ਅਫ਼ਗਾਨਿਸਤਾਨ: ਜੇਲ੍ਹ ਵਿੱਚ ਬੰਦ ਧੀ ਦੀ ਨਹੀ ਖ਼ਬਰ, ਭਾਰਤ ਵਿੱਚ ਮਾਂ ਚਿੰਤਿਤ

ਤਸਵੀਰ ਸਰੋਤ, SREEKESH R
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਪੱਤਰਕਾਰ
ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਉਨ੍ਹਾਂ ਦੀ ਧੀ ਅਫ਼ਗ਼ਾਨਿਸਤਾਨ ਦੀ ਜੇਲ੍ਹ ਵਿੱਚ ਸੀ ਤਾਂ ਉਹ ਜ਼ਿਆਦਾ ਸੁਖਾਲੀ ਸੀ ਪਰ ਹੁਣ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ।
ਕੇਰਲ ਦੇ ਤਿਰੂਵਨੰਤਪੁਰਮ ਦੇ ਰਹਿਣ ਵਾਲੇ ਬਿੰਦੂ ਸੰਪਤ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਕਾਬੁਲ ਤੋਂ ਇੱਕ ਪੱਤਰਕਾਰ ਨੇ ਫੋਨ ਕੀਤਾ ਕਿ ਪੁਰਸ਼ਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਔਰਤਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸੰਦੇਸ਼ ਨੂੰ ਆਏ ਹੋਏ ਕਈ ਦਿਨ ਬੀਤ ਚੁੱਕੇ ਹਨ।"
"ਔਰਤਾਂ" ਤੋਂ ਉਨ੍ਹਾਂ ਦਾ ਭਾਵ, ਉਨ੍ਹਾਂ ਦੀ ਧੀ ਨਿਮਿਸ਼ਾ ਉਰਫ਼ ਫਾਤਿਮਾ ਈਸਾ ਅਤੇ ਦੋਹਤੀ ਉੱਮੂ ਕੁਲਸੂ ਤੋਂ ਹੈ ਜੋ ਕਿ ਸ਼ੁੱਕਰਵਾਰ ਨੂੰ ਪੰਜ ਸਾਲ ਦੀ ਹੋ ਗਈ ਹੈ।
ਨਿਮਿਸ਼ਾ ਅਤੇ ਉਨ੍ਹਾਂ ਦੇ ਪਤੀ ਬੇਕਸੇਨ ਵਿਨਸੈਂਟ ਉਰਫ਼ ਈਸਾ, ਉਨ੍ਹਾਂ 21 ਲੋਕਾਂ ਵਿੱਚ ਸ਼ਾਮਲ ਸਨ ਜੋ ਸਾਲ 2016 ਵਿੱਚ ਕੇਰਲ ਤੋਂ ਅਚਾਨਕ ਲਾਪਤਾ ਹੋ ਗਏ ਸਨ ਅਤੇ ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋਣ ਲਈ ਸ਼੍ਰੀਲੰਕਾ ਚਲੇ ਗਏ ਸਨ।
ਇਹ ਵੀ ਪੜ੍ਹੋ:
ਧੀ ਦੀ ਵਾਪਸੀ ਲਈ ਸੰਘਰਸ਼
ਉਸ ਤੋਂ ਮਗਰੋਂ ਹੀ, ਬਿੰਦੂ ਆਪਣੀ ਧੀ ਅਤੇ ਦੋਹਤੀ ਨੂੰ ਭਾਰਤ ਵਾਪਸ ਲਿਆਉਣ ਲਈ ਇੱਕ ਵੱਡੀ ਲੜਾਈ ਲੜ ਰਹੇ ਹਨ। ਪਰ ਉਨ੍ਹਾਂ ਦਾ ਇਹ ਸੰਘਰਸ਼ ਉਸ ਵੇਲੇ ਹੋਰ ਵੀ ਔਖਾ ਹੋ ਗਿਆ ਜਦੋਂ ਇਸਲਾਮਿਕ ਸਟੇਟ ਲਈ ਲੜਦੇ ਸਮੇਂ ਅਮਰੀਕੀ ਹਵਾਈ ਹਮਲੇ ਵਿੱਚ ਉਨ੍ਹਾਂ ਦੇ ਜਵਾਈ ਬੇਕਸੇਨ ਵਿਨਸੈਂਟ ਦੀ ਮੌਤ ਹੋ ਗਈ।
ਜਦੋਂ ਤੱਕ ਨਿਮਿਸ਼ਾ ਅਤੇ ਉੱਮੂ ਅਫ਼ਗਾਨਿਸਤਾਨ ਦੀ ਜੇਲ੍ਹ ਵਿੱਚ ਕੈਦ ਸਨ, ਉਦੋਂ ਤੱਕ ਬਿੰਦੂ ਵਿਦੇਸ਼ ਮੰਤਰਾਲੇ ਦੇ ਨਾਲ-ਨਾਲ ਕੇਂਦਰ ਸਰਕਾਰ ਵਿੱਚ ਵੱਖ-ਵੱਖ ਥਾਂਵਾਂ 'ਤੇ ਚਿੱਠੀਆਂ ਲਿੱਖ ਕੇ ਆਪਣੀ ਧੀ ਅਤੇ ਦੋਹਤੀ ਨੂੰ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸਦੇ ਲਈ ਉਹ ਦੋ ਵਾਰ ਕੇਰਲ ਹਾਈ ਕੋਰਟ ਦੇ ਦਰਵਾਜ਼ੇ 'ਤੇ ਵੀ ਗੁਹਾਰ ਲਗਾ ਚੁੱਕੇ ਹਨ।

ਤਸਵੀਰ ਸਰੋਤ, SREEKESH R
ਬਿੰਦੂ ਮੰਗ ਕਰਦੇ ਰਹੇ ਹਨ ਹੈ ਕਿ ਇਸਲਾਮਿਕ ਸਟੇਟ ਵਰਗੇ ਸੰਗਠਨ ਵਿੱਚ ਸ਼ਾਮਲ ਹੋਣ ਲਈ ਨਿਮਿਸ਼ਾ ਨੂੰ ਭਾਰਤੀ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਪਰ ਉਨ੍ਹਾਂ ਦੀ ਦੋਹਤੀ ਉੱਮੂ ਨੂੰ ਉਨ੍ਹਾਂ ਦੇ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਸਮਾਜ ਵਿੱਚ ਘੁਲ-ਮਿਲ ਸਕੇ।
ਹਾਈ ਕੋਰਟ ਵਿੱਚ ਉਨ੍ਹਾਂ ਦੀ ਪਟੀਸ਼ਨ 24 ਅਗਸਤ ਤੱਕ ਵਿਚਾਰ ਅਧੀਨ ਹੈ। ਪਰ ਬਿੰਦੂ ਹੁਣ ਇਸ ਗੱਲ ਨੂੰ ਲੈ ਕੇ ਉਲਝਣ ਵਿੱਚ ਹਨ ਕਿ ਉਨ੍ਹਾਂ ਨੂੰ ਇਹ ਕੇਸ ਜਾਰੀ ਰੱਖਣਾ ਚਾਹੀਦਾ ਹੈ ਜਾਂ ਨਹੀਂ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ "ਮੈਂ ਇਸਨੂੰ ਅੱਗੇ ਨਹੀਂ ਚਲਾਉਣਾ ਚਾਹੁੰਦੀ। ਪਹਿਲਾਂ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਉਹ ਕਿੱਥੇ ਹਨ।" ਇਹ ਸਭ ਕਹਿੰਦੇ ਹੋਏ ਬਿੰਦੂ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਸਨ।
ਇਸਤੋਂ ਪਹਿਲਾਂ, 2016 ਵਿੱਚ ਵੀ ਬਿੰਦੂ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਸੀ ਪਰ ਹੁਣ ਉਹ ਪਹਿਲਾਂ ਨਾਲੋਂ ਕੀਤੇ ਜ਼ਿਆਦਾ ਪ੍ਰੇਸ਼ਾਨ ਲੱਗ ਰਹੇ ਹਨ।
ਨਿਮਿਸ਼ਾ ਵਿੱਚ ਅਚਾਨਕ ਆਈਆਂ ਤਬਦੀਲੀਆਂ
ਬਿੰਦੂ ਨੇ ਦੱਸਿਆ ਸੀ ਕਿ ਨਵੰਬਰ 2015 ਵਿੱਚ, ਨਿਮਿਸ਼ਾ ਨੇ ਅਚਾਨਕ ਉਨ੍ਹਾਂ ਨੂੰ ਫੋਨ ਕਰਨਾ ਬੰਦ ਕਰ ਦਿੱਤਾ ਜਦੋਂ ਕਿ ਪਹਿਲਾਂ ਉਹ ਲਗਭਗ ਹਰ ਰੋਜ਼ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਫੋਨ ਕਰਦੇ ਸਨ।
ਨਿਮਿਸ਼ਾ ਕਾਸਰਗੋਡ ਦੇ ਇੱਕ ਡੈਂਟਲ ਕਾਲਜ ਵਿੱਚ ਪੜ੍ਹਾਈ ਕਰ ਰਹੇ ਸਨ, ਜਿੱਥੇ ਇੱਕ ਸਾਲ ਦੇ ਅੰਦਰ ਉਨ੍ਹਾਂ ਨੇ ਦੰਦਾਂ ਦਾ ਡਾਕਟਰ ਬਣ ਜਾਣਾ ਸੀ। ਉਹ ਕਾਸਰਗੋਡ ਵਿੱਚ ਹੀ ਰਹਿ ਰਹੇ ਸਨ ਜਦੋਂ ਕਿ ਉਨ੍ਹਾਂ ਦੇ ਮਾਤਾ ਤਿਰੂਵਨੰਤਪੁਰਮ ਵਿੱਚ ਰਹਿੰਦੇ ਸਨ।
ਜਦੋਂ ਬਿੰਦੂ ਨੂੰ ਆਪਣੀ ਧੀ ਬਾਰੇ ਕੋਈ ਖਬਰ ਨਾ ਲੱਗੀ ਤਾਂ ਉਨ੍ਹਾਂ ਨੇ ਪ੍ਰੇਸ਼ਾਨ ਹੋ ਕੇ ਨਿਮਿਸ਼ਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਅਖੀਰ ਉਨ੍ਹਾਂ ਪਤਾ ਲੱਗਾ ਕਿ ਨਿਮਿਸ਼ਾ ਨੇ ਵਿਆਹ ਕਰਵਾ ਲਿਆ ਹੈ ਅਤੇ ਉਹ ਉਦੋਂ ਤੋਂ ਹੀ ਲਾਪਤਾ ਹੈ।
ਇਹ ਵੀ ਪੜ੍ਹੋ:
9 ਨਵੰਬਰ, 2015 ਨੂੰ ਨਿਮਿਸ਼ਾ ਦੇ ਮਤਰੇਏ ਪਿਤਾ ਨੇ ਕਾਸਰਗੋਡ ਪੁਲਿਸ ਕੋਲ ਨਿਮਿਸ਼ਾ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਨਿਮਿਸ਼ਾ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ। ਇੱਥੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਬਿੰਦੂ ਨੇ ਕੇਰਲ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਨਿਮਿਸ਼ਾ ਅਤੇ ਉਸਦੇ ਪਤੀ ਬੇਕਸੇਨ ਨੂੰ ਪੇਸ਼ ਕਰਨ ਅਤੇ ਧਰਮ ਪਰਿਵਰਤਨ ਦੀ ਜਾਂਚ ਦੀ ਮੰਗ ਕੀਤੀ।
ਇਸ ਤੋਂ ਬਾਅਦ, 25 ਨਵੰਬਰ 2015 ਨੂੰ ਹਾਈ ਕੋਰਟ ਨੇ ਇਸ ਯਾਚਿਕਾ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਨਿਮਿਸ਼ਾ ਬਾਲਗ ਹੈ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਫਿਰ ਬਿੰਦੂ ਨੇ ਧੀ ਦੇ ਧਰਮ ਪਰਿਵਰਤਨ ਨੂੰ ਸ਼ਾਂਤੀ ਨਾਲ ਸਵੀਕਾਰ ਕਰ ਲਿਆ ਅਤੇ ਧੀ ਤੇ ਜਵਾਈ ਨੂੰ ਆਪਣੇ ਨਾਲ ਰਹਿਣ ਲਈ ਮਨਾ ਲਿਆ।
ਬੇਕਸੇਨ ਨੇ ਆਪਣਾ ਈਸਾਈ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਿਆ ਸੀ। ਇਸ ਤੋਂ ਬਾਅਦ ਨਿਮਿਸ਼ਾ ਕਈ ਵਾਰ ਆਪਣੀ ਮਾਂ ਨੂੰ ਮਿਲਣ ਆਈ।
ਜਦੋਂ ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋਣ ਗਏ
ਮਈ 2016 ਵਿੱਚ, ਬੇਕਸੇਨ ਨੇ ਬਿੰਦੂ ਨੂੰ ਦੱਸਿਆ ਸੀ ਕਿ ਉਹ ਸ਼੍ਰੀਲੰਕਾ ਜਾ ਰਹੇ ਹਨ।
ਨਿਮਿਸ਼ਾ ਉਸ ਵੇਲੇ ਸੱਤ ਮਹੀਨਿਆਂ ਦੀ ਗਰਭਵਤੀ ਸੀ, ਜਿਸ ਕਾਰਨ ਬਿੰਦੂ ਨੇ ਇਸ ਯਾਤਰਾ ਨੂੰ ਮੁਲਤਵੀ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ।
ਪਰ ਦੋ ਦਿਨਾਂ ਬਾਅਦ, 17 ਮਈ 2016 ਨੂੰ ਨਿਮਿਸ਼ਾ ਅਤੇ ਬੇਕਸੇਨ ਸ਼੍ਰੀਲੰਕਾ ਲਈ ਰਵਾਨਾ ਹੋ ਗਏ।
ਜੁਲਾਈ 2017 ਵਿੱਚ, ਬਿੰਦੂ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਧੱਕਾ ਲੱਗਿਆ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ ਧੀ ਅਤੇ ਜਵਾਈ, ਉਨ੍ਹਾਂ 21 ਲੋਕਾਂ ਵਿੱਚ ਸ਼ਾਮਲ ਹਨ ਜੋ ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋ ਕੇ ਕੇਰਲ ਤੋਂ ਅਫ਼ਗਾਨਿਸਤਾਨ ਗਏ ਹਨ।
ਬਿੰਦੂ ਅਜੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਅਤੇ ਜਵਾਈ ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋ ਗਏ ਸਨ। ਇਸ ਬਾਰੇ ਉਨ੍ਹਾਂ ਨੂੰ ਰੱਬ 'ਤੇ ਪੂਰਾ ਵਿਸ਼ਵਾਸ ਸੀ।
ਅਫ਼ਗਾਨਿਸਤਾਨ ਵਿੱਚ ਕੈਦ
ਸਾਲ 2016 ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਣ ਵਾਲੇ ਉਨ੍ਹਾਂ ਲਾਪਤਾ ਲੋਕਾਂ ਬਾਰੇ ਜਾਂਚ ਸ਼ੁਰੂ ਕੀਤੀ ਜਿਨ੍ਹਾਂ ਦੇ ਕੇਸ ਪੁਲਿਸ ਕੋਲ ਦਰਜ ਸਨ।
ਤਿੰਨ ਸਾਲ ਪਹਿਲਾਂ, ਨਵੰਬਰ 2019 ਵਿੱਚ ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆਇਆ ਕਿ 10 ਔਰਤਾਂ ਨੇ ਅਫ਼ਗਾਨਿਸਤਾਨ ਸਰਕਾਰ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਇਨ੍ਹਾਂ 10 ਔਰਤਾਂ ਵਿੱਚੋਂ ਇੱਕ ਨਾਮ ਨਿਮਿਸ਼ਾ ਦਾ ਵੀ ਸੀ।
ਇਸ ਖ਼ਬਰ ਨੇ ਬਿੰਦੂ ਲਈ ਇੱਕ ਨਵੇਂ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਸੀ। ਉਹ ਵੀ ਉਦੋਂ, ਜਦੋਂ ਆਈਐਸ ਨਾਲ ਜੁੜੇ ਇੱਕ ਹੋਰ ਵਿਅਕਤੀ ਨਸ਼ੀਦੁਲ ਹਮਜ਼ਫ਼ਰ ਨੂੰ ਅਫ਼ਗਾਨਿਸਤਾਨ ਤੋਂ ਭਾਰਤ ਵਾਪਸ ਲੈ ਕੇ ਆਇਆ ਸੀ। ਅਜਿਹੀ ਸਥਿਤੀ ਵਿੱਚ, ਬਿੰਦੂ ਦਲੀਲ ਦਿੰਦੇ ਹਨ ਕਿ ਨਿਮਿਸ਼ਾ ਕਿਉਂ ਨਹੀਂ ਆ ਸਕਦੀ।
ਇਸ ਬਾਰੇ ਉਨ੍ਹਾਂ ਨੇ ਇੱਕ ਹਿਬਿਯਸ ਕਾਰਪਸ ਯਾਚਿਕਾ ਦਾਇਰ ਕੀਤੀ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਵੈਧ ਨਹੀਂ ਸੀ ਕਿਉਂਕਿ ਨਿਮਿਸ਼ਾ ਜੇਲ੍ਹ ਵਿੱਚ ਸਨ।
ਬਿੰਦੂ ਨੇ ਦੱਸਿਆ, "ਮੈਨੂੰ ਇੱਕ ਪੱਤਰਕਾਰ ਦਾ ਸੁਨੇਹਾ ਮਿਲਿਆ ਸੀ ਕਿ ਉਹ ਜੇਲ੍ਹ ਵਿੱਚ ਸੁਰੱਖਿਅਤ ਹਨ।"
ਹਾਈ ਕੋਰਟ ਨੇ ਉਨ੍ਹਾਂ ਨੂੰ ਇਹ ਪਟੀਸ਼ਨ ਵਾਪਸ ਲੈਣ ਅਤੇ ਇੱਕ ਹੋਰ ਪਟੀਸ਼ਨ (ਰਿਟ ਆਫ਼ ਮੇਂਡਾਮਸ) ਦਾਇਰ ਕਰਨ ਦੀ ਇਜਾਜ਼ਤ ਦਿੱਤੀ। ਇਸ ਪਟੀਸ਼ਨ 'ਤੇ ਆਉਂਦੀ 24 ਅਗਸਤ ਨੂੰ ਸੁਣਵਾਈ ਹੋਣੀ ਹੈ।
ਇਸ ਦੌਰਾਨ ਤਾਲਿਬਾਨ ਨੇ ਕਾਬੁਲ ਉੱਤੇ ਹਮਲਾ ਕਰਕੇ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ਹੈ। ਹਾਲਾਂਕਿ ਇਸ ਨੇ ਪਹਿਲਾਂ ਬਿੰਦੂ ਦੀਆਂ ਉਮੀਦਾਂ ਨੂੰ ਥੋੜ੍ਹਾ ਵਧਾ ਦਿੱਤਾ ਸੀ ਪਰ ਫਿਰ ਉਨ੍ਹਾਂ ਨੂੰ ਨਿਰਾਸ਼ ਹੋਣਾ ਪਿਆ।
ਇੱਕ ਮਹਿਲਾ ਪੱਤਰਕਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਪੁਰਸ਼ਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਮਹਿਲਾ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ ਜਾਂ ਨਹੀਂ, ਇਸ ਬਾਰੇ ਉਸ ਕੋਲ ਕੋਈ ਜਾਣਕਾਰੀ ਨਹੀਂ ਹੈ।
ਬਿੰਦੂ ਨੇ ਉਮੀਦ ਨਹੀਂ ਛੱਡੀ ਹੈ।
ਉਹ ਕਹਿੰਦੇ ਹਨ, "ਰੱਬ ਸਭ ਤੋਂ ਉੱਪਰ ਹੈ। ਰੱਬ ਸਿਰਫ ਸਹੀ ਲਈ ਕੰਮ ਕਰਦਾ ਹੈ, ਰਾਜਨੀਤੀ, ਜਾਤ ਜਾਂ ਧਰਮ ਲਈ ਨਹੀਂ। ਇਸ ਲਈ ਮੈਨੂੰ ਇੰਤਜ਼ਾਰ ਕਰਨਾ ਪਵੇਗਾ।"
ਇਹ ਵੀ ਪੜ੍ਹੋ:-














