ਕੋਰੋਨਾਵਾਇਰਸ: ਐਂਬੂਲੈਂਸ ਲਈ 1.20 ਲੱਖ ਦੇਣ ਵਾਲੇ ਪਰਿਵਾਰ ਨੇ ਦੱਸਿਆ ਉਸ ਦਿਨ ਕੀ ਵਾਪਰਿਆ- 5 ਅਹਿਮ ਖ਼ਬਰਾਂ

ਕੁਝ ਦਿਨਾਂ ਤੋਂ 1 ਲੱਖ 20 ਹਜ਼ਾਰ ਰੁਪਏ ਦੀ ਜਿਹੜੀ ਐਂਬੂਲੈਂਸ ਦੀ ਰਸੀਦ ਤੁਸੀਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਦੇਖ ਰਹੇ ਹੋ, ਉਸ ਐਂਬੂਲੈਂਸ ਦਾ ਇਹ ਖ਼ਰਚਾ ਗੁੜਗਾਉਂ ਤੋਂ ਲੁਧਿਆਣੇ ਲਿਆਉਣ ਲਈ ਸੀ।

ਪੱਛਮੀ ਦਿੱਲੀ ਪੁਲਿਸ ਦੇ ਥਾਣਾ ਇੰਦਰਪੁਰੀ ਦੀ ਟੀਮ ਨੇ ਗੁਰੂਗ੍ਰਾਮ ਤੋਂ ਲੁਧਿਆਣਾ ਐਂਬੂਲੈਂਸ ਲਈ 1 ਲੱਖ 20 ਹਜ਼ਾਰ ਰੁਪਏ ਲੈਣ ਵਾਲੇ 29 ਸਾਲ ਦੇ ਮਿਮੋਹ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਦਰਅਸਲ ਅਮਨਦੀਪ ਕੌਰ ਦੀ ਮਾਤਾ ਜੀ ਕੋਵਿਡ ਪੌਜ਼ੀਟਿਵ ਸਨ ਅਤੇ ਆਕਸੀਜਨ ਦੀ ਕਮੀ ਦੇ ਚਲਦਿਆਂ ਉਨ੍ਹਾਂ ਨੇ ਆਪਣੀ ਮਾਂ ਨੂੰ ਲੁਧਿਆਣਾ ਲਿਆਉਣ ਦਾ ਫ਼ੈਸਲਾ ਲਿਆ।

ਇਹ ਵੀ ਪੜ੍ਹੋ:

ਅਮਨਦੀਪ ਕੌਰ ਮੁਤਾਬਕ ਉਨ੍ਹਾਂ ਦੀ ਮਾਂ ਦੀ ਹਾਲਤ ਬਹੁਤ ਗੰਭੀਰ ਸੀ ਤੇ ਗੁੜਗਾਉਂ ਤੇ ਆਲੇ-ਦੁਆਲੇ ਕਿਤੇ ਵੀ ਆਕਸੀਜਨ ਦੀ ਸਪਲਾਈ ਨਹੀਂ ਹੋ ਰਹੀ ਸੀ।

ਅਮਨਦੀਪ ਨੇ ਉਸ ਦਿਨ ਦੇ ਘਟਨਾਕ੍ਰਮ ਬਾਰੇ ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਪੰਜਾਬ ਦੇ ਮਾਲਵਾ ਖ਼ੇਤਰ ਦਾ ਹਾਲ

''ਮਰਨ ਵਾਲਿਆਂ ਦੇ ਸੰਸਕਾਰ ਲਈ ਸਿਵਿਆਂ ਵਿੱਚ ਬਣਾਏ ਗਏ ਪੱਕੇ ਚਬੂਤਰੇ ਵਿੱਚ ਆ ਰਹੀਆਂ ਲਾਸ਼ਾਂ ਕਾਰਨ ਘੱਟ ਪੈ ਰਹੇ ਹਨ। ਜੇ ਅਸੀਂ ਕੋਰੋਨਾਵਾਇਰਸ ਨੂੰ ਹਾਲੇ ਵੀ ਗੰਭੀਰਤਾ ਨਾਲ ਨਾ ਲਿਆ ਤਾਂ ਘਰ-ਘਰ ਸੱਥਰ ਵਿੱਛ ਜਾਣਗੇ।"

ਇਹ ਸ਼ਬਦ ਬਠਿੰਡਾ ਸੋਸ਼ਲ ਗਰੁੱਪ ਨਾਂ ਦੀ ਸੰਸਥਾ ਦੇ ਵਲੰਟੀਅਰ ਰਾਜੇਸ਼ ਬਾਂਸਲ ਦੇ ਹਨ। ਉਨ੍ਹਾਂ ਦੀ ਸੰਸਥਾ ਆਮ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਜਾਗਰੂਕ ਕਰਨ ਅਤੇ ਪੀੜਤ ਪਰਿਵਾਰਾਂ ਲਈ ਖਾਣਾ ਪਹੁੰਚਾਉਣ ਲਈ ਪਿਛਲੇ ਵਰ੍ਹੇ ਤੋਂ ਲਗਾਤਾਰ ਕੰਮ ਕਰਦੀ ਆ ਰਹੀ ਹੈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਨੇ ਮਾਲਵੇ ਵਿੱਚ ਕੋਰੋਨਾਵਾਇਰਸ ਦੇ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਾਲਾਤ ਦਾ ਜਾਇਜ਼ਾ ਲਿਆ। ਮਾਲਵੇ ਵਿੱਚ ਵੀ ਬਠਿੰਡਾ ਜ਼ਿਲ੍ਹਾ ਕੋਰੋਨਾਵਾਇਰਸ ਦਾ ਕੇਂਦਰ ਬਣ ਕੇ ਸਾਹਮਣੇ ਆ ਰਿਹਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ:'ਆਪਣੀ ਰਾਖੀ ਆਪ ਕਰਨੀ ਪਊਗੀ-ਕੈਪਟਨ

ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫੇਸਬੁੱਕ ਪੇਜ ਰਾਹੀਂ ਲਾਈਵ ਹੋਏ।

ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਤੇ ਮਾਹਰਾਂ ਨੂੰ ਵੀ ਨਹੀਂ ਪਤਾ ਕਿ ਇਹ ਮਹਾਂਮਾਰੀ ਕਿੱਥੋਂ ਤੱਕ ਪਹੁੰਚੇਗੀ, ਇਸ ਲਈ ਸਾਨੂੰ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖ ਕੇ ਕੋਰੋਨਾ ਮਹਾਮਾਰੀ ਖ਼ਿਲਾਫ਼ ਸਟੀਕ ਟੀਕਾਕਰਨ ਨੀਤੀ ਨਾ ਹੋਣ ਦਾ ਸਵਾਲ ਚੁੱਕਿਆ।

ਇਹ ਅਤੇ ਸ਼ੁੱਕਰਵਾਰ ਦਾ ਹੋਰ ਘਟਨਾਕ੍ਰਮ ਜਾਣਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੰਜਾਬ ਨੇ ਆਕਸੀਜਨ ਭੇਜ ਕੇ ਹਰਿਆਣਾ 'ਚ 150 ਜਾਨਾਂ ਕਿਵੇਂ ਬਚਾਈਆਂ

ਰਾਤ ਦੇ ਲਗਭਗ 10.30 ਦਾ ਸਮਾਂ ਸੀ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਪੰਚਕੂਲਾ ਵਿੱਚ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਵੇਖਿਆ ਕਿ ਹਸਪਤਾਲ ਦੇ ਟੈਂਕ 'ਚ ਆਕਸੀਜਨ ਲਗਾਤਾਰ ਘੱਟ ਰਹੀ ਹੈ।

ਹਸਪਤਾਲ ਦੇ ਅੰਦਰ ਉਸ ਵੇਲੇ 150 ਮਰੀਜ਼ ਆਕਸੀਜਨ 'ਤੇ ਨਿਰਭਰ ਸੀ। ਰੁੜਕੀ ਤੋਂ ਆਉਣ ਵਾਲੀ ਆਕਸੀਜਨ ਦੀ ਸਪਲਾਈ ਸਵੇਰ ਤੋਂ ਪਹਿਲਾਂ ਪਹੁੰਚਣ ਦੀ ਕੋਈ ਸੰਭਾਵਨਾ ਨਹੀਂ ਸੀ।

ਜਿਸ ਵੇਲੇ ਡਾਕਟਰ, ਅਫ਼ਸਰ ਤੇ ਟੈਕਨੀਸ਼ੀਅਨ ਸਾਰੇ ਮਰੀਜ਼ਾਂ ਨੂੰ ਬਚਾਉਣ ਲਈ ਮਸ਼ੱਕਤ ਕਰ ਰਹੇ ਸੀ ਉਸ ਵੇਲੇ ਉਨ੍ਹਾਂ ਨੇ ਪੰਜਾਬ ਨੂੰ ਵੀ ਆਕਸੀਜਨ ਉਧਾਰ ਦੇਣ ਲਈ ਬੇਨਤੀ ਕੀਤੀ ਸੀ।

ਇਸ 'ਤੇ ਪੰਜਾਬ ਦੇ ਅਧਿਕਾਰੀਆਂ ਨੇ ਬਿਨਾਂ ਸਮਾਂ ਗਵਾਏ ਹਰਿਆਣਾ ਦੇ ਅਧਿਕਾਰੀਆਂ ਦੀ ਮਦਦ ਕੀਤੀ ਅਤੇ ਲਗਭਗ 150 ਜਾਨਾਂ ਬਚਾਈਆ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੀ ਵਿਦੇਸ਼ਾਂ ਤੋਂ ਮਿਲ ਰਹੀ ਮਦਦ ਲੋਕਾਂ ਨੂੰ ਮਿਲ ਰਹੀ ਹੈ?

ਪਿਛਲੇ ਮਹੀਨੇ ਜਿਵੇਂ ਹੀ ਭਾਰਤ ਦਾ ਵਿਨਾਸ਼ਕਾਰੀ ਕੋਵਿਡ-19 ਦਾ ਸੰਕਟ ਵਧਿਆ, ਦੁਨੀਆ ਭਰ ਦੇ ਦੇਸ਼ਾਂ ਨੇ ਇਸ ਨੂੰ ਰੋਕਣ ਲਈ ਐਮਰਜੈਂਸੀ ਮੈਡੀਕਲ ਸਪਲਾਈ ਭੇਜਣੀ ਸ਼ੁਰੂ ਕਰ ਦਿੱਤੀ।

ਪਿਛਲੇ ਹਫਤੇ ਦੀ ਸ਼ੁਰੂਆਤ ਵਿੱਚ ਯੂਕੇ ਅਤੇ ਅਮਰੀਕਾ ਸਮੇਤ ਹੋਰ ਦੇਸ਼ ਜਹਾਜ਼ ਭਰ ਕੇ ਵੈਂਟੀਲੇਟਰਾਂ, ਦਵਾਈਆਂ ਅਤੇ ਆਕਸੀਜਨ ਉਪਕਰਣ ਭਾਰਤ ਵਿੱਚ ਭੇਜਣ ਲੱਗ ਪਏ ਸਨ। ਐਤਵਾਰ ਤੱਕ 25 ਉਡਾਣਾਂ ਵਿੱਚ ਲਗਭਗ 300 ਟਨ ਦੀ ਸਪਲਾਈ ਇਕੱਲੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚ ਗਈ ਸੀ।

ਪਰ ਜਿਵੇਂ ਜਿਵੇਂ ਦੇਸ਼ ਭਰ ਵਿੱਚ ਕੇਸ ਰਿਕਾਰਡ ਪੱਧਰ 'ਤੇ ਪਹੁੰਚ ਰਹੇ ਹਨ - ਬਹੁਤ ਜ਼ਿਆਦਾ ਲੋੜਵੰਦਾਂ ਨੂੰ ਸਹਾਇਤਾ ਸਪਲਾਈ ਕਰਨ ਵਿੱਚ ਦੇਰੀ ਬਾਰੇ ਵੀ ਚਿੰਤਾਵਾਂ ਵਧ ਰਹੀਆਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)