ਉੱਤਰਾਖੰਡ ਵਿੱਚ ਹੜ੍ਹ ਕਾਰਨ 47 ਲੋਕਾਂ ਦੀ ਮੌਤ, ਕੇਰਲ ਤੇ ਤਮਿਲਨਾਡੂ ਵਿੱਚ ਕੀ ਹੈ ਹਾਲ

ਵੀਡੀਓ ਕੈਪਸ਼ਨ, ਕੇਰਲ ’ਚ ਹੜ੍ਹਾਂ ਦੀ ਮਾਰ ਤੇ ਉਤਰਾਖੰਡ ‘ਚ ਭਾਰੀ ਮੀਂਹ ਦੀ ਤਬਾਹੀ ਦੀਆਂ ਤਸਵੀਰਾਂ

ਉੱਤਰਾਖੰਡ ਦੇ ਕੁਮਾਂਊ ਖੇਤਰ ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਕਾਰਨ ਕਈ ਘਰ ਢਹਿ ਗਏ ਤੇ ਹੁਣ ਤੱਕ ਪੂਰੇ ਉਤਾਰਖੰਡ ਵਿੱਚ 47 ਜਣਿਆਂ ਦੀ ਜਾਨ ਚਲੇ ਜਾਣ ਦੀ ਖ਼ਬਰ ਹੈ।

ਇਸ ਤੋਂ ਇਲਾਵਾ ਕੇਰਲ ਵਿੱਚ ਆਏ ਹੜ੍ਹਾਂ ਕਾਰਨ ਹੁਣ ਤੱਕ 26 ਜਣਿਆਂ ਦੀ ਜਾਨ ਗਈ ਹੈ। ਤਮਿਲਨਾਡੂ ਵਿੱਚ ਭਾਰੀ ਮੀਂਹ ਤੇ ਹੜ੍ਹ ਕਾਰਨ ਕੁਝ ਲੋਕਾਂ ਦੀ ਜਾਨ ਗਈ ਹੈ।

ਖ਼ਬਰ ਏਜੰਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਸ਼ਾਮ ਨੂੰ ਉੱਤਰਾਖੰਡ ਦਾ ਹਵਾਈ ਮੁਆਇਨਾ ਕਰਨਗੇ। ਇਸ ਤੋਂ ਇਲਾਵਾ ਉਹ ਬੈਠਕਾਂ ਕਰਕੇ ਵੀ ਸਥਿਤੀ ਦਾ ਜਾਇਜ਼ਾ ਲੈਣਗੇ।

ਕੇਰਲ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਰਲ ਵਿੱਚ ਭਾਰੀ ਮੀਂਹ ਦੌਰਾਨ ਰਾਹਤ ਕਾਰਜ ਵਿੱਚ ਜੁਟੀਆਂ ਟੀਮਾਂ

ਉੱਤਰਾਖੰਡ ਵਿੱਚ ਅਫ਼ਸਰਾਂ ਨੇ ਦੱਸਿਆ ਹੈ ਕਿ ਖ਼ਰਾਬ ਮੌਸਮ ਦੇ ਦਰਮਿਆਨ ਨੈਨੀਤਾਲ ਨਾਲ ਸੰਪਰਕ ਬਹਾਲ ਕਰ ਦਿੱਤਾ ਗਿਆ ਹੈ।

ਉੱਤਰਾਖੰਡ ਵਿੱਚ ਕੀ ਹਨ ਸੂਰਤੇ ਹਾਲ

ਉੱਤਰਾਖੰਡ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਉੱਤਰਾਖੰਡ ਵਿੱਚ ਹੜ੍ਹ ਦੌਰਾਨ ਲੋਕਾਂ ਨੂੰ ਬਚਾਉਂਦੇ ਪੁਲਿਸ ਅਧਿਕਾਰੀ

ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ ਡੀਆਈਜੀ ਨੀਲੇਸ਼ ਆਨੰਦ ਭਰਨੇ ਨੇ ਦੱਸਿਆ,''ਇਕੱਲੇ ਕੁਮਾਊਂ ਖੇਤਰ ਵਿੱਚ ਮਰਨ ਵਾਲਿਆਂ ਦੀ ਸੰਖਿਆ 40 ਤੋਂ ਟੱਪ ਗਈ ਹੈ।''

ਉਨ੍ਹਾਂ ਦੱਸਿਆ ਕਿ ਨੈਨੀਤਾਲ ਜ਼ਿਲ੍ਹੇ ਵਿੱਚ 28, ਅਲਮੋੜਾ ਅਤੇ ਚੰਪਾਵਤ ਵਿੱਚ ਛੇ-ਛੇ, ਪਿਥੌਰਾਗੜ੍ਹ ਅਤੇ ਉੱਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਇੱਕ-ਇੱਕ ਜਣੇ ਦੀ ਮੌਤ ਹੋਈ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੀਂਹ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤੀ ਅਤੇ ਪੀੜਤਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਧਾਮੀ ਨਾਲ ਫ਼ੋਨ ਉੱਪਰ ਗੱਲ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਕੇਰਲ ਹੜ੍ਹ

ਤਸਵੀਰ ਸਰੋਤ, Getty Images

ਰੁਦਰਪ੍ਰਯਾਗ ਅਤੇ ਉੱਧਮ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਇਸ ਵਿਪਤਾ ਤੋਂ ਬਦਹਾਲ ਲੋਕਾਂ ਨੇ ਨਾਲ ਗੱਲਬਾਤ ਦੌਰਾਨ ਧਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਧੀਰਜ ਰੱਖਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ।

ਕੇਰਲ ਹੜ੍ਹ

ਤਸਵੀਰ ਸਰੋਤ, Getty Images

ਡੀਆਈਜ ਭਰਨੇ ਨੇ ਦੱਸਿਆ ਕਿ ਖ਼ਰਾਬ ਮੌਸਮ ਅਤੇ ਲਗਾਤਾਰ ਮੀਂਹ ਦੇ ਬਾਵਜੂਦ ਨੈਨੀਤਾਲ ਦੇ ਰਾਹ ਵਿੱਚ ਬੰਦ ਪਈਆਂ ਸੜਕਾਂ ਨੂੰ ਖੋਲ੍ਹਣ ਵਿੱਚ ਸਫ਼ਲਤਾ ਮਿਲ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਆਵਾਜਾਈ ਬਹਾਲ ਹੋਣ ਦੇ ਨਾਲ ਹੀ ਇਸ ਵਿੱਚ ਫ਼ਸੇ ਹੋਏ ਸੈਲਾਨੀ ਕਾਡੂੰਗੀ ਅਤੇ ਹਲਦਵਾਨੀ ਦੇ ਰਸਤੇ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਏ ਹਨ।

ਉੱਤਰਾਖੰਡ

ਤਸਵੀਰ ਸਰੋਤ, Ani

ਕੇਰਲ ਵਿੱਚ ਸਥਿਤੀ

ਕੇਰਲ ਵਿੱਚ ਵੀ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਉੱਥੇ ਹੁਣ ਤੱਕ 26 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਕਈ ਬੇਘਰੇ ਹੋ ਗਏ ਹਨ।

ਵੀਡੀਓ ਕੈਪਸ਼ਨ, ਕੇਰਲ ਦੇ ਕੋਟਾਯਮ ਵਿੱਚ ਨਦੀ ਦੇ ਉਫ਼ਾਨ ਕਾਰਨ ਜਦੋਂ ਇੱਕ ਘਰ ਸਕਿੰਟਾਂ ’ਚ ਢਹਿ-ਢੇਰੀ ਹੋ ਗਿਆ

ਰੈਵਿਨਿਊ ਅਫ਼ਸਰਾਂ ਦੇ ਮੁਤਾਬਕ 16 ਅਕਤੂਬਰ ਨੂੰ ਕੋਟਾਯਮ ਅਤੇ ਇਡੁਕੱਕੀ ਜ਼ਿਲ੍ਹਿਆਂ ਵਿੱਚ ਮੀਂਹ ਵਿੱਚ ਮਾਰੇ ਗਏ 24 ਜਮਿਆਂ ਵਿੱਚੋਂ ਹੁਣ ਤੱਕ ਇਡੁਕੱਕੀ ਵਿੱਚ ਦੋ ਅਤੇ ਕੋਟਾਯਮ ਵਿੱਚ ਇੱਕ ਲਾਸ਼ ਦੀ ਤਲਾਸ਼ ਜਾਰੀ ਹੈ।

ਕੋਟਾਯਮ ਜ਼ਿਲ੍ਹੇ ਵਿੱਚ ਵੱਡੇ ਪੱਧਰ ਤੇ ਬਚਾਅ ਕਾਰਜ ਜਾਰੀ ਹਨ ਅਤੇ ਇਸੇ ਦੌਰਾਨ ਪੁਲਿਸ ਕਿਸੇ ਵਿਅਕਤੀ ਦਾ ਸਿਰਫ਼ ਪੈਰ ਧਿਲਕਣ ਤੋਂ ਹੈਰਾਨ ਹੈ।

ਵੀਡੀਓ ਕੈਪਸ਼ਨ, ਉੱਤਰਾਖੰਡ: ਤੇਜ਼ ਬਾਰਿਸ਼ ਅਤੇ ਹੜ੍ਹ ਕਾਰਨ ਬਰਬਾਦੀ ਦੀਆਂ ਅੱਠ ਤਸਵੀਰਾਂ

ਉਸ ਵਿਅਕਤੀ ਦੇ ਗੁੰਮਸ਼ੁਦਾ ਹੋਣ ਦੀ ਕੋਈ ਰਿਪੋਰਟ ਦਰਜ ਵੀ ਨਹੀਂ ਕੀਤੀ ਗਈ ਹੈ। ਕੋਟਾਯਮ ਕੇਰਲ ਦੇ ਮੀਂਹ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਰਾਹਤ ਕਰਮਚਾਰੀ ਪੱਲਾਪੱਲੀ ਪੰਚਾਇਤ ਵਿੱਚ ਢਿੱਗਾਂ ਡਿੱਗਣ ਨਾਲ ਮਾਰਨ ਵਾਲਿਆਂ ਦੀਆਂ ਲਾਸ਼ਾਂ ਦੀ ਭਾਲ ਕਰ ਰਹੇ ਸਨ।

ਇਸੇ ਦੌਰਾਨ ਇੱਕ 14 ਸਾਲ ਮੁੰਡੇ ਐਲਨ ਲਾਬੀ ਦੀ ਲਾਸ਼ ਮਿਲੀ ਜਿਸ ਦੇ ਅੰਗ ਸਬੂਤੇ ਸਨ ਪਰ ਕੋਲ ਹੀ ਬਚਾਅ ਦਲ ਨੂੰ ਕਿਸੇ ਕਿਸ਼ੋਰ ਦਾ ਪੈਰ ਵੀ ਮਿਲਿਆ।

ਵੀਡੀਓ ਕੈਪਸ਼ਨ, ਕੇਰਲ ਤੇ ਤਮਿਲ ਨਾਡੂ ਵਿੱਚ ਭਾਰੀ ਮੀਂਹ ਤੇ ਹੜ੍ਹ, ਕਈ ਜਾਨਾਂ ਗਈਆਂ (ਵੀਡੀਓ ਐਤਵਾਰ 17 ਅਕਤੂਬਰ ਦਾ ਹੈ)

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)