ਮੋਦੀ ਦੇ ਜਨਮ ਦਿਨ ਲਈ ਭਾਜਪਾ ਵੱਲੋਂ ਜਾਰੀ ਕੀਤਾ 'ਹੈਪੀ ਬਰਥਡੇਅ ਪੀਐੱਮ ਬੂਸਟਰ ਸ਼ੌਟ' ਹੈ ਕੀ - ਪ੍ਰੈੱਸ ਰਿਵੀਊ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ਨੂੰ ਲੈ ਭਾਜਪਾ ਅਤੇ ਸਰਕਾਰ ਤਿਆਰੀਆਂ ਵਿੱਚ ਲੱਗ ਗਈ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਦੌਰਾਨ 14 ਕਰੋੜ ਰਾਸ਼ਨ ਬੈਗ਼, 5 ਕਰੋੜ 'ਥੈਂਕਯੂ ਮੋਦੀ ਜੀ' ਪੋਸਟ ਕਾਰਡ, ਨਦੀਆਂ ਨੂੰ ਸਾਫ਼ ਕਰਨ ਲਈ 71 ਥਾਵਾਂ ਦੀ ਪਛਾਣ ਅਤੇ ਸੋਸ਼ਲ ਮੀਡੀਆ 'ਤੇ ਹਾਈਪ੍ਰੋਫਾਈਲ ਕੈਂਪੇਨ ਦੇ ਨਾਲ ਕੋਰੋਨਾ ਵੈਕਸੀਨੇਸ਼ਨ ਤੇ ਪੀਐੱਮ ਮੋਦੀ ਦੇ ਜੀਵਨ ਤੇ ਕੰਮ 'ਤੇ ਸੈਮੀਨਾਰ ਦਾ ਪ੍ਰਬੰਧ ਕੀਤਾ ਜਾਵੇਗਾ।

17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 71ਵਾਂ ਜਨਮ ਦਿਨ ਹੈ।

ਇਹ ਵੀ ਪੜ੍ਹੋ-

ਫਲਾਈਟ ਛੁੱਟੀ ਪਰ 30 ਹਜ਼ਾਰ ਦਾ ਜ਼ੁਰਮਾਨਾ ਰੇਲਵੇ ਨੂੰ ਕਿਉਂ ਲਾਇਆ ਗਿਆ, ਕੀ ਹੈ ਮਸਲਾ

ਸੁਪਰੀਮ ਕੋਰਟ ਨੇ ਰੇਲਵੇ ਨੂੰ ਸ਼ਿਕਾਇਤ ਕਰਤਾ ਦੀ ਫਲਾਇਟ ਛੁੱਟਣ ਕਾਰਨ 30 ਹਜ਼ਾਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਇਸ ਸ਼ਿਕਾਇਤ ਕਰਤਾ ਦੀ ਅਜਮੇਰ-ਜੰਮੂ ਐਕਸਪ੍ਰੈੱਸ ਦੀ ਦੇਰੀ ਕਾਰਨ ਜੰਮੂ ਤੋਂ ਸ਼੍ਰੀਨਗਰ ਦੀ ਫਲਾਇਟ ਛੁੱਟ ਗਈ ਸੀ।

ਅਖ਼ਬਾਰ ਨੇ ਲਾਈਵਲਾਅ ਦੇ ਹਵਾਲੇ ਨਾਲ ਦੱਸਿਆ ਹੈ ਕਿ ਉੱਤਰ-ਪੱਛਮੀ ਰੇਲਵੇ ਨੂੰ ਹੁਣ ਟੈਕਸੀ ਦੇ ਖਰਚੇ ਲਈ 15 ਹਜ਼ਾਰ, ਬੁਕਿੰਗ ਖਰਚੇ ਲਈ 10 ਹਜ਼ਾਰ, ਮਾਨਸਿਕ ਪਰੇਸ਼ਾਨੀ ਤੇ ਕੇਸ ਦੇ ਖਰਚੇ ਲਈ 5 ਹਜ਼ਾਰ ਦਾ ਭੁਗਤਾਨ ਕਰਨਾ ਪਵੇਗਾ।

ਮੁਆਵਜ਼ੇ ਦਾ ਆਦੇਸ਼ ਮੂਲ ਤੌਰ 'ਤੇ ਡਿਸਟ੍ਰਿਕਟ ਕੰਜ਼ਿਊਮਰ ਡਿਸਪਿਊਟ ਰਿਡਰੈਸਲ ਫੋਰਮ, ਅਲਵਰ ਨੇ ਦਿੱਤਾ ਸੀ ਅਤੇ ਇਸ ਦੀ ਤਸਦੀਕ ਨੈਸ਼ਨਲ ਕੰਜ਼ਿਊਮਰ ਡਿਸਪਿਊਟ ਰਿਡਰੈਸਲ ਕਮਿਸ਼ਨ, ਨਵੀਂ ਦਿੱਲੀ ਨੇ ਕੀਤੀ ਸੀ।

ਜਿਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਜਸਟਿਸ ਐੱਮਆਰ ਸ਼ਾਹ ਅਤੇ ਜਸਟਿਸ ਅਨਿਰੁੱਧਾ ਦੀ ਬੈਂਚ ਨੇ ਇਸ ਨੂੰ ਬਰਕਰਾਰ ਰੱਖਿਆ।

ਜਲ੍ਹਿਆਂਵਾਲਾ ਬਾਗ ਦੀ ਪੁਰਾਣੀ ਦਿਖ ਨੂੰ ਬਹਾਲ ਕਰਨ ਲਈ ਪੀਐੱਮ ਮੋਦੀ ਨੂੰ ਚਿੱਠੀ

ਜਲ੍ਹਿਆਂਵਾਲਾ ਬਾਗ ਦੀ ਨਵੀਂ ਦਿਖ ਤੋਂ ਨਰਾਜ਼ ਇੱਕ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪੁਰਾਣੀ ਦਿਖ ਬਹਾਲ ਕਰਨ ਲਈ ਆਖਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਵੱਲੋਂ ਯਾਦਗਾਰ ਦੇ 'ਸੁੰਦਰੀਕਰਨ' 'ਤੇ ਨਾਰਾਜ਼ਗੀ ਅਤੇ ਗੁੱਸਾ ਜ਼ਾਹਿਰ ਕਰਨ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ।

ਕਮੇਟੀ ਨੇ ਪ੍ਰਧਾਨ ਮੰਤਰੀ ਨੂੰ 'ਇਤਿਹਾਸਕ ਗ਼ਲਤੀ ਨੂੰ ਸਹੀ' ਕਰਨ ਲਈ ਮੁੱਖ ਇਤਿਹਾਸਕਾਰਾਂ ਦਾ ਪੈਨਲ ਬਣਾਉਣ ਲਈ ਵੀ ਅਪੀਲ ਕੀਤੀ ਹੈ ਅਤੇ ਜਲ੍ਹਿਆਂਵਾਲਾ ਬਾਗ ਦੀ ਬਹਾਲੀ ਦੀ ਮੰਗ ਕੀਤੀ ਹੈ।

ਕਮੇਟੀ ਦੇ ਮੈਂਬਰਾਂ ਨੇ ਹਾਲ ਹੀ ਵਿੱਚ 4 ਸਤੰਬਰ ਨੂੰ ਬਾਗ਼ ਦਾ ਦੌਰਾ ਕੀਤਾ ਅਤੇ ਕੀਤੀਆਂ ਤਬਦੀਲੀਆਂ 'ਤੇ ਇਤਰਾਜ਼ ਜਤਾਇਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜੇ ਤਾਲੀਬਾਨ ਅਸਲ ਸ਼ਰੀਅਤ ਦੀ ਪਾਲਣਾ ਕਰੇ ਤਾਂ ਦੁਨੀਆਂ ਲਈ ਮਿਸਾਲ ਬਣ ਸਕਦਾ ਹੈ˸ ਮੁਫਤੀ

ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਅਫ਼ਗਾਨਿਸਤਾਨ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣ ਵਾਲੇ ਤਾਲਿਬਾਨ ਨੂੰ ਸੱਚੇ ਸ਼ਰੀਅਤ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਸੱਤਾ ਵਿੱਚ ਆਏ ਸਨ ਤਾਂ ਉਨ੍ਹਾਂ ਦਾ ਅਕਸ ਮਨੁੱਖੀ ਅਧਿਕਾਰ ਵਿਰੋਧੀ ਰਿਹਾ ਸੀ।

ਜੇ ਉਹ ਅਫ਼ਗਾਨਿਸਤਾਨ 'ਤੇ ਰਾਜ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੁਰਾਨ ਦੇ ਅਸਲੀ ਸ਼ਰੀਆ ਕਾਨੂੰਨ ਦੀ ਪਾਲਣਾ ਕਰਨੀ ਹੋਵੇਗੀ, ਜੋ ਔਰਤਾਂ, ਬੱਚਿਆਂ ਅਤੇ ਵੱਡਿਆਂ ਦੇ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਤਾਲਿਬਾਨ ਪੈਗੰਬਰ ਮੁਹੰਮਦ ਦੇ ਮਦੀਨਾ ਵਿੱਚ ਸਥਾਪਤ ਸ਼ਾਸਨ ਦੇ ਨਕਸ਼ੇ ਕਦਮ 'ਤੇ ਚੱਲਦਾ ਹੈ ਤਾਂ ਉਹ ਦੁਨੀਆਂ ਵਿੱਚ ਇੱਕ ਮਿਸਾਲ ਬਣਾ ਜਾਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)