You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਤਿੰਨ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ - ਪ੍ਰੈਸ ਰਿਵੀਊ
ਦਿ ਟ੍ਰਿਬਿਊਨ ਮੁਤਾਬਕ ਪੰਜਾਬ ਦੇ ਤਿੰਨ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਬ੍ਰਹਮ ਮੋਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੇ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਸੀਨੀਅਰ ਪਾਰਟੀ ਲੀਡਰ ਨਵਜੋਤ ਸਿੰਘ ਸਿੱਧੂ ਖਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।
ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਗੁਰਪ੍ਰੀਤ ਕਾਂਗੜ ਅਤੇ ਰਵਨੀਤ ਸਿੰਘ ਬਿੱਟੂ ਨੇ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਸਬੰਧੀ ਇੱਕ ਬੈਠਕ ਕੀਤੀ।
ਇਹ ਵੀ ਪੜ੍ਹੋ:
ਤਿੰਨੋਂ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਬੇਹੱਦ ਅਨੁਸ਼ਾਸਨਹੀਣ ਅਤੇ ਸੂਬੇ ਵਿੱਚ ਕਾਂਗਰਸ ਸਰਕਾਰ ਨੂੰ ਨੀਵਾਂ ਦਿਖਾਉਣ ਦੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਸਿਰਫ ਪਾਰਟੀ ਦੇ ਨਿਰਾਸ਼ ਆਗੂ ਵਜੋਂ ਨਹੀਂ ਦੇਖਿਆ ਜਾ ਸਕਦਾ।
ਯੂਪੀ ਵਿੱਚ ਭਾਜਪਾ ਆਗੂਆਂ ਵੱਲੋਂ ਸ਼ਿਕਾਇਤ
ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਕੋਵਿਡ -19 ਦੀ ਦੂਜੀ ਲਹਿਰ ਖਿਲਾਫ਼ ਲੜਾਈ ਜਾਰੀ ਹੈ। ਇਸ ਵਿਚਾਲੇ ਸੂਬਾਈ ਭਾਜਪਾ ਅੰਦਰ ਬੇਚੈਨੀ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ। ਕਈ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਸੂਬਾ ਸਰਕਾਰ ਵੱਲੋਂ ਹਾਲਾਤ ਨਾਲ ਨਜਿੱਠਣ ਬਾਰੇ ਸਵਾਲ ਖੜ੍ਹੇ ਕੀਤੇ ਹਨ।
ਹਸਪਤਾਲ ਵਿੱਚ ਬੈੱਡਜ਼ ਦੀ ਘਾਟ ਤੋਂ ਲੈ ਕੇ ਹਲਕਿਆਂ ਤੋਂ ਸੈਂਕੜੇ ਐਸਓਐਸ ਕਾਲਜ਼ ਨਾਲ ਅਧਿਕਾਰੀਆਂ ਦੇ ਕਥਿਤ ਸਹਿਯੋਗ ਦੀ ਘਾਟ ਬਾਰੇ ਜ਼ਿਕਰ ਕੀਤਾ ਹੈ।
ਪਿਛਲੇ ਕੁਝ ਹਫ਼ਤਿਆਂ ਤੋਂ ਕਈ ਭਾਜਪਾ ਆਗੂ ਇਸ ਬਾਰੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸ਼ਿਕਾਇਤ ਲਿੱਖ ਚੁੱਕੇ ਹਨ।
ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸੰਤੋਸ਼ ਗੰਗਵਾਰ ਦੇ 6 ਮਈ ਨੂੰ ਆਪਣੇ ਲੋਕ ਸਭਾ ਹਲਕੇ, ਬਰੇਲੀ ਵਿੱਚ ਕੋਵਿਡ ਕੇਅਰ ਦੀ ਮਾੜੀ ਹਾਲਤ ਬਾਰੇ ਸ਼ਿਕਾਇਤ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖਿਆ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਜ਼ਿਲ੍ਹੇ ਦੀ ਸਥਿਤੀ ਦਾ ਜਾਇਜ਼ਾ ਲਿਆ ਸੀ।
ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਅਤੇ ਲਖਨਊ ਤੋਂ ਵਿਧਾਇਕ ਬ੍ਰਜੇਸ਼ ਪਾਠਕ, ਭਾਜਪਾ ਦੇ ਬਰੇਲੀ ਤੋਂ ਵਿਧਾਇਕ ਕੇਸਰ ਸਿੰਘ ਜਿਨ੍ਹਾਂ ਦੀ ਆਖਰਕਾਰ ਕੋਵਿਡ ਕਾਰਨ ਮੌਤ ਹੋ ਗਈ, ਮੋਹਨ ਲਾਲਗੰਜ ਦੇ ਵਿਧਾਇਕ ਕੌਸ਼ਲ ਕਿਸ਼ੋਰ ਜਿਨ੍ਹਾਂ ਦੇ ਭਰਾ ਦਾ ਕੋਵਿਡ ਕਾਰਨ ਦੇਹਾਂਤ ਹੋ ਗਿਆ, ਬਸਤੀ ਦੇ ਸੰਸਦ ਮੈਂਬਰ ਹੈਸ਼ ਦਿਵੇਦੀ, ਭਦੋਹੀ ਤੋਂ ਵਿਧਾਇਕ ਦੀਨਾਨਾਥ ਭਾਸਕਰ ਅਤੇ ਕਾਨਪੁਰ ਦੇ ਸੰਸਦ ਮੈਂਬਰ ਸੱਤਿਆਦੇਵ ਪਚੌਰੀ ਨੇ ਵੀ ਮੁੱਖ ਮੰਤਰੀ ਨੂੰ ਅਜਿਹੇ ਪੱਤਰ ਲਿਖੇ ਸਨ।
ਇਸ ਵਿੱਚ ਸਿਸਟਮ ਦੀ ਨਾਕਾਮਯਾਬੀ ਵੱਲ ਇਸ਼ਾਰਾ ਕੀਤਾ ਸੀ ਅਤੇ ਹਸਪਤਾਲ ਵਿੱਚ ਬੈਡਜ਼ ਅਤੇ ਆਕਸੀਜਨ ਵਰਗੀਆਂ ਮੈਡੀਕਲ ਸਪਲਾਈ ਦੀਆਂ ਮੰਗਾਂ ਨੂੰ ਪੂਰਾ ਨਾ ਕੀਤੇ ਜਾਣ 'ਤੇ ਉਹ ਕਿਵੇਂ ਬੇਵੱਸ ਮਹਿਸੂਸ ਕਰ ਰਹੇ ਸਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
'ਹਸਪਤਾਲ 'ਚ ਨਾ ਦਾਖ਼ਲ ਹੋਣ ਵਾਲਿਆਂ ਨੂੰ ਲੰਮੇ ਸਮੇਂ ਦੇ ਪ੍ਰਭਾਵਾਂ ਦਾ ਘੱਟ ਖਤਰਾ'
ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਲੈਂਸੈਟ ਇਨਫੈਕਸ਼ੀਅਸ ਡਿਸੀਜ਼ਜ ਜਰਨਲ ਵਿੱਚ ਛਪੇ ਇੱਕ ਅਧਿਐਨ ਅਨੁਸਾਰ ਹਸਪਤਾਲ ਵਿੱਚ ਦਾਖਲ ਨਾ ਹੋਣ ਵਾਲੇ ਕੋਵਿਡ -19 ਦੇ ਮਰੀਜ਼ਾਂ ਨੂੰ ਲੰਮੇ ਸਮੇਂ ਦੇ ਗੰਭੀਰ ਪ੍ਰਭਾਵਾਂ ਦਾ ਘੱਟ ਖ਼ਤਰਾ ਹੁੰਦਾ ਹੈ, ਪਰ ਉਹ ਲਾਗ ਤੋਂ ਬਾਅਦ ਆਮ ਪ੍ਰੈਕਟੀਸ਼ਨਰਾਂ ਨੂੰ ਵਧੇਰੇ ਮਿਲਦੇ ਹਨ।
ਅਧਿਐਨ ਵਿੱਚ ਪਾਇਆ ਗਿਆ ਹੈ, "ਸਾਰਸ-ਕੋਵ-2 ਦੀ ਲਾਗ ਤੋਂ ਬਾਅਦ ਗੰਭੀਰ ਪੇਚੀਦਗੀਆਂ ਦੇ ਖ਼ਤਰੇ ਦੌਰਾਨ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਘੱਟ ਹੈ। ਹਾਲਾਂਕਿ ਆਮ ਪ੍ਰੈਕਟੀਸ਼ਨਰਾਂ ਅਤੇ ਆਊਟਪੇਸ਼ੰਟ ਹਸਪਤਾਲਾਂ ਵਿੱਚ ਜਾਣ ਵਿੱਚ ਵਾਧਾ ਕੋਵਿਡ-19 ਸੀਕੇਏਲ (ਬੀਮਾਰੀ ਤੋਂ ਬਾਅਦ ਦੇ ਹਾਲਾਤ) ਵੱਲ ਇਸ਼ਾਰਾ ਕਰਦਾ ਹੈ।"
ਇਹ ਆਬਾਦੀ-ਅਧਾਰਤ ਅਧਿਐਨ ਹੈ ਜੋ ਕਿ ਡੈੱਨਮਾਰਕੀ ਪ੍ਰੈਸਕ੍ਰਿਪਸ਼ਨ, ਮਰੀਜ਼ ਅਤੇ ਸਿਹਤ ਬੀਮਾ ਰਜਿਸਟਰੀਆਂ ਰਾਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: