ਪ੍ਰਸ਼ਾਤ ਕਿਸ਼ੋਰ ਦੇ ਟਿਕਟਾਂ ਦੀ ਵੰਡ 'ਚ ਰੋਲ 'ਤੇ ਵਿਵਾਦ : ਕਾਂਗਰਸ ਵਿਚ ਕਿਵੇਂ ਦਿੱਤੀਆਂ ਜਾਂਦੀਆਂ ਨੇ ਟਿਕਟਾਂ

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੀਆਂ ਟਿਕਟਾਂ ਦੀ ਵੰਡ ਵਿਚ ਪ੍ਰਸ਼ਾਤ ਕਿਸ਼ੋਰ ਦੀ ਭੂਮਿਕਾ ਬਾਰੇ ਮੀਡੀਆ ਦੇ ਕੁਝ ਹਿੱਸੇ ਵਿਚ ਚੱਲ ਰਹੀ ਚਰਚਾ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕੀਤਾ ਹੈ।

ਕੈਪਟਨ ਅਮਰਿੰਦਰ ਨੇ ਜਾਰੀ ਇੱਕ ਬਿਆਨ ਵਿਚ ਕਿਹਾ, ਇਸ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ , ''ਇਸ ਮਸਲੇ ਵਿਚ ਪ੍ਰਸ਼ਾਤ ਦਾ ਕੋਈ ਲੈਣਾ ਦੇਣਾ ਨਹੀਂ ਹੈ।''

ਮੀਡੀਆ ਰਿਪੋਰਟਾਂ ਵਿਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਦੇ ਨਵ ਨਿਯੁਕਤ ਪ੍ਰਮੁੱਖ ਸਲਾਹਕਾਰ ਵਜੋਂ ਪ੍ਰਸ਼ਾਤ ਕਿਸ਼ੌਰ ਦੀ ਟਿਕਟਾਂ ਦੀ ਵੰਡ ਵਿਚ ਭੂਮਿਕਾ ਨੂੰ ਲੈਕੇ ਪੰਜਾਬ ਕਾਂਗਰਸ ਵਿਚ ਰੋਸ ਪਾਇਆ ਜਾ ਰਿਹਾ ਹੈ।

ਪਰ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਰਿਪੋਰਟਾਂ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਕਾਂਗਰਸ ਵਿਚ ਟਿਕਟਾਂ ਦੀ ਵੰਡ ਦੀ ਸਾਰੇ ਸੂਬਿਆਂ ਲਈ ਇੱਕ ਤੈਅ ਪ੍ਰਕਿਰਿਆ ਹੈ, ਜਿਸ ਹਰ ਵਾਰ ਪਾਲਣਾ ਕੀਤੀ ਜਾਂਦੀ ਹੈ। ਇਹ ਲਈ ਪੰਜਾਬ ਦਾ ਕੇਸ ਕੋਈ ਅਣਹੋਣਾ ਨਹੀਂ ਹੈ।

ਇਹ ਵੀ ਪੜ੍ਹੋ :

• ਕਿਸੇ ਵੀ ਅਸੰਬਲੀ ਚੋਣ ਲਈ ਪਾਰਟੀ ਹਾਈਕਮਾਂਡ ਇੱਕ ਸਟੇਟ ਇਲੈਕਸ਼ਨ ਕਮੇਟੀ ਦਾ ਗਠਨ ਕਰਦੀ ਹੈ, ਜਿਹੜੇ ਉਮੀਦਵਾਰੀ ਆਏ ਸਾਰੇ ਨਾਂਵਾਂ ਉੱਤੇ ਵਿਚਾਰ ਕਰਕੇ ਫਾਇਨਲ ਫੈਸਲਾ ਲੈਂਦੀ ਹੈ।

• ਇਸ ਤੋਂ ਬਾਅਦ ਸ਼ੌਰਟਲਿਸਟ ਕੀਤੇ ਨਾਵਾਂ ਦੀ ਸੂਚੀ ਅੱਗੇ ਸਕਰੀਨਿੰਗ ਕਮੇਟੀ ਕੋਲ ਨਜ਼ਰਸਾਨੀ ਲਈ ਭੇਜੇ ਜਾਂਦੇ ਹਨ। ਇਸ ਕਮੇਟੀ ਵਿਚ ਸੂਬਾ ਪ੍ਰਧਾਨ ਸਣੇ ਪਾਰਟੀ ਹਾਈਕਮਾਂਡ ਦੇ ਆਗੂ ਸ਼ਾਮਲ ਹੁੰਦੇ ਹਨ।

• ਟਿਕਟਾਂ ਦਾ ਆਖ਼ਰੀ ਫ਼ੈਸਲਾ ਕੇਂਦਰੀ ਚੋਣ ਕਮੇਟੀ ਵਲੋਂ ਕੀਤਾ ਜਾਂਦਾ ਹੈ, ਇਸ ਵਿਚ ਕਿਸੇ ਇੱਕ ਦਾ ਨਿੱਜੀ ਰੋਲ ਨਹੀਂ ਹੁੰਦਾ ਹੈ।

ਕੈਪਟਨ ਅਮਰਿੰਦਰ ਨੇ ਇੰਨਾ ਜਰੂਰ ਕਿਹਾ ਕਿ ਟਿਕਟਾਂ ਤੈਅ ਕਰਨ ਵਾਲੀ ਕਮੇਟੀ ਅੰਦਰੂਨੀ, ਬਾਹਰੀ ਸੰਸਥਾਵਾਂ ਅਤੇ ਏਜੰਸੀਆਂ ਅਤੇ ਪਾਰਟੀ ਦੀ ਸੂਬਾ ਇਕਾਈ ਤੋਂ ਸਲਾਹ ਜਰੂਰ ਲੈਂਦੀਆਂ ਹਨ। ਇਸੇ ਪ੍ਰਕਿਰਿਆ ਦੀ 2017 ਵਿਚ ਪਾਲਣਾ ਕੀਤੀ ਗਈ ਸੀ ਅਤੇ ਇਸੇ ਦੀ 2022 ਵਿਚ ਕੀਤੀ ਜਾਣੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਪ੍ਰਕਿਰਿਆ ਨਾਲ ਪਾਰਟੀ ਨੇ ਪਿਛਲੀ ਵਾਰ 80 ਸੀਟਾਂ ਜਿੱਤੀਆਂ ਸਨ, ਉਸ ਪਾਰਟੀ ਸੰਤੁਲਨ ਨੂੰ ਖਰਾਬ ਕਿਉਂ ਕੀਤਾ ਜਾਵੇਗਾ।

ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫ਼ਾ ਨਾਮੰਨਜ਼ੂਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਆਈਪੀਐੱਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫ਼ੇ ਨੂੰ ਨਾਮੰਨਜ਼ੂਰ ਕਰ ਦਿੱਤਾ ਹੈ।

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰੀਮੈਚਿਓਰ ਰਿਟਾਇਰਮੈਂਟ (ਸੇਵਾ ਕਾਲ ਖ਼ਤਮ ਹੋਣ ਤੋਂ ਪਹਿਲਾਂ) ਦੀ ਮੰਗ ਕੀਤੀ ਸੀ।

ਕੁੰਵਰ ਵਿਜੇ ਪ੍ਰਤਾਪ, ਜੋ ਇਸ ਸਮੇਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮਾਂ (ਐੱਸਆਈਟੀਜ਼) ਦੀ ਅਗਵਾਈ ਕਰ ਰਹੇ ਹਨ।

ਉਨ੍ਹਾਂ ਦੀ ਸਵੈਇੱਛੁਕ ਰਿਟਾਇਰਮੈਂਟ ਪਟੀਸ਼ਨ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਕ ਬਹੁਤ ਹੀ ਸਮਰੱਥ ਅਤੇ ਕੁਸ਼ਲ ਅਧਿਕਾਰੀ ਹਨ, ਜਿਨ੍ਹਾਂ ਦੀਆਂ ਸੇਵਾਵਾਂ ਸਰਹੱਦੀ ਸੂਬੇ ਵਿੱਚ ਲੋੜੀਂਦੀਆਂ ਹਨ।

ਖ਼ਾਸਕਰ ਉਸ ਸਮੇਂ ਜਦੋਂ ਪੰਜਾਬ ਨੂੰ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦੀਆਂ ਕਈ ਤਰ੍ਹਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸੂਬੇ ਨੂੰ ਉਸ ਅਧਿਕਾਰੀ ਦੀ ਮੁਹਾਰਤ ਅਤੇ ਤਜਰਬੇ ਦੀ ਜ਼ਰੂਰਤ ਹੈ, ਜਿਸਨੇ ਵੱਖ-ਵੱਖ ਅਹਿਮ ਅਹੁਦਿਆਂ 'ਤੇ ਪੰਜਾਬ ਪੁਲਿਸ ਦੀ ਬੇਮਿਸਾਲ ਸੇਵਾ ਵਿੱਚ ਯੋਗਦਾਨ ਪਾਇਆ ਹੈ।

ਕੋਟਕਪੂਰਾ ਮਾਮਲੇ ਦੀ ਜਾਂਚ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਬਾਰੇ ਮੀਡੀਆ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਐੱਸਆਈਟੀ ਮੁਖੀ ਅਹੁਦੇ ਤੋਂ ਹਟਾਉਣ ਜਾਂ ਰੱਦ ਕਰਨ ਦੀ ਕੋਸ਼ਿਸ਼ ਕਰਨ ਵਾਲੀ ਅਦਾਲਤ ਦੇ ਕਿਸੇ ਵੀ ਫੈਸਲੇ ਨੂੰ ਸਰਕਾਰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)