ਕਾਂਗਰਸੀ ਆਗੂ ਸੁਖਪਾਲ ਖਹਿਰਾ ਈਡੀ ਦੀ ਹਿਰਾਸਤ 'ਚ, ਪੁੱਤ ਨੇ ਕਿਹਾ ਸਭ ਅਕਾਲੀ ਦਲ ਦੀ ਬਦਲੌਤ ਹੋ ਰਿਹਾ

ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਿਰਾਸਤ ਵਿੱਚ ਲਿਆ ਹੈ।

ਸੁਖਪਾਲ ਖਹਿਰਾ ਦੇ ਨਿੱਜੀ ਸਕੱਤਰ ਕਰਨਦੀਪ ਸਿੰਘ ਕੱਖ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਸੱਦਿਆ ਗਿਆ ਸੀ ਪਰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਇਸ ਸਾਲ ਮਾਰਚ ਵਿੱਚ ਸੁਖਪਾਲ ਖਹਿਰਾ ਦੇ ਘਰ ਕਥਿਤ ਮਨੀ ਲਾਂਡਰਿੰਗ ਕੇਸ, ਡਰੱਗ ਤਸਕਰੀ ਅਤੇ ਫਰਜ਼ੀ ਪਾਸਪੋਰਟ ਬਣਾਉਣ ਦੇ ਇਲਜ਼ਾਮਾਂ ਤਹਿਤ ਈਡੀ ਨੇ ਛਾਪੇ ਵੀ ਮਾਰੇ ਸਨ।

ਹਾਲਾਂਕਿ, ਉਦੋਂ ਸੁਖਪਾਲ ਖਹਿਰਾ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਮਨੀ ਲਾਂਡਰਿੰਗ ਤਹਿਤ ਨੋਟਿਸ ਭੇਜਿਆ ਗਿਆ ਹੈ।

ਉਨ੍ਹਾਂ ਨੇ ਈਡੀ ਦੀਆਂ ਰੇਡਜ਼ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ।

ਖਹਿਰਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਜਾਅਲੀ ਪਾਸਪੋਰਟ ਹੋਣ ਬਾਰੇ ਖ਼ਬਰਾਂ ਸਿਰਫ਼ ਅਫ਼ਵਾਹਾਂ ਹੀ ਹਨ। ਉਨ੍ਹਾਂ ਖਿਲਾਫ਼ ਮਨੀ ਲਾਡਰਿੰਗ ਦੇ ਇਲਜ਼ਾਮ ਲਾਏ ਜਾ ਰਹੇ ਹਨ।

ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਮੌਕੇ ਬੋਲਦਿਆਂ ਉਨ੍ਹਾਂ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਕਿਹਾ, ਕਿ ''ਜੋ ਬਾਦਲ ਸਰਕਾਰ ਵੱਲੋਂ 2015 ਵਿੱਚ ਉਨ੍ਹਾਂ ਦੇ ਪਿਤਾ ਉੱਪਰ ਐਨਡੀਪੀਐਸ ਦੀ ਝੂਠਾ ਕੇਸ ਪਾਇਆ ਗਿਆ ਸੀ ਇਹ ਉਸੇ ਦਾ ਨਤੀਜਾ ਹੈ।''

ਇਸ ਦੇ ਨਾਲ ਹੀ ਉਨ੍ਹਾਂ ਨੇ ਅਦਾਲਤ ਦਾ ਧੰਨਵਾਦ ਕੀਤਾ ਤੇ ਕਿਹਾ, ਕਿ ''ਅਦਾਲਤ ਨੇ ਇਹ ਦੇਖਦੇ ਹੋਏ ਕਿ ਕੇਸ ਵਿੱਚ ਕੋਈ ਅਧਾਰ ਨਹੀਂ ਹੈ, 14 ਦਿਨਾਂ ਦਾ ਨਿਆਂਇਕ ਰਿਮਾਂਡ ਮੰਗੇ ਜਾਣ ਦੇ ਬਾਵਜੂਦ ਸਿਰਫ਼ ਇੱਕ ਦਿਨ ਦਾ ਰਿਮਾਂਡ ਦਿੱਤਾ ਹੈ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)