You’re viewing a text-only version of this website that uses less data. View the main version of the website including all images and videos.
ਸ਼ਾਹਿਦ ਜਮੀਲ : ਭਾਰਤ ਦੇ ਕੋਵਿਡ ਪੈਨਲ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਵਿਗਿਆਨੀ ਨੇ ਕੀ ਲਿਖਿਆ
ਭਾਰਤ ਦੇ ਸੀਨੀਅਰ ਵਾਇਰਸ ਵਿਗਿਆਨੀ ਸ਼ਾਹਿਦ ਜਮੀਲ ਨੇ ਵਿਗਿਆਨੀਆਂ ਦੇ ਸਲਾਹਕਾਰ ਸਮੂਹ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇਹ ਕਮੇਟੀ ਕੋਰੋਨਾਵਾਇਰਸ ਦੀ ਅਲੱਗ ਅਲੱਗ ਵੇਰੀਐਂਟ ਦਾ ਪਤਾ ਲਗਾਉਣ ਲ਼ਈ ਗਠਨ ਕੀਤਾ ਗਿਆ ਸੀ।
ਇਹ ਜੀਨੋਮਿਕਸ 'ਤੇ ਇੰਡੀਅਨ SARS-CoV2 ਕੰਸੋਰਟੀਅਮ ਸਾਇੰਟੀਫਿਕ ਐਡਵਾਇਜ਼ਰੀ (INSACOG) ਕਮੇਟੀ ਹੈ। ਜਿਸ ਦਾ ਕੰਮ ਮੁਲਕ ਵਿਚ ਲਾਗ ਫੈਲਾਅ ਰਹੇ ਵਾਇਰਸ ਦੇ ਵੇਰੀਐਂਟ ਦਾ ਪਤਾ ਲਗਾਉਣਾ ਹੁੰਦਾ ਹੈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਜਮੀਲ ਨੇ ਆਪਣੇ ਅਸਤੀਫ਼ੇ ਦਾ ਅਧਿਕਾਰਤ ਤੌਰ ਉੱਤੇ ਕੋਈ ਕਾਰਨ ਨਹੀਂ ਦੱਸਿਆ ਹੈ।
ਇਹ ਵੀ ਪੜ੍ਹੋ-
ਰਾਇਟਰਜ਼ ਨੇ ਇਸ ਤੋਂ ਪਹਿਲਾਂ ਇੱਕ ਰਿਪੋਰਟ ਵਿਚ ਕਿਹਾ ਕਿ ਵਿਗਿਆਨੀਆਂ ਨੇ ਅਧਿਕਾਰੀਆਂ ਨੂੰ ਵਾਇਰਸ ਦੇ ਨਵੇਂ ਵੇਰੀਐਂਟ ਬਾਰੇ ਅਗਾਹ ਕੀਤਾ ਸੀ, ਪਰ ਕੇਂਦਰ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਜਮੀਲ ਨੇ ਭਾਵੇਂ ਅਸਤੀਫ਼ੇ ਦਾ ਕੋਈ ਕਾਰਨ ਨਹੀਂ ਦੱਸਿਆ ਹੈ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਵਲੋਂ ਸਰਕਾਰ ਦੀ ਕੀਤੀ ਆਲੋਚਨਾ ਇਸ ਦਾ ਕਾਰਨ ਨਜ਼ਰ ਆ ਰਹੀ ਹੈ।
ਏਜੰਸੀ ਮੁਤਾਬਕ ਨੇ ਉਨ੍ਹਾਂ ਨੇ ਇੱਕ ਸੰਦੇਸ਼ ਵਿੱਚ ਕਿਹਾ ਹੈ, ਮੈਂ ਕੋਈ ਕਾਰਨ ਦੱਸਣ ਲਈ ਮਜਬੂਰ ਨਹੀਂ ਹਾਂ।" ਮੈਂ ਸ਼ੁੱਕਰਵਾਰ ਨੂੰ ਅਸਤੀਫ਼ਾ ਦੇ ਦਿੱਤਾ ਹੈ।
ਹਾਲਾਂਕਿ, ਉਨ੍ਹਾਂ ਦੇ ਇਸ ਸੰਦੇਸ਼ 'ਤੇ ਬਾਓਟੈਕਨੋਲਜੀ ਦੀ ਸਕੱਤਰ ਰੇਣੂ ਸਵਾਰੂਪ ਅਤੇ ਸਿਹਤ ਮੰਤਰੀ ਹਰਸ਼ ਵਰਧਨ ਨੇ ਕੋਈ ਟਿੱਪਣੀ ਨਹੀਂ ਕੀਤੀ।
ਇਸ ਤੋਂ ਇਲਾਵਾ ਕੋਈ ਹੋਰ ਮੈਂਬਰ ਸਰਕਾਰ ਅਤੇ ਜਮੀਲ ਵਿਚਾਲੇ ਕਿਸੇ ਸਿੱਧੇ ਮਤਭੇਦ ਤੋਂ ਜਾਣੂ ਨਹੀਂ ਹੈ।
ਨਿਊਯਾਰਕ ਟਾਈਮਜ਼ ਵਿੱਚ ਪਿਛਲੇ ਹਫ਼ਤੇ ਜਮੀਲ ਇੱਕ ਲੇਖ ਲਿਖਿਆ ਸੀ, "ਇੱਕ ਵਾਇਰੋਲੋਜਿਸਟ ਵਜੋਂ ਮੈਂ ਮਹਾਮਾਰੀ ਅਤੇ ਟੀਕੇ ਦੇ ਵਿਕਾਸ ਲਈ ਨੇੜਿਓਂ ਕੰਮ ਕੀਤਾ ਹੈ। ਮੈਂ ਭਾਰਤ ਸਰਕਾਰ ਵੱਲੋਂ ਬਣਾਈ ਗਈ ਜੀਨੋਮਿਕਸ 'ਤੇ ਇੰਡੀਅਨ SARS-CoV2 ਕੰਸੋਰਟੀਅਮ ਸਾਇੰਟੀਫਿਕ ਐਡਵਾਇਜ਼ਰੀ ਕਮੇਟੀ ਦਾ ਪ੍ਰਧਾਨ ਵੀ ਹਾਂ। ਇਹ ਜਨਵਰੀ ਵਿੱਚ ਵਾਇਰਲ ਵੈਰੀਐਂਟ ਦੇ ਉਭਾਰ ਅਤੇ ਸੰਚਾਲਨ ਨੂੰ ਟਰੈਕ ਕਰਨ ਲਈ ਸਥਾਪਿਤ ਕੀਤਾ ਗਿਆ ਸੀ।"
"ਮੈਨੂੰ ਲਗਦਾ ਹੈ ਵਧੇਰੇ ਲਾਗ ਵਾਲੇ ਰੂਪ ਫੈਲ ਰਹੇ ਹਨ ਅਤੇ ਭਾਰਤ ਨੂੰ ਭਵਿੱਖ ਦੀਆਂ ਹੋਰ ਮਾਰੂ ਲਹਿਰਾਂ ਤੋਂ ਬਚਣ ਲਈ ਹੁਣ ਦੋ ਮਿਲੀਅਨ ਤੋਂ ਵਧੇਰੇ ਰੋਜ਼ਾਨਾ ਖ਼ੁਰਾਕਾਂ ਦੇ ਨਾਲ ਟੀਕਾਕਰਨ ਦੀ ਲੋੜ ਹੈ।"
ਜਮੀਲ ਨੇ ਨਿਊਯਾਰਕ ਟਾਇਮਜ਼ ਵਿਚ ਲਿਖਿਆ ਸੀ ਕਿ ਭਾਰਤ ਵਿਚ ਚੱਲ ਰਹੀ ਦੂਜੀ ਲਹਿਰ ਜੁਲਾਈ ਜਾਂ ਅਗਸਤ ਵਿਚ ਖਤਮ ਹੋਵੇਗੀ। ਉਦੋਂ ਭਾਰਤ ਵਿਚ 35 ਮਿਲੀਅਨ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੋਵੇਗੀ ਅਤੇ ਕਰੀਬ 500 ਮਿਲੀਅਨ ਲਾਗ ਵਾਲੇ ਮਰੀਜ਼ ਹੋਵੇਗੇ, ਭਾਰਤ ਵਿਚ ਅਜੇ ਵੀ ਲੱਖਾ ਲੋਕ ਇਸ ਦੀ ਮਾਰ ਹੇਠ ਰਹਿਣਗੇ।
ਤੀਜੀ ਲਹਿਰ ਕਿੰਨੀ ਵੱਡੀ ਤੇ ਭਿਆਨਕ ਹੋਵੇਗੀ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਭਾਰਤ ਆਪਣੇ ਵੱਡੇ ਜਨਤਕ ਸਮਾਗਮਾਂ ਜਿਵੇਂ ਵਿਆਹ ਅਤੇ ਧਾਰਮਿਕ ਇਕੱਠਾਂ ਨੂੰ ਕੰਟਰੋਲ ਕਰਕੇ ਵਾਧੂ ਸੁਪਰ ਸਪੈਂਡਰ ਬਣਨ ਤੋਂ ਰੋਕਦਾ ਹੈ।
ਸ਼ਾਹਿਦ ਜਮੀਲ ਕੌਣ ਹਨ
ਜਮੀਲ ਭਾਰਤ ਦੇ ਜਾਣ-ਪਛਾਣੇ ਵਿਗਿਆਨੀ ਹਨ, ਉਹ ਕੋਰੋਨਾ ਮਹਾਮਾਰੀ ਉੱਤੇ ਕਾਫ਼ੀ ਖੁੱਲਕੇ ਲਿਖਦੇ ਅਤੇ ਬੋਲਦੇ ਆ ਰਹੇ ਹਨ। ਜਮੀਲ ਵਾਇਰਸ ਦੇ ਫਲਾਅ ਨੂੰ ਸਹੀ ਤਰੀਕੇ ਨਾਲ ਨਾ ਰੋਕ ਸਕਣ ਦੀ ਤਿੱਖੀ ਆਲੋਚਨਾ ਕਰਦੇ ਰਹੇ ਹਨ। ਉਨ੍ਹਾਂ ਦੂਜੀ ਲਹਿਰ ਦੌਰਾਨ ਮੁਲਕ ਵਿਚ ਪੈਦੇ ਹੋਏ ਹਾਲਾਤ ਅਤੇ ਸਰਕਾਰ ਦੀ ਭੂਮਿਕਾ ਬਾਰੇ ਵੀ ਖੁੱਲ ਕੇ ਲਿਖਿਆ ਹੈ।
8 ਦਸੰਬਰ 1957 ਨੂੰ ਜਨਮੇ 63 ਸਾਲਾ ਸ਼ਾਹਿਦ ਜਮੀਲ ਨੇ ਆਪਣੀ ਪੜ੍ਹਾਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਆਈਆਈਟੀ ਕਾਨਪੁਰ ਤੋਂ ਕੀਤੀ ਹੈ। ਉਨ੍ਹਾਂ ਪੀਐੱਚਡੀ ਦੀ ਡਿਗਰੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਤੋਂ ਹਾਸਲ ਕੀਤੀ।
ਉਨ੍ਹਾਂ ਭਾਰਤ ਤੇ ਕਈ ਵਿਦੇਸ਼ੀ ਸਾਇੰਸ ਅਤੇ ਖੋਜ ਸੰਸ਼ਥਾਵਾਂ ਲਈ ਲੰਬਾ ਸਮਾਂ ਖੋਜ ਕਾਰਜ ਕੀਤੇ ਹਨ।
ਇਸ ਸਮੇਂ ਉਹ ਅਸ਼ੋਕਾ ਯੂਨੀਵਰਸਿਟੀ ਤ੍ਰਿਵੇਦੀ ਸਕੂਲ ਆਫ਼ ਬਾਇਓ ਸਾਇੰਸ ਦੇ ਡਾਇਰੈਕਟਰ ਹਨ। ਉਹ ਹੈਪੇਟਾਇਟਸ ਈ ਵਾਇਰਸ ਉੱਤੇ ਖੋਜ ਲਈ ਜਾਣੇ ਜਾਂਦੇ ਹਨ।
ਉਹ ਭਾਰਤ ਦੀਆਂ ਤਿੰਨੇ ਸਾਇੰਸ ਅਕਾਡਮੀਆਂ ਦੇ ਚੁਣੇ ਹੋਏ ਫੈਲੋ ਹਨ।
ਭਾਰਤ ਸਰਕਾਰ ਦੇ ਖੋਜਕਾਰੀ ਦੇ ਸਭ ਤੋਂ ਵੱਡੇ ਅਦਾਰੇ ਕੌਸਲ ਆਫ਼ ਸਾਇੰਟੇਫਿਕ ਐਂਡ ਇੰਡਸਟੀਅਰ ਰਿਸਰਚ ਨੇ ਡਾਕਟਰ ਜਮੀਲ ਨੂੰ ਸ਼ਾਂਤੀ ਸਵਰੂਪ ਭਟਨਾਗਰ ਐਵਾਰਡ ਫਾਰ ਸਾਇੰਸ ਐਂਡ ਟੈਕਨੌਲੋਜੀ ਨਾਲ ਸਨਮਾਨਿਤ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ: