You’re viewing a text-only version of this website that uses less data. View the main version of the website including all images and videos.
ਕੰਗਨਾ ਰਨੌਤ ਨੇ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਕੀ ਕਿਹਾ
ਬਾਲੀਵੁੱਡ ਫਿਲਮ ਅਦਾਕਾਰਾ ਕੰਗਨਾ ਰਨੌਤ ਦਾ ਟਵਿੱਟਰ ਅਕਾਉਂਟ ਸਸਪੈਂਡ ਕਰ ਦਿੱਤਾ ਗਿਆ ਹੈ।
ਕੰਗਨਾ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਵਿੱਚ ਹੋਈ ਹਿੰਸਾ ਦਾ ਦਾਅਵਾ ਕਰਦਿਆਂ ਇੱਕ ਟਵੀਟ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਟਵੀਟ ਨੂੰ ਟਵਿੱਟਰ 'ਤੇ ਕਈ ਲੋਕਾਂ ਨੇ ਹਿੰਸਕ ਅਤੇ ਭੜਕਾਊ ਦੱਸਿਆ ਸੀ। ਕਈ ਲੋਕਾਂ ਨੇ ਟਵਿੱਟਰ ਨੂੰ ਕੰਗਨਾ ਦਾ ਅਕਾਉਂਟ ਰੱਦ ਕਰਨ ਦੀ ਮੰਗ ਕੀਤੀ ਸੀ।
ਇਸੇ ਦੌਰਾਨ ਏਐਨਆਈ ਵਲੋਂ ਕੀਤੇ ਇੱਕ ਟਵੀਟ ਵਿਚ ਕਿਹਾ ਗਿਆ ਹੈ ਕਿ ਟਵਿੱਟਰ ਦੇ ਬੁਲਾਰੇ ਨੇ ਕੰਗਨਾ ਦੇ ਅਕਾਊਂਟ ਨੂੰ ਉਸਦੀ ਨਫ਼ਰਤ ਫੈਲਾਉਣ ਸਬੰਧੀ ਨੀਤੀ ਦੀ ਉਲੰਘਨਾ ਕਰਕੇ ਬੰਦ ਕੀਤਾ ਹੈ।
ਇਹ ਵੀ ਪੜ੍ਹੋ:
ਟਵਿੱਟਰ 'ਤੇ ਕੰਗਨਾ ਦੇ ਪੇਜ਼ 'ਤੇ ਲਿਖਿਆ ਹੈ, "ਟਵਿੱਟਰ ਅਜਿਹੇ ਅਕਾਉਂਟਸ ਨੂੰ ਸਸਪੈਂਡ ਕਰ ਦਿੰਦਾ ਹੈ, ਜੋ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ।"
ਕੰਗਨਾ ਰਨੌਤ ਨੇ ਕੀ ਦਿੱਤਾ ਜਵਾਬ
ਇਸ ਤੋਂ ਬਾਅਦ ਕੰਗਨਾ ਰਣੌਤ ਨੇ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ, "ਟਵਿੱਟਰ ਨੇ ਮੇਰਾ ਪੁਆਇੰਟ ਸਾਬਤ ਕਰ ਦਿੱਤਾ ਹੈ ਕਿ ਉਹ ਅਮਰੀਕੀ ਹੈ ਅਤੇ ਜਨਮ ਤੋਂ ਗੋਰਾ ਵਿਅਕਤੀ ਚਾਹੁੰਦਾ ਹੈ ਕਿ ਉਹ ਭੂਰੇ ਰੰਗ ਦੇ ਲੋਕਾਂ ਨੂੰ ਗੁਲਾਮ ਬਣਾਉਣ। ਉਹ ਸਾਨੂੰ ਦੱਸਣਾ ਚਾਹੁੰਦੇ ਹਨ ਕਿ ਕੀ ਸੋਚੀਏ, ਬੋਲੀਏ ਅਤੇ ਕੀ ਕਰੀਏ। ਮੇਰੇ ਕਈ ਪਲੈਟਫਾਰਮ ਹਨ, ਜਿਨ੍ਹਾਂ ਦੀ ਵਰਤੋਂ ਮੈਂ ਆਪਣੀ ਆਵਾਜ਼ ਚੁੱਕਣ ਲਈ ਕਰ ਸਕਦੀ ਹਾਂ ਜਿਸ ਵਿੱਚ ਮੇਰੀ ਆਪਣੀ ਕਲਾ ਵੀ ਸ਼ਾਮਲ ਹੈ ਸਿਨੇਮਾ ਦੇ ਰੂਪ ਵਿੱਚ।"
ਕੰਗਨਾ ਨੇ ਅੱਗੇ ਕਿਹਾ, "ਪਰ ਮੇਰਾ ਦਿਲ ਇਸ ਦੇਸ ਦੇ ਉਨ੍ਹਾਂ ਲੋਕਾਂ ਬਾਰੇ ਦੁਖੀ ਹੈ, ਜਿਨ੍ਹਾਂ ਨਾਲ ਤਸ਼ੱਦਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਗੁਲਾਮ ਬਣਾਇਆ ਗਿਆ ਹੈ ਅਤੇ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਦਬਾਅ ਕੇ ਰੱਖਿਆ ਗਿਆ ਹੈ ਅਤੇ ਹਾਲੇ ਵੀ ਜਿਨ੍ਹਾਂ ਦੇ ਦੁੱਖਾਂ ਦਾ ਕੋਈ ਅੰਤ ਨਹੀਂ ਹੈ।"
ਟਵਿੱਟਰ ਨੇ ਕੀ ਕਿਹਾ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਟਵਿੱਟਰ ਦੇ ਬੁਲਾਰੇ ਨੇ ਕਿਹਾ ਹੈ, "ਅਸੀਂ ਸਪੱਸ਼ਟ ਕਰ ਚੁੱਕੇ ਹਾਂ ਕਿ ਅਸੀਂ ਉਸ ਵਿਵਹਾਰ 'ਤੇ ਸਖ਼ਤੀ ਨਾਲ ਕਾਰਵਾਈ ਕਰਾਂਗੇ ਜਿਸ ਨਾਲ ਆਫ਼ਲਾਈਨ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਹ ਟਵਿੱਟਰ ਅਕਾਊਂਟ ਟਵਿੱਟਰ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਕਰਕੇ ਖਾਸ ਤੌਰ 'ਤੇ ਸਾਡੀ ਨਫ਼ਰਤ ਵਿਵਹਾਰ ਨੀਤੀ ਅਤੇ ਅਪਮਾਨਜਨਕ ਵਿਵਹਾਰ ਨੀਤੀ ਦੀ ਉਲੰਘਣਾ ਕਾਰਨ ਪੱਕੇ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ।"
ਕੰਗਨਾ ਦਾ ਅਕਾਊਂਟ ਸਸਪੈਂਡ ਕਰਨ 'ਤੇ ਲੋਕਾਂ ਦਾ ਪ੍ਰਤੀਕਰਮ
ਕੰਗਨਾ ਦਾ ਅਕਾਊਂਟ ਸਸਪੈਂਡ ਕਰਨ 'ਤੇ ਮਿਲਿਆ-ਜੁਲਿਆ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ।
ਸਤੇਂਦਰ ਸ਼ਰਮਾ ਨਾਮ ਦੇ ਟਵਿੱਟਰ ਯੂਜ਼ਰ ਨੇ ਕਿਹਾ, "ਸਿਰਫ਼ ਕੰਗਨਾ ਦਾ ਹੀ ਨਹੀਂ ਸਗੋਂ ਉਹ ਸਾਰੇ ਅਕਾਊਂਟ ਸਸਪੈਂਡ ਹੋਣੇ ਚਾਹੀਦੇ ਹਨ ਜੋ ਨਫ਼ਰਤ ਫੈਲਾਉਂਦੇ ਹਨ, ਫੇਕ ਏਜੰਡਾ ਚਲਾਉਂਦੇ ਹਨ।"
ਪਵਨ ਕੁਮਾਰ ਟਵਿੱਟਰ ਯੂਜ਼ਰ ਨੇ ਲਿਖਿਆ ਬਹੁਤ ਚੰਗਾ ਹੋਇਆ।
ਕਸ਼ਿਸ਼ ਕੋਛਰ ਨੇ ਟਵੀਟ ਕੀਤਾ, "ਦਿਲ ਜਿੱਤ ਲਿਆ ਟਵਿੱਟਰ ਨੇ ਅੱਜ।"
ਹਾਲਾਂਕਿ ਕੁਝ ਲੋਕ ਟਵਿੱਟਰ ਦੇ ਖਿਲਾਫ਼ ਵੀ ਹੋ ਗਏ।
ਪ੍ਰਜਵਲ ਰਾਇ ਨੇ ਟਵੀਟ ਕੀਤਾ, "'ਟਵਿੱਟਰ ਨੂੰ ਹੀ ਭਾਰਤ ਵਿੱਚ ਬੈਨ ਕਰ ਦੇਣਾ ਚਾਹੀਦਾ ਹੈ। ਬਹੁਤ ਹੋ ਗਿਆ।"
ਰਾਹੁਲ ਵਰਮਾ ਨੇ ਟਵੀਟ ਕੀਤਾ, "ਕਿਸੇ ਭਾਰਤੀ ਨੂੰ ਸਜ਼ਾ ਭਾਰਤੀ ਸੰਵਿਧਾਨ ਰਾਹੀਂ ਤੈਅ ਹੋਵੇਗੀ ਜਾਂ ਟਵਿੱਟਰ ਵਰਗੇ ਆਨਲਾਈਨ ਸਮੂਹ ਵੱਲੋਂ। ਇਨ੍ਹਾਂ ਨੂੰ ਸਾਡੀ ਲੋੜ ਹੈ, ਸਾਨੂੰ ਇਨ੍ਹਾਂ ਦੀ ਨਹੀਂ।"
ਇਹ ਵੀ ਪੜ੍ਹੋ: