ਭਾਰਤ - ਪਾਕਿਸਤਾਨ ਮੈਚ ਤੋਂ ਬਾਅਦ ਹੁਣ ਹਰਭਜਨ ਭੱਜੀ ਨੂੰ ਲੱਭ ਰਹੇ ਹਨ ਸ਼ੋਏਬ ਅਖ਼ਤਰ

ਤਸਵੀਰ ਸਰੋਤ, Getty Images
ਦੁਬਈ ਵਿਖੇ ਹੋਏ ਭਾਰਤ-ਪਾਕਿਸਤਾਨ ਵਿਚਕਾਰ ਟੀ-20 ਵਿਸ਼ਵ ਕੱਪ ਮੈਚ ਵਿੱਚ ਭਾਰਤ ਦੀ ਕਰਾਰੀ ਹਾਰ ਤੇ ਪਾਕਿਸਤਾਨ ਦਾ ਸ਼ਾਨਦਾਰ ਖੇਡ ਚਰਚਾ ਵਿੱਚ ਹੈ। ਇਸ ਦੇ ਨਾਲ ਹੀ ਇਸ ਮੈਚ ਵਿੱਚ ਨਜ਼ਰ ਆਈ ਸ਼ਾਨਦਾਰ ਖੇਡ ਭਾਵਨਾ ਵੀ ਸਾਰਿਆਂ ਦਾ ਧਿਆਨ ਖਿੱਚ ਰਹੀ ਹੈ।
ਐਤਵਾਰ ਸ਼ਾਮ ਨੂੰ ਹੋਏ ਟੀ-ਵਿਸ਼ਵ ਕੱਪ ਮੁਕਾਬਲੇ ਵਿੱਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਮੈਨ ਆਫ਼ ਦੀ ਮੈਚ ਰਹੇ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 152 ਦੌੜਾਂ ਦਾ ਟੀਚਾ ਪਾਕਿਸਤਾਨ ਦੇ ਸਾਹਮਣੇ ਰੱਖਿਆ। ਇਸ ਟੀਚੇ ਨੂੰ ਪਾਕਿਸਤਾਨ ਨੇ ਬਿਨਾਂ ਵਿਕਟ ਗਵਾਏ ਹਾਸਿਲ ਕਰ ਲਿਆ।
ਪਾਕਿਸਤਾਨ ਵੱਲੋਂ ਮੁਹੰਮਦ ਰਿਜ਼ਵਾਨ ਤੇ ਬਾਬਰ ਆਜ਼ਮ ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਮੈਚ ਤੋਂ ਬਾਅਦ ਕੋਹਲੀ ਦੀ ਪਾਕਿਸਤਾਨੀ ਖਿਡਾਰੀ ਬਾਬਰ ਆਜ਼ਮ ਅਤੇ ਰਿਜ਼ਵਾਨ ਨੂੰ ਵਿਦਾਈ ਦੇਣ ਦੀ ਵੀਡੀਓ ਅਤੇ ਫੋਟੋ ਲੋਕਾਂ ਨੂੰ ਪਸੰਦ ਆ ਰਹੀਆਂ ਹਨ।
ਐਤਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਭਾਰਤ ਪਾਕਿਸਤਾਨ ਦੇ ਇਸ ਮੈਚ ਨਾਲ ਸਬੰਧਿਤ ਹੈਸ਼ਟੈਗ ਟਰੈਂਡ ਕਰ ਰਹੇ ਸਨ।
ਇਹ ਵੀ ਪੜ੍ਹੋ:
ਭਾਰਤ ਪਾਕਿਸਤਾਨ ਮੈਚ ਖੇਡ ਪ੍ਰੇਮੀਆਂ ਲਈ ਰੋਮਾਂਚ ਦੀ ਚਰਮ ਸੀਮਾ ਹੁੰਦਾ ਹੈ ਅਤੇ ਲੰਬੇ ਸਮੇਂ ਬਾਅਦ ਚ' ਦੋਹਾਂ ਦੇਸ਼ਾਂ ਵਿੱਚ ਹੋ ਰਹੇ ਮੈਚ ਤੋਂ ਪਹਿਲਾਂ ਕਈ ਕਿਆਸਰਾਈਆਂ ਲਗਾਈਆਂ ਗਈਆਂ ਸਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਹਰਭਜਨ ਕਿੱਥੋ ਹੋ ਯਾਰ - ਸ਼ੋਏਬ ਅਖ਼ਤਰ
ਸਾਬਕਾ ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਅਤੇ ਸਾਬਕਾ ਪਾਕਿਸਤਾਨੀ ਗੇਂਦਬਾਜ਼ ਸ਼ੋਏਬ ਅਖ਼ਤਰ ਵਿੱਚ ਅਕਸਰ ਹਲਕੀ ਫੁਲਕੀ ਨੋਕ ਝੋਕ ਹੁੰਦੀ ਰਹਿੰਦੀ ਹੈ।
ਭਾਰਤ ਪਾਕਿਸਤਾਨ ਦੇ ਮੈਚ ਤੋਂ ਬਾਅਦ ਪਾਕਿਸਤਾਨ ਦੀ ਜਿੱਤ ਹੋਈ ਹੈ ਅਤੇ ਇਸ ਮੌਕੇ ਵੀ ਸ਼ੋਏਬ ਅਖ਼ਤਰ ਨੇ ਹਰਭਜਨ ਨੂੰ ਉਨ੍ਹਾਂ ਦੇ ਬਿਆਨ 'ਤੇ ਟ੍ਰੋਲ ਕਰਨ ਦਾ ਮੌਕਾ ਨਹੀਂ ਛੱਡਿਆ। ਉਨ੍ਹਾਂ ਨੇ ਭਾਰਤ ਦੀ ਹਾਰ ਤੋਂ ਬਾਅਦ ਹਰਭਜਨ ਨੂੰ ਕਿਹਾ," ਕੀ ਕਰ ਸਕਦੇ ਹਾਂ,ਬਰਦਾਸ਼ਤ ਕਰੋ।"

ਤਸਵੀਰ ਸਰੋਤ, Getty Images
ਭਾਰਤ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਇਕ ਟੀਵੀ ਚੈਨਲ ਉਪਰ ਹਰਭਜਨ ਸਿੰਘ ਨੇ ਆਖਿਆ ਸੀ ਕਿ ਪਾਕਿਸਤਾਨੀ ਟੀਮ ਨੂੰ ਭਾਰਤ ਨੂੰ ਵਾਕਓਵਰ ਦੇ ਦੇਣਾ ਚਾਹੀਦਾ ਹੈ। ਫਿਰ ਤੋਂ ਹਾਰ ਕੇ ਨਿਰਾਸ਼ ਕਿਉਂ ਹੋਣਾ ਚਾਹੁੰਦੇ ਹਨ।
ਹਰਭਜਨ ਸਿੰਘ ਨੇ ਆਖਿਆ ਸੀ,"ਮੈਂ ਸ਼ੋਏਬ ਅਖ਼ਤਰ ਨੂੰ ਕਹਿ ਦਿੱਤਾ ਹੈ ਕਿ ਇਸ ਵਾਰ ਵੀ ਤੁਹਾਡੇ ਖੇਡਣ ਦਾ ਕੀ ਫ਼ਾਇਦਾ ਜੇ ਤੁਸੀਂ ਸਾਨੂੰ ਵਾਕਓਵਰ ਹੀ ਦੇ ਦਿਓ। ਸਾਡੇ ਨਾਲ ਖੇਡੋਗੇ, ਫਿਰ ਹਾਰੋਗੇ,ਫਿਰ ਨਿਰਾਸ਼ ਹੋ ਜਾਵੋਗੇ। ਕੋਈ ਚਾਂਸ ਨਹੀਂ ਹੈ ਭਰਾ ਸਾਡੀ ਟੀਮ ਬਹੁਤ ਮਜ਼ਬੂਤ ਹੈ।"
ਇਸ ਬਿਆਨ ਤੋਂ ਬਾਅਦ ਸ਼ੋਏਬ ਅਖ਼ਤਰ ਨੇ ਇੱਕ ਵੀਡੀਓ ਟਵੀਟ ਕਰ ਕੇ ਹਰਭਜਨ ਨੂੰ ਪੁੱਛਿਆ ਹੈ ਹਰਭਜਨ ਸਿੰਘ ਵਾਕਓਵਰ ਲੈਣਾ ਹੈ?ਨਹੀਂ ਲੈਣਾ? ਅੱਛਾ ਕੀ ਕਰ ਸਕਦੇ ਹਾਂ। ਦਿਨ ਦਾ ਮਜ਼ਾ ਲਓ। ਬਰਦਾਸ਼ਤ ਕਰੋ।
ਸ਼ੋਏਬ ਅਖ਼ਤਰ ਨੇ ਇਕ ਹੋਰ ਟਵੀਟ ਕਰਕੇ ਹਰਭਜਨ ਸਿੰਘ ਨੂੰ ਪੁੱਛਿਆ ਹੈ,"ਕਿੱਥੇ ਹੋ ਯਾਰ?"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਖੇਡ ਭਾਵਨਾ ਨਜ਼ਰ ਆਈ
ਭਾਰਤ ਅਤੇ ਪਾਕਿਸਤਾਨ ਦੇ ਇਸ ਮੈਚ ਉੱਪਰ ਖੇਡ ਪ੍ਰੇਮੀਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ। ਦੋਵਾਂ ਦੇਸ਼ਾਂ ਦਰਮਿਆਨ ਅਕਸਰ ਚੱਲਦੀ ਤਲਖ਼ੀ ਉੱਪਰ ਇਨਸਾਨੀ ਰਿਸ਼ਤੇ ਅਤੇ ਖੇਡ ਪ੍ਰੇਮ ਦੀ ਭਾਵਨਾ ਭਾਰੂ ਹੋਈ।
ਵਿਰਾਟ ਕੋਹਲੀ ਅਤੇ ਬਾਬਰ ਆਜ਼ਮ ਦੀਆਂ ਫੋਟੋਆਂ ਨੂੰ ਪਾਕਿਸਤਾਨੀ ਕ੍ਰਿਕਟ ਪ੍ਰੇਮੀਆਂ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਮੈਚ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਵੀ ਪਾਕਿਸਤਾਨੀ ਖਿਡਾਰੀ ਸ਼ੋਇਬ ਮਲਿਕ ਅਤੇ ਬਾਬਰ ਆਜ਼ਮ ਨਾਲ ਗੱਲ ਕਰਦੇ ਨਜ਼ਰ ਆਏ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਰੋਹਿਤ ਸ਼ਰਮਾ ਵੀ ਟਰੈਂਡ ਹੋਏ
ਸੋਸ਼ਲ ਮੀਡੀਆ ਉੱਤੇ ਰੋਹਿਤ ਸ਼ਰਮਾ ਵੀ ਟਰੈਂਡ ਹੋਏ, ਉਹ ਵੀ ਵਿਰਾਟ ਕੋਹਲੀ ਦੀ ਪ੍ਰੈੱਸ ਕਾਨਫਰੰਸ ਜ਼ਰੀਏ। ਮੈਚ ਤੋਂ ਬਾਅਦ ਇੱਕ ਪੱਤਰਕਾਰ ਨੇ ਵਿਰਾਟ ਕੋਹਲੀ ਨੂੰ ਪੁੱਛਿਆ ਕਿ, ਕੀ ਭਾਰਤ ਨੂੰ ਰੋਹਿਤ ਸ਼ਰਮਾ ਦੀ ਥਾਂ ਇਨਫਾਰਮ ਬੈਟਸਮੈਨ ਇਸ਼ਾਨ ਕਿਸ਼ਨ ਨੂੰ ਨਹੀਂ ਖਿਡਾਉਣਾ ਚਾਹੀਦਾ ਸੀ।
ਇਸ 'ਤੇ ਵਿਰਾਟ ਕੋਹਲੀ ਨੇ ਹੈਰਾਨੀ ਦਿਖਾਉਂਦੇ ਹੋਏ ਕਿਹਾ, "ਤੁਸੀਂ ਕੀ ਕਹਿ ਰਹੇ ਹੋ ਕੀ ਅਸੀਂ ਰੋਹਿਤ ਦੀ ਪਰਫੌਰਮੈਂਸ ਨੂੰ ਧਿਆਨ ਵਿੱਚ ਰੱਖ ਦੇ ਉਸ ਨੂੰ ਟੀ-20 ਟੀਮ ਤੋਂ ਕੱਢ ਸਕਦੇ ਹਾਂ?"
ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਪਾਕਿਸਤਾਨ ਖਿਲਾਫ਼ ਪਹਿਲੀ ਗੇਂਦ ’ਤੇ ਹੀ ਆਊਟ ਹੋ ਗਏ ਸੀ।
ਸ਼ਮੀ ਕਿਉਂ ਟਰੈਂਡ ਹੋਏ?
ਇਸ ਮੈਚ ਤੋਂ ਬਾਅਦ ਵਿਰਾਟ ਕੋਹਲੀ ਹੀ ਨਹੀਂ ਪਰ ਮੁਹੰਮਦ ਸ਼ਮੀ ਵੀ ਸੋਸ਼ਲ ਮੀਡੀਆ ਦੇ ਨਿਸ਼ਾਨੇ ਤੇ ਆਏ ਹਨ।
ਮੁਹੰਮਦ ਸ਼ਮੀ ਦੇ ਇੰਸਟਾਗ੍ਰਾਮ ਅਕਾਉਂਟ ਤੇ ਕੁਝ ਲੋਕਾਂ ਵੱਲੋਂ ਵਿਵਾਦਤ ਟਿੱਪਣੀਆਂ ਕੀਤੀਆਂ ਗਈਆਂ ਹਨ। ਮੈਚ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਉੱਪਰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਸਵਾਲ ਚੁੱਕੇ ਹਨ।
ਸੋਸ਼ਲ ਮੀਡੀਆ ਯੂਜ਼ਰਜ਼ ਵੱਲੋਂ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੂੰ ਮੁਹੰਮਦ ਸ਼ਮੀ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ।
ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਨੇ ਰੰਗ ਨਸਲਭੇਦ ਖ਼ਿਲਾਫ਼ 'ਬਲੈਕ ਲਾਈਵ ਮੈਟਰਜ਼' ਕੈਂਪੇਨ ਨੂੰ ਸਮਰਥਨ ਦਿੱਤਾ ਗਿਆ ਸੀ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਕਿਹਾ ਕਿ ਭਾਰਤੀ ਟੀਮ ਦੇ ਕਪਤਾਨ ਨੂੰ ਆਪਣੇ ਸਾਥੀ ਖਿਡਾਰੀ ਨੂੰ ਵੀ ਉਸੇ ਤਰ੍ਹਾਂ ਸਮਰਥਨ ਦੇਣਾ ਚਾਹੀਦਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਏਆਈਐੱਮਆਈਐੱਮ ਦੇ ਮੁਖੀ ਸਈਦਉਦ-ਦੀਨ ਓਵੈਸੀ ਨੇ ਇੱਕ ਟਵੀਟ ਕਰਕੇ ਕਿਹਾ ਕਿ ਮੁਹੰਮਦ ਸ਼ਮੀ ਨੂੰ ਟਾਰਗੈੱਟ ਕਰਨਾ ਮੁਸਲਾਮਾਨਾਂ ਖਿਲਾਫ਼ ਨਫ਼ਰਤ ਦਾ ਨਤੀਜਾ ਹੈ। ਟੀਮ ਦੇ 11 ਖਿਡਾਰੀ ਸਨ ਅਤੇ ਸਿਰਫ਼ ਮੁਸਲਮਾਨ ਖਿਡਾਰੀ ਨੂੰ ਹੀ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਕੀ ਭਾਜਪਾ ਇਸ ਦੀ ਨਿਖੇਧੀ ਕਰੇਗੀ ?
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
ਪਾਕਿਸਤਾਨੀ ਲੇਖਿਕਾ ਫ਼ਾਤਿਮਾ ਭੁੱਟੋ ਨੇ ਮੁਹੰਮਦ ਸ਼ਮੀ ਪ੍ਰਤੀ ਇਸ ਰਵੱਈਏ ਬਾਰੇ ਰੋਸ ਜਤਾਇਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 7
ਮੈਚ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ ਵੀ ਪਾਕਿਸਤਾਨ ਦੀ ਟੀਮ ਨੂੰ ਵਧਾਈ ਦਿੱਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 8
ਹਰਭਜਨ ਸਿੰਘ ਨੇ ਵੀ ਪਾਕਿਸਤਾਨ ਦੀ ਟੀਮ ਨੂੰ ਮੈਚ ਤੋਂ ਬਾਅਦ ਵਧਾਈ ਦਿੱਤੀ ਅਤੇ ਭਾਰਤ ਲਈ ਅਗਲੇ ਮੈਚਾਂ ਵਿੱਚ ਇਸ ਤੋਂ ਵਧੀਆ ਪ੍ਰਦਰਸ਼ਨ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਨਿਆ ਕਿ ਕਿਵੇਂ ਪਾਕਿਸਤਾਨੀ ਟੀਮ ਨੇ ਸ਼ਾਨਦਾਰ ਪਰਫੌਰਮੈਂਸ ਦਿੱਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 9
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post