ਮੋਦੀ ਸਰਕਾਰ ਨੇ ਮਨਮੋਹਨ ਸਿੰਘ ਵੱਲੋਂ ਬਣਾਏ ਭਾਰਤ ਦੇ ਵਧੀਆ ਆਪਦਾ ਪ੍ਰਬੰਧਨ ਦੇ ਅਕਸ ਨੂੰ ਇੰਝ ਖਰਾਬ ਕੀਤਾ – ਮਨਪ੍ਰੀਤ ਬਾਦਲ

ਕੇਂਦਰ ਸਰਕਾਰ ਵੱਲੋਂ ਨਾ ਸਹੀ ਆਕਸੀਜਨ ਦੀ ਸਪਲਾਈ ਹੋਈ ਅਤੇ ਨਾ ਹੀ ਚੰਗੀ ਕੁਆਲਿਟੀ ਦੇ ਵੈਂਟੀਲੇਟਰ ਭੇਜੇ ਗਏ, ਵਿਦੇਸ਼ਾਂ ਤੋਂ ਆਉਂਦੀ ਮਦਦ ਵੀ ਅਫਸਰਸ਼ਾਹੀ ਦੇ ਚੱਕਰ ਵਿੱਚ ਦੇਰੀ ਨਾਲ ਪਹੁੰਚ ਰਹੀ ਹੈ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਨ੍ਹਾਂ ਗੱਲਾਂ ਪ੍ਰਗਟਾਵਾ ਦਿ ਟ੍ਰਿਬਿਊਨ ਵਿੱਚ ਛਪੇ ਇੱਕ ਲੇਖ ਵਿੱਚ ਕੀਤਾ ਹੈ।

ਇਹ ਵੀ ਪੜ੍ਹੋ-

2004 ਦੀ ਸੁਨਾਮੀ

ਮਨਪ੍ਰੀਤ ਬਾਦਲ ਨੇ 2004 ਦੇ ਸੁਨਾਮੀ ਵੇਲੇ ਨੂੰ ਯਾਦ ਕੀਤਾ ਤੇ ਕਿਹਾ ਕਿ ਕਿਵੇਂ ਮਨਮੋਹਨ ਸਿੰਘ ਨੇ ਵਿਦੇਸ਼ੀ ਮਦਦ ਲੈਣ ਤੋਂ ਮਨਾ ਕਰ ਦਿੱਤਾ ਸੀ।

ਉਸ ਵੇਲੇ ਮਨਮੋਹਨ ਸਿੰਘ ਨੇ ਵਿਦੇਸ਼ੀ ਮਦਦ ਲੈਣ ਤੋਂ ਇਹ ਕਹਿੰਦਿਆਂ ਲੈਣ ਤੋਂ ਇਨਕਾਰ ਕੀਤਾ ਕਿ ਭਾਰਤ ਕੋਲ ਖੁਦ ਦੀ ਮਦਦ ਲਈ ਸਰੋਤ ਅਤੇ ਸਮਰੱਥਾ ਹੈ। ਭਾਰਤ ਨੂੰ ਹੁਣ ਆਪਣਾ ਖਿਆਲ ਰੱਖਣ ਲਈ ਵਿਦੇਸ਼ੀ ਮਦਦ ’ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ।

ਮਨਪ੍ਰੀਤ ਬਾਦਲ ਨੇ ਅੱਗੇ ਲਿਖਿਆ ਕਿ 2004 ਦੀ ਸੁਨਾਮੀ ਤੋਂ ਬਾਅਦ ਅਜਿਹੀਆਂ ਆਪਦਾਵਾਂ ਤੋਂ ਬਚਣ ਭਾਰਤ ਨੇ ਵਿਸ਼ਾਲ ਬੁਨਿਆਦੀ ਢਾਂਚੇ ਤਿਆਰ ਕਰਨ ਵੱਲ ਕੰਮ ਕੀਤਾ ਜਿਸ ਦੀ ਮਿਸਾਲ ਦੂਜੇ ਦੇਸਾਂ ਵੱਲੋਂ ਦਿੱਤੀ ਜਾਣ ਲੱਗੀ ਸੀ।

ਭਾਰਤ ਦੇ ਅਕਸ ਨੂੰ ਢਾਹ

ਮਨਪ੍ਰੀਤ ਬਾਦਲ ਨੇ ਆਪਣੇ ਲੇਖ ਵਿੱਚ ਇਲਜ਼ਾਮ ਲਗਾਇਆ ਕਿ ਮੋਦੀ ਸਰਕਾਰ ਦੀ ਬਦਇੰਤਜ਼ਾਮੀ ਨੇ ਭਾਰਤ ਦੀ ਆਪਦਾ ਦੇ ਹਾਲਾਤ ਵਿੱਚ ਖੁਦ ਇੰਤਜ਼ਾਮ ਕਰਨ ਦੇ ਅਕਸ ਨੂੰ ਢਾਹ ਲਾਈ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋ ਮਹੀਨੇ ਪਹਿਲਾਂ ਭਾਰਤੀ ਮਾਣ ਨਾਲ ਇਹ ਗੱਲ ਕਹਿ ਰਹੇ ਸਨ ਕਿ ਕੁਆਡ ਐਗਰੀਮੈਂਟ ਤਹਿਤ ਭਾਰਤ ਇੱਕ ਬਿਲੀਅਨ ਕੋਵਿਡ ਵੈਕਸੀਨ ਦੀ ਡੋਜ਼ ਬਣਾਵੇਗਾ ਜਿਸ ਨੂੰ ਇੰਡੋ ਪੈਸੀਫਿਕ ਦੇ ਦੇਸਾਂ ਵਿੱਚ ਭੇਜਿਆ ਜਾਵੇਗਾ।

ਅੱਜ ਮਈ ਵਿੱਚ ਇਸ ਐਲਾਨ ਦਾ ਜ਼ਿਕਰ ਤੱਕ ਨਹੀਂ ਹੋ ਰਿਹਾ ਕਿਉਂਕਿ ਹੁਣ ਦੁਨੀਆਂ ਭਾਰਤ ਦੀ ਮਦਦ ਲਈ ਮਿਲ ਕੇ ਕੰਮ ਕਰ ਰਹੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੇਂਦਰ ਸਰਕਾਰ ਨੇ ਸੂਬਿਆਂ ਨੂੰ ਵੈਕਸੀਨਾਂ ਦਾ ਇੰਤਜ਼ਾਮ ਕਰਨ ਲਈ ਕਿਹਾ

ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿੱਥੇ ਭਾਰਤ ਹੋਰਨਾਂ ਦੇਸ਼ਾਂ ਦੀ ਸਹਾਇਤਾ ਤੇ ਰਾਹਤ ਦੇ ਦਾਅਵਿਆਂ ਲਈ ਮਸਰੂਫ਼ ਸੀ, ਹੁਣ ਅਜਿਹਾ ਲਗਦਾ ਹੈ ਕਿ ਕੇਂਦਰੀ ਸਰਕਾਰ ਹੁਣ ਆਪਣੇ ਲੋਕਾਂ ਅਤੇ ਸੂਬਿਆਂ ਨੂੰ ਛੱਡ ਰਿਹਾ ਹੈ।

ਸੂਬਿਆਂ ਨੂੰ ਆਪਣੀ ਵੈਕਸੀਨ ਆਪ ਖਰੀਦਣ ਲਈ ਕਹਿ ਕੇ ਕੇਂਦਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਲਿਆ ਹੈ।

ਭਾਰਤ ਹੁਣ ਫਾਰਮੇਸੀ ਜਾਂ ਟੀਕਿਆਂ ਦਾ ਦੁਨੀਆਂ ਦਾ ਸਭ ਤੋਂ ਵੱਡਾ ਉਤਪਾਦਕ ਹੋਣ ਦਾ ਦਾਅਵਾ ਕਿਵੇਂ ਕਰ ਸਕਦਾ ਹੈ, ਜਦੋਂ ਸਰਕਾਰ ਹੁਣ ਆਪਣੇ ਸਭ ਤੋਂ ਬੁਰੇ ਸਮੇਂ ਦੌਰਾਨ ਆਪਣੀ ਹੀ ਸੂਬਿਆਂ ਨੂੰ ਵਿਸਾਰ ਰਹੀ ਹੈ?

ਪੰਜਾਬ ਨੂੰ ਮਿਲੇ 320 ਵੈਂਟੀਲੇਟਰਾਂ ਵਿੱਚੋਂ 280 ਤੋਂ ਵੱਧ ਖਰਾਬ ਸਨ। ਪੀਪੀਈ ਕਿੱਟ ਵਾਂਗ ਹੀ ਆਕਸੀਜਨ ਭੇਜਣ ਵਿੱਚ ਸਰਕਾਰ ਅਸਫ਼ਲ ਰਹੀ ਹੈ। ਇਹ ਅਪਰਾਧਿਕ ਲਾਪਰਵਾਹੀ ਵਾਲੀ ਸ਼੍ਰੇਣੀ ਵਿੱਚ ਆਉਂਦਾ ਹੈ।

ਅਜ਼ਾਦੀ ਤੋਂ ਬਾਅਦ ਇਹ ਕਿਸੇ ਵੀ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ

ਆਜ਼ਾਦੀ ਤੋਂ ਬਾਅਦ ਕਿਸੇ ਮਹਾਮਾਰੀ ਨਾਲ ਨਜਿੱਠਣ ਲਈ ਇਹ ਕਿਸੇ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ।

ਮਾਹਿਰਾਂ ਦੀ ਆਪਣੀ ਟੀਮ ਅਤੇ ਨਜਿੱਠਣ ਲਈ ਕੇਂਦਰੀ ਵੱਲੋਂ ਮਾਲੀ ਮਦਦ ਪ੍ਰਾਪਤ ਸੰਸਥਾਵਾਂ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਇਸ ਨੂੰ ਪਹਿਲਾਂ ਮਹਿਸੂਸ ਕਰਨ ਤੇ ਸੂਬਿਆਂ ਨੂੰ ਸੂਚਿਤ ਕਰਨ ਵਿੱਚ ਅਸਫ਼ਲ ਰਹੀ ਹੈ।

ਸੂਬੇ ਕੋਲ ਇਸ ਨਾਲ ਨਜਿੱਠਣ ਲਈ ਵਿਅਕਤੀਗਤ ਤੌਰ 'ਤੇ ਮਾਹਿਰ ਨਹੀਂ ਹਨ।

ਇਹੀ ਕਾਰਨ ਹੈ ਕਿ ਸਾਡੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੇਂਦਰੀ ਸੰਸਥਾਵਾਂ ਦੀ ਸਥਾਪਨਾ ਕੀਤੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)