰ ਬਣਾਉਣ ਲਈ ਸੰਜੀਦਾ ਹੈ।
ਵੀਰਵਾਰ ਨੂੰ ਐਲਾਨੇ ਗਏ ਨਾਵਾਂ ਵਿੱਚੋਂ ਇੱਕ ਅਹਿਮ ਨਾਮ ਹੈ ਆਸ਼ਾ ਸਿੰਘ। ਆਸ਼ਾ ਸਿੰਘ ਉਨਾਓ ਬਲਾਤਕਾਰ ਪੀੜਿਤਾ ਦੀ ਮਾਂ ਹਨ ਅਤੇ ਇਸ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਨੇਤਾ ਕੁਲਦੀਪ ਸੇਂਗਰ ਉੱਤੇ ਬਲਾਤਕਾਰ ਅਤੇ ਹੱਤਿਆ ਦਾ ਇਲਜ਼ਾਮ ਸੀ।
ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ,"ਅਸੀਂ ਕੋਸ਼ਿਸ਼ ਕੀਤੀ ਹੈ ਕਿ ਸੰਘਰਸ਼ਸ਼ੀਲ ਅਤੇ ਅਜਿਹੇ ਉਮੀਦਵਾਰ ਹੁਣ ਜੋ ਸੂਬੇ ਵਿੱਚ ਨਵੀਂ ਰਾਜਨੀਤੀ ਦੀ ਸ਼ੁਰੁਆਤ ਕਰਨ।ਇਨ੍ਹਾਂ ਵਿੱਚ 40 ਫ਼ੀਸਦ ਔਰਤਾਂ ਅਤੇ 40 ਫ਼ੀਸਦ ਨੌਜਵਾਨ ਹਨ। ਮਹਿਲਾ ਉਮੀਦਵਾਰਾਂ ਵਿੱਚ ਕੁਝ ਪੱਤਰਕਾਰ ਇਕ ਅਦਾਕਾਰ ਸੰਘਰਸ਼ਸ਼ੀਲ ਔਰਤਾਂ ਅਤੇ ਅਜਿਹੀਆਂ ਔਰਤਾਂ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਅੱਤਿਆਚਾਰ ਅਤੇ ਜ਼ੁਲਮ ਦਾ ਸਾਹਮਣਾ ਕੀਤਾ ਹੈ।"
ਭਾਜਪਾ ਸਰਕਾਰ ਵਿੱਚ ਕੁੱਟਮਾਰ ਦਾ ਸ਼ਿਕਾਰ ਕਈ ਔਰਤਾਂ ਨੂੰ ਕਾਂਗਰਸ ਨੂੰ ਦਿੱਤੀ ਟਿਕਟ
ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਟਵੀਟ ਰਾਹੀਂ ਆਖਿਆ ਹੈ ਕਿ ਉਨਾਓ ਵਿੱਚ ਜਿਸ ਦੀ ਬੇਟੀ ਨਾਲ ਭਾਜਪਾ ਨੇ ਬੇਇਨਸਾਫ਼ੀ ਕੀਤੀ ਹੁਣ ਉਹੀ ਇਨਸਾਫ਼ ਦਾ ਚਿਹਰਾ ਬਣੇਗੀ,ਲੜੇਗੀ, ਜਿੱਤੇਗੀ।
ਇਸੇ ਤਰ੍ਹਾਂ ਸ਼ਾਹਜਹਾਂਪੁਰ ਤੋਂ ਵੀ ਪੂਨਮ ਪਾਂਡੇ ਦੇ ਉਮੀਦਵਾਰ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਯੋਗੀ ਦੇ ਰੈਲੀ ਵਿਚ ਪਹੁੰਚਣ 'ਤੇ ਮਾਰਿਆ ਕੁੱਟਿਆ ਗਿਆ ਸੀ।
ਪੂਨਮ ਪਾਂਡੇ ਆਸ਼ਾ ਵਰਕਰ ਹਨ।
ਪ੍ਰਿਅੰਕਾ ਗਾਂਧੀ ਮੁਤਾਬਕ ਬਲਾਕ ਪੱਧਰ ਦੀਆਂ ਚੋਣਾਂ ਵਿੱਚ ਭਾਜਪਾ ਦੀ ਹਿੰਸਾ ਦਾ ਸ਼ਿਕਾਰ ਹੋਈ ਰਿਤੁ ਸਿੰਘ ਨੂੰ ਵੀ ਮੁਹੰਮਦੀ ਤੋਂ ਟਿਕਟ ਦਿੱਤੀ ਗਈ ਹੈ।
ਨਾਗਰਿਕਤਾ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੀ ਸਦਫ਼ ਜ਼ਫ਼ਰ ਨੂੰ ਵੀ ਕਾਂਗਰਸ ਨੇ ਲਖਨਊ ਸੈਂਟਰਲ ਤੋਂ ਟਿਕਟ ਦਿੱਤੀ ਹੈ, ਜਿਨ੍ਹਾਂ ਨੂੰ ਪ੍ਰਦਰਸ਼ਨ ਤੋਂ ਬਾਅਦ ਜੇਲ੍ਹ ਭੇਜਿਆ ਗਿਆ ਸੀ।
ਇਸੇ ਤਰ੍ਹਾਂ ਉੱਭਾ ਤੋਂ ਰਾਮਰਾਜ ਗੌਂਡ, ਜਿਨ੍ਹਾਂ ਨੇ ਆਦਿਵਾਸੀਆਂ ਦੇ ਹੱਕਾਂ ਲਈ ਆਵਾਜ਼ ਚੁੱਕੀ ਸੀ ਨੂੰ ਵੀ ਕਾਂਗਰਸ ਨੇ ਟਿਕਟ ਦਿੱਤੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: