ਪ੍ਰਸ਼ਾਂਤ ਕਿਸ਼ੋਰ: ਟੀਵੀ ਨਾ ਦੇਖਣ, ਅਖ਼ਬਾਰ ਨਾ ਪੜ੍ਹਨ ਤੇ ਲੈਪਟੌਪ ਨਾ ਵਰਤਣ ਵਾਲਾ ਸਖ਼ਸ਼ ਚੋਣ ਕਿਵੇਂ ਜਿਤਵਾ ਦਿੰਦਾ ਹੈ

ਪ੍ਰਸ਼ਾਂਤ ਕਿਸ਼ੌਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸ਼ੌਰ ਨੇ ਸਿਆਸੀਆਂ ਪਾਰਟੀਆਂ ਨੂੰ 9 ਚੋਣਾਂ ਵਿੱਚੋਂ 8 ਵਿੱਚ ਜਿੱਤ ਹਾਸਿਲ ਕਰਵਾਈ ਹੈ
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਪ੍ਰਸ਼ਾਂਤ ਕਿਸ਼ੋਰ ਕੋਈ ਸਧਾਰਨ ਰਾਜਨੀਤਿਕ ਸਲਾਹਕਾਰ ਨਹੀਂ ਹਨ।

ਉਨ੍ਹਾਂ ਦੇ ਕਹਿਣ ਅਨੁਸਾਰ, ਉਹ ਬਹੁਤ ਘੱਟ ਟੀਵੀ 'ਤੇ ਖ਼ਬਰਾਂ ਵੇਖਦੇ ਹਨ ਅਤੇ ਉਨ੍ਹਾਂ ਨੇ ਕਦੇ ਵੀ ਅਖ਼ਬਾਰ ਵੀ ਨਹੀਂ ਪੜ੍ਹਿਆ ਹੈ।

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਕਦੇ ਵੀ ਈਮੇਲ ਨਹੀਂ ਲਿਖਦੇ ਹਨ ਅਤੇ ਨਾ ਹੀ ਨੋਟ ਲੈਂਦੇ ਹਨ। ਉਨ੍ਹਾਂ ਨੇ ਇੱਕ ਦਹਾਕੇ ਦੌਰਾਨ ਲੈਪਟਾਪ ਦੀ ਵੀ ਵਰਤੋਂ ਨਹੀਂ ਕੀਤੀ ਹੈ।

ਪ੍ਰਸ਼ਾਂਤ ਕਿਸ਼ੋਰ ਨੇ ਪਿਛਲੇ ਤਿੰਨ ਸਾਲਾਂ 'ਚ ਸਿਰਫ 86 ਟਵੀਟ ਹੀ ਪੋਸਟ ਕੀਤੇ ਹਨ ਅਤੇ ਉਨ੍ਹਾਂ ਦੇ ਲਗਭਗ 10 ਲੱਖ ਫੋਲੋਅਰਜ਼ ਹਨ।

ਉਹ ਦੱਸਦੇ ਹਨ, "ਮੈਂ ਕੰਮ ਅਤੇ ਜ਼ਿੰਦਗੀ ਦੇ ਸੰਤੁਲਨ 'ਚ ਵਿਸ਼ਵਾਸ ਨਹੀਂ ਰੱਖਦਾ ਹਾਂ ਅਤੇ ਆਪਣੇ ਕੰਮ ਤੋਂ ਇਲਾਵਾ ਮੈਨੂੰ ਕਿਸੇ ਹੋਰ ਚੀਜ਼ 'ਚ ਕੋਈ ਦਿਲਚਸਪੀ ਨਹੀਂ ਹੈ।"

9 'ਚੋਂ 8 ਚੋਣਾਂ 'ਚ ਜਿੱਤ ਹਾਸਲ

ਪ੍ਰਸ਼ਾਂਤ ਕਿਸ਼ੌਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਸ਼ਾਂਤ ਕਿਸ਼ੋਰ ਦੇ ਹਿੱਸੇ 2014 ਵਿੱਚ ਭਾਜਪਾ ਦੀ ਚੋਣ ਮੁਹਿੰਮ ਅਤੇ 2015 ਵਿੱਚ ਨਿਤੀਸ਼ ਕੁਮਾਰ ਦੀ ਜਿੱਤ ਦਾ ਸਿਹਰਾ ਵੀ ਹੈ

ਪ੍ਰਸ਼ਾਂਤ ਕਿਸ਼ੋਰ ਭਾਰਤ ਦੇ ਸਭ ਤੋਂ ਮਸ਼ਹੂਰ ਸਿਆਸੀ ਸਲਾਹਕਾਰ ਅਤੇ ਰਣਨੀਤੀਕਾਰ ਹਨ।

ਹਾਲਾਂਕਿ, ਆਪਣੇ ਬਾਰੇ ਦਿੱਤੇ ਜਾਂਦੇ ਇਸ ਵਰਣਨ ਨੂੰ ਉਹ ਨਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਸਿਆਸੀ ਆਗੂਆਂ ਦੇ ਇੱਕ ਹਾਈ ਪ੍ਰੋਫਾਈਲ ਹੈਂਡਲਰ ਅਤੇ ਇੱਕ ਚੁਸਤ ਰਣਨੀਤੀਕਾਰ ਵਜੋਂ ਵੇਖਿਆ ਜਾਂਦਾ ਹੈ।

ਉਹ ਚੋਣਾਂ ਜਿੱਤਣ ਅਤੇ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਕਲਾ ਨਾਲ ਸੰਪੂਰਨ ਹਨ।

ਸਾਲ 2011 ਤੋਂ ਕਿਸ਼ੋਰ ਅਤੇ ਉਨ੍ਹਾਂ ਦੀ ਰਾਜਨੀਤਕ ਸਲਾਹ-ਮਸ਼ਵਰਾ ਫਰਮ ਨੇ 9 'ਚੋਂ 8 ਚੋਣਾਂ 'ਚ ਜਿੱਤ ਹਾਸਲ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਵੱਖ-ਵੱਖ ਪਾਰਟੀਆਂ ਲਈ ਚੋਣ ਪ੍ਰਚਾਰ ਕੀਤਾ ਹੈ।

ਉਨ੍ਹਾਂ ਨੂੰ ਡਿਜ਼ਨੀ, ਨੈੱਟਫਲਿਕਸ ਅਤੇ ਇੱਥੋਂ ਤੱਕ ਕਿ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਤੋਂ ਬਾਇਓਪਿਕਸ ਲਈ ਪੇਸ਼ਕਸ਼ਾਂ ਆਈਆਂ ਹਨ, ਪਰ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਦੀ ਪੇਸ਼ਕਸ਼ ਦਿੱਤਾ ਹੈ।

ਕਾਰਟੂਨ

ਕਿਸ਼ੋਰ ਨੇ ਬਹੁਤ ਹੀ ਸਫ਼ਲਤਾਪੂਰਵਕ ਸਾਲ 2014 'ਚ ਭਾਜਪਾ ਦੇ ਨਰਿੰਦਰ ਮੋਦੀ ਦੇ ਸੱਤਾ 'ਚ ਆਉਣ ਤੋਂ ਲੈ ਕੇ ਖੇਤਰੀ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਮਮਤਾ ਬੈਨਰਜੀ ਨਾਲ ਕੰਮ ਕੀਤਾ ਹੈ।

ਦੱਸਣਯੋਗ ਹੈ ਕਿ 2021 ਦੇ ਮਈ ਮਹੀਨੇ ਮਮਤਾ ਬੈਨਰਜੀ ਭਾਜਪਾ ਨੂੰ ਜ਼ਬਰਦਸਤ ਟੱਕਰ ਦੇ ਕੇ ਤੀਜੀ ਵਾਰ ਸੱਤਾ 'ਤੇ ਕਾਬਜ਼ ਹੋਈ ਹੈ।

ਕਿਸ਼ੋਰ ਦੇ ਸਮਰਥਕ ਉਨ੍ਹਾਂ ਨੂੰ ਮਿਡਾਸ ਟੱਚ ਵਾਲਾ ਆਦਮੀ ਦੱਸਦੇ ਹਨ ਅਤੇ ਉਸ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਕਿਸ਼ੋਰ ਆਪਣੇ ਗਾਹਕਾਂ ਦੀ ਚੋਣ ਉਨ੍ਹਾਂ ਦੀ ਜਿੱਤਣ ਦੀਆਂ ਸੰਭਾਵਨਾਵਾਂ ਦੇ ਅਧਾਰ 'ਤੇ ਬਹੁਤ ਹੀ ਸਾਵਧਾਨੀ ਨਾਲ ਕਰਦੇ ਹਨ।

2021 ਦੇ ਮਈ ਮਹੀਨੇ 44 ਸਾਲਾ ਕਿਸ਼ੋਰ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਜੋ ਵੀ ਕੰਮ ਕੀਤਾ ਹੈ, ਉਹ ਉਨ੍ਹਾਂ ਲਈ ਕਾਫ਼ੀ ਰਿਹਾ ਹੈ। "ਮੈਂ ਹੁਣ ਇਸ ਜਗ੍ਹਾ ਨੂੰ ਛੱਡ ਰਿਹਾ ਹਾਂ ਅਤੇ ਮੈਂ ਹੁਣ ਕੁਝ ਹੋਰ ਕਰਨ ਬਾਰੇ ਸੋਚ ਰਿਹਾ ਹਾਂ।"

ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ

ਪ੍ਰਸ਼ਾਤ ਕਿਸ਼ੋਰ ਮੁੜ ਚਰਚਾ ਵਿਚ ਹਨ, ਇਹ ਚਰਚਾ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਪਾਰਟੀ ਲੀਡਰਸ਼ਿਪ ਨਾਲ ਬੈਠਕਾਂ ਕਾਰਨ ਹਨ। ਭਾਵੇਂ ਕਿ ਸਾਲ ਕੂ ਪਹਿਲਾਂ ਵੀ ਉਨ੍ਹਾਂ ਦੀਆਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਬੈਠਕਾਂ ਹੋਈਆਂ ਸਨ, ਪਰ ਉਨ੍ਹਾਂ ਦੀ ਆਪਸੀ ਰਜਾਮੰਦੀ ਨਹੀਂ ਬਣ ਸਕੀ ਸੀ।

ਪ੍ਰਸ਼ਾਂਤ ਕਿਸ਼ੋਰ

ਤਸਵੀਰ ਸਰੋਤ, Sanjay das

ਤਸਵੀਰ ਕੈਪਸ਼ਨ, ਕਿਸ਼ੋਰ ਨੇ ਹਰ ਤਰ੍ਹਾਂ ਦੇ ਸਿਆਸੀ ਆਗੂਆਂ ਨਾਲ ਕੰਮ ਕੀਤਾ ਹੈ

ਹੁਣ ਇੱਕ ਵਾਰ ਫੇਰ ਪ੍ਰਸ਼ਾਤ ਕਿਸ਼ੋਰ ਦੀ ਚਰਚਾ ਕਾਂਗਰਸ ਵਿਚ ਬਕਾਇਦਾ ਸ਼ਾਮਲ ਹੋਣ ਦੀਆਂ ਰਿਪੋਰਟਾਂ ਕਾਰਨ ਹੋਈ। ਮੀਡੀਆ ਰਿਪੋਰਟਾਂ ਵਿਚ ਇੱਥੋਂ ਤੱਕ ਕਿਹਾ ਗਿਆ ਕਿ ਪ੍ਰਸ਼ਾਤ ਕਿਸ਼ੋਰ ਨੇ ਕਾਂਗਰਸ ਲੀਡਰਸ਼ਿਪ ਨੂੰ ਪ੍ਰਜੈਂਟੇਸ਼ਨ ਵੀ ਦਿੱਤੀ।

ਇਹ ਵੀ ਕਿਹਾ ਗਿਆ ਕਿ ਪਾਰਟੀ ਉਨ੍ਹਾਂ ਨੂੰ ਜਨਰਲ ਸਕੱਤਰ ਦਾ ਅਹੁਦਾ ਦੇਕੇ 2024 ਦੀਆਂ ਚੋਣਾਂ ਦੀ ਰਣਨੀਤੀ ਬਣਾਉਣ ਦੇ ਲੜਨ ਦਾ ਜਿੰਮਾ ਦੇਣ ਜਾ ਰਹੀ ਹੈ।

ਪਰ ਕਰੀਬ ਇੱਕ ਹਫ਼ਤੇ ਦੀ ਹਲ਼ਚਲ ਤੋਂ ਬਾਅਦ ਪ੍ਰਸ਼ਾਤ ਕਿਸ਼ੋਰ ਨੇ ਇੱਕ ਟਵੀਟ ਰਾਹੀ ਸਾਫ਼ ਕਰ ਦਿੱਤਾ ਕਿ ਕਾਂਗਰਸ ਨੂੰ ਉਨ੍ਹਾਂ ਦੀ ਲੋੜ ਨਹੀਂ ਹੈ, ਪਾਰਟੀ ਨੂੰ ਆਪਣੇ ਅੰਦਰ ਜਥੇਬੰਧਕ ਪੱਧਰ ਉੱਤੇ ਵੱਡੇ ਬਦਲਾਅ ਕਰਨੇ ਪੈਣਗੇ।

ਫਿਲਹਾਲ ਉਨ੍ਹਾਂ ਦੇ ਕਾਂਗਰਸ ਵਿਚ ਜਾਣ ਦੀਆਂ ਖ਼ਬਰਾਂ ਨੂੰ ਵਿਰਾਮ ਲੱਗ ਗਿਆ ਹੈ। ਹੁਣ ਫਿਰ ਉਹੀ ਸਵਾਲ ਖੜਾ ਹੋ ਰਿਹਾ ਹੈ ਕਿ ਪ੍ਰਸ਼ਾਤ ਕਿਸ਼ੋਰ ਅੱਗੇ ਕੀ ਕਰਨਗੇ।

ਪ੍ਰਸ਼ਾਤ ਕਿਸ਼ੋਰ ਨੇ ਜੁਲਾਈ 2021 ਵਿਚ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਸੀ , "ਮੈਂ ਨਿਸ਼ਚਤ ਤੌਰ 'ਤੇ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੁੰਦਾ ਹਾਂ, ਜੋ ਕਿ ਮੈਂ ਪਹਿਲਾਂ ਕਰਦਾ ਆਇਆ ਹਾਂ। ਮੇਰੇ ਕੋਲ ਕੁਝ ਬਦਲ ਮੌਜੂਦ ਹਨ, ਪਰ ਮੈਂ ਅਜੇ ਕਿਸੇ ਅੰਤਿਮ ਨਤੀਜੇ 'ਤੇ ਨਹੀਂ ਪਹੁੰਚਿਆ ਹਾਂ।"

"ਇਹ ਸੰਭਵ ਹੈ ਕਿ ਮੈਂ ਹੁਣ ਕੁਝ ਅਜਿਹਾ ਨਹੀਂ ਕਰਾਂਗਾ ਜਿਸ ਦਾ ਕਿ ਸਬੰਧ ਰਾਜਨੀਤੀ ਨਾਲ ਹੋਵੇਗਾ। ਜਿਵੇਂ ਹੀ ਮੈਂ ਕੋਈ ਫ਼ੈਸਲਾ ਲਵਾਂਗਾ, ਮੈਂ ਉਸੇ ਸਮੇਂ ਰਸਮੀ ਤੌਰ 'ਤੇ ਸਾਰਿਆਂ ਨਾਲ ਸਾਂਝਾ ਕਰਾਂਗਾ।"

ਆਮ ਚੋਣਾਂ ਨੂੰ 2 ਸਾਲ ਪਏ ਹਨ, ਪਰ ਹੁਣ ਤੋਂ ਹੀ ਭਾਰਤ ਦੀਆਂ ਵਿਰੋਧੀ ਪਾਰਟੀਆਂ ਮੋਦੀ ਲਈ ਇੱਕ ਵੱਡੀ ਚੁਣੌਤੀ ਪੈਦਾ ਕਰਨ ਲਈ ਯਤਨਸ਼ੀਲ ਹੋ ਗਈਆਂ ਹਨ।

ਕਿਸ਼ੋਰ ਦਾ ਮੰਨਣਾ ਹੈ ਕਿ ਭਾਜਪਾ ਪੂਰੀ ਤਰ੍ਹਾਂ ਨਾਲ ਸਰਬੋਤਮ ਸ਼ਕਤੀਸ਼ਾਲੀ ਪਾਰਟੀ ਨਹੀਂ ਹੈ ਅਤੇ ਹਰੇਕ ਪਾਰਟੀ ਲਈ ਇੱਕ ਜਗ੍ਹਾ ਜ਼ਰੂਰ ਮੌਜੂਦ ਹੁੰਦੀ ਹੈ।"

ਇਹ ਵੀ ਪੜ੍ਹੋ-

"ਉਹ ਭਾਵੇਂ ਪਹਿਲਾਂ ਤੋਂ ਬਣੀ ਹੋਵੇ ਜਾਂ ਫਿਰ ਆਪਣੀ ਜਗ੍ਹਾ ਨਵੇਂ ਸਿਰਿਓਂ ਬਣਾਈ ਜਾਵੇ ਅਤੇ ਫਿਰ ਆਪਣੇ ਬਲਬੂਤੇ 'ਤੇ ਜਾਂ ਦੂਜੀਆਂ ਧਿਰਾਂ ਨਾਲ ਮਿਲ ਕੇ ਹੀ ਕਿਉਂ ਨਾ ਆਪਣਾ ਸਥਾਨ ਪੱਕਾ ਕੀਤਾ ਜਾਵੇ।"

ਕਾਂਗਰਸ ਪਾਰਟੀ ਨੇ ਬਹੁਤ ਜ਼ਿਆਦਾ ਗਿਰਾਵਟ ਦਾ ਸਾਹਮਣਾ ਕੀਤਾ ਹੈ। ਪਾਰਟੀ ਨੇ 1980 ਦੇ ਦਹਾਕੇ ਦੇ ਮੱਧ ਤੋਂ ਬਾਅਦ ਆਪਣੀਆਂ ਵੋਟਾਂ ਅਤੇ ਸੀਟਾਂ ਦੀ ਗਿਣਤੀ 'ਚ ਗਿਰਾਵਟ ਨੂੰ ਵੇਖਿਆ ਹੈ।

ਸਾਲ 2019 'ਚ ਕਾਂਗਰਸ ਪਾਰਟੀ ਨੇ ਆਪਣੀ ਲੋਕਪ੍ਰਿਯ ਵੋਟਾਂ ਦਾ 20 ਫ਼ੀਸਦ ਹਿੱਸਾ ਹਾਸਲ ਕੀਤਾ ਅਤੇ ਸਿਰਫ 52 ਸੀਟਾਂ 'ਤੇ ਜਿੱਤ ਦਰਜ ਕੀਤੀ ਅਤੇ ਲਗਾਤਾਰ ਦੂਜੀ ਵਾਰ ਚੋਣਾਂ 'ਚ ਹਾਰ ਦਾ ਮੂੰਹ ਵੇਖਿਆ।

ਪਰ ਅਜੇ ਵੀ ਪਾਰਟੀ ਕੋਲ ਸੰਸਦ 'ਚ ਤਕਰੀਬਨ 100 ਸੰਸਦ ਮੈਂਬਰ ਅਤੇ 880 ਵਿਧਾਇਕ ਹਨ। ਇਹ ਭਾਜਪਾ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪ੍ਰਸ਼ਾਂਤ ਕਿਸ਼ੋਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪ੍ਰਸ਼ਾਂਤ ਕਿਸ਼ੋਰ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਚੋਣ ਮੁਹਿੰਮ ਚਲਾਉਣ ਵਿੱਚ ਮਦਦ ਕੀਤੀ ਸੀ

ਕਿਸ਼ੋਰ ਨੇ ਕਿਹਾ ਸੀ , "ਮੈਂ ਇਸ ਸਬੰਧੀ ਟਿੱਪਣੀ ਕਰਨ ਵਾਲਾ ਕੋਈ ਨਹੀਂ ਹਾਂ ਕਿ ਕਾਂਗਰਸ 'ਚ ਕੀ ਗਲਤ ਹੋਇਆ ਹੈ, ਪਰ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਪਾਰਟੀ ਦੀਆਂ ਮੁਸ਼ਕਲਾਂ ਪਿਛਲੇ ਦਹਾਕੇ 'ਚ ਚੋਣ ਪ੍ਰਦਰਸ਼ਨ 'ਚ ਵਿਖਾਈ ਦੇਣ ਤੋਂ ਕਿਤੇ ਵੱਧ ਹਨ। ਉਹ ਵਧੇਰੇ ਢਾਂਚਾਗਤ ਹਨ।"

"ਨਵੀਂ ਸੰਘੀ ਪਾਰਟੀ ਦਾ ਗਠਨ ਕਰਨਾ ਕਿਹੜਾ ਸੌਖਾ ਹੈ। ਤੀਜੇ ਵਿਰੋਧੀ ਗਠਜੋੜ ਨੂੰ ਜੋੜਨਾ ਨਾ ਹੀ 'ਕਾਬਲ ਜਾਂ ਟਿਕਾਊ' ਹੈ, ਕਿਉਂਕਿ ਰੈਗ-ਟੈਗ ਗਠਜੋੜ ਨੂੰ ਕੋਈ ਵੀ ਮਹੱਤਵ ਨਹੀਂ ਦੇਵੇਗਾ। ਜਿਸ ਨੂੰ ਕਿ ਪਹਿਲਾਂ ਹੀ ਵੋਟਰਾਂ ਵੱਲੋਂ ਪਰਖਿਆ ਨਾ ਗਿਆ ਹੋਵੇ ਅਤੇ ਨਾ ਹੀ ਉਨ੍ਹਾਂ ਵੱਲੋਂ ਨਕਾਰਿਆ ਗਿਆ ਹੋਵੇ।"

ਪਰ ਫਿਰ ਵੀ ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਅਜਿੱਤ ਪਾਰਟੀ ਨਹੀਂ ਹੈ।

ਉਹ ਦੱਸਦੇ ਹਨ, "ਇਹ ਦਰਸਾਉਣ ਲਈ ਕਈ ਬਦਲ ਅਤੇ ਕਾਫ਼ੀ ਉਦਾਹਰਣਾਂ ਮੌਜੂਦ ਹਨ ਕਿ ਸਹੀ ਰਣਨੀਤੀ ਅਤੇ ਯਤਨਾਂ ਸਦਕਾ ਉਨ੍ਹਾਂ ਨੂੰ ਹਰਾਇਆ ਜਾ ਸਕਦਾ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ 'ਚ ਹੁਣ ਤੱਕ ਜੇਤੂ ਰਹੀ ਸਿਆਸੀ ਪਾਰਟੀਆਂ ਆਮ ਤੌਰ 'ਤੇ 40-45% ਵੋਟਾਂ ਹੀ ਆਪਣੇ ਹੱਕ 'ਚ ਕਰਨ 'ਚ ਕਾਮਯਾਬ ਰਹੀਆਂ ਹਨ।

ਸਾਲ 2019 'ਚ ਭਾਜਪਾ ਨੂੰ 38% ਵੋਟਾਂ ਪਈਆਂ ਸਨ ਅਤੇ ਪਾਰਟੀ ਨੇ 300 ਤੋਂ ਵੀ ਵੱਧ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਪੂਰਬੀ ਅਤੇ ਦੱਖਣੀ ਭਾਰਤ ਦੇ ਸੱਤ ਸੂਬਿਆਂ 'ਚ 200 ਤੋਂ ਵੱਧ ਸੀਟਾਂ ਦੇ ਪੰਜਵੇਂ ਹਿੱਸੇ ਤੋਂ ਵੱਧ ਸੀਟਾਂ ਜਿੱਤਣ 'ਚ ਸਫ਼ਲ ਨਹੀਂ ਰਹੀ ਹੈ।

ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਰਾਜਾਂ 'ਚ ਖੇਤਰੀ ਪਾਰਟੀਆਂ ਦਾ ਚੰਗਾ ਦਬਦਬਾ ਕਾਇਮ ਹੈ।

ਬਾਕੀ 340 ਸੀਟਾਂ ਦੇਸ਼ ਦੇ ਉੱਤਰ ਅਤੇ ਪੱਛਮ ਸੂਬਿਆਂ 'ਚ ਹਨ, ਜਿੱਥੇ ਭਾਜਪਾ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ।

ਪ੍ਰਸ਼ਾਂਤ ਕਿਸ਼ੋਰ

ਤਸਵੀਰ ਸਰੋਤ, Sanjay das

ਤਸਵੀਰ ਕੈਪਸ਼ਨ, ਕਿਸ਼ੋਰ ਨੇ ਹਰ ਤਰ੍ਹਾਂ ਦੇ ਸਿਆਸੀ ਆਗੂਆਂ ਨਾਲ ਕੰਮ ਕੀਤਾ ਹੈ

ਭਾਜਪਾ ਲਈ ਇੰਨ੍ਹਾਂ ਖੇਤਰਾਂ 'ਚ ਲਗਭਗ 150 ਸੀਟਾਂ 'ਤੇ ਸਭ ਤੋਂ ਵੱਧ ਚੁਣੌਤੀ ਹੈ, ਜਿਸ ਨਾਲ ਕਿ ਭਾਜਪਾ ਦਾ ਅੰਤਰ ਘੱਟ ਗਿਆ ਹੈ।

ਕਿਸ਼ੋਰ ਜਿਸ ਤਰ੍ਹਾਂ ਨਾਲ ਕੰਮ ਕਰਦੇ ਹਨ, ਉਸ ਨਾਲ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਭਾਰਤ ਵਰਗੇ ਦੇਸ਼ 'ਚ ਰਾਜਨੀਤਕ ਸਲਾਹਕਾਰ ਫਰਮਾਂ ਕਿਵੇਂ ਕੰਮ ਕਰਦੀਆਂ ਹਨ।

ਉਨ੍ਹਾਂ ਦੀ ਫਰਮ ਇੰਡੀਅਨ ਪੋਲੀਟੀਕਲ ਐਕਸ਼ਨ ਕਮੇਟੀ, ਆਈਪੀਏਸੀ 'ਚ 4 ਹਜ਼ਾਰ ਤੋਂ ਵੀ ਵੱਧ ਲੋਕ ਕੰਮ ਕਰਦੇ ਹਨ।

'ਮੈਂ ਵੋਟਰਾਂ ਨੂੰ ਦੂਜਾ ਬਦਲ ਹੀ ਨਹੀਂ ਦੇਣਾ ਚਾਹੁੰਦਾ ਹਾਂ'

ਫਰਮ ਨੂੰ ਜੋ ਕੋਈ ਵੀ ਸਿਆਸੀ ਪਾਰਟੀ ਆਪਣੇ ਲਈ ਚੁਣਦੀ ਹੈ ਇਹ ਫਰਮ ਉਨ੍ਹਾਂ ਲਈ ਹੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।

ਕਿਸ਼ੋਰ ਦਾ ਕਹਿਣਾ ਹੈ, "ਪਾਰਟੀ ਚੋਣਾਂ ਦੌਰਾਨ ਵਧੀਆ ਪ੍ਰਦਰਸ਼ਨ ਕਰੇ, ਇਸ ਲਈ ਅਸੀਂ ਕਈ ਤਰ੍ਹਾਂ ਨਾਲ ਪਾਰਟੀ ਦੀ ਮਦਦ ਕਰਦੇ ਹਾਂ। ਅਸੀਂ ਕੁਝ ਫਰਕ ਕਰਦੇ ਹਾਂ, ਪਰ ਇਹ ਪਤਾ ਲਗਾਉਣਾ ਮੁਸ਼ਕਲ ਹੈ ਕਿ ਇਹ ਕਿੰਨਾ ਕੁ ਸਹੀ ਹੈ।"

ਕਿਸ਼ੋਰ ਨੇ ਲਗਭਗ ਇੱਕ ਦਹਾਕੇ ਦੌਰਾਨ ਭਾਰਤੀ ਚੋਣ ਰਾਜਨੀਤੀ ਤੇ ਰਾਜਨੀਤੀ ਤੇ ਸਮਾਜ ਲਈ ਬਹੁਤ ਕੁਝ ਕੀਤਾ ਹੈ।

ਕਿਸ਼ੌਰ ਦਾ ਕਹਿਣਾ ਹੈ, "ਭਲਾਈ ਲਾਭ, ਪਛਾਣ, ਸਸ਼ਕਤੀਕਰਨ, ਪਹੁੰਚ, ਅਤੇ ਬਹੁਤ ਸਾਰੀਆਂ ਅਨੁਭਵੀ ਚੀਜ਼ਾਂ ਦੀ ਸਪੁਰਦਗੀ। ਮੈਂ ਕਦੇ ਵੀ ਕਿਸੇ ਵੀ ਅੰਦਾਜ਼ੇ ਨੂੰ ਖ਼ਤਰੇ 'ਚ ਨਹੀਂ ਪਾ ਸਕਦਾ ਹਾਂ।"

"ਮੈਂ ਵੋਟਰਾਂ ਨੂੰ ਦੂਜਾ ਬਦਲ ਹੀ ਨਹੀਂ ਦੇਣਾ ਚਾਹੁੰਦਾ ਹਾਂ। ਮੈਂ ਤਾਂ ਸਿਰਫ਼ ਇਹ ਜਾਣਨ ਲਈ ਪ੍ਰਣਾਲੀ ਵਿਕਸਿਤ ਕਰਨ ਦਾ ਯਤਨ ਕਰਦਾ ਹਾਂ ਕਿ ਅਸਲ 'ਚ ਲੋਕ ਕੀ ਕਹਿ ਰਹੇ ਹਨ। ਅਸੀਂ ਹਮੇਸ਼ਾ ਹੀ ਨਵੀਂ ਜਾਣਕਾਰੀ ਸੁਣ ਕੇ ਹੈਰਾਨ ਹੁੰਦੇ ਹਾਂ।"

ਸਾਲ 2015 'ਚ ਕਿਸ਼ੋਰ ਦੀ ਟੀਮ ਨੇ ਬਿਹਾਰ, ਜੋ ਕਿ ਭਾਰਤ ਦਾ ਸਭ ਤੋਂ ਗਰੀਬ ਸੂਬਾ ਹੈ, ਦੇ 40,000 ਪਿੰਡਾਂ ਦਾ ਦੌਰਾ ਕੀਤਾ।

ਦਰਅਸਲ ਬਿਹਾਰ ਕਿਸ਼ੋਰ ਦਾ ਜਨਮ ਸਥਾਨ ਵੀ ਹੈ। ਟੀਮ ਨੇ ਉਨ੍ਹਾਂ ਦੀ ਅਸਲ ਮੁਸ਼ਕਲਾਂ ਨੂੰ ਜਾਣਨ ਦਾ ਯਤਨ ਕੀਤਾ।

ਕਿਸ਼ੋਰ ਕਹਿੰਦੇ ਹਨ, "ਸਭ ਤੋਂ ਵੱਡਾ ਮਸਲਾ ਪਾਣੀ ਦੀ ਸਹੀ ਨਿਕਾਸੀ ਨਾ ਹੋਣਾ ਸੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਨ੍ਹਾਂ ਨੇ ਵੇਖਿਆ ਕਿ ਪੁਲਿਸ ਥਾਣਿਆਂ 'ਚ ਹਰ ਪੰਜਵੀਂ ਸ਼ਿਕਾਇਤ ਖ਼ਰਾਬ ਜਲ ਨਿਕਾਸੀ ਨਾਲ ਹੋਏ ਝਗੜਿਆਂ ਨਾਲ ਸਬੰਧਤ ਸੀ।

ਪਿਛਲੇ ਸਾਲ ਬੰਗਾਲ 'ਚ ਕਿਸ਼ੋਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਇੱਕ ਹੈਲਪਲਾਈਨ ਸਥਾਪਤ ਕਰਨ 'ਚ ਮਦਦ ਕੀਤੀ ਸੀ, ਜਿਸ 'ਚ 7 ਮਿਲੀਅਨ ਲੋਕਾਂ ਨੇ ਫੋਨ ਕੀਤਾ।

ਕਿਸ਼ੋਰ ਨੇ ਦੱਸਿਆ ਕਿ ਇਨ੍ਹਾਂ ਸ਼ਿਕਾਇਤਾਂ 'ਚ ਵਧੇਰੇ ਤਰ ਜਾਤੀ ਜਾਂ ਸਕਾਰਾਤਮਕ ਕਾਰਵਾਈ ਪ੍ਰਮਾਣ ਪੱਤਰਾਂ ਨੂੰ ਜਾਰੀ ਕਰਨ 'ਚ ਦੇਰੀ ਜਾਂ ਭ੍ਰਿਸ਼ਟਾਚਾਰ ਦੇ ਮਾਮਲੇ ਸਨ।

ਇਨ੍ਹਾਂ ਸ਼ਿਕਾਇਤਾਂ 'ਤੇ ਕਾਰਵਾਈ ਕਰਦਿਆਂ ਸਰਕਾਰ ਨੇ 6 ਹਫ਼ਤਿਆਂ ਦੇ ਅੰਦਰ 26 ਲੱਖ ਅਜਿਹੇ ਸਰਟੀਫਿਕੇਟ ਜਾਰੀ ਕੀਤੇ ਸਨ।

ਆਪਣੀਆਂ ਸਫਲਤਾਵਾਂ ਦੇ ਬਾਵਜੂਦ ਕਿਸ਼ੋਰ ਦਾ ਮੰਨਣਾ ਹੈ ਕਿ ਰਾਜਨੀਤੀ ਉਨ੍ਹਾਂ ਦਾ ਮਜ਼ਬੂਤ ਪੱਖ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਸੱਚਮੁਚ ਇਸ ਖੇਤਰ ਨੂੰ ਚੰਗੀ ਤਰ੍ਹਾਂ ਨਾਲ ਸਮਝਣ 'ਚ ਅਸਮਰੱਥ ਹਾਂ। ਇਸ ਤੋਂ ਇਲਾਵਾ ਉਹ ਸਧਾਰਣ ਸੂਝ ਅਤੇ ਧਿਆਨ ਨਾਲ ਸੁਣਨ ਦੀ ਤਾਕਤ ਰੱਖਦੇ ਹਨ।

ਕਿਸ਼ੋਰ ਦਾ ਕਹਿਣਾ ਹੈ, "ਮੈਨੂੰ ਦਬਾਅ ਹੇਠ ਕੰਮ ਕਰਨਾ ਬਹੁਤ ਹੀ ਪਸੰਦ ਹੈ।"

ਇਹ ਵੀ ਪੜ੍ਹੋ :

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)