ਕੋਰੋਨਾਵਾਇਰਸ: ਰੇਵਾੜੀ ਦੀ ਕੋਵਿਡ ਸਪੈਸ਼ਲ ਜੇਲ੍ਹ ਤੋਂ 13 ਕੋਰੋਨਾ ਪੌਜ਼ੀਟਿਵ ਕੈਦੀ ਫਰਾਰ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਕੁਝ ਦਿਨ ਪਹਿਲਾਂ ਹੀ ਹਰਿਆਣਾ ਦੇ ਰੇਵਾੜੀ ਸ਼ਹਿਰ ਨਾਲ ਲੱਗਦੇ ਦਿੱਲੀ ਰੋਡ 'ਤੇ ਸਥਿਤ ਫਿਦੇੜੀ ਪਿੰਡ ਵਿਚ ਬਣਾਈ ਗਈ ਕੋਵਿਡ ਸਪੈਸ਼ਲ ਜੇਲ੍ਹ ਤੋਂ ਬੀਤੀ ਰਾਤ ਕੋਰੋਨਾ ਪੌਜ਼ੀਟਿਵ 13 ਹਵਾਲਾਤੀ ਬੈਰਕ ਦੀ ਗਰਿਲੱ ਕੱਟ ਕੇ ਫਰਾਰ ਹੋ ਗਏ ਸਨ।

ਜੇਲ੍ਹ ਪ੍ਰਸ਼ਾਸਨ ਨੂੰ ਉਦੋਂ ਪਤਾ ਲੱਗਿਆ ਜਦੋਂ ਸਵੇਰੇ ਕੈਦੀਆਂ ਦੀ ਗਿਣਤੀ ਕੀਤੀ ਜਾ ਰਹੀ ਸੀ। ਉਸ ਤੋਂ ਬਾਅਦ ਜੇਲ੍ਹ ਵਿੱਚ ਹਲਚਲ ਮੱਚ ਗਈ।

ਜਾਣਕਾਰੀ ਤੋਂ ਬਾਅਦ ਐਸਪੀ ਅਭਿਸ਼ੇਕ ਜੋਰਵਾਲ ਖੁਦ ਜੇਲ੍ਹ ਪਹੁੰਚੇ। ਇਸ ਤੋਂ ਇਲਾਵਾ ਫਰਾਰ ਅਪਰਾਧੀਆਂ ਨੂੰ ਫੜਨ ਲਈ ਰੇਵਾੜੀ ਸੀਆਈਏ, ਧਾਰੂਹੇੜਾ ਸੀਆਈਏ ਤੋਂ ਇਲਾਵਾ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ

ਫਿਲਹਾਲ ਫਰਾਰ ਹੋਏ ਕੈਦੀਆਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਚਾਦਰ ਦੀ ਰੱਸੀ ਬਣਾ ਕੇ ਟੱਪੀ ਕੰਧ

ਐਤਵਾਰ ਰਾਤ ਨੂੰ ਇੱਕ ਹੀ ਬੈਰਕ ਵਿੱਚ ਬੰਦ 13 ਹਵਾਲਾਤੀ ਗਰਿੱਲ ਕੱਟ ਕੇ ਬਾਹਰ ਨਿਕਲ ਆਏ ਅਤੇ ਚਾਦਰ ਦੀ ਇੱਕ ਰੱਸੀ ਬਣਾ ਕੇ ਜੇਲ੍ਹ ਦੀ ਕੰਧ ਟੱਪ ਕੇ ਫਰਾਰ ਹੋ ਗਏ।

ਸਾਰੇ ਫਰਾਰ ਹੋਏ ਕੈਦੀ ਸੰਗੀਨ ਧਾਰਾਵਾਂ ਤਹਿਤ ਬੰਦ ਸੀ। ਪੁਲਿਸ ਲਗਾਤਾਰ ਸਰਚ ਅਭਿਆਨ ਚਲਾ ਰਹੀ ਹੈ।

ਫਰਾਰ ਹੋਣ ਵਾਲੇ ਕੈਦੀਆਂ ਵਿਚ ਰਾਜੇਸ਼ ਉਰਫ ਕਾਲੀਆ, ਨਵੀਨ ਸ਼ਰਮਾ ਉਰਫ ਗੋਲੂ, ਕਾਲਾ ਉਰਫ ਧਰਮਪਾਲ, ਰਿੰਕੂ ਉਰਫ ਕਾਲੀਆ, ਓਮ ਪ੍ਰਕਾਸ਼ ਉਰਫ ਟੋਨੀ, ਸ਼ਕਤੀ, ਆਸ਼ੀਸ਼, ਜਤਿੰਦਰ ਉਰਫ ਸੋਨੂੰ, ਅਭਿਸ਼ੇਕ, ਬਲਵਾਨ, ਅਨੁਜ, ਅਜੀਤ ਅਤੇ ਦੀਪਕ ਸ਼ਾਮਲ ਹਨ।

ਫਰਾਰ ਹੋਣ ਵਾਲੇ ਅਪਰਾਧੀਆਂ 'ਤੇ ਰੇਵਾੜੀ ਅਤੇ ਮਹਿੰਦਰਗੜ੍ਹ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ, ਚੋਰੀ ਅਤੇ ਡਕੈਤੀ ਦੇ ਕੇਸ ਦਰਜ ਹਨ।

ਇਹ ਵੀ ਪੜ੍ਹੋ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਦੋ ਦਿਨ ਪਹਿਲਾਂ ਹੀ ਰੱਖੇ ਗਏ ਸਨ 450 ਕੈਦੀ

ਪਿੰਡ ਫੀਦੇੜੀ ਵਿੱਚ ਇੱਕ ਨਵੀਂ ਜ਼ਿਲ੍ਹਾ ਜੇਲ੍ਹ ਬਣਾਈ ਜਾ ਰਹੀ ਹੈ। ਜੇਲ੍ਹ ਦਾ 80 ਪ੍ਰਤੀਸ਼ਤ ਤੋਂ ਵੱਧ ਕੰਮ ਹੋ ਚੁੱਕਾ ਹੈ। ਰਾਜ ਦੀਆਂ ਜੇਲ੍ਹਾਂ ਵਿੱਚ ਇੱਕ ਕੋਰੋਨਾ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ਜੇਲ੍ਹ ਨੂੰ ਰਾਜ ਦੀ ਪਹਿਲੀ ਕੋਵਿਡ ਵਿਸ਼ੇਸ਼ ਜੇਲ੍ਹ ਬਣਾਇਆ ਗਿਆ ਸੀ।

ਇੱਕ ਹਫ਼ਤਾ ਪਹਿਲਾਂ ਹੀ ਵੱਖ-ਵੱਖ ਜੇਲ੍ਹਾਂ ਵਿੱਚੋਂ ਕੋਰੋਨਾ ਪੌਜ਼ੇਟਿਵ ਪਾਏ ਜਾਣ ਬਾਅਦ ਕੈਦੀਆਂ ਨੂੰ ਇਸ ਜੇਲ੍ਹ ਵਿੱਚ ਸ਼ਿਫ਼ਟ ਕੀਤਾ ਜਾ ਰਿਹਾ ਸੀ।

ਇਸ ਸਮੇਂ ਇਸ ਜੇਲ੍ਹ ਵਿੱਚ 450 ਕੈਦੀ ਰੱਖੇ ਗਏ ਸਨ।

ਰੇਵਾੜੀ ਦੇ ਐੱਸਪੀ ਅਭਿਸ਼ੇਕ ਜੋਰਵਾਲ । ਮਹਿੰਦਰਗੜ੍ਹ ਜ਼ਿਲ੍ਹੇ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)