ਨਿਊਜਰਸੀ 'ਚ ਇੱਕ ਹਿੰਦੂ ਫਿਰਕੇ 'ਤੇ 'ਗੁਲਾਮੀ ਵਰਗੀ ਮਜ਼ਦੂਰੀ' ਕਰਵਾਉਣ ਦੇ ਇਲਜ਼ਾਮ - ਪ੍ਰੈੱਸ ਰਿਵੀਊ

ਮੰਗਲਵਾਰ ਨੂੰ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਨੇ ਨਿਊਜਰਸੀ ਦੇ ਇੱਕ ਹਿੰਦੂ ਮੰਦਰ ਵਿੱਚ ਛਾਪਾ ਮਾਰਿਆ। ਇੱਥੋਂ ਕੁਝ ਕਾਮਿਆਂ ਨੇ ਇੱਕ ਉੱਘੇ ਹਿੰਦੂ ਫਿਰਕੇ ਵੱਲੋਂ ਮੰਦਰ ਵਿੱਚ ਰੋਕ ਕੇ ਰੱਖਣ ਅਤੇ ਇੱਕ ਡਾਲਰ ਪ੍ਰਤੀ ਘੰਟੇ ਤੋਂ ਵੀ ਘੱਟ ਦੇ ਮਿਹਨਤਾਨੇ ਉੱਪਰ ਗੁਲਾਮੀ ਵਰਗੇ ਹਾਲਾਤ ਵਿੱਚ ਕੰਮ ਲਏ ਜਾਣ ਦੀ ਸ਼ਿਕਾਇਤ ਕੀਤੀ ਸੀ।

ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਕਾਮਿਆਂ ਦੇ ਵਕੀਲਾਂ ਨੇ ਲਾਅ-ਸੂਟ ਮੰਗਲਵਾਰ ਨੂੰ ਦਾਇਰ ਕੀਾ।

ਲਾਅ-ਸੂਟ ਵਿੱਚ ਕਿਹਾ ਕਿ ਬੋਸ਼ਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸਨਾਥਾ ਜੋ ਕਿ ਇੱਕ ਹਿੰਦੂ ਫਿਰਕਾ ਜਿਸ ਨੂੰ BAPS ਵਜੋਂ ਜਾਣਿਆ ਜਾਂਦਾ ਹੈ। ਮੰਨਿਆਂ ਜਾਂਦਾ ਹੈ ਕਿ ਇਸ ਫਿਰਕੇ ਦੇ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਨਾਲ ਨਜ਼ਦੀਕੀ ਸਬੰਧ ਹਨ ਅਤੇ ਇਸ ਦੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਡੇਰੇ (ਮੰਦਰ) ਹਨ। ਉਸਾਰੀ ਦੇ ਕਈ ਸਾਲ ਚੱਲੇ ਕੰਮ ਦੌਰਾਨ ਫਿਰਕੇ ਵਾਲਿਆਂ ਨੇ ਸੈਂਕੜੇ ਨੀਵੀਂ ਜਾਤ ਦੇ ਪੁਰਸ਼ਾਂ ਦਾ ਸ਼ੋਸ਼ਣ ਕੀਤਾ ਹੋ ਸਕਦਾ ਹੈ।

ਇਨ੍ਹਾਂ ਕਾਮਿਆਂ ਨੂੰ ਲਕੋ ਕੇ ਵੱਡੇ ਟਰੱਕਾਂ ਵਿੱਚ ਰੱਖਿਆ ਗਿਆ ਸੀ ਤੇ ਨਿਊਜਰਸੀ ਦੇ ਰੌਬਿਨਸ ਦੇ ਪੇਂਡੂ ਇਲਾਕੇ ਵਿੱਚ ਡੇਰਾ ਬਣਾਉਣ ਸਮੇਂ ਕੰਮ ਦੇ ਸਟੈਂਡਰਡ ਭੱਤੇ ਅਤੇ ਘੰਟਿਆਂ ਮੁਤਾਬਕ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਲਾਅ-ਸੂਟ ਵਿੱਚ ਕਿਹਾ ਗਿਆ ਹੈ ਕਿ ਉੱਥੇ ਉਨ੍ਹਾਂ ਨੂੰ ਢੁਕਵੀਂਆਂ ਛੁੱਟੀਆਂ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ। ਇਸ ਲਾਅ-ਸੂਟ ਵਿੱਚ ਮਿਹਨਤਾਨੇ ਦੀ ਮੰਗ ਕੀਤੀ ਗਈ ਹੈ ਅਤੇ ਜ਼ਿਆਦਾਤਰ ਪਟੀਸ਼ਨਰ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ।

ਇਹ ਵੀ ਪੜ੍ਹੋ:

ਇਨ੍ਹਾਂ ਲੋਕਾਂ ਨੂੰ ਧਾਰਮਿਕ ਵੀਜ਼ੇ (R-1) ਉੱਪਰ ਅਮਰੀਕਾ ਲਿਆਂਦਾ ਗਿਆ ਸੀ। ਇਹ ਪੁਜਾਰੀਆਂ ਅਤੇ ਪ੍ਰਚਾਰਕਾਂ ਆਦਿ ਲਈ ਇੱਕ ਆਰਜ਼ੀ ਵੀਜ਼ਾ ਹੈ।

ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਨੂੰ ਅਮਰੀਕੀ ਸਰਕਾਰ ਦੇ ਸਾਹਮਣੇ ਵਲੰਟੀਅਰ ਵਜੋਂ ਪੇਸ਼ ਕੀਤਾ ਗਿਆ। ਇਨ੍ਹਾਂ ਲੋਕਾਂ ਤੋਂ ਬਹੁਤ ਸਾਰੇ ਕਾਗਜ਼ਾਂ ਉੱਪਰ ਦਸਖ਼ਤ ਕਰਵਾਏ ਗਏ ਜਿਨ੍ਹਾਂ ਵਿੱਚੋਂ ਬਹੁਤੇ ਅੰਗਰੇਜ਼ੀ ਵਿੱਚ ਹੁੰਦੇ ਸਨ। ਅਮਰੀਕੀ ਅੰਬੈਸੀ ਵਿੱਚ ਉਨ੍ਹਾਂ ਨੂੰ ਆਪਣੇ-ਆਪ ਨੂੰ ਸਕਿੱਲਡ ਵਰਕਰ ਜਿਵੇਂ ਪੈਂਟਰ ਆਦਿ ਦੱਸਣ ਲਈ ਕਿਹਾ ਗਿਆ।

ਪੰਜਾਬ ਸਰਕਾਰ ਨੇ ‘ਡਰਾ ਕੇ’ ਕਾਮਿਆਂ ਦੀ ਹੜਤਾਲ ਤੁੜਵਾਈ 

ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਮੌਜੂਦਾ ਕੋਰੋਨਾ ਸੰਕਟ ਦੇ ਦੌਰਾਨ ਹੀ ਘੱਟੋ-ਘੱਟ 1400 ਸਿਹਤ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਕੌਮੀ ਸਿਹਤ ਮਿਸ਼ਨ ਦੇ ਅਧੀਨ ਇਹ ਠੇਕੇ ਤੇ ਰੱਖੇ ਗਏ ਸਨ ਅਤੇ ਆਪਣੇ ਆਪ ਨੂੰ ਨਿਯਮਤ ਕਰਨ ਦੀ ਮੰਗ ਲੈ ਕੇ ਹੜਤਾਲ ਕਰ ਰਹੇ ਸਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ 3000 ਤੋਂ ਵਧੇਰੇ ਸਿਹਤ ਕਾਮੇ ਪਿਛਲੇ ਇੱਕ ਹਫ਼ਤੇ ਤੋਂ ਹੜਤਾਲ 'ਤੇ ਸਨ। ਸਰਕਾਰ ਨੇ ਉਨ੍ਹਾਂ ਨੂੰ ਮੰਗਲਵਾਰ 10 ਵਜੇ ਤੱਕ ਆਪਣੀਆਂ ਡਿਊਟੀਆਂ 'ਤੇ ਵਾਪਸ ਜਾਣ ਦੇ ਹੁਕਮ ਦਿੱਤੇ ਸਨ।

ਦਿ ਟ੍ਰਿਬਿਊਨ ਦੀ ਇੱਕ ਹੋਰ ਖ਼ਬਰ ਮੁਤਾਬਕ ਅਗਲੇ ਘਟਨਾਕ੍ਰਮ ਵਿੱਚ ਇਸ ਤੋਂ ਬਾਅਦ ਸਿਹਤ ਵਿਭਾਗ ਨੇ ਹੜਤਾਲ 'ਤੇ ਬੈਠੇ 1000 ਵਰਕਰਾਂ ਨੂੰ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਡਿਊਟੀਆਂ ਉੱਪਰ ਪਰਤਣ ਦਾ ਇੱਕ ਆਖ਼ਰੀ ਮੌਕਾ ਦਿੱਤਾ।

ਹਾਲਾਂਕਿ ਉਨ੍ਹਾਂ ਤੋਂ ਲਿਖਵਾਇਆ ਗਿਆ ਕਿ ਉਹ ਭਵਿੱਖ ਵਿੱਚ ਕਦੇ ਹੜਤਾਲ 'ਤੇ ਨਹੀਂ ਜਾਣਗੇ।

ਕੌਮੀ ਸਿਹਤ ਮਿਸ਼ਨ ਕਰਮਚਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਦਰਜੀਤ ਰਾਣਾ ਨੇ ਕਿਹਾ ਕਿ ਹੜਤਾਲ ਕਰ ਰਹੇ ਕਰਮਚਾਰੀ ਸ਼ਾਮ 5 ਵਜੇ ਤੱਕ ਆਪਣੀਆਂ ਡਿਊਟੀਆਂ ਤੇ ਪਰਤ ਗਏ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੰਜਾਬ ਕਾਂਗਰਸ ਵਿੱਚ ਤਣਾਅ ਹੋਰ ਡੂੰਘਾ ਹੋਇਆ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਵਿਰੋਧਾਭਾਸ ਵਧਦਾ ਜਾ ਰਿਹਾ ਹੈ। ਇਸ ਵਿੱਚ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇ ਰਹੇ ਹਨ ਜਦਕਿ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਬਾਗ਼ੀ ਸੁਰਾਂ ਅਲਾਪ ਰਹੇ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਬਾਜਵਾ ਨੇ ਬੇਅਦਬੀ ਮਾਮਲੇ ਅਤੇ ਫਿਰ ਬਰਗਾੜੀ ਗੋਲੀ ਕਾਂਡ ਦੇ ਮੁਲਜ਼ਮਾਂ, ਨਸ਼ੇ ਦੇ ਡੀਲਰਾਂ ਨੂੰ ਸਜ਼ਾ ਦਵਾਉਣ ਵਿੱਚ ਨਾਕਾਮ ਰਹਿਣ ਤੇ ਹਮਲਾ ਕੀਤਾ। ਕੈਬਨਿਟ ਮੰਤਰੀ ਚਰਨਜੀਤ ਸਿੰਘ ਨੇ ਦਰਜਣ ਤੋਂ ਵਧੇਰੇ ਐੱਸੀਸੀ ਅਤੇ ਬੀਸੀ ਵਿਧਾਇਕਾਂ ਨੂੰ ਆਪਣੇ ਘਰ ਸੱਦ ਕੇ ਪਾਰਟੀ ਦੇ ਅਧੂਰੇ ਰਹਿੰਦੇ ਚੋਣ ਵਾਅਦਿਆਂ ਉੱਪਰ ਚਰਚਾ ਕੀਤੀ ਅਤੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ।

ਪਿਛਲੇ ਸਮੇਂ ਦੌਰਾਨ ਚੰਨੀ ਲਗਾਤਾਰ ਕੈਪਟਨ ਦੀ ਅਗਵਾਈ ਤੋਂ ਅੱਕੇ ਪਾਰਟੀ ਦੇ ਵਿਧਾਇਕਾਂ ਨੂੰ ਇਕਜੁੱਟ ਕਰਨ ਲਈ ਭੱਜ-ਨੱਠ ਕਰ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)