ਮਿਲਖਾ ਸਿੰਘ ਬਾਰੇ ਅਕਸ਼ੇ ਕੁਮਾਰ ਨੂੰ ਇਹ ਮਲਾਲ ਹਮੇਸ਼ਾ ਰਹੇਗਾ- 5 ਅਹਿਮ ਖ਼ਬਰਾਂ

ਮਿਲਖਾ ਸਿੰਘ ਦੇ ਜਾਣ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਆਪੋ-ਆਪਣੇ ਅੰਦਾਜ਼ ਵਿੱਚ ਯਾਦ ਕਰ ਰਿਹਾ ਹੈ ਤੇ ਸ਼ਰਧਾਂਜਲੀ ਦੇ ਰਿਹਾ ਹੈ।

ਬਾਲੀਵੁੱਡ ਵਿੱਚ ਫ਼ਿਲਮੀ ਪਰਦੇ 'ਤੇ ਉਨ੍ਹਾਂ ਦੇ ਕਿਰਦਾਰ ਨੂੰ ਸਾਕਾਰ ਕਰਨ ਵਾਲੇ ਫ਼ਰਹਾਨ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਨੇ ਮਿਲਖਾ ਸਿੰਘ ਤੋਂ ਉਹ ਜਜ਼ਬਾ ਹਾਸਲ ਕੀਤਾ ਕਿ ਜਦੋਂ ਕੁਝ ਮਨ ਵਿੱਚ ਧਾਰ ਲਿਆ ਤਾਂ ਉਸ ਦਾ ਪਿੱਛਾ ਨਹੀਂ ਛੱਡਣਾ।

ਜਦਕਿ ਅਕਸ਼ੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਇਸ ਗੱਲ ਦਾ ਮਲਾਲ ਰਹੇਗਾ ਕਿ ਉਹ ਮਿਲਖਾ ਸਿੰਘ ਦਾ ਕਿਰਦਾਰ ਪਰਦੇ ਉੱਪਰ ਨਹੀਂ ਨਿਭਾ ਸਕੇ।

ਅਕਸ਼ੇ ਕੁਮਾਰ ਨੇ ਕੁਝ ਸਮਾਂ ਪਹਿਲਾਂ ਇੱਕ ਪ੍ਰੋਗਰਾਮ ਵਿੱਚ ਵੀ ਇਹ ਗੱਲ ਆਖੀ ਸੀ ਕਿ 'ਭਾਗ ਮਿਲਖਾ ਭਾਗ' ਵਿੱਚ ਮਿਲਖਾ ਸਿੰਘ ਦਾ ਕਿਰਦਰ ਨਿਭਾਉਣ ਲਈ ਉਨ੍ਹਾਂ ਨੂੰ ਕਿਹਾ ਗਿਆ ਸੀ ਪਰ ਉਹ ਆਪਣੇ ਹੋਰਨਾਂ ਰੁਝੇਵਿਆਂ ਕਰਕੇ ਇਸ ਨੂੰ ਨਹੀਂ ਨਿਭਾ ਸਕੇ।

ਜਿਸ ਤੋਂ ਬਾਅਦ ਇਹ ਕਿਰਦਾਰ ਫਰਹਾਨ ਅਖਤਰ ਨੇ ਨਿਭਾਇਆ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਵੀ ਖੇਡ ਅਤੇ ਫਿਲਮ ਜਗਤ ਦੀ ਕਿਸ ਹਸਤੀ ਨੇ ਮਿਲਖਾ ਸਿੰਘ ਨੂੰ ਕਿਵੇਂ ਯਾਦ ਕੀਤਾ, ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸੁਮਿਤ: ਢਾਬੇ 'ਤੇ ਸਫ਼ਾਈ ਕਰਨ ਤੋਂ ਭਾਰਤ ਦੀ ਉਲੰਪਿਕ ਟੀਮ ਦਾ ਸਫ਼ਰ

ਸੁਮਿਤ ਜੋ ਕਿ ਇੱਕ ਦਲਿਤ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਕੋਈ ਜ਼ਮੀਨ ਵੀ ਨਹੀਂ ਹੈ।

ਸੁਮਿਤ ਦਾ ਹਾਕੀ ਦਾ ਸਫਰ ਉਸ ਸਮੇਂ ਸ਼ੁਰੂ ਹੁੰਦਾ ਹੈ ਜਦੋਂ ਉਹ ਦਿੱਲੀ-ਚੰਡੀਗੜ੍ਹ ਰਾਜਮਾਰਗ 'ਤੇ ਮੂਰਥਲ ਵਿਖੇ ਸੜਕ ਕੰਢੇ ਇੱਕ ਢਾਬੇ 'ਚ ਬਤੌਰ ਸਫਾਈ ਮੁਲਾਜ਼ਮ ਕੰਮ ਕਰਦਾ ਸੀ।

ਉਸ ਸਮੇਂ ਸੁਮਿਤ ਕੋਲ ਕੁਝ ਵੀ ਖਾਣ ਨੂੰ ਨਹੀਂ ਹੁੰਦਾ ਸੀ ਅਤੇ ਕਈ ਵਾਰ ਉਹ ਖਾਲੀ ਪੇਟ ਹੀ ਸੁੱਤਾ ਸੀ ਜਾਂ ਫਿਰ ਸਿਰਫ ਬ੍ਰੈੱਡ ਨਾਲ ਹੀ ਗੁਜ਼ਾਰਾ ਕਰਦਾ ਸੀ। ਉਸ ਕੋਲ ਦੁੱਧ ਪੀਣ ਲਈ ਵੀ ਪੈਸੇ ਨਹੀਂ ਹੁੰਦੇ ਸਨ।

ਅੰਤਰ-ਜ਼ਿਲ੍ਹਾ ਹਾਕੀ ਮੁਕਾਬਲਿਆਂ ਦੌਰਾਨ ਫਲ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਲਈ ਪੈਸੇ ਬਚਾਉਣ ਦੀ ਖ਼ਾਤਰ ਉਹ ਬਿਨ੍ਹਾਂ ਟਿਕਟ ਹੀ ਟ੍ਰੇਨ 'ਚ ਸਫਰ ਕਰਦਾ ਸੀ।

ਪੂਰੀ ਖ਼ਬਰ ਪੜਨ ਲਈ ਇੱਥੇ ਕਲਿੱਕ ਕਰੋ।

ਈਰਾਨ ਰਾਸ਼ਟਰਪਤੀ ਚੋਣਾਂ ਦੇ ਜੇਤੂ ਇਬਰਾਹਿਮ ਰਾਇਸੀ ਬਰੇ ਖ਼ਾਸ ਗੱਲਾਂ

ਇਬਰਾਹਿਮ ਰਾਇਸੀ ਨੇ ਈਰਾਨ ਦੀਆਂ ਰਾਸ਼ਟਰਪਤੀ ਚੋਣਾਂ ਨੂੰ ਜਿੱਤ ਲਿਆ ਹੈ। ਉਮੀਦਵਾਰਾਂ ਵਿਚਾਲੇ ਮੁਕਾਬਲਾ ਕਾਫੀ ਫਸਵਾਂ ਸੀ।

ਜਿੱਤ ਮਗਰੋਂ ਉਨ੍ਹਾਂ ਨੇ ਆਪਣੇ ਹਮਾਇਤੀਆਂ ਦਾ ਧੰਨਵਾਦ ਕੀਤਾ ਹੈ। ਰਾਇਸੀ ਇੱਕ ਜੱਜ ਹਨ ਤੇ ਕੱਟੜਵਾਦੀ ਵਿਚਾਰਧਾਰਾ ਰੱਖਣ ਲਈ ਜਾਣੇ ਜਾਂਦੇ ਹਨ।

ਹਾਲਾਂਕਿ ਕੁਝ ਧੜਿਆਂ ਨੇ ਚੋਣਾਂ ਦੇ ਬਾਈਕਾਟ ਦਾ ਵੀ ਸੱਦਾ ਦਿੱਤਾ। ਉਨ੍ਹਾਂ ਦਾ ਤਰਕ ਸੀ ਕਿ ਬਹੁਤ ਸਾਰੀਆਂ ਨਾਮਜ਼ਦਗੀਆਂ ਰੱਦ ਹੋਣ ਤੋਂ ਬਾਅਦ ਕੋਈ ਸੁਭਾਵਕ ਮੁਕਾਬਲਾ ਸੰਭਵ ਨਹੀਂ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬ੍ਰਾਹਮਣਵਾਦ ਨੂੰ ਚੁਣੌਤੀ ਦੇਣ ਵਾਲਾ ਇਹ ਅਦਾਕਾਰ, ਕੀ ਹੈ ਉਸ ਦਾ ਤਰਕ

ਕੰਨੜ ਅਦਾਕਾਰ ਅਤੇ ਕਾਰਕੁਨ ਚੇਤਨ ਕੁਮਾਰ ਕੋਲੋਂ ਬੰਗਲੁਰੂ ਪੁਲਿਸ ਨੇ ਸ਼ੁੱਕਰਵਾਰ ਨੂੰ ਫਿਰ ਪੁੱਛਗਿੱਛ ਕੀਤੀ। ਮਾਮਲਾ ਉਨ੍ਹਾਂ ਦੇ ਬ੍ਰਾਹਮਣਵਾਦ 'ਤੇ ਬਿਆਨ ਦਾ ਹੈ।

ਚੇਤਨ ਵੱਲੋਂ ਬ੍ਰਾਹਮਣਵਾਦ 'ਤੇ ਬਿਆਨ ਦੇਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਚੇਤਨ ਨੂੰ ਹੋਰਨਾਂ ਪਿੱਛੜੇ ਭਾਈਚਾਰਿਆਂ ਤੋਂ ਸਮਰਥਨ ਮਿਲ ਰਿਹਾ ਹੈ। ਹਾਲਾਂਕਿ, ਫਿਲਮ ਸਨਅਤ ਇਸ ਬਾਰੇ ਖ਼ਾਮੋਸ਼ ਹੈ।

ਉਨ੍ਹਾਂ ਨੇ ਇੱਕ ਟਵੀਟ ਕੀਤਾ, "ਬ੍ਰਾਹਮਣਵਾਦ ਸੁਤੰਤਰਤਾ, ਸਮਾਨਤਾ ਅਤੇ ਮਿੱਤਰਤਾ ਦੀ ਭਾਵਨਾ ਨੂੰ ਅਸਵੀਕਾਰ ਕਰਦਾ ਹੈ। ਸਾਨੂੰ ਬ੍ਰਾਹਮਣਵਾਦ ਨੂੰ ਜੜੋਂ ਉਖਾੜ ਸੁੱਟਣਾ ਚਾਹੀਦਾ ਹੈ। ਸਾਰੇ ਸਮਾਨ ਪੈਦਾ ਹੁੰਦੇ ਹਨ, ਅਜਿਹੇ ਵਿੱਚ ਇਹ ਕਹਿਣਾ ਹੈ ਕਿ ਸਿਰਫ਼ ਬ੍ਰਾਹਮਣ ਹੀ ਸਰਬਉੱਚ ਹਨ ਅਤੇ ਬਾਕੀ ਸਭ ਅਛੂਤ ਹਨ, ਬਿਲਕੁਲ ਬਕਵਾਸ ਹਨ। ਇਹ ਇੱਕ ਵੱਡਾ ਧੋਖਾ ਹੈ-#ਪੈਰੀਆਰ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਫੇਸਬੁੱਕ ਤੇ ਟਵਿੱਟਰ ਉੱਤੇ ਕੁਝ ਪਾਉਣ ਤੋਂ ਪਹਿਲਾਂ ਇਹ ਪੜ੍ਹ ਲਓ

ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਤੇ ਭਾਰਤ ਸਰਕਾਰ ਵਿਚਕਾਰ ਚੱਲ ਰਿਹਾ ਇੱਕ ਵਿਵਾਦ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ।

ਇਸ ਬਾਰੇ ਕਈ ਸਾਰੇ ਤੱਥ ਅਤੇ ਅਫਵਾਹਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ। ਇੱਥੇ ਅਸੀਂ ਕੋਸ਼ਿਸ਼ ਕੀਤੀ ਹੈ ਕਈ ਪੱਖਾਂ 'ਤੇ ਅਧਾਰਿਤ ਸਮਝ ਬਣਾਉਣ ਦੀ ਕਿ ਆਖਿਰ ਇਹ ਮਸਲਾ ਕੀ ਹੈ ?

ਭਾਰਤ ਦੇ ਨਵੇਂ IT ਨਿਯਮ ਕੀ ਹਨ ਜੋ ਹਾਲੇ ਤੱਕ ਟਵਿੱਟਰ ਨੇ ਲਾਗੂ ਨਹੀਂ ਕੀਤੇ, ਟਵਿੱਟਰ 'ਤੇ ਇਸ ਦਾ ਕੀ ਅਸਰ ਪਿਆ ਅਤੇ ਟਵਿੱਟਰ ਯੂਜ਼ਰ ਨਵੇਂ ਨਿਯਮ ਲਾਗੂ ਹੋਣ ਜਾਂ ਨਾ ਹੋਣ ਦੀ ਸੂਰਤ ਵਿੱਚ ਕਿਵੇਂ ਪ੍ਰਭਾਵਿਤ ਹੋ ਸਕਦੇ ਹਨ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)