80% ਮੁਸਲਮਾਨ ਤੇ 67% ਹਿੰਦੂ ਚਾਹੁੰਦੇ ਹਨ ਉਨ੍ਹਾਂ ਦੇ ਭਾਈਚਾਰੇ ਦੀਆਂ ਔਰਤਾਂ ਦੂਜੇ ਭਾਈਚਾਰਿਆਂ 'ਚ ਵਿਆਹ ਨਾ ਕਰਵਾਉਣ: ਪਿਊ ਰਿਸਰਚ

ਵਿਆਹ

ਤਸਵੀਰ ਸਰੋਤ, Getty Images

    • ਲੇਖਕ, ਲੇਬੋ ਡਿਸੇਕੋ
    • ਰੋਲ, ਗਲੋਬਲ ਰਿਲੀਜਨ ਪੱਤਰਕਾਰ

ਈਸ਼ਾ ਅਤੇ ਉਸ ਦੇ ਪਤੀ ਰਾਹੁਲ ਇੱਕ ਖੁਸ਼ਗਵਾਰ ਨਵ-ਵਿਆਹੇ ਜੋੜੇ ਵਾਂਗ ਵਿਖਾਈ ਦੇ ਰਹੇ ਹਨ ਅਤੇ ਉਹ ਖੁਸ਼ ਵੀ ਹਨ। ਉਹ ਇੱਕ ਦੂਜੇ ਦੇ ਪੂਰਕ ਬਣ ਗਏ ਹਨ। ਦੋਵੇਂ ਹੀ ਇੱਕ ਦੂਜੇ ਦੀ ਗੱਲ ਨੂੰ ਮੁਕੰਮਲ ਕਰਦੇ ਹਨ। ਜਦੋਂ ਈਸ਼ਾ ਨੂੰ ਲੱਗਦਾ ਹੈ ਰਾਹੁਲ ਦਾ ਜਵਾਬ ਕੁਝ ਗਲਤ ਹੈ ਤਾਂ ਉਹ ਉਸ ਸਮੇਂ ਆਪਣੇ ਪਤੀ ਦਾ ਮਾਰਗਦਰਸ਼ਨ ਕਰਦੀ ਹੈ।

ਰਾਹੁਲ ਅਤੇ ਈਸ਼ਾ ਦੋਵਾਂ ਦਾ ਹੀ ਕਹਿਣਾ ਹੈ ਕਿ ਉਨ੍ਹਾਂ ਦੇ ਵਿਆਹ ਦਾ ਅਧਾਰ ਉਨ੍ਹਾਂ ਦੋਵਾਂ ਦਾ ਹਿੰਦੂ ਧਰਮ ਨਾਲ ਸਬੰਧਤ ਹੋਣਾ ਹੈ।

ਈਸ਼ਾ ਦਾ ਕਹਿਣਾ ਹੈ ਕਿ "ਇੱਕ ਹੀ ਧਰਮ 'ਚ ਵਿਸ਼ਵਾਸ ਰੱਖਣ ਕਰਕੇ ਲਈ ਮੌਕਿਆਂ 'ਤੇ ਮਦਦ ਮਿਲਦੀ ਹੈ।"

''ਸਾਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਨਹੀਂ ਸਿੱਖਣੀਆਂ ਪਈਆਂ। ਸਾਡੇ ਅੱਗੇ ਸਿੱਖਣ ਲਈ ਇਹੀ ਸੀ ਕਿ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣੀਏ ਅਤੇ ਇੱਕ ਦੂਜੇ ਦੀ ਪਸੰਦ ਬਾਰੇ ਧਿਆਨ ਰੱਖੀਏ।''

ਇਹ ਵੀ ਪੜ੍ਹੋ:

ਪੂਰੇ ਭਾਰਤ 'ਚ ਧਰਮ ਦੇ ਪਿਊ ਰਿਸਰਚ ਕੇਂਦਰ ਵੱਲੋਂ ਕੀਤੇ ਇੱਕ ਵਿਆਪਕ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਭਾਰਤੀ ਆਪਣੇ ਆਪ ਨੂੰ ਕਿਵੇਂ ਵੇਖਦੇ ਹਨ, ਇਸ ਲਈ ਧਾਰਮਿਕ ਸਹਿਣਸ਼ੀਲਤਾ ਦਾ ਬਹੁਤ ਮਹੱਤਵ ਹੈ। ਭਾਰਤ ਦੇ ਪ੍ਰਮੁੱਖ ਧਾਰਮਿਕ ਭਾਈਚਾਰਿਆਂ ਦੇ ਮੈਂਬਰ ਅਕਸਰ ਹੀ ਮਹਿਸੂਸ ਨਹੀਂ ਕਰਦੇ ਕਿ ਉਨ੍ਹਾਂ 'ਚ ਕੁਝ ਵੀ ਸਮਾਨ ਹੈ।

ਪਿਊ ਰਿਸਰਚ ਕੇਂਦਰ ਨੇ ਸਾਲ 2019 ਦੇ ਅੰਤ ਤੋਂ ਸਾਲ 2020 ਦੀ ਸ਼ੁਰੂਆਤ ਦਰਮਿਆਨ ਭਾਰਤ ਦੇ 26 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 17 ਭਾਸ਼ਾਵਾਂ 'ਚ ਲਗਭਗ 30,000 ਲੋਕਾਂ ਦੀ ਇੰਟਰਵਿਊ ਲਈ।

ਵੀਡੀਓ ਕੈਪਸ਼ਨ, ਅੰਤਰਜਾਤੀ ਵਿਆਹ: ‘ਵਿਆਹ ਦੇ ਸਾਰੇ ਚਾਅ ਅਧੂਰੇ ਰਹਿ ਗਏ’
ਲਾਈਨ
  • ਸਰਵੇ ਵਿੱਚ 80 ਫੀਸਦ ਮੁਸਲਮਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਦੂਜੇ ਭਾਈਚਾਰਿਆਂ ਵਿੱਚ ਵਿਆਹ ਕਰਨਾ ਬੰਦ ਕਰ ਦੇਣ, ਉੱਥੇ ਹੀ ਹਿੰਦੂਆਂ ਵਿੱਚ 65 ਫੀਸਦ ਲੋਕ ਵੀ ਇਹੀ ਰਾਇ ਰੱਖਦੇ ਹਨ।
  • ਆਸਥਾ ਅਤੇ ਕੌਮੀਅਤ ਨੂੰ ਲੈ ਵੀ ਪੁੱਛੇ ਗਏ ਸਵਾਲਾਂ ਦੌਰਾਨ ਹਿੰਦੂ ਲੋਕਾਂ ਨੂੰ ਅਜਿਹਾ ਲਗਦਾ ਹੈ, "ਉਨ੍ਹਾਂ ਦਾ ਧਾਰਮਿਕ ਪਛਾਣ ਅਤੇ ਦੇਸ਼ ਦੀ ਕੌਮੀ ਪਛਾਣ ਬੇਹੱਦ ਨੇੜਤਾ ਨਾਲ ਜੁੜੀ ਹੋਈ ਹੈ।" ਕਰੀਬ ਦੋ ਤਿਹਾਈ ਹਿੰਦੂਆਂ ਯਾਨਿ 64 ਫੀਸਦ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ "ਸੱਚਾ ਭਾਰਤੀ" ਹੋਣ ਲਈ ਹਿੰਦੂ ਹੋਣਾ ਬਹੁਤ ਮਹੱਤਵਪੂਰਨ ਹੈ।
  • ਸਰਵੇ ਮੁਤਾਬਕ ਭਾਰਤੀ ਲੋਕ ਧਾਰਮਿਕ ਸਹਿਣਸ਼ੀਲਤਾ ਨੂੰ ਲੈ ਕੇ ਉਤਸਾਹਿਤ ਰਹਿੰਦੇ ਹਨ ਅਤੇ ਨਾਲ ਹੀ ਧਾਰਮਿਕ ਸਮੁਦਾਇਆਂ ਨੂੰ ਅਲਗ-ਅਲਗ ਵੀ ਰੱਖਣਾ ਚਾਹੁੰਦੇ ਹਨ।
  • ਇਸ ਅਧਿਐਨ ਨੇ ਸਿੱਟਾ ਕੱਢਿਆ ਹੈ ਕਿ "ਇਹ ਦੋਵੇਂ ਭਾਵਨਾਵਾਂ ਵਿਵੇਕਸ਼ੀਲ ਜਾਂ ਇੱਕ ਦੂਜੇ ਦੇ ਵਿਰੋਧੀ ਲੱਗ ਸਕਦੀਆਂ ਹਨ ਪਰ ਕਈ ਭਾਰਤੀਆਂ ਲਈ ਅਜਿਹਾ ਨਹੀਂ ਹੈ।"
ਲਾਈਨ

'ਸਾਡਾ ਸਪੋਰਟ ਸਿਸਟਮ ਇੱਕੋ ਜਿਹਾ ਸੀ'

ਈਸ਼ਾ ਅਤੇ ਰਾਹੁਲ ਦੀ ਮੁਲਾਕਾਤ ਆਨਲਾਈਨ ਹੋਈ ਸੀ ਅਤੇ ਉਹ ਅੱਠ ਮਹੀਨਿਆਂ ਤੱਕ ਡੇਟਿੰਗ ਕਰਦੇ ਰਹੇ। ਬਾਅਦ 'ਚ ਦੋਵੇਂ ਵਿਆਹ ਬੰਧਨ 'ਚ ਬੱਝ ਗਏ।

ਈਸ਼ਾ ਆਪਣੇ ਵੱਡੇ ਪੱਧਰ 'ਤੇ ਹੋਣ ਵਾਲੇ ਵਿਆਹ ਦੇ ਮੌਕੇ ਨੂੰ ਯਾਦ ਕਰਦਿਆਂ ਕਹਿੰਦੀ ਹੈ ਕਿ ਇਸ ਮਹਾਂਮਾਰੀ ਦੇ ਕਾਰਨ ਵਿਆਹ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਪਿਛਲੇ ਸਾਲ ਘਰ 'ਚ ਹੀ ਵਿਆਹ ਸਮਾਗਮ ਕਰਕੇ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਹਨ। ਇਸ ਵਿਆਹ 'ਚ ਉਨ੍ਹਾਂ ਦੇ 11 ਨਜ਼ਦੀਕੀ ਮੈਂਬਰ ਹੀ ਸ਼ਾਮਲ ਹੋਏ ਸਨ।

ਈਸ਼ਾ ਅਤੇ ਰਾਹੁਲ

ਤਸਵੀਰ ਸਰੋਤ, Esha & Rahool Kapoor

ਤਸਵੀਰ ਕੈਪਸ਼ਨ, ਈਸ਼ਾ ਅਤੇ ਰਾਹੁਲ ਆਪਣੇ ਵਿਆਹ ਵਾਲੇ ਦਿਨ

ਈਸ਼ਾ ਕਹਿੰਦੀ ਹੈ ਕਿ ਜਦੋਂ ਪਹਿਲੀ ਵਾਰ ਉਸ ਨੇ ਯੋਗ ਜੀਵਨ ਸਾਥੀ ਦੀ ਭਾਲ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਉਸ ਨੂੰ ਇਸ ਗੱਲ ਦਾ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਇੱਕ ਹੀ ਧਰਮ ਨਾਲ ਸਬੰਧਤ ਹੋਣਾ ਕਿੰਨ੍ਹਾ ਖਾਸ ਹੁੰਦਾ ਹੈ।

ਈਸ਼ਾ ਹੱਸਦੀ ਹੋਈ ਦੱਸਦੀ ਹੈ ਕਿ ''ਮੈਂ ਇੱਕ ਵਿਦਰੋਹੀ ਸੁਭਾਅ ਦੀ ਸੀ ਅਤੇ ਸੋਚਦੀ ਸੀ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। ਪਰ ਜਦੋਂ ਮੈਂ ਆਪਣੇ ਹੀ ਧਰਮ ਦੇ ਵਿਅਕਤੀ ਨਾਲ ਵਿਆਹ ਰਚਾਇਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਸ ਦੀ ਕੀ ਅਹਿਮੀਅਤ ਹੈ। ਭਾਰਤ 'ਚ ਤੁਸੀਂ ਸਾਂਝੇ ਪਰਿਵਾਰ 'ਚ ਰਹਿੰਦੇ ਹੋ ਅਤੇ ਅਜਿਹੀ ਸਥਿਤੀ 'ਚ ਇਹ ਹੋਰ ਵੀ ਸੌਖਾ ਬਣਾ ਦਿੰਦਾ ਹੈ।''

ਵਿਆਹ ਦੇ ਅੰਦਰ ਸਾਂਝੇ ਧਰਮ ਦੇ ਮਹੱਤਵ 'ਤੇ ਉਸ ਦਾ ਨਜ਼ਰੀਆ ਵਿਆਪਕ ਭਾਰਤੀ ਸਮਾਜ 'ਚ ਵਿਚਾਰਾਂ ਨੂੰ ਦਰਸਾਉਂਦਾ ਹੈ।

ਰਾਹੁਲ ਦਾ ਕਹਿਣਾ ਹੈ ਕਿ ਇਹ ਭਾਰਤੀਆਂ ਦੇ ਪਰਿਵਾਰ ਅਤੇ ਭਾਈਚਾਰੇ ਨੂੰ ਵੇਖਣ ਦੇ ਢੰਗ ਨਾਲ ਸਬੰਧਤ ਹੋ ਸਕਦਾ ਹੈ। ਇੱਕ ਵਿਅਕਤੀ ਵੱਲੋਂ ਦੂਜੇ ਧਰਮ 'ਚ ਵਿਆਹ ਕਰਵਾਉਣ ਦਾ ਫ਼ੈਸਲਾ ਹੋਰਨਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

"ਸੱਭਿਆਚਾਰਕ ਤੌਰ 'ਤੇ ਭਾਰਤ 'ਚ ਲੋਕ ਇੱਕ-ਦੂਜੇ ਤੋਂ ਵੱਖ ਨਹੀਂ ਹਨ"

ਈਸਾਈ ਧਰਮ 'ਚ ਅਤੇ ਅਮਰੀਕਾ ਵਰਗੀਆਂ ਥਾਵਾਂ 'ਤੇ ਵਿਅਕਤੀਗਤ ਹੋਂਦ ਨੂੰ ਮਹੱਤਵ ਦਿੱਤਾ ਜਾਂਦਾ ਹੈ। ਪਰ ਭਾਰਤੀ ਪਰਿਵਾਰਾਂ 'ਚ ਤੁਸੀਂ ਸਮੂਹਿਕ ਰੂਪ 'ਚ ਆਪਣਾ ਫ਼ੈਸਲਾ ਲੈਂਦੇ ਹੋ।

ਤੁਸੀਂ ਕਿਸੇ ਇੱਕ ਵਿਅਕਤੀ ਨਾਲ ਵਿਆਹ ਨਹੀਂ ਕਰਾਉਂਦੇ ਹੋ ਬਲਕਿ ਤੁਸੀਂ ਇੱਕ ਪਰਿਵਾਰ ਨਾਲ ਆਪਣੇ ਨਵੇਂ ਸੰਬੰਧ ਕਾਇਮ ਕਰਦੇ ਹੋ। ਤੁਹਾਨੂੰ ਸੰਪੂਰਨਤਾ ਦੀ ਭਾਲ ਕਰਨ ਦੀ ਜ਼ਰੂਰਤ ਨਹੀਂ ਹੈ।

ਤਾਨੀਆ ਮਲਹੋਤਰਾ

ਤਸਵੀਰ ਸਰੋਤ, Tania Sondhi

ਤਸਵੀਰ ਕੈਪਸ਼ਨ, ਮੈਚ ਮੇਕਰ ਤਾਨੀਆ ਮਲਹੋਤਰਾ ਸੌਂਧੀ

ਮੈਚ ਮੇਕਰ ਤਾਨੀਆ ਮਲਹੋਤਰਾ ਸੌਂਧੀ ਦਾ ਕਹਿਣਾ ਹੈ ਕਿ ਉਹ ਵੀ ਆਪਣੇ ਕੰਮ 'ਚ ਇਸ ਤਰ੍ਹਾਂ ਦੇ ਵਿਚਾਰ ਸੁਣਦੀ ਹੈ।

ਤਾਨੀਆ ਕਹਿੰਦੀ ਹੈ, "ਅਸੀਂ ਸ਼ਹਿਰੀ ਗਾਹਕਾਂ ਨਾਲ ਕੰਮ ਕਰਦੇ ਹਾਂ ਜੋ ਕਿ ਵਧੇਰੇ ਪ੍ਰਗਤੀਸ਼ੀਲ, ਪੜ੍ਹੇ-ਲਿਖੇ ਅਤੇ ਵੱਧ ਤੋਂ ਵੱਧ ਯਾਤਰਾ ਕਰਨ ਦਾ ਰੁਝਾਨ ਰੱਖਦੇ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

"ਇਸ ਸਭ ਦੇ ਬਾਵਜੂਦ ਅੱਜ ਵੀ ਕਈ ਲੋਕ ਅਜਿਹੇ ਹਨ ਜੋ ਆਪਣੇ ਧਰਮ ਤੋਂ ਬਾਹਰ ਵਿਆਹ ਕਰਵਾਉਣ ਲਈ ਤਿਆਰ ਨਹੀਂ ਹੋਣਗੇ।"

ਤਾਨੀਆ ਦਾ ਕਹਿਣਾ ਹੈ ਕਿ ਸ਼ਾਇਦ ਇਹ ਵੱਖ-ਵੱਖ ਧਰਮਾਂ ਦੇ ਬਾਰੇ ਪ੍ਰਚਲਿਤ ਧਾਰਨਾਵਾਂ ਦੇ ਕਾਰਨ ਹੋ ਸਕਦਾ ਹੈ।

ਉਸ ਦੇ ਕੁਝ ਹਿੰਦੂ ਗਾਹਕਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਮੁਸਲਿਮ ਜਾਂ ਈਸਾਈ ਸ਼ਾਇਦ ਉਨ੍ਹਾਂ ਨੂੰ ਧਰਮ ਪਰਿਵਰਤਨ ਕਰਨ ਲਈ ਕਹਿਣ।

ਉਹ ਇੱਕ ਕਹਾਣੀ ਸੁਣਾਉਂਦੀ ਹੈ, ਜੋ ਉਸ ਨੂੰ ਉਸ ਦੇ ਇੱਕ ਮੁਸਲਿਮ ਕਲਾਇੰਟ ਨੇ ਸੁਣਾਈ ਸੀ।

"ਉਸ ਨੇ ਸਾਨੂੰ ਦੱਸਿਆ ਕਿ ਹਿੰਦੂ ਔਰਤਾਂ ਮੁਸਲਿਮ ਮਰਦਾਂ ਨਾਲ ਵਿਆਹ ਕਰਵਾਉਣ ਤੋਂ ਝਿਜਕ ਦੀਆਂ ਹਨ ਕਿਉਂਕਿ ਇਸਲਾਮ 'ਚ ਇੱਕ ਮਰਦ ਕਈ ਵਾਰ ਵਿਆਹ ਕਰਵਾ ਸਕਦਾ ਹੈ।"

"ਭਾਵੇਂ ਕਿ ਇਹ ਉਸ ਦਾ ਏਕਾਅਧਿਕਾਰ ਹੋਵੇ, ਕਿਉਂਕਿ ਧਰਮ ਉਸ ਨੂੰ ਇਸ ਦੀ ਆਜ਼ਾਦੀ, ਇਜਾਜ਼ਤ ਦਿੰਦਾ ਹੈ, ਪਰ ਫਿਰ ਵੀ ਔਰਤਾਂ 'ਚ ਇਸ ਸਬੰਧੀ ਡਰ ਮੌਜੂਦ ਹੈ।"

"ਉਨ੍ਹਾਂ ਦੇ ਧਾਰਮਿਕ ਸਿਧਾਂਤ ਵੱਖਰੇ ਹਨ"

ਪਰ ਉਹ ਕਹਿੰਦੀ ਹੈ ਕਿ ਉਸ ਨੂੰ ਉਮੀਦ ਹੈ ਕਿ ਰਵੱਈਆ ਜ਼ਰੂਰ ਬਦਲੇਗਾ।

"ਜਿੱਥੋਂ ਤੱਕ ਵਿਆਹ ਦਾ ਸਵਾਲ ਹੈ। ਜਦੋਂ ਦੋ ਵਿਚਾਰਧਾਰਾ ਦੇ ਲੋਕ ਇੱਕਠੇ ਹੁੰਦੇ ਹਨ, ਉਸ 'ਚ ਧਰਮ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ।"

"ਇਹ ਤਾਂ ਬਸ ਪਿਆਰ ਸੀ"

ਸੁਮਿਤ ਚੌਹਾਨ ਅਤੇ ਉਸ ਦੀ ਪਤਨੀ ਅਜ਼ਰਾ ਪਰਵੀਨ ਇਸ ਨਾਲ ਸਹਿਮਤ ਹਨ।

ਸੁਮਿਤ ਇੱਕ ਹਿੰਦੂ ਪਰਿਵਾਰ 'ਚੋਂ ਹੈ, ਹਾਲਾਂਕਿ ਉਸ ਦੀ ਪਛਾਣ ਉਸ ਦੀ ਦਲਿਤ ਜਾਤੀ ਕਾਰਨ ਹੈ। ਉਸ ਦੀ ਪਤਨੀ ਅਜ਼ਰਾ ਮੁਸਲਿਮ ਹੈ।

ਸੁਮਿਤ ਚੌਹਾਨ, ਅਜ਼ਰਾ ਪਰਵੀਨ

ਤਸਵੀਰ ਸਰੋਤ, Sumit Chauhan & Azra Parveen

ਤਸਵੀਰ ਕੈਪਸ਼ਨ, ਸੁਮਿਤ ਚੌਹਾਨ ਅਤੇ ਉਸ ਦੀ ਪਤਨੀ ਅਜ਼ਰਾ ਪਰਵੀਨ

ਅਸੀਂ ਇਸ ਜੋੜੇ ਨਾਲ ਉਨ੍ਹਾਂ ਦੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਦੇ ਅਗਲੇ ਹੀ ਦਿਨ ਗੱਲਬਾਤ ਕੀਤੀ। ਸੁਮਿਤ ਨੇ ਦੱਸਿਆ ਕਿ ਉਹ ਅਜ਼ਰਾ ਨੂੰ ਪਹਿਲੀ ਵਾਰ ਸਾਲ 2010 'ਚ ਦਿੱਲੀ ਯੂਨੀਵਰਸਿਟੀ 'ਚ ਮਿਲਿਆ ਸੀ ਅਤੇ ਪਤਾ ਨਹੀਂ ਇਹ ਮੁਲਾਕਾਤਾਂ ਕਿਵੇਂ ਵੱਧ ਗਈਆਂ।

ਸੁਮਿਤ ਦੱਸਦਾ ਹੈ, "ਅਸੀਂ ਕਾਲਜ 'ਚ ਤਿੰਨ ਸਾਲ ਇੱਕ ਦੂਜੇ ਨੂੰ ਜਾਣਨ 'ਚ ਕੱਢੇ। ਸਾਡੀ ਦੋਸਤੀ ਬਹੁਤ ਮਜ਼ਬੂਤ ਸੀ ਅਤੇ ਅਸੀਂ ਦੋਵੇਂ ਹੀ ਇੱਕ ਦੂਜੇ ਨਾਲ ਬਹੁਤ ਖੁਸ਼ ਸੀ।"

"ਪਰ ਅਸੀਂ ਜਾਣਦੇ ਸੀ ਕਿ ਅਸੀਂ ਦੋਵੇਂ ਵੱਖ-ਵੱਖ ਧਰਮ ਦੇ ਹਾਂ ਅਤੇ ਸਾਡਾ ਵਿਆਹ ਕਰਵਾਉਣਾ ਮੁਸ਼ਕਲ ਹੋਵੇਗਾ।"

ਸੁਮਿਤ ਦੇ ਪਰਿਵਾਰ ਦੇ ਮਨਾਂ 'ਚ ''ਮੁਸਲਿਮ ਭਾਈਚਾਰੇ ਬਾਰੇ ਕੁਝ ਗਲਤ ਧਾਰਨਾਵਾਂ ਮੌਜੂਦ ਸਨ, ਪਰ ਮੈਂ ਆਪਣੀ ਮਾਂ, ਭਰਾ ਅਤੇ ਭੈਣ ਨੂੰ ਇਸ ਵਿਆਹ ਲਈ ਮਨਾਇਆ।"

"ਮੇਰੀ ਪਤਨੀ ਨੇ ਆਪਣੇ ਪਰਿਵਾਰ ਨੂੰ ਇਸ ਵਿਆਹ ਲਈ ਰਾਜ਼ੀ ਕਰਨ ਦਾ ਯਤਨ ਕੀਤਾ ਪਰ ਉਹ ਇਸ ਵਿਆਹ ਦੇ ਸਖ਼ਤ ਖ਼ਿਲਾਫ਼ ਸਨ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਹਿੰਦੂ ਨਾਲ ਵਿਆਹ ਨਹੀਂ ਕਰਵਾ ਸਕਦੀ ਹੈ।"

''ਅਜ਼ਰਾ ਦੇ ਪਰਿਵਾਰ ਵੱਲੋਂ ਰਜ਼ਾਮੰਦੀ ਨਾ ਮਿਲਣ ਤੋਂ ਬਾਅਦ ਅਸੀਂ ਗੁਪਤ ਰੂਪ 'ਚ ਵਿਆਹ ਕਰਨ ਦਾ ਫ਼ੈਸਲਾ ਕੀਤਾ ਅਤੇ ਬਾਅਦ 'ਚ ਆਪੋ ਆਪਣੇ ਪਰਿਵਾਰਾਂ ਨੂੰ ਇਸ ਬਾਰੇ ਦੱਸਿਆ।''

ਭਾਰਤ ਦੇ ਵਿਸ਼ੇਸ਼ ਮੈਰਿਜ ਐਕਟ ਦੇ ਤਹਿਤ ਅੰਤਰ-ਧਰਮ 'ਚ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਵਿਆਹ ਤੋਂ 30 ਦਿਨ ਪਹਿਲਾਂ ਜਨਤਕ ਜਗ੍ਹਾ 'ਤੇ ਆਪਣੇ ਵਿਆਹ ਕਰਨ ਦੇ ਇਰਾਦੇ ਬਾਰੇ ਨੋਟਿਸ ਪ੍ਰਦਰਸ਼ਿਤ ਕਰਨਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਦਰਜ ਕਰਵਾ ਸਕਦਾ ਹੈ।

ਭਾਰਤ 'ਚ ਸੱਤਾਧਿਰ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ, ਭਾਜਪਾ ਦੀ ਅਗਵਾਈ ਵਾਲੇ ਕੁਝ ਰਾਜਾਂ ਨੇ ਕੁਝ ਹੋਰ ਕਦਮ ਚੁੱਕੇ ਹਨ, ਜਿਵੇਂ ਕਿ ਗੈਰ ਕਾਨੂੰਨੀ ਧਰਮ ਪਰਿਵਰਤਨ ਕਰਨ ਦੀ ਮਨਾਹੀ ਸਬੰਧੀ ਆਰਡੀਨੈਂਸ, ਜੋ ਕਿ ਨਵੰਬਰ 2020 'ਚ ਉੱਤਰ ਪ੍ਰਦੇਸ਼ 'ਚ ਪਾਸ ਕੀਤਾ ਗਿਆ ਹੈ।

ਇਹ ਆਰਡੀਨੈਂਸ ਜ਼ਬਰਦਸਤੀ, ਧੋਖਾਧੜੀ ਜਾਂ ਫਿਰ ਵਿਆਹ ਤੋਂ ਬਾਅਦ ਗੈਰਕਾਨੂੰਨੀ ਢੰਗ ਨਾਲ ਧਰਮ ਪਰਿਵਰਤਨ 'ਤੇ ਪਾਬੰਦੀ ਲਗਾਉਂਦਾ ਹੈ।

ਸੁਮਿਤ ਚੌਹਾਨ, ਅਜ਼ਰਾ ਪਰਵੀਨ

ਤਸਵੀਰ ਸਰੋਤ, Sumit Chauhan & Azra Parveen

ਤਸਵੀਰ ਕੈਪਸ਼ਨ, ਸੁਮਿਤ ਮੁਤਾਬਕ ਅਜ਼ਰਾ ਨਾਲ ਵਿਆਹ ਕਰਵਾਉਣ 'ਬਸ ਪਿਆਰ ਸੀ'

ਸੁਮਿਤ ਦਾ ਕਹਿਣਾ ਹੈ ਕਿ "ਮੈਨੂੰ ਥੋੜਾ ਡਰ ਲੱਗ ਰਿਹਾ ਸੀ ਕਿ ਕਿਤੇ ਸਾਡੇ ਵਿਆਹ ਦੀ ਯੋਜਨਾ ਜ਼ਾਹਰ ਨਾ ਹੋ ਜਾਵੇ ਅਤੇ ਸਾਡਾ ਵਿਆਹ ਕਰਵਾਉਣ ਦਾ ਸੁਪਨਾ ਟੁੱਟ ਨਾ ਜਾਵੇ।"

''ਖੁਸ਼ਕਿਸਮਤੀ ਨਾਲ ਅਜਿਹਾ ਕੁਝ ਨਾ ਵਾਪਰਿਆ, ਪਰ ਸਾਡੇ ਵਿਆਹ ਦੇ ਤਿੰਨ ਸਾਲ ਬਾਅਦ ਵੀ ਅਜ਼ਰਾ ਦਾ ਪਰਿਵਾਰ ਸਾਡੇ ਨਾਲ ਕੋਈ ਸੰਬੰਧ ਨਹੀਂ ਰੱਖ ਰਿਹਾ ਹੈ।''

''ਭਾਵੇਂ ਉਨ੍ਹਾਂ ਨੇ ਹੁਣ ਬੋਲਣਾ ਸ਼ੁਰੂ ਕਰ ਦਿੱਤਾ ਹੈ, ਪਰ ਅਜ਼ਰਾ ਦੇ ਮਾਪੇ ਸਾਡੇ ਵਿਆਹ ਨੂੰ ਜਨਤਕ ਤੌਰ 'ਤੇ ਸਵੀਕਾਰ ਨਹੀਂ ਕਰਨਗੇ।''

"ਪਿਛਲੇ ਸਾਲ ਅਜ਼ਰਾ ਦੀ ਛੋਟੀ ਭੈਣ ਦਾ ਵਿਆਹ ਹੋਇਆ ਸੀ, ਪਰ ਸਾਨੂੰ ਉਸ ਵਿਆਹ ਦਾ ਸੱਦਾ ਨਹੀਂ ਦਿੱਤਾ ਗਿਆ।"

ਸੁਮਿਤ ਮੰਨਦਾ ਹੈ ਕਿ "ਸਾਡੇ ਵਰਗੇ ਜੋੜਿਆਂ ਲਈ ਪਿਆਰ ਕਰਨਾ ਅਤੇ ਫਿਰ ਵਿਆਹ ਬੰਧਨ 'ਚ ਬੱਝਣਾ ਬਹੁਤ ਮੁਸ਼ਕਲ ਹੈ।"

"ਪਰ ਤੁਹਾਨੂੰ ਉਸ ਵਿਅਕਤੀ ਲਈ ਧਰਮ ਬਦਲਣ ਦੀ ਜ਼ਰੂਰਤ ਹੀ ਨਹੀਂ ਹੈ, ਜਿਸ ਨੂੰ ਕਿ ਤੁਸੀਂ ਪਿਆਰ ਕਰਦੇ ਹੋ।"

ਸੁਮਿਤ ਐਲਾਨ ਕਰਦਾ ਹੈ ਕਿ ਆਪਣੀ ਪਸੰਦ ਦੇ ਵਿਅਕਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨਾ ਕੋਈ ਗੁਨਾਹ ਨਹੀਂ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)