ਕੋਰੋਨਾਵਾਇਰਸ ਦੇ ਹਾਲਾਤ ਕਾਰਨ ਕੈਪਟਨ ਨੇ ਕਿਹਾ ਕਿਸਾਨ ਆਗੂ ਗੈਰ-ਜ਼ਿੰਮੇਵਾਰੀ ਨਾ ਵਰਤਨ, ਕਿਸੇ ਤਰ੍ਹਾਂ ਦੇ ਧਰਨੇ ਤੇ ਰੈਲੀ ਨੂੰ ਇਜਾਜ਼ਤ ਨਹੀਂ- ਪ੍ਰੈੱਸ ਰਿਵੀਊ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਨੂੰ ਅਪੀਲ ਕੀਤੀ ਹੈ ਧਰਨਾ ਨਾ ਲਗਾਇਆ ਜਾਵੇ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੈਪਟਨ ਨੇ ਕਿਹਾ ਕਿ ਕੋਵਿਡ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ, ਜਿਸ ਕਾਰਨ ਧਰਨਾ ਸੁਪਰ ਸਪੈਡਰ ਵਿੱਚ ਬਦਲ ਸਕਦਾ ਹੈ।

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪਟਿਆਲਾ ਵਿੱਚ ਤਿੰਨ ਦਿਨਾਂ ਦਾ ਧਰਨਾ ਲਗਾਇਆ ਜਾਣਾ ਹੈ।

ਕੈਪਟਨ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਨੇਤਾ ਗੈਰ-ਜ਼ਿੰਮੇਵਾਰੀ ਨਾ ਵਰਤਨ। ਉਨ੍ਹਾਂ ਅੱਗੇ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਢਿਲ ਨਹੀਂ ਦਿੱਤੀ ਜਾਵੇਗੀ।

ਕੈਪਟਨ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਰੈਲੀ ਜਾਂ ਧਰਨਾ ਸਵੀਕਾਰ ਨਹੀਂ ਹੋਵੇਗਾ।

ਇਹ ਵੀ ਪੜ੍ਹੋ-

ਰਾਮਦੇਵ ਨੇ ਵਾਪਸ ਲਿਆ ਆਪਣੇ ਬਿਆਨ ਕਿਹਾ, 'ਐਲੋਪੈਥੀ ਦਾ ਵਿਰੋਧ ਨਹੀਂ'

ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਦੀ ਚਿੱਠੀ ਤੋਂ ਬਾਅਦ ਯੋਗਗੁਰੂ ਰਾਮਦੇਵ ਨੇ ਆਪਣਾ ਬਿਆਨ ਵਾਪਸ ਲੈ ਲਿਆ ਹੈ।

ਉਨ੍ਹਾਂ ਨੇ ਆਪਣੇ ਬਿਆਨ ਲਈ ਖ਼ੇਦ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਆਧੁਨਿਕ ਮੈਡੀਕਲ ਵਿਗਿਆਨ ਅਤੇ ਐਲੋਪੈਥੀ ਦੇ ਵਿਰੋਧੀ ਨਹੀਂ ਹਨ।

ਸੋਸ਼ਲ ਮੀਡੀਆ 'ਤੇ ਇੱਕ ਚਿੱਠੀ ਜਾਰੀ ਕਰਦਿਆਂ ਉਨ੍ਹਾਂ ਨੇ ਲਿਖਿਆ, "ਮੈਡੀਕਲ ਪ੍ਰੈਕਟਿਸ ਦੇ ਸੰਘਰਸ਼ ਦੇ ਇਸ ਪੂਰੇ ਵਿਵਾਦ ਨੂੰ ਖ਼ੇਦ ਸਹਿਤ ਵਿਰਾਮ ਦਿੰਦਿਆਂ ਹੋਇਆ ਮੈ ਆਪਣਾ ਬਿਆਨ ਵਾਪਸ ਲੈਂਦਾ ਹਾਂ।"

ਆਪਣੀ ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ, "ਜੋ ਮੇਰਾ ਬਿਆਨ ਕੋਟ ਕੀਤਾ ਗਿਆ ਹੈ, ਇਹ ਇੱਕ ਵਰਕਰ ਮੀਟਿੰਗ ਦਾ ਬਿਆਨ ਹੈ, ਜਿਸ ਵਿੱਚ ਮੈਂ ਇੱਕ ਆਏ ਹੋਏ ਵਟਸਐਪ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ ਸੀ। ਉਸ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਖ਼ੇਦ ਹੈ।"

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, "ਐਲੋਪੈਥੀ ਨਾਲ ਕੋਰੋਨਾ ਕਾਲ ਵਿੱਚ ਡਾਕਟਰਾਂ ਨੇ ਆਪਣੀ ਜਾਨ ਦਾਅ 'ਤੇ ਲਗਾ ਕੇ ਕਰੋੜਾਂ ਲੋਕਾਂ ਦੀ ਜਾਨ ਬਚਾਈ ਹੈ, ਅਸੀਂ ਉਨ੍ਹਾਂ ਸਨਮਾਨ ਕਰਦੇ ਹਾਂ। ਅਸੀਂ ਆਯੁਰਵੇਦ ਅਤੇ ਯੋਗ ਨਾਲ ਕਰੋੜਾਂ ਲੋਕਾਂ ਦੀ ਜਾਨ ਬਚਾਈ ਹੈ, ਇਸ ਦਾ ਵੀ ਸਨਮਾਨ ਹੋਣਾ ਚਾਹੀਦਾ ਹੈ।"

ਬੱਚਿਆਂ ਲਈ ਕੋਵੈਕਸੀਨ ਦੇ ਟ੍ਰਾਇਲ ਅਗਲੇ ਮਹੀਨੇ ਸ਼ੁਰੂ ਹੋ ਸਕਦੇ ਹਨ

ਭਾਰਤ ਬਾਓਟੈੱਕ ਵੱਲੋਂ ਕੋਰੋਨਾ ਤੋਂ ਬਚਾਅ ਲਈ ਕੋਵੈਕਸੀਨ ਟੀਕੇ ਦਾ ਪ੍ਰੀਖਣ ਅਗਲੇ ਮਹੀਨੇ ਤੋਂ ਬੱਚਿਆਂ 'ਤੇ ਸ਼ੁਰੂ ਹੋ ਸਕਦਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ 2 ਤੋਂ 18 ਸਾਲ ਦੇ ਬੱਚਿਆਂ ਲਈ ਪ੍ਰੀਖਣ ਸ਼ੁਰੂ ਕਰ ਦੀ ਇਜਾਜ਼ਤ ਮਿਲ ਗਈ ਹੈ।

ਭਾਰਤ ਬਾਇਓਟੈੱਕ ਦੇ ਬਿਜ਼ਨਸ ਡਿਵੈਲਪਮੈਂਟ ਅਤੇ ਇੰਟਰਨੈਸ਼ਨਲ ਐਡਵੋਕੈਸੀ ਮੁਖੀ ਡਾਕਟਰੀ ਰੈਚਿਸ ਇਲਾ ਨੇ ਭਰੋਸਾ ਜਤਾਇਆ ਹੈ ਕਿ ਇਸ ਸਾਲ ਦੀ ਤੀਜੀ ਤਿਮਾਹੀ ਵਿੱਚ ਬੱਚਿਆਂ ਦੀ ਵੈਕਸੀਨ ਲਈ ਲਾਈਲੈਂਸ ਮਿਲ ਜਾਵੇਗਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਗਾਜ਼ੀਆਬਾਦ ਵਿੱਚ 'ਚਿੱਟੀ ਫੰਗਸ' ਦੇ 7 ਕੇਸ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸਹਿਤ ਵਿਭਾਗ ਮੁਤਾਬਕ ਗਾਜ਼ੀਆਬਾਦ ਵਿੱਚ ਜਿੱਥੇ ਕਾਲੀ ਫੰਗਸ ਦੇ 41 ਕੇਸ ਹਸਪਤਾਲਾਂ ਵਿੱਚ ਹਨ ਉੱਥੇ ਹੀ ਚਿੱਟੀ ਫੰਗਸ ਦੇ ਕੇਸ ਨਵੇਂ ਹਨ।

ਗਾਜ਼ੀਆਬਾਦ ਵਿੱਚ ਕਰੀਬ 7 ਕੋਵਿਡ ਮਰੀਜ਼ਾਂ ਵਿੱਚ ਚਿੱਟੀ ਫੰਗਸ ਦੇ ਕੇਸ ਸਾਹਮਣੇ ਆਏ ਹਨ।

ਹਰਸ਼ ਈਐੱਨਟੀ ਹਸਪਤਾਲ ਰਾਜ ਨਗਰ ਵਿੱਚ 26 ਮਰੀਜ਼ ਦਾਖ਼ਲ ਹਨ, ਜਿਨ੍ਹਾਂ ਵਿੱਚ 7 ਚਿੱਟੀ ਫੰਗਸ ਵਾਲੇ ਅਤੇ ਬਾਕੀ ਕਾਲੀ ਫੰਗਸ ਵਾਲੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)