TET ਪਾਸ ਕਰ ਚੁੱਕੇ ਲੋਕਾਂ ਲਈ ਸਿੱਖਿਆ ਮੰਤਰਾਲੇ ਦਾ ਵੱਡਾ ਫੈਸਲਾ- ਪ੍ਰੈੱਸ ਰਿਵੀਊ

ਕੇਂਦਰੀ ਸਿੱਖਿਆ ਮੰਤਰਾਲੇ ਨੇ ਟੀਚਿੰਗ ਐਲੀਜੀਬਿਲਟੀ ਟੈਸਟ (TET) ਦੇ ਯੋਗਤਾ ਪ੍ਰਮਾਣ ਪੱਤਰ ਦਾ ਸਮਾਂ ਸੱਤ ਸਾਲ ਤੋਂ ਵਧਾ ਕੇ ਪੂਰੀ ਉਮਰ ਲਈ ਵੈਧ ਕਰ ਦਿੱਤਾ ਹੈ।

ਦੈਨਿਕ ਭਾਸਕਰ ਦੀ ਇਸ ਖ਼ਬਰ ਅਨੁਸਾਰ ਜਿਨ੍ਹਾਂ ਉਮੀਦਵਾਰਾਂ ਦੇ ਪ੍ਰਮਾਣ ਪੱਤਰ ਨੂੰ ਸੱਤ ਸਾਲ ਤੋਂ ਵੱਧ ਹੋ ਚੁੱਕੇ ਹਨ ਉਨ੍ਹਾਂ ਬਾਰੇ ਸਬੰਧਿਤ ਸੂਬਾ ਸਰਕਾਰ ਜਾਂ ਕੇਂਦਰ ਸ਼ਾਸਤ ਪ੍ਰਸ਼ਾਸਨ ਜ਼ਰੂਰੀ ਕਦਮ ਚੁੱਕੇਗਾ। ਇਹ ਫ਼ੈਸਲਾ 2011 ਤੋਂ ਪ੍ਰਭਾਵੀ ਹੋਵੇਗਾ।

ਜਿਨ੍ਹਾਂ ਉਮੀਦਵਾਰਾਂ ਜਾਂ ਵਿਦਿਆਰਥੀਆਂ ਦੇ ਪ੍ਰਮਾਣ ਪੱਤਰ ਨੂੰ ਸੱਤ ਸਾਲ ਹੋ ਚੁੱਕੇ ਸਨ ਉਹ ਵੀ ਇਸ ਦਾਇਰੇ ਵਿੱਚ ਆਉਣਗੇ।

ਇਹ ਵੀ ਪੜ੍ਹੋ-

ਕੇਂਦਰੀ ਸਿੱਖਿਆ ਮੰਤਰਾਲੇ ਅਨੁਸਾਰ ਇਸ ਨਾਲ ਲੱਖਾਂ ਨੌਜਵਾਨਾਂ ਨੂੰ ਫਾਇਦਾ ਹੋਵੇਗਾ।

ਸਾਲ ਵਿੱਚ ਦੋ ਵਾਰੀ CTET ਦਾ ਆਯੋਜਨ ਕਰਵਾਇਆ ਜਾਂਦਾ ਹੈ ਅਤੇ ਇਸ ਦੇ ਦੋ ਭਾਗ ਹੁੰਦੇ ਹਨ। ਪਹਿਲੇ ਭਾਗ ਵਿੱਚ ਸਫ਼ਲ ਉਮੀਦਵਾਰ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਯੋਗ ਮੰਨੇ ਜਾਂਦੇ ਹਨ ਜਦੋਂ ਕਿ ਦੂਜੇ ਭਾਗ ਵਿੱਚ ਸਫ਼ਲ ਉਮੀਦਵਾਰ ਛੇਵੀਂ ਤੋਂ ਅੱਠਵੀਂ ਸਿੱਖਿਅਕ ਭਰਤੀ ਲਈ ਯੋਗ ਮੰਨੇ ਜਾਂਦੇ ਹਨ।

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਵਿਡ ਟੀਕਾਕਰਨ ਸਬੰਧੀ ਕੀਤੀ ਗੱਲ

ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਟੈਲੀਫੋਨ ਰਾਹੀਂ ਗੱਲ ਬਾਤ ਕੀਤੀ ਅਤੇ ਭਾਰਤ ਨੂੰ ਕੋਰੋਨਾਵਾਇਰਸ ਖ਼ਿਲਾਫ਼ ਟੀਕੇ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।

ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈਸ ਅਨੁਸਾਰ ਕੋਵੈਕਸ ਤਹਿਤ ਅਮਰੀਕਾ ਵੀਹ ਤੋਂ ਤੀਹ ਲੱਖ ਟੀਕਿਆਂ ਦੀ ਡੋਜ਼ ਭਾਰਤ ਨੂੰ ਮੁਹੱਈਆ ਕਰਵਾਏਗਾ।

ਅਮਰੀਕੀ ਸਰਕਾਰ ਨੇ ਇਕ ਬਿਆਨ ਰਾਹੀਂ ਕਿਹਾ ਹੈ ਕਿ ਉਹ ਜੂਨ ਦੇ ਅੰਤ ਤੱਕ ਦੁਨੀਆਂ ਦੇ ਕਈ ਦੇਸ਼ਾਂ ਨੂੰ ਅੱਠ ਕਰੋੜ ਟੀਕੇ ਮੁਹੱਈਆ ਕਰਵਾਉਣਗੇ।ਪਹਿਲੀ ਖੇਪ ਵਿੱਚ ਢਾਈ ਕਰੋੜ ਟੀਕੇ ਮੁਹੱਈਆ ਕਰਾਏ ਜਾਣਗੇ।

ਕਮਲਾ ਹੈਰਿਸ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਅਮਰੀਕਾ ਦਾ ਧੰਨਵਾਦ ਕੀਤਾ ਅਤੇ ਅਮਰੀਕਾ ਸਰਕਾਰ ਵੱਲੋਂ ਗਲੋਬਲ ਵੈਕਸੀਨ ਸ਼ੇਅਰਿੰਗ ਤਹਿਤ ਭਾਰਤ ਨੂੰ ਟੀਕੇ ਮੁਹੱਈਆ ਕਰਵਾਉਣ ਬਾਰੇ ਵੀ ਸ਼ਲਾਘਾ ਕੀਤੀ। ਪ੍ਰਧਾਨਮੰਤਰੀ ਨੇ ਅਮਰੀਕਾ ਵਿੱਚ ਵਸਦੇ ਭਾਰਤੀਆਂ ਦਾ ਵੀ ਧੰਨਵਾਦ ਕੀਤਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਐੱਸਜੀਪੀਸੀ ਨੇ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਖ਼ਿਲਾਫ਼ ਐਮਾਜ਼ੌਨ ਨੂੰ ਭੇਜਿਆ ਨੋਟਿਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਈ-ਕਾਮਰਸ ਸਾਈਟ ਐਮਾਜ਼ੋਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਖ਼ਿਲਾਫ਼ ਨੋਟਿਸ ਭੇਜਿਆ ਹੈ।

ਦਿ ਟ੍ਰਿਬਿਊਨ ਵਿੱਚ ਛਪੀ ਖ਼ਬਰ ਅਨੁਸਾਰ ਐੱਸਜੀਪੀਸੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਧਾਮੀ ਅਨੁਸਾਰ ਸਿੱਖ ਪੰਥ ਵਿਚ ਗੁਰਬਾਣੀ ਨੂੰ ਲੈ ਕੇ ਅਪਾਰ ਸ਼ਰਧਾ ਹੈ ਅਤੇ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਦੇ ਖ਼ਿਲਾਫ਼ ਸਿੱਖਾਂ ਵਿੱਚ ਰੋਸ ਹੈ।

ਧਾਮੀ ਨੇ ਕਿਹਾ ਕਿ ਉਨ੍ਹਾਂ ਨੇ ਐਮਾਜ਼ੌਨ ਨੂੰ ਇਸ ਦੀ ਵਿਕਰੀ ਆਪਣੀ ਵੈੱਬਸਾਈਟ ਤੋਂ ਹਟਾਉਣ ਲਈ ਆਖਿਆ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਾਨੂੰਨ ਦੀ ਸਹਾਇਤਾ ਲਈ ਜਾਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)