You’re viewing a text-only version of this website that uses less data. View the main version of the website including all images and videos.
ਕ੍ਰਿਕਟਰ ਸ਼ਿਖ਼ਰ ਧਵਨ ਦੀ ਪਤਨੀ ਆਈਸ਼ਾ ਲਈ ਤਲਾਕ ਦਾ ਮਤਲਬ, ਆਮਿਰ ਖ਼ਾਨ ਤੇ ਰਿਤਿਕ ਰੋਸ਼ਨ ਦੇ ਕੇਸ ਦੇ ਹਵਾਲੇ
"ਜਦੋਂ ਤੱਕ ਮੈਂ ਦੋ ਵਾਰ ਤਲਾਕ ਨਹੀਂ ਲੈ ਲਿਆ ਉਦੋਂ ਤੱਕ ਮੈਨੂੰ ਲਗਦਾ ਸੀ ਕਿ ਤਲਾਕ ਇੱਕ ਗੰਦਾ ਸ਼ਬਦ ਹੈ।"⠀
ਭਾਰਤੀ ਕ੍ਰਿਕਟ ਖਿਡਾਰੀ ਸ਼ਿਖਰ ਧਵਨ ਦੀ ਪਤਨੀ ਆਈਸ਼ਾ ਮੁਖਰਜੀ ਨੇ ਇੰਸਟਾਗ੍ਰਾਮ 'ਤੇ ਇੱਕ ਵੱਡੀ ਪੋਸਟ ਸਾਂਝੀ ਕਰਦਿਆਂ ਤਲਾਕ ਬਾਰੇ ਲਿਖਿਆ। ਹਾਲਾਂਕਿ ਸ਼ਿਖ਼ਰ ਧਵਨ ਨੇ ਇਸ ਬਾਰੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਉਨ੍ਹਾਂ ਲਿਖਿਆ-
'ਬਹੁਤ ਹੀ ਹਾਸੋ-ਹੀਣਾ ਹੈ ਕਿ ਸ਼ਬਦਾਂ ਦੇ ਵੀ ਅਜਿਹੇ ਮਜ਼ਬੂਤ ਮਤਲਬ ਅਤੇ ਸਬੰਧ ਕਿਵੇਂ ਹੋ ਸਕਦੇ ਹਨ। ਮੈਂ ਤਲਾਕਸ਼ੁਦਾ ਵਜੋਂ ਇਸ ਨੂੰ ਖੁਦ ਅਨੁਭਵ ਕੀਤਾ ਹੈ।
ਪਹਿਲੀ ਵਾਰ ਜਦੋਂ ਮੇਰਾ ਤਲਾਕ ਹੋਇਆ ਤਾਂ ਮੈਂ ਬਹੁਤ ਡਰੀ ਹੋਈ ਸੀ। ਉਸ ਸਮੇਂ ਮੈਨੂੰ ਲੱਗਿਆ ਜਿਵੇਂ ਮੈਂ ਨਾਕਾਮਯਾਬ ਹੋ ਗਈ ਹਾਂ ਅਤੇ ਮੈਂ ਕੁਝ ਗਲਤ ਕਰ ਰਹੀ ਸੀ।
ਮੈਨੂੰ ਇੰਝ ਲੱਗਾ ਜਿਵੇਂ ਮੈਂ ਸਾਰਿਆਂ ਨੂੰ ਨਿਰਾਸ਼ ਕਰ ਦਿੱਤਾ ਹੋਵੇ ਅਤੇ ਸੁਆਰਥੀ ਵੀ ਮਹਿਸੂਸ ਕੀਤਾ।
ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਮਾਪਿਆਂ ਨੂੰ ਨਿਰਾਸ਼ ਕਰ ਰਹੀ ਸੀ, ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਬੱਚਿਆਂ ਨੂੰ ਨਿਰਾਸ਼ ਕਰ ਰਹੀ ਸੀ।
ਇੱਥੋਂ ਤੱਕ ਕਿ ਕੁਝ ਹੱਦ ਤਕ ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਰੱਬ ਨੂੰ ਨਿਰਾਸ਼ ਕਰ ਰਹੀ ਹਾਂ। ਤਲਾਕ ਅਜਿਹਾ ਗੰਦਾ ਸ਼ਬਦ ਸੀ।
ਇਹ ਵੀ ਪੜ੍ਹੋ:
ਹੁਣ ਕਲਪਨਾ ਕਰੋ, ਮੈਨੂੰ ਦੂਜੀ ਵਾਰ ਇਸ ਵਿੱਚੋਂ ਲੰਘਣਾ ਪੈ ਰਿਹਾ ਹੈ। ਇਹ ਡਰਾਉਣਾ ਹੈ। ਪਹਿਲਾਂ ਹੀ ਇੱਕ ਵਾਰ ਤਲਾਕਸ਼ੁਦਾ ਹੋਣ ਦੇ ਕਾਰਨ ਮੈਨੂੰ ਲਗਦਾ ਹੈ ਕਿ ਮੇਰੇ ਕੋਲ ਦੂਜੀ ਵਾਰ ਹੋਰ ਬਹੁਤ ਦਾਅ 'ਤੇ ਸੀ।
ਮੈਂ ਹੋਰ ਬਹੁਤ ਕੁਝ ਸਾਬਤ ਕਰਨਾ ਸੀ। ਇਸ ਲਈ ਜਦੋਂ ਮੇਰਾ ਦੂਜਾ ਵਿਆਹ ਟੁੱਟ ਗਿਆ ਇਹ ਸੱਚਮੁੱਚ ਡਰਾਉਣਾ ਸੀ।
ਸਾਰੀਆਂ ਭਾਵਨਾਵਾਂ ਜੋ ਮੈਂ ਪਹਿਲੀ ਵਾਰ ਇਸ ਵਿੱਚੋਂ ਲੰਘਦਿਆਂ ਮਹਿਸੂਸ ਕੀਤੀਆਂ ਸਾਹਮਣੇ ਆ ਗਈਆਂ। ਡਰ, ਨਾਕਾਮਯਾਬੀ ਅਤੇ ਨਿਰਾਸ਼ਾ x 100।
ਇਸਦਾ ਮੇਰੇ ਲਈ ਕੀ ਮਤਲਬ ਕੀ ਹੈ? ਇਹ ਮੇਰੇ ਅਤੇ ਮੇਰੇ ਵਿਆਹ ਦੇ ਰਿਸ਼ਤੇ ਨੂੰ ਕਿਵੇਂ ਪਰਿਭਾਸ਼ਤ ਕਰਦਾ ਹੈ?
ਖੈਰ, ਜੋ ਹੋਇਆ ਜਦੋਂ ਮੈਂ ਇਸ ਦੀਆਂ ਜ਼ਰੂਰੀ ਕਾਰਵਾਈਆਂ ਅਤੇ ਭਾਵਨਾਵਾਂ ਵਿੱਚੋਂ ਲੰਘੀ ਤਾਂ ਮੈਂ ਆਪਣੇ ਨਾਲ ਬੈਠਣ ਦੇ ਯੋਗ ਸੀ ਅਤੇ ਦੇਖਿਆ ਕਿ ਮੈਂ ਠੀਕ ਹਾਂ।
ਮੈਂ ਅਸਲ ਵਿੱਚ ਬਹੁਤ ਵਧੀਆ ਕਰ ਰਹੀ ਸੀ। ਇੱਥੋਂ ਤੱਕ ਕਿ ਮੈਂ ਦੇਖਿਆ ਕਿ ਮੇਰਾ ਡਰ ਬਿਲਕੁਲ ਦੂਰ ਹੋ ਗਿਆ ਸੀ।
ਕਮਾਲ ਦੀ ਗੱਲ ਇਹ ਹੈ ਕਿ ਮੈਂ ਅਸਲ ਵਿੱਚ ਵਧੇਰੇ ਸ਼ਕਤੀਸ਼ਾਲੀ ਮਹਿਸੂਸ ਕੀਤਾ। ਮੈਨੂੰ ਆਪਣੇ ਡਰ ਦਾ ਅਹਿਸਾਸ ਹੋਇਆ ਅਤੇ ਮੈਂ ਤਲਾਕ ਸ਼ਬਦ ਨੂੰ ਜੋ ਮਤਲਬ ਦਿੱਤਾ ਸੀ ਉਹ ਮੇਰਾ ਆਪਣਾ ਸੀ।
ਇਸ ਲਈ ਇੱਕ ਵਾਰ ਜਦੋਂ ਮੈਨੂੰ ਇਸਦਾ ਅਹਿਸਾਸ ਹੋਇਆ ਤਾਂ ਮੈਂ ਸ਼ਬਦ ਅਤੇ ਤਲਾਕ ਦੇ ਤਜ਼ਰਬੇ ਨੂੰ ਉਸ ਤਰੀਕੇ ਨਾਲ ਪਰਿਭਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਜਿਸ ਤਰੀਕੇ ਨਾਲ ਮੈਂ ਇਸਨੂੰ ਦੇਖਣਾ ਅਤੇ ਅਨੁਭਵ ਕਰਨਾ ਚਾਹੁੰਦੀ ਸੀ।
- ਤਲਾਕ ਦਾ ਮਤਲਬ ਹੈ ਖੁਦ ਨੂੰ ਚੁਣਨਾ ਅਤੇ ਵਿਆਹ ਦੀ ਖ਼ਾਤਰ ਆਪਣੀ ਜ਼ਿੰਦਗੀ ਨੂੰ ਕੁਰਬਾਨ ਨਾ ਕਰਨਾ
- ਤਲਾਕ ਦਾ ਮਤਲਬ ਹੈ ਭਾਵੇਂ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋ ਅਤੇ ਆਪਣੀਆਂ ਸਭ ਤੋਂ ਵਧੀਆ ਚੀਜ਼ਾਂ ਦੀ ਕੋਸ਼ਿਸ਼ ਕਰਦੇ ਹੋ ਤਾਂ ਵੀ ਕਈ ਵਾਰ ਇਹ ਕੰਮ ਨਹੀਂ ਕਰਦੀਆਂ ਅਤੇ ਇਹ ਠੀਕ ਹੈ
- ਤਲਾਕ ਦਾ ਮਤਲਬ ਹੈ ਕਿ ਮੇਰੇ ਕੋਲ ਬਹੁਤ ਵਧੀਆ ਰਿਸ਼ਤੇ ਹਨ, ਜਿਨ੍ਹਾਂ ਨੇ ਮੈਨੂੰ ਨਵੇਂ ਸਬੰਧਾਂ ਵਿੱਚ ਅੱਗੇ ਵਧਣ ਦੇ ਮਹਾਨ ਸਬਕ ਸਿਖਾਏ ਹਨ।⠀
- ਤਲਾਕ ਦਾ ਮਤਲਬ ਹੈ ਕਿ ਜਿੰਨਾ ਮੈਂ ਕਦੇ ਸੋਚਿਆ ਸੀ, ਮੈਂ ਉਸ ਨਾਲੋਂ ਵਧੇਰੇ ਮਜ਼ਬੂਤ ਅਤੇ ਵਧੇਰੇ ਲਚਕੀਲੀ ਹਾਂ
-ਤਲਾਕ ਦਾ ਅਸਲ ਵਿੱਚ ਉਹੀ ਮਤਲਬ ਹੈ ਜੋ ਤੁਸੀਂ ਇਸ ਨੂੰ ਦਿੰਦੇ ਹੋ।
ਤਲਾਕ ਤੋਂ ਬਾਅਦ ਹੋਰਨਾਂ ਰਿਸ਼ਤਿਆਂ ਵਿੱਚ ਬਦਲਾਅ
ਆਈਸ਼ਾ ਨੇ ਇੱਕ ਹੋਰ ਇੰਸਟਾਗ੍ਰਾਮ ਪੋਸਟ ਪਾਈ ਹੈ ਜਿਸ ਵਿੱਚ ਉਹ ਤਲਾਕ ਤੋਂ ਬਾਅਦ ਹੋਰਨਾਂ ਦੋਸਤਾਂ ਨਾਲ ਰਿਸ਼ਤੇ ਵਿੱਚ ਬਦਲਾਅ ਆਉਣ ਬਾਰੇ ਗੱਲ ਕਰ ਰਹੀ ਹੈ।
ਆਈਸ਼ਾ ਨੇ ਲਿਖਿਆ-
ਕੀ ਤਲਾਕ ਹੋਣ ਤੋਂ ਬਾਅਦ ਤੁਹਾਡੇ ਦੋਸਤਾਂ ਨੇ ਤੁਹਾਨੂੰ ਛੱਡ ਦਿੱਤਾ ਹੈ?
ਬਹੁਤ ਸਾਰੀਆਂ ਔਰਤਾਂ ਜਿਨ੍ਹਾਂ ਨਾਲ ਮੈਂ ਕੰਮ ਕਰਦੀ ਹਾਂ ਉਹ ਜਾਂ ਤਾਂ ਦੋਸਤੀ ਗੁਆਉਣ ਤੋਂ ਡਰਦੀਆਂ ਹਨ ਜਾਂ ਤਲਾਕ ਦੇ ਦੌਰਾਨ ਜਾਂ ਤਲਾਕ ਤੋਂ ਬਾਅਦ ਰਿਸ਼ਤੇ ਟੁੱਟਣ ਦਾ ਅਨੁਭਵ ਕਰ ਰਹੀਆਂ ਹਨ।
ਕੀ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੈ?
ਜੇ ਤੁਹਾਡੇ ਨਾਲ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਇਹ ਆਮ ਹੈ...
ਇਹ ਨਾ ਸੋਚੋ ਜਾਂ ਮਹਿਸੂਸ ਨਾ ਕਰੋ ਕਿ ਤੁਸੀਂ ਇਸ ਵਿੱਚੋਂ ਇਕੱਠੇ ਲੰਘ ਰਹੇ ਹੋ ਜਾਂ ਤੁਹਾਡੇ ਨਾਲ ਕੁਝ ਗਲਤ ਹੋ ਰਿਹਾ ਹੈ।⠀
ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਅਤੇ ਕਈ ਵਾਰ ਚੀਜ਼ਾਂ ਅਤੇ ਲੋਕ ਤੁਹਾਡੀ ਜ਼ਿੰਦਗੀ ਤੋਂ ਦੂਰ ਚਲੇ ਜਾਂਦੇ ਹਨ ਕਿਉਂਕਿ ਉਹ ਹੁਣ ਤੁਹਾਡੇ ਨਾਲ ਮੇਲ ਨਹੀਂ ਖਾਂਦੇ।
ਬਹੁਤ ਸਾਰੇ ਰਿਸ਼ਤੇ ਟੁੱਟ ਜਾਂਦੇ ਹਨ ਕਿਉਂਕਿ ਉਹ ਤੁਹਾਡੀ ਜੋੜੀ ਹੋਣ ਦੇ ਕਾਰਨ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
- ਬਹੁਤ ਸਾਰੀਆਂ ਦੋਸਤੀਆਂ ਟੁੱਟ ਜਾਂਦੀਆਂ ਹਨ ਕਿਉਂਕਿ ਉਹ ਹਾਲਾਤਾਂ ਨਾਲ ਅਜੀਬ ਅਤੇ ਅਸੁਵਿਧਾਜਨਕ ਮਹਿਸੂਸ ਕਰਦੇ ਹਨ ਅਤੇ ਸੋਚਦੇ ਹਨ ਕਿ ਉਨ੍ਹਾਂ ਨੂੰ ਕੋਈ ਧਿਰ ਚੁਣਨੀ ਪਏਗੀ
- ਬਹੁਤ ਸਾਰੇ ਰਿਸ਼ਤੇ ਖ਼ਤਮ ਹੋ ਜਾਂਦੇ ਹਨ ਕਿਉਂਕਿ ਉਹ ਸ਼ੁਰੂ ਕਰਨ ਲਈ ਇੰਨੇ ਮਜ਼ਬੂਤ ਨਹੀਂ ਸਨ
- ਬਹੁਤ ਸਾਰੀਆਂ ਦੋਸਤੀਆਂ ਟੁੱਟ ਜਾਂਦੀਆਂ ਹਨ ਕਿਉਂਕਿ ਸ਼ਾਇਦ ਤਲਾਕ ਦੀ ਧਾਰਨਾ 'ਤੇ ਵੀ ਸਵਾਲ ਹੋ ਸਕਦਾ ਹੈ
- ਬਹੁਤ ਸਾਰੇ ਰਿਸ਼ਤੇ ਖ਼ਤਮ ਹੋ ਜਾਂਦੇ ਹਨ ਕਿਉਂਕਿ ਤੁਸੀਂ ਦੋਵਾਂ ਨੇ ਸੱਚਮੁੱਚ ਇੱਕ-ਦੂਜੇ ਨੂੰ ਪਛਾੜ ਦਿੱਤਾ ਹੈ।⠀
ਰਿਸ਼ਤੇ ਬਦਲਣ ਅਤੇ ਟੁੱਟਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ। ਬਿਹਤਰ ਹੋਵੇਗਾ ਕਿ ਲੋਕਾਂ 'ਤੇ ਸਵਾਲ ਨਾ ਚੁੱਕੋ ਸਗੋਂ ਉਨ੍ਹਾਂ ਨੂੰ ਸਵੀਕਾਰ ਕਰੋ ਕਿਉਂਕਿ ਇਹ ਤਬਦੀਲੀ ਅਤੇ ਵਿਕਾਸ ਦਾ ਇੱਕ ਆਮ ਹਿੱਸਾ ਹੈ।
ਇੱਕ ਵਾਰ ਜਦੋਂ ਤੁਸੀਂ ਇਹ ਕਰ ਲੈਂਦੇ ਹੋ, ਤਾਂ ਤੁਸੀਂ ਇਸਦੀ ਇਜਾਜ਼ਤ ਦੇ ਰਹੇ ਹੋ...
-ਤੁਹਾਡੀ ਜ਼ਿੰਦਗੀ ਵਿੱਚ ਦਾਖਲ ਹੋਣ ਲਈ ਨਵੇਂ ਰਿਸ਼ਤੇ
- ਨਵੀਂ ਦੋਸਤੀ ਖਿੜਣ ਲਈ
- ਪੁਰਾਣੇ ਰਿਸ਼ਤੇ ਹੋਰ ਵੀ ਡੂੰਘੇ ਹੋਣ ਲਈ
-ਆਪਣੇ ਨਾਲ ਇੱਕ ਡੂੰਘੇ ਰਿਸ਼ਤੇ ਲਈ
ਤਲਾਕ ਤੋਂ ਬਾਅਦ ਦੋਹਾਂ ਵਿਚਾਲੇ ਵਧੀਆ ਰਿਸ਼ਤਾ ਬਣੇ ਰਹਿਣਾ ਇਹ ਆਮ ਨਹੀਂ ਹੈ। ਪਰ ਇਸ ਤੋਂ ਪਹਿਲਾਂ ਕੁਝ ਹੋਰ ਸਿਤਾਰਿਆਂ ਨੇ ਵੀ ਤਲਾਕ ਨੂੰ ਬੜੀ ਸਹਿਜਤਾ ਨਾਲ ਅਪਣਾਇਆ ਹੈ।
ਇਹ ਵੀ ਪੜ੍ਹੋ:
ਆਮਿਰ ਖ਼ਾਨ ਅਤੇ ਕਿਰਨ ਰਾਓ ਦਾ ਤਲਾਕ
ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਫ਼ੈਸਲਾ ਕੀਤਾ।
ਦੋਵਾਂ ਨੇ 15 ਸਾਲ ਪਹਿਲਾਂ ਵਿਆਹ ਕੀਤਾ ਸੀ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।
ਆਮਿਰ ਅਤੇ ਕਿਰਨ ਨੇ ਇੱਕ ਬਿਆਨ ਵਿੱਚ ਕਿਹਾ,"ਇਨ੍ਹਾਂ 15 ਖ਼ੂਬਸੂਰਤ ਸਾਲਾਂ ਵਿੱਚ ਅਸੀਂ ਇਕੱਠਿਆਂ ਜਿੰਦਗੀ ਭਰ ਦੇ ਤਜਰਬੇ ਅਤੇ ਹਾਸਾ ਸਾਂਝਾ ਕੀਤਾ ਹੈ ਅਤੇ ਸਾਡੇ ਰਿਸ਼ਤੇ ਵਿੱਚ ਵਿਸ਼ਵਾਸ, ਸਨਮਾਨ ਅਤੇ ਪਿਆਰ ਵਧਿਆ ਹੈ।''
''ਹੁਣ ਅਸੀਂ ਆਪਣੇ ਜੀਵਨ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕਰਨਾ ਚਾਹਾਂਗੇ, ਪਤੀ-ਪਤਨੀ ਵਜੋਂ ਨਹੀਂ ਸਗੋਂ ਬੱਚਿਆਂ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਰੂਪ ਵਿੱਚ।"
"ਅਸੀਂ ਕੁਝ ਸਮਾਂ ਪਹਿਲਾਂ ਇੱਕ-ਦੂਜੇ ਤੋਂ ਵੱਖ ਰਹਿਣ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਇਸ ਨੂੰ ਰਸਮੀ ਰੂਪ ਦੇਣ ਦਾ ਫੈਸਲਾ ਕੀਤਾ ਹੈ।''
ਇਸ ਤੋਂ ਬਾਅਦ ਦੋਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਇਕੱਠੇ ਤਲਾਕ ਦੇ ਕਾਰਨਾਂ ਬਾਰੇ ਗੱਲ ਕਰ ਰਹੇ ਸਨ।
ਰਿਤਿਕ ਰੌਸ਼ਨ ਤੇ ਸੁਜ਼ੈਨ ਦਾ ਤਲਾਕ
ਸਾਲ 2013 ਵਿੱਚ ਅਦਾਕਾਰ ਰਿਤਿਕ ਰੌਸ਼ਨ ਨੇ ਇੱਕ ਬਿਆਨ ਵਿੱਚ ਆਪਣੇ ਬਚਪਨ ਦੀ ਦੋਸਤ ਅਤੇ ਪਤਨੀ ਸੁਜ਼ੈਨ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ।
ਇੱਕ ਦਿਨ ਬਾਅਦ ਉਨ੍ਹਾਂ ਦੀ ਪਤਨੀ ਸੁਜ਼ੈਨ ਨੇ ਵੀ ਇੱਕ ਬਿਆਨ ਜਾਰੀ ਕਰਕੇ ਇਸ ਵਿਛੋੜੇ ਦੀ ਪੁਸ਼ਟੀ ਕੀਤੀ ਸੀ।
ਸੁਜ਼ੈਨ ਨੇ ਆਪਣੇ ਬਿਆਨ ਵਿੱਚ ਕਿਹਾ, "ਅਸੀਂ ਦੋਵੇਂ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ ਅਤੇ ਇਹ ਸਾਡਾ ਨਿੱਜੀ ਫ਼ੈਸਲਾ ਹੈ। ਅਸੀਂ ਦੋ ਖੂਬਸੂਰਤ ਬੱਚਿਆਂ ਦੇ ਮਾਪੇ ਹਾਂ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਸਾਡੀ ਜ਼ਿੰਮੇਵਾਰੀ ਨੂੰ ਜਾਰੀ ਰੱਖਾਂਗੇ।"
ਬਿਆਨ ਵਿੱਚ ਕਿਹਾ ਗਿਆ, "ਇਸ ਸਮੇਂ, ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇਗਾ। ਸਾਨੂੰ ਅਤੇ ਸਾਡੇ ਪਰਿਵਾਰਾਂ ਨੂੰ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।"
ਇਸ ਤੋਂ ਇੱਕ ਦਿਨ ਪਹਿਲਾਂ ਰਿਤਿਕ ਨੇ ਦੋਵਾਂ ਦੇ ਵੱਖ ਹੋਣ ਦੀ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਇਹ ਫ਼ੈਸਲਾ ਸੁਜ਼ੈਨ ਦਾ ਹੈ।
ਰਿਤਿਕ ਨੇ ਆਪਣੇ ਬਿਆਨ 'ਚ ਕਿਹਾ ਸੀ, "ਸੁਜ਼ੈਨ ਨੇ ਮੇਰੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਸਾਡਾ ਦੋਹਾਂ ਦਾ 17 ਸਾਲ ਦਾ ਸਾਥ ਖ਼ਤਮ ਹੋ ਗਿਆ ਹੈ।"
ਇਸ ਤੋਂ ਬਾਅਦ ਰਿਤਿਕ ਰੌਸ਼ਨ ਪਿਛਲੇ ਕਈ ਸਾਲਾਂ ਤੋਂ ਆਪਣੇ ਬੱਚਿਆਂ ਦੇ ਨਾਲ ਘੁੰਮਦੇ ਨਜ਼ਰ ਆਉਂਦੇ ਰਹੇ ਹਨ। ਉਹ ਕਈ ਤਸਵੀਰਾਂ ਸਾਂਝੀਆਂ ਕਰਦੇ ਰਹੇ ਹਨ।
ਇਹ ਵੀ ਪੜ੍ਹੋ: