ਜੇ ਤੁਹਾਨੂੰ ਨੀਂਦ ਠੀਕ ਤਰੀਕੇ ਨਾਲ ਨਹੀਂ ਆਉਂਦੀ ਤਾਂ ਇਹ ਬਿਮਾਰੀ ਵੀ ਹੋ ਸਕਦੀ ਹੈ, ਪਰ ਪਤਾ ਕਿਵੇਂ ਲੱਗੇ-5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਰਿਸਰਚ ਦੱਸਦੀ ਹੈ ਕਿ ਕੋਰੋਨਾ ਦੇ ਦੌਰ ਵਿੱਚ ਬਿਮਾਰੀ ਤੋਂ ਠੀਕ ਹੋਏ ਹਰ 10 ਵਿੱਚੋਂ ਤਿੰਨ ਮਰੀਜ਼ਾਂ ਨੂੰ ਨੀਂਦ ਨਾਲ ਜੁੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਂਮਾਰੀ ਤੋਂ ਪਹਿਲਾਂ ਵੀ 10 ਵਿਚੋਂ ਤਿੰਨ ਲੋਕ ਨੀਂਦ ਨਾਲ ਜੁੜੀ ਕਿਸੇ ਨਾ ਕਿਸੇ ਦਿੱਕਤ ਨਾਲ ਜੂਝ ਰਹੇ ਸਨ।
ਹਾਲਾਂਕਿ ਨੀਂਦ ਨਾਲ ਜੁੜੀ ਹਰ ਦਿੱਕਤ ਬਿਮਾਰੀ ਹੋਵੇ ਇਹ ਵੀ ਜ਼ਰੂਰੀ ਨਹੀਂ ਹੈ ਇਸ ਲਈ ਜਾਣਨ ਦੀ ਲੋੜ ਹੈ ਕਿ ਕਦੋਂ ਨੀਂਦ ਨਾ ਆਉਣਾ ਤੁਹਾਡੇ ਲਈ ਬਿਮਾਰੀ ਬਣ ਸਕਦਾ ਹੈ ਅਤੇ ਕਦੋਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਇਡ ਸਾਇੰਸਿਜ਼ (IHBAS) ਦੇ ਸੀਨੀਅਰ ਮਨੋਚਿਕਿਤਸਕ ਡਾ਼ ਓਮ ਪ੍ਰਕਾਸ਼ ਦੱਸਦੇ ਹਨ ਕਿ ਨੀਂਦ ਦਾ ਇੱਕ ਚੱਕਰ 90 ਮਿੰਟ ਦੀ ਹੁੰਦਾ ਹੈ।
ਇੱਕ ਰਾਤ ਦੌਰਾਨ ਨੀਂਦ ਦੇ ਅਜਿਹੇ ਲਗਪਗ ਚਾਰ ਤੋਂ ਪੰਜ ਚੱਕਰ ਪੂਰੇ ਹੁੰਦੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
ਜੰਮੂ ਏਅਰਬੇਸ ਹਮਲੇ ਬਾਰੇ ਹੁਣ ਤੱਕ ਕੀ-ਕੀ ਪਤਾ
ਜੰਮੂ ਏਅਰ ਫੋਰਸ ਸਟੇਸ਼ਨ ਦੇ ਟੈਕਨੀਕਲ ਖੇਤਰ ਵਿੱਚ ਦੋ ਜ਼ੋਰਦਾਰ ਰਹੱਸਮਈ ਧਮਾਕੇ ਤੋਂ ਬਾਅਦ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕੇਂਦਰੀ ਰੱਖਿਆ ਮੰਤਰੀ ਨੇ ਇਸ ਸੰਬਧ ਵਿੱਚ ਇੱਕ ਉੱਚ ਪੱਧਰੀ ਬੈਠਰ ਵੀ ਕੀਤੀ ਹੈ।
ਭਾਰਤੀ ਹਵਾਈ ਸੈਨਾ ਨੇ ਇਸ ਘਟਨਾ 'ਤੇ ਟਵੀਟ ਕੀਤਾ ਹੈ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ, "ਐਤਵਾਰ ਦੀ ਸਵੇਰੇ ਜੰਮੂ ਏਅਰ ਫੋਰਸ ਸਟੇਸ਼ਨ ਦੇ ਟੈਕਨੀਕਲ ਇਲਾਕੇ ਵਿੱਚ ਘੱਟ ਤੀਬਰਤਾ ਦੇ ਦੋ ਧਮਾਕੇ ਹੋਏ।"

ਤਸਵੀਰ ਸਰੋਤ, Ani
ਖ਼ਬਰ ਏਜੰਸੀ ਪੀਟੀਆਈ ਨੇ ਛੇ ਮਿੰਟਾਂ ਵਿੱਚ ਹੋਏ ਇਨ੍ਹਾਂ ਧਮਾਕਿਆਂ ਵਿੱਚ ਅਧਿਕਾਰੀਆਂ ਦੇ ਹਵਾਲੇ ਨਾਲ ਹਵਾਈ ਫ਼ੌਜ ਦੇ ਦੋ ਜਵਾਨਾਂ ਦੇ ਫੱਟੜ ਹੋਣ ਦੀ ਪੁਸ਼ਟੀ ਕੀਤੀ ਹੈ।
ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਜੰਮੂ ਏਅਰਬੇਸ ਹਮਲੇ ਦਾ ਨਿਸ਼ਾਨਾ ਏਅਰ ਟਰੈਫਿਕ ਕੰਟਰੋਲ ਦੀ ਇਮਾਰਤ ਅਤੇ ਟਿਕਾਣੇ ਉੱਪਰ ਖੜ੍ਹੇ ਐੱਮਆਈ-17 ਜਹਾਜ਼ ਅਤੇ ਹੈਲੀਕਾਪਟਰ ਸਨ। ਹਾਲਾਂਕਿ ਦੋਵੇਂ ਹੀ ਆਪਣਾ ਨਿਸ਼ਾਨਾ ਖੁੰਝ ਗਏ। ਵਧੇਰੇ ਜਾਣਕਾਰੀ ਇੱਥੇ ਕਲਿੱਕ ਕਰੋ।
1971 ਦੀ ਜੰਗ : ਮਾਨੇਕ ਸ਼ਾਹ ਨੇ ਇੰਦਰਾ ਗਾਂਧੀ ਨੂੰ ਕੀ ਕਿਹਾ ਸੀ
7 ਮਾਰਚ 1971 ਨੂੰ ਜਦੋਂ ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਢਾਕਾ ਦੇ ਮੈਦਾਨ ਵਿੱਚ ਪਾਕਿਸਤਾਨ ਨੂੰ ਲਲਕਾਰ ਰਹੇ ਸਨ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ 9 ਮਹੀਨੇ 9 ਦਿਨਾਂ ਮਗਰੋਂ ਬੰਗਲਾਦੇਸ਼ ਇੱਕ ਸਚਾਈ ਬਣ ਜਾਵੇਗਾ।

ਤਸਵੀਰ ਸਰੋਤ, BHARAT RAKSHAK
ਜਦੋਂ ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਯਾਹੀਆ ਖ਼ਾਨ ਨੇ 25 ਮਾਰਚ 1971 ਨੂੰ ਪੂਰਬੀ ਪਾਕਿਸਤਾਨ ਦੀਆਂ ਲੋਕ ਭਾਵਨਾਵਾਂ ਨੂੰ ਫੌਜੀ ਤਾਕਤ ਨਾਲ ਦਰੜਨ ਦਾ ਹੁਕਮ ਦਿੱਤਾ ਅਤੇ ਸ਼ੇਖ ਮੁਜੀਬੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਬੰਗਲਾਦੇਸ਼ੀ ਸ਼ਰਨਾਰਥੀਆਂ ਨੇ ਭਾਰਤ ਵੱਲ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ।
ਜਿਉਂ-ਜਿਉਂ ਬੰਗਾਲਾਦੇਸ਼ ਜਿਸ ਨੂੰ ਉਸ ਸਮੇਂ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ, ਵਿੱਚ ਪਾਕਿਸਤਾਨੀ ਫ਼ੌਜ ਦੀ ਦੁਰਵਰਤੋਂ ਦੀ ਖ਼ਬਰ ਫੈਲਣੀ ਸ਼ੁਰੂ ਹੋਈ ਤਾਂ ਭਾਰਤ ਉੱਤੇ ਉਥੇ ਫ਼ੌਜੀ ਦਖਲਅੰਦਾਜ਼ੀ ਕਰਨ ਲਈ ਦਬਾਅ ਪੈਣ ਲੱਗਿਆ।
ਭਾਰਤ ਦੀ ਤਤਕਾਲੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੇ ਅਪ੍ਰੈਲ ਵਿੱਚ ਹਮਲਾ ਕਰਨ ਬਾਰੇ ਥਲ ਸੈਨਾ ਮੁਖੀ ਜਨਰਲ ਮਾਨੇਕ ਸ਼ਾਹ ਦੀ ਰਾਏ ਮੰਗੀ। ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮਨ ਕੀ ਬਾਤ ਇੱਕ ਗ਼ੈਰ-ਸਿਆਸੀ ਮੰਚ ਹੈ-ਨੱਢਾ
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਨੱਢਾ ਦਿੱਲੀ ਦੇ ਈਸਟ ਪਟੇਲ ਨਗਰ ਵਿੱਚ ਪਾਰਟੀ ਵਰਕਰਾਂ ਨਾਲ ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਪ੍ਰੋਗਰਾਮ ਸੁਣ ਰਹੇ ਸਨ, ਜਦੋਂ ਉਨ੍ਹਾਂ ਨੇ ਇਹ ਸ਼ਬਦ ਕਹੇ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਪ੍ਰੋਗਰਾਮ ਇੱਕ ਗ਼ੈਰ-ਸਿਆਸੀ ਪਲੇਟਫਾਰਮ ਹੈ ਜਿੱਥੇ ਉਹ ਬਹੁਤ ਸਾਰੇ ਮਸਲਿਆਂ ਨੂੰ ਛੂਹੰਦੇ ਹਨ, ਜਿਸ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ। ਲੋਕਾਂ ਨੂੰ ਦੇਸ਼ ਦੀਆਂ ਚਲੰਤ ਸਰਗਰਮੀਆਂ ਬਾਰੇ ਪਤਾ ਚਲਦਾ ਹੈ।

ਤਸਵੀਰ ਸਰੋਤ, JPNadda/TWITTER
ਉਨ੍ਹਾਂ ਨੇ ਕਿਹਾ, "ਮਨ ਕੀ ਬਾਤ ਦੇ 80 ਐਪੀਸੋਡ ਪੂਰੇ ਹੋਣ ਵਾਲੇ ਹਨ ਪਰ ਪ੍ਰਧਾਨ ਮੰਤਰੀ ਨੇ ਇੱਕ ਵਾਰ ਵੀ ਇਸ ਮੰਚ ਤੋਂ ਸਿਆਸੀ ਗੱਲ ਨਹੀਂ ਕੀਤੀ ਹੈ।"
ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਰੇਡੀਓ ਪ੍ਰੋਗਰਾਮ ਵਿੱਚ ਸਿਆਸੀ ਵਿਸ਼ਿਆਂ ਤੋਂ ਪ੍ਰਹੇਜ਼ ਕੀਤਾ ਹੈ। ਉਨ੍ਹਾਂ ਨੇ ਖੇਡਾਂ, ਵਾਤਾਵਰਣ, ਸਿੱਖਿਆ ਅਤੇ ਸੱਭਿਆਚਾਰ ਬਾਰੇ ਗੱਲ ਕੀਤੀ ਹੈ ਅਤੇ ਜੀਵਨ ਦੇ ਵੱਖੋ-ਵੱਖ ਖੇਤਰਾਂ ਦੇ ਲੋਕਾਂ ਦੀ ਭੂਮਿਕਾ ਅਤੇ ਸਹਿਯੋਗ ਨੂੰ ਉਭਾਰਿਆ ਹੈ। ਬੀਤੇ ਦਿਨ ਦੀਆਂ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਡੇਰੇਦਾਰਾਂ ਦੀ ਚੁੰਗਲ ਵਿਚੋਂ ਕੱਢਣ ਵਾਲਾ
ਰਿਕ ਰੋਜ਼ ਨੇ ਲੋਕਾਂ ਨੂੰ ਧਾਰਮਿਕ ਸੰਪ੍ਰਦਾਵਾਂ ਅਤੇ ਨਫ਼ਰਤ ਫਲਾਉਣ ਵਾਲੇ ਸਮੂਹਾਂ ਤੋਂ ਬਾਹਰ ਕੱਢਣ ਲਈ 500 ਤੋਂ ਵੱਧ ਮਾਮਲਿਆਂ 'ਚ ਵਿਚੋਲਗੀ ਰਾਹੀਂ ਗੱਲਬਾਤ ਕੀਤੀ ਹੈ।

ਤਸਵੀਰ ਸਰੋਤ, Getty Images
ਆਪਣੇ ਇਸ ਕੰਮ ਦੌਰਾਨ ਉਨ੍ਹਾਂ ਨੂੰ ਕਈ ਵਾਰ ਮੌਤ ਦੀਆਂ ਧਮਕੀਆਂ ਵੀ ਮਿਲੀਆਂ ਹਨ ਅਤੇ ਉਨ੍ਹਾਂ ਦੀ ਇਹ ਨੌਕਰੀ ਪੂਰੀ ਤਰ੍ਹਾਂ ਨਾਲ ਵਿਵਾਦਾਂ 'ਚ ਘਿਰੀ ਹੋਈ ਹੈ।
ਤੁਸੀਂ ਉਨ੍ਹਾਂ ਲੋਕਾਂ ਨੂੰ ਕਿਵੇਂ ਆਪਣੇ ਭਰੋਸੇ 'ਚ ਲਿਆਉਂਦੇ ਹੋ, ਜਿੰਨ੍ਹਾਂ ਨੂੰ ਕਿਸੇ ਖ਼ਤਰਨਾਕ ਸਮੂਹ ਵੱਲੋਂ ਉਨ੍ਹਾਂ ਦੇ ਸੋਚਣ ਸਮਝਣ ਦੀ ਸ਼ਕਤੀ ਨੂੰ ਪ੍ਰਭਾਵਤ ਕੀਤਾ ਗਿਆ ਹੁੰਦਾ ਹੈ।
ਇਸੇ ਪ੍ਰਭਾਵ ਹੇਠ ਉਹ ਜ਼ਿੰਦਗੀ ਦੀ ਅਸਲ ਸੱਚਾਈ ਤੋਂ ਪਰਾਂ ਕਿਸੇ ਨਵੀਂ ਜ਼ਿੰਦਗੀ ਦੀ ਸ਼ੂਰੂਆਤ ਕਰਦੇ ਹਨ?
ਰਿਕ ਐਲਨ ਰੋਜ਼ ਲਈ ਇਹ ਇੱਕ ਵੱਡੀ ਚੁਣੌਤੀ ਹੈ ਪਰ ਇਹ ਉਸ ਦੀ ਨੌਕਰੀ ਦਾ ਹਿੱਸਾ ਹੈ। ਇੱਥੇ ਕਲਿੱਕ ਕਰਕੇ ਜਾਣੋ ਰਿਕ ਰੋਜ਼ ਕਿਵੇਂ ਕਰਦੇ ਹਨ ਲੋਕਾਂ ਦੀ ਮਦਦ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












