You’re viewing a text-only version of this website that uses less data. View the main version of the website including all images and videos.
ਗੰਗਾ ਵਿਚ ਲਾਸ਼ਾਂ ਸੁੱਟੇ ਜਾਣ ਦਾ ਯੋਗੀ ਸਰਕਾਰ ਨੇ ਕੀ ਦੱਸਿਆ ਕਾਰਨ - ਸਰਕਾਰੀ ਦਸਤਾਵੇਜ਼-ਪ੍ਰੈੱਸ ਰਿਵੀਊ
ਭਾਰਤ ਦੇ ਉੱਤਰ ਪ੍ਰਦੇਸ਼ ਦੀ ਸੂਬਾ ਸਰਕਾਰ ਦੇ ਦਸਤਾਵੇਜ਼ਾਂ ਮੁਤਾਬਕ ਕੋਵਿਡ-19 ਦੇ ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਕਈ ਨਦੀਆਂ ਵਿੱਚ ਮਿਲੀਆਂ ਹਨ।
ਨਿਊਜ਼-18 ਨੇ ਖ਼ਬਰ ਏਜੰਸੀ ਰਾਇਟਰਜ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਸੂਬਾ ਸਰਕਾਰ ਦੀ ਚਿੱਠੀ ਮੁਤਾਬਕ ਕੋਵਿਡ-19 ਦੇ ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਕਈ ਨਦੀਆਂ ਵਿੱਚ ਸੁੱਟੀਆਂ ਮਿਲੀਆਂ ਹਨ।
ਇਹ ਵੀ ਪੜ੍ਹੋ-
ਪਹਿਲੀ ਵਾਰ ਇਸ ਮੁੱਦੇ ਉੱਤੇ ਸਰਕਾਰ ਦੀ ਪੁਸ਼ਟੀ ਸਾਹਮਣੇ ਆਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਦਾ ਕਾਰਨ ਪਿੰਡਾਂ 'ਚ ਗਰੀਬੀ ਅਤੇ ਬਿਮਾਰੀ ਫੈਲਣ ਦੇ ਡਰ ਹੋ ਸਕਦਾ ਹੈ।
ਹੁਣ ਤੱਕ ਮੀਡੀਆ ਰਾਹੀ ਹੀ ਗੰਗਾ ਤੇ ਕਈ ਹੋਰ ਨਦੀਆਂ ਵਿਚ ਲਾਸ਼ਾਂ ਸੁੱਟੇ ਜਾਣ ਦੀਆਂ ਰਿਪੋਰਟਾਂ ਆਈਆਂ ਸਨ, ਪਰ ਇਸ਼ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੀ।
ਹਿੰਦੂਆਂ ਦੀ ਪਵਿੱਤਰ ਨਦੀ ਮੰਨੀ ਜਾਣ ਵਾਲੀ ਗੰਗਾ ਵਿੱਚ ਵਹਿ ਰਹੀਆਂ ਲਾਸ਼ਾਂ ਦੀਆਂ ਤਸਵੀਰਾਂ ਨੇ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਨੂੰ ਝੰਝੋੜ ਕੇ ਰੱਖ ਦਿੱਤਾ ਹੈ।
ਚਿੱਠੀ ਵਿਚ ਕੀ ਕਿਹਾ ਗਿਆ
14 ਮਈ ਦੇ ਇੱਕ ਸਰਕਾਰੀ ਪੱਤਰ, ਜੋ ਰਾਇਟਰਜ਼ ਏਜੰਸੀ ਨੇ ਦੇਖਿਆ ਹੈ, ਵਿਚ ਸੀਨੀਅਰ ਸਰਕਾਰੀ ਅਧਿਕਾਰੀ ਮਨੋਜ ਕੁਮਾਰ ਸਿੰਘ ਕਹਿੰਦੇ ਹਨ, "ਪ੍ਰਸਾਸ਼ਨ ਨੂੰ ਕੋਵਿਡ-19 ਅਤੇ ਕਈ ਹੋਰ ਬਿਮਾਰੀਆਂ ਕਾਰਨ ਮਰੇ ਵਿਅਕਤੀਆਂ ਦੀਆਂ ਲਾਸ਼ਾਂ ਦੀ ਰਸਮੀ ਸਸਕਾਰ ਕੀਤੇ ਜਾਣ ਦੀ ਬਜਾਇ ਦਰਿਆਂਵਾਂ ਵਿਚ ਸੁੱਟੇ ਜਾਣ ਦੀ ਜਾਣਕਾਰੀ ਮਿਲੀ ਹੈ।"
ਇਸ ਅਧਿਕਾਰੀ ਨੇ ਅੱਗੇ ਕਿਹਾ ਕਿ ਲਾਸ਼ਾਂ ਬੁਰੀ ਤਰ੍ਹਾਂ ਗਲ਼ੀਆਂ ਸੜੀਆਂ ਹਨ ਅਤੇ ਇਸ ਹਾਲਤ ਵਿਚ ਮੈਂ ਇਹ ਗੱਲ ਪੱਕੇ ਤੌਰ ਉੱਤੇ ਨਹੀਂ ਕਹਿ ਸਕਦਾ ਕਿ ਇਹ ਕੋਵਿਡ-19 ਦੇ ਹੀ ਮਰੀਜ਼ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਪੇਂਡੂ ਸਿਹਤ ਢਾਂਚੇ ਨੂੰ ਹੋਰ ਚੌਕਸੀ ਨਾਲ ਕੰਮ ਕਰਨ ਲਈ ਕਿਹਾ ਸੀ।
ਮਨੋਜ ਸਿੰਘ ਨੇ ਆਪਣੇ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਮਰੀਟੀਅਲ ਦੀ ਕਮੀ ਕਾਰਨ ਲੋਕ ਆਪਣੀਆਂ ਧਾਰਮਿਕ ਰਸਮਾਂ ਮੁਤਾਬਕ ਸਸਕਾਰ ਨਹੀਂ ਕਰ ਸਕੇ ਅਤੇ ਉਨ੍ਹਾਂ ਲਾਸ਼ਾਂ ਦਰਿਆ ਵਿਚ ਵਹਾ ਦਿੱਤੀਆਂ।
ਬੇਅਦਬੀ ਕਾਂਡ: ਨਵੀਂ ਜਾਂਚ ਟੀਮ ਵੱਲੋਂ 6 ਵਿਅਕਤੀ ਗ੍ਰਿਫ਼ਤਾਰ
ਬੇਅਦਬੀ ਕਾਂਡ ਦੀ ਨਵੀਂ ਵਿਸ਼ੇਸ਼ ਜਾਂਚ ਟੀਮ ਨੇ 6 ਲੋਕਾਂ ਗ੍ਰਿਫ਼ਤਾਰ ਕੀਤਾ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਡੀਆਈਜੀ ਐੱਸਪੀਐੱਸ ਪਰਮਾਰ ਦੀ ਅਗਵਾਈ ਹੇਠ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰਨ ਅਤੇ ਇਸ ਸਬੰਧ ਇਤਰਾਜ਼ਯੋਗ ਪੋਸਟਰ ਲਗਾਉਣ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਵਿਸ਼ੇਸ਼ ਜਾਂਚ ਟੀਮ ਨੇ ਇੱਕ ਮਹੀਨੇ ਦੀ ਪੜਤਾਲ ਮਗਰੋਂ ਬੇਅਦਬੀ ਕਾਂਡ ਵਿੱਚ 6 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਵਿਅਕਤੀ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੋਵੈਕਸੀਨ ਸਾਰੀ ਉਭਰਦੇ ਹੋਏ ਕੋਰੋਨਾ ਵੈਰੀਐਂਟ ਵਾਸਤੇ ਕਾਰਗਰ-ਅਧਿਐਨ
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇੱਕ ਮਹੱਤਵਪੂਰਨ ਨਵੀਂ ਖੋਜ ਮੁਤਾਬਕ ਸਾਹਮਣੇ ਆਇਆ ਹੈ ਕਿ ਭਾਰਤ ਦੀ ਕੋਰੋਨਾ ਵੈਕਸੀਨ ਕੋਵੈਕਸੀਨ ਕੋਰੋਨਾ ਦੇ ਸਾਰੇ ਉਭਰਦੇ ਹੋਏ ਵੈਰੀਐਂਟਸ ਲਈ ਅਸਰਦਾਰ ਹੈ।
ਕਲੀਨੀਕਲ ਇਨਫੈਕਸ਼ੀਅਸ ਡਿਸੀਜ਼ ਵਿੱਚ ਛਪੀ ਰਿਪੋਰਟ ਮੁਤਾਬਕ ਕੋਵੈਕਸੀਨ ਭਾਰਤ ਅਤੇ ਬ੍ਰਿਟੇਨ 'ਚ ਮਿਲੇ BI617 ਅਤੇ B117 ਸਣੇ ਉਭਰਦੇ ਹੋਏ ਵੈਰੀਐਂਟਸ 'ਤੇ ਅਸਰਦਾਰ ਹੈ।
ਭਾਰਤ ਵਿੱਚ ਦੂਜੀ ਲਹਿਰ ਵਿੱਚ ਆਏ ਬਹੁਤੇ ਕੇਸ B1617 ਵੈਰੀਐਂਟ ਨਾਲ ਪ੍ਰਭਾਵਿਤ ਹਨ।
ਇਹ ਵੀ ਪੜ੍ਹੋ: