ਕੋਰੋਨਾਵਾਇਰਸ : ਭਾਰਤ ਵਿਚ ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਆਖ਼ਰ ਕਿੱਥੇ ਗ਼ਲਤ ਹੋ ਗਈ

ਸਨੇਹਾ ਮਰਾਠੀ (31) ਨੂੰ ਕੋਵਿਡ ਵੈਕਸੀਨੇਸ਼ਨ ਲਈ ਆਪਣਾ ਸਲਾਟ ਬੁੱਕ ਕਰਨ ਵਿੱਚ ਅੱਧਾ ਘੰਟਾ ਲੱਗ ਗਿਆ।

ਉਹ ਕਹਿੰਦੀ ਹੈ "ਇਹ 'ਫਾਸਟੈਸਟ ਫਿੰਗਰ ਫਸਟ' ਦੀ ਖੇਡ ਦੀ ਤਰ੍ਹਾਂ ਹੈ। ਆਖ਼ਰੀ ਤਿੰਨ ਸਕਿੰਟ ਵਿੱਚ ਭਰ ਗਿਆ।" ਪਰ ਹਸਪਤਾਲ ਨੇ ਆਖ਼ਰੀ ਮਿੰਟ 'ਤੇ ਵੈਕਸੀਨ ਨਾ ਹੋਣ ਕਾਰਨ ਉਸ ਦਾ ਸਲਾਟ ਰੱਦ ਕਰ ਦਿੱਤਾ। ਉਹ ਹੁਣ ਦੁਬਾਰਾ ਕੋਸ਼ਿਸ਼ ਕਰਨ ਲੱਗੀ ਪਈ।

ਭਾਰਤ ਵਿੱਚ ਸਾਰੇ 18-44 ਸਾਲ ਦੇ ਉਮਰ-ਵਰਗ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਸਰਕਾਰ ਦੇ ਕੋਵਿਨ ਪਲੇਟਫਾਰਮ 'ਤੇ ਰਜਿਸਟਰ ਕਰਵਾਉਣਾ ਪੈਂਦਾ ਹੈ। ਵੈਕਸੀਨ ਦੀ ਮੰਗ ਨਾਲੋਂ ਕਿਤੇ ਜ਼ਿਆਦਾ ਸਮਾਂ ਲੈਣ ਵਾਲਿਆਂ ਦੀ ਗਿਣਤੀ ਹੋ ਗਈ ਹੈ।

ਇਹ ਵੀ ਪੜ੍ਹੋ:

ਮਰਾਠੀ ਉਨ੍ਹਾਂ ਲੱਖਾਂ ਭਾਰਤੀਆਂ ਵਿੱਚੋਂ ਇੱਕ ਹੈ ਜੋ ਦੇਸ਼ ਦੀ ਡਿਜੀਟਲ ਵੰਡ ਦੇ ਸੱਜੇ ਪਾਸੇ ਹਨ। ਉਨ੍ਹਾਂ ਲੱਖਾਂ ਹੋਰ ਭਾਰਤੀਆਂ ਦੇ ਉਲਟ, ਜਿਨ੍ਹਾਂ ਕੋਲ ਸਮਾਰਟਫੋਨ ਜਾਂ ਇੰਟਰਨੈੱਟ ਦੀ ਸੁਵਿਧਾ ਨਹੀਂ ਹੈ, ਜਦਕਿ ਫਿਲਹਾਲ ਵੈਕਸੀਨੇਸ਼ਨ ਲਈ ਸਿਰਫ਼ ਇਹੀ ਇੱਕ ਰਸਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਲਗਭਗ 96 ਕਰੋੜ ਯੋਗ ਭਾਰਤੀਆਂ ਲਈ ਲੋੜੀਂਦੀ ਸਪਲਾਈ ਦੇ 1.8 ਬਿਲੀਅਨ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤੇ ਬਿਨਾਂ ਹੀ ਟੀਕਾਕਰਨ ਸ਼ੁਰੂ ਕਰ ਦਿੱਤਾ।

ਸਭ ਤੋਂ ਬਦਤਰ ਗੱਲ ਇਹ ਹੋਈ ਕਿ ਕੋਵਿਡ ਦੀ ਦੂਜੀ ਲਹਿਰ ਨੇ ਜਦੋਂ ਦੇਸ਼ ਨੂੰ ਘੇਰਿਆ ਹੋਇਆ ਹੈ ਅਤੇ ਤੀਜੀ ਲਹਿਰ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ- ਵੈਕਸੀਨ 'ਮੁੱਕ' ਗਈ ਹੈ। ਭਾਰਤ ਵਿਚ ਵੈਕਸੀਨੇਸ਼ਨ ਮੁਹਿੰਮ ਦੇ ਮੂਹਧੇ ਮੂੰਹ ਡਿੱਗਣ ਬਾਰੇ ਪੂਰੀ ਖ਼ਬਰ ਇੱਥੇ ਪੜ੍ਹੋ

ਇਜ਼ਰਾਇਲੀ ਹਮਲੇ ਵਿੱਚ ਅਲ-ਜਜ਼ੀਰਾ ਤੇ AP ਦੇ ਦਫ਼ਤਰਾਂ ਵਾਲੀ ਇਮਾਰਤ ਢਹਿਢੇਰੀ

ਗਜ਼ਾ ਵਿੱਚ ਇਜ਼ਰਾਇਲੀ ਹਮਲੇ ਵਿੱਚ ਇੱਕ ਟਾਵਰ ਬਲਾਕ ਤਬਾਹ ਹੋ ਗਿਆ ਹੈ। ਇਸ ਵਿੱਚ ਖ਼ਬਰ ਏਜੰਸੀ ਐਸੋਸੀਏਟਡ ਪ੍ਰੈੱਸ ਅਤੇ ਕਤਰ ਦੇ ਖ਼ਬਰਾਂ ਦੇ ਚੈਨਲ ਅਲ-ਜਜ਼ੀਰਾ ਦੇ ਦਫ਼ਤਰ ਸਨ।

ਰਾਇਟਰਜ਼ ਖ਼ਬਰ ਏਜੰਸੀ ਨੇ ਦੱਸਿਆ ਕਿ ਇਸ ਹਮਲੇ ਤੋਂ ਪਹਿਲਾਂ ਹੀ ਇਮਾਰਤ ਦੇ ਮਾਲਿਕ ਨੂੰ ਇਜ਼ਰਾਇਲ ਵੱਲੋਂ ਚੇਤਾਵਨੀ ਮਿਲੀ ਸੀ ਜਿਸ ਮਗਰੋਂ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਸੀ।

ਇਸ 12 ਮੰਜ਼ਿਲਾ ਟਾਵਰ ਬਲਾਕ ਵਿੱਚ ਕਈ ਅਪਾਰਟਮੈਂਟ ਅਤੇ ਦੂਜੇ ਦਫ਼ਤਰ ਵੀ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਸ ਮਾਮਲੇ ਵਿੱਚ ਇਜ਼ਾਰਾਇਲੀ ਫੌਜ ਵੱਲੋਂ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਮਾਰਤ ਵਿੱਚ ਹਮਾਸ ਦੇ ਫੌਜੀ ਹਥਿਆਰ ਸਨ।

ਉੱਥੇ ਹੀ ਬੀਬੀਸੀ ਦੇ ਯੇਰੂਸ਼ਲਮ ਬਿਊਰੋ ਨੇ ਦੱਸਿਆ ਹੈ ਕਿ ਗਜ਼ਾ ਵਿੱਚ ਮੌਜੂਦ ਬੀਬੀਸੀ ਦਾ ਦਫ਼ਤਰ ਇਸ ਇਮਾਰਤ ਵਿੱਚ ਨਹੀਂ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਪੁਲਿਸ ਨੇ 15 ਲੋਕ ਗ੍ਰਿਫ਼ਤਾਰ ਕੀਤੇ

ਦਿੱਲੀ ਪੁਲਿਸ ਨੇ 15 ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕੋਰੋਨਾ ਵੈਕਸੀਨ ਬਾਰੇ ਕਥਿਤ ਤੌਰ 'ਤੇ ਪੋਸਟਰ ਚਿਪਕਾਉਣ ਲਈ ਗ੍ਰਿਫ਼ਤਾਰ ਕੀਤਾ ਹੈ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ 17 ਐੱਫਆਈਆਰ ਦਰਜ ਕੀਤੀਆਂ ਹਨ।

ਪੀਟੀਆਈ ਅਨੁਸਾਰ ਪੋਸਟਰਾਂ 'ਤੇ ਲਿਖਿਆ ਸੀ, "ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨਾਂ ਨੂੰ ਵਿਦੇਸ਼ ਕਿਉਂ ਭੇਜ ਦਿੱਤਾ?"

ਖ਼ਬਰ ਏਜੰਸੀ ਪੀਟੀਆਈ ਨੂੰ ਪੁਲਿਸ ਦੇ ਇੱਕ ਸੀਨੀਅਰ ਅਫ਼ਸਰ ਨੇ ਦੱਸਿਆ, "ਜੇ ਹੋਰ ਸ਼ਿਕਾਇਤਾਂ ਆਉਂਦੀਆਂ ਹਨ ਤਾਂ ਹੋਰ ਐਫਆਈਆਰ ਦਰਜ ਕੀਤੀਆਂ ਜਾ ਸਕਦੀਆਂ ਹਨ। ਅਜੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਨੇ ਸ਼ਹਿਰ ਵਿੱਚ ਇਹ ਪੋਸਟਰ ਲਗਵਾਏ ਹਨ। ਉਸੇ ਹਿਸਾਬ ਨਾਲ ਅੱਗੇ ਕਾਰਵਾਈ ਕੀਤੀ ਜਾਵੇਗੀ।"

ਵੀਰਵਾਰ ਨੂੰ ਪੁਲਿਸ ਨੂੰ ਪੋਸਟਰਾਂ ਬਾਰੇ ਜਾਣਕਾਰੀ ਮਿਲੀ ਤੇ ਸ਼ਿਕਾਇਤਾਂ ਦੇ ਅਧਾਰ 'ਤੇ ਪੁਲਿਸ ਨੇ 17 ਐੱਫਆਈਆਰ ਦਰਜ ਕੀਤੀਆਂ

ਖ਼ਬਰ ਨੂੰ ਤਫ਼ਸੀਲ ਵਿੱਚ ਇੱਥੇ ਪੜ੍ਹੋ

ਯੋਗੀ ਦੀ ਪੰਜਾਬ 'ਚ ਧਾਰਮਿਕ ਨਫ਼ਰਤ ਫੈਲਾਉਣ ਦੀ ਕੋਸ਼ਿਸ਼ - ਕੈਪਟਨ ਅਮਰਿੰਦਰ

ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਏ ਜਾਣ ਬਾਰੇ ਯੂਪੀ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਦਾ ਇਤਰਾਜ਼ ਸ਼ਾਂਤਮਈ ਪੰਜਾਬ ਵਿੱਚ ਧਾਰਮਿਕ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਹੈ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਯੋਗੀ ਨੇ ਇਹ ਬਿਆਨ ਭਾਜਪਾ ਦੀ ਵੱਖਵਾਦੀ ਨੀਤੀਆਂ ਤਹਿਤ ਦਿੱਤਾ ਹੈ।

ਯੋਗੀ ਦੇ ਟਵੀਟ 'ਤੇ ਅਕਾਲੀ ਦਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੈਪਟਨ ਅਮਰਿੰਦਰ ਨੇ ਯੋਗੀ ਅਦਿੱਤਿਆਨਾਥ ਨੂੰ ਪੰਜਾਬ ਦੇ ਮਾਮਲਿਆਂ ਵਿੱਚ ਦਖਲ ਨਾ ਦੇਣ ਨੂੰ ਕਿਹਾ ਹੈ।

ਯੋਗੀ ਨੇ ਕਿਹਾ ਸੀ ਕਿ ਧਰਮ ਦੇ ਅਧਾਰ ਤੇ ਅਜਿਹੇ ਫ਼ੈਸਲੇ ਲੈਣਾ ਭਾਰਤੀ ਸੰਵਿਧਾਨ ਦੀ ਭਾਵਨਾ ਦੇ ਖ਼ਿਲਾਫ਼ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਮਈ ਨੂੰ ਈਦ ਦੇ ਮੌਕੇ ਮਲੇਰਕੋਟਲਾ ਨੂੰ ਪੰਜਾਬ ਦਾ ਨਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਸੀ।

ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

ਪੰਜਾਬ ਪੁਲਿਸ ਦੀ ਟੀਮ 'ਤੇ ਜਗਰਾਓਂ ਵਿੱਚ ਹਮਲਾ, ਦੋ ASI ਦੀ ਮੌਤ

ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ।

ਇਸ ਹਮਲੇ 'ਚ ਇੱਕ ਏਐਸਆਈ ਭਗਵਾਨ ਸਿੰਘ ਦੀ ਮੌਤ ਹੋ ਗਈ ਅਤੇ ਇੱਕ ਹੋਰ ਥਾਣੇਦਾਰ ਦਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਸੀ ਜਿਸ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਲੁਧਿਆਣਾ ਦੇ ਡੀਆਈਜੀ ਨੌਨਿਹਾਲ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਚਿੱਟੇ ਰੰਗ ਦੀ ਸਵਿਫ਼ਟ ਕਾਰ ਤੇ ਲਾਲ ਰੰਗ ਦੇ ਕੈਂਟਰ 'ਚ ਹਮਲਾਵਰ ਸਵਾਰ ਸਨ, ਜੋ ਮੌਕੇ ਤੋਂ ਫ਼ਰਾਰ ਹੋ ਗਏ। ਦੋਵੇਂ ਸੀਆਈਏ ਸਟਾਫ ਜਗਰਾਓਂ ਵਿਖੇ ਤਾਇਨਾਤ ਸਨ।

ਪੂਰੀ ਖ਼ਬਰ ਇੱਥੇ ਪੜ੍ਹੋ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)