ਕੋਰੋਨਾਵਾਇਰਸ : ਪੰਜਾਬ ਸਰਕਾਰ ਨੇ ਇਕੱਠਾਂ ਲਈ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ - ਅਹਿਮ ਖ਼ਬਰਾਂ

ਇਸ ਪੰਨੇ ਰਾਹੀ ਅਸੀਂ ਤੁਹਾਨੂੰ ਅੱਜ ਦੀਆਂ ਅਹਿਮ ਖ਼ਬਰਾਂ ਸਾਂਝੀਆਂ ਕਰ ਰਹੇ ਹਾਂ । ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪੈਰ ਉੱਤੇ ਸੱਟ ਹਮਲੇ ਕਾਰਨ ਲੱਗੀ ਜਾਂ ਇਹ ਹਾਦਸਾ ਸੀ, ਇਸ ਬਾਬਤ ਚੋਣ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ। ਇਸੇ ਦੌਰਾਨ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਵਧਣ ਕਾਰਨ ਨਵੇਂ ਦਿਸ਼ਾ ਨਿਰਦੇਸ਼ ਜਾ ਰਹੇ ਹਨ।

ਪੰਜਾਬ ਵਿਚ ਕੋਰੋਨਾ ਮਰੀਜਾਂ ਦੀ ਵਧਦੀ ਗਿਣਤੀ ਨੂੰ ਲੈਕੇ ਸਰਕਾਰ ਵਲੋਂ ਇਕੱਠਾਂ ਬਾਬਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਅੰਮ੍ਰਿਤਸਰ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ।

  • 100 (ਇੰਡੋਰ) ਜਾਂ 200 (ਆਉਟਡੋਰ) ਦੇ ਇਕੱਠ ਦੇ ਪ੍ਰਬੰਧਕਾਂ ਨੂੰ ਇਹ ਗੱਲ ਯਕੀਨੀ ਬਣਾਉਣੀ ਪਵੇਗੀ ਕਿ ਇੱਥੇ ਆਉਣ ਵਾਲਿਆਂ ਦਾ 72 ਘੰਟੇ ਪਹਿਲਾਂ ਕੋਰੋਨਾ ਟੈਸਟ ਹੋਇਆ ਹੋਵੇ।
  • ਇਕੱਠ ਵਿਚ ਸ਼ਾਮਲ ਹੋਣ ਵਾਲੇ ਵਿਅਕਤੀ ਨੇ ਕੋਰੋਨਾ ਦਾ ਟੀਕਾ ਲਗਾਇਆ ਹੋਵੇ ਅਤੇ ਉਸ ਕੋਲ ਇਸ ਦਾ ਸਬੂਤ ਹੋਵੇ।
  • ਇਹ ਨਿਯਮ ਸਮਾਜਿਕ, ਧਾਰਮਿਕ, ਖੇਡਾਂ ਅਤੇ ਸੱਭਿਆਚਾਰਕ ਇਕੱਠਾਂ ਉੱਤੇ ਲਾਗੂ ਹੋਵੇਗਾ।
  • ਇਕੱਠਾਂ ਵਿਚ ਆਉਣ ਵਾਲੇ ਵਿਅਕਤੀ ਜੇ ਮਾਸਕ ਨਹੀਂ ਲਾਉਂਦੇ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦਾ ਉਲੰਘਣ ਕਰਦੇ ਹਨ ਤਾਂ ਵੀ ਜੁਰਮਾਨਾ ਕੀਤਾ ਜਾਵੇਗਾ।
  • ਸੜਕਾਂ ਅਤੇ ਗਲੀਆਂ ਬਜਾਰਾਂ ਸਣੇ ਜਨਤਕ ਥਾਵਾਂ ਉੱਤੇ ਬਿਨਾਂ ਮਾਸਕ ਤੋਂ ਘੁੰਮਣ ਉੱਤੇ ਵੀ ਜੁਰਮਾਨਾ ਕੀਤਾ ਜਾਵੇਗਾ।
  • ਮਾਰਕੀਟ ਵਿਚ ਮਾਸਕ ਨਾ ਪਾਉਣ ਵਾਲੇ ਦੁਕਾਨਦਾਰਾਂ ਅਤੇ ਗਾਹਕਾ ਨੂੰ ਵੀ ਜੁਰਮਾਨਾ ਭੁਗਤਣਾ ਪਵੇਗਾ।

ਇਹ ਵੀ ਪੜ੍ਹੋ

ਮਮਤਾ ਬੈਨਰਜੀ ਉੱਤੇ ਹਮਲਾ ਨਹੀਂ ਹੋਇਆ

ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਹੋਏ ਹਮਲੇ ਵਾਲੀ ਗੱਲ 'ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ਦੇ ਕੋਈ ਵੀ ਸਬੂਤ ਨਹੀਂ ਪਾਏ ਗਏ ਹਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਭਾਰਤੀ ਚੋਣ ਕਮਿਸ਼ਨ ਨੇ ਸਟੇਟ ਆਬਜ਼ਰਵਰ ਅਤੇ ਚੀਫ਼ ਸਕੱਤਰ ਦੀ ਰਿਪੋਰਟ ਦੇ ਆਧਾਰ 'ਤੇ ਇਹ ਗੱਲ ਕਹੀ ਹੈ।

ਦੱਸ ਦੇਇਏ ਕਿ ਨੰਦੀਗ੍ਰਾਮ 'ਚ ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ਜ਼ਖ਼ਮੀ ਹੋ ਗਏ ਸਨ। ਮਮਤਾ ਬੈਨਰਜੀ ਦਾ ਇਲਜ਼ਾਮ ਸੀ ਕਿ ਉਨ੍ਹਾਂ 'ਤੇ ਬੀਜੇਪੀ ਨੇ ਸਾਜ਼ਿਸ਼ ਦੇ ਨਾਲ ਹਮਲਾ ਕੀਤਾ ਸੀ। ਪਰ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਹਮਲੇ ਦੇ ਕੋਈ ਸਬੂਤ ਨਹੀਂ ਮਿਲੇ ਹਨ।

ਇਸੇ ਦੌਰਾਨ ਇਲੈਕਸ਼ਨ ਕਮਿਸ਼ਨ ਨੇ ਵਿਵੇਕ ਸਹਾਏ ਨੂੰ ਡਾਇਰੈਕਟਰ, ਸਕਿਊਰਿਟੀ ਤੋਂ ਅਹੁਦੇ ਤੋਂ ਹਟਾ ਦਿੱਤਾ ਅਤੇ ਨਾਲ ਹੀ ਮੁਅੱਤਲ ਕੀਤਾ ਗਿਆ ਹੈ।

ਚੋਣ ਕਮਿਸ਼ਨ ਨੇ ਕਿਹਾ, ''ਜੈੱਡ ਪਲੱਸ ਸਕਿਊਰਿਟੀ ਦਾ ਇੰਚਾਰਜ ਹੋਣ ਦੇ ਨਾਤੇ ਆਪਣੀ ਮੁੱਢਲੀ ਡਿਊਟੀ ਕਰਨ ਵਿਚ ਅਸਫ਼ਲ ਰਹਿਣ ਦੇ ਦੋਸ਼ ਇੱਕ ਹਫ਼ਤੇ ਦੇ ਅੰਦਰ ਆਇਦ ਕੀਤੇ ਜਾਣਗੇ।''

ਸੁਖਬੀਰ ਬਾਦਲ ਨੇ ਜਲਾਲਬਾਦ ਤੋਂ ਚੋਣ ਲੜਨ ਲਈ ਆਪਣੇ ਨਾਂ ਦਾ ਕੀਤਾ ਐਲਾਨ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਲਾਲਾਬਾਲ ਵਿੱਚ ਰੈਲੀ ਦੌਰਾਨ ਖ਼ੁਦ ਨੂੰ ਜਲਾਲਾਬਾਦ ਤੋਂ ਅਕਾਲੀ ਦਲ ਦਾ ਪਹਿਲਾ ਉਮੀਦਵਾਰ ਐਲਾਨਿਆ।

ਉਨ੍ਹਾਂ ਰੈਲੀ ਦੌਰਾਨ ਵਰਕਰਾਂ ਤੋਂ ਪੁੱਛਿਆ ਕਿ ਉਹ ਕਿਸ ਨੂੰ ਜਲਾਲਾਬਾਦ ਦਾ ਉਮੀਦਵਾਰ ਵੇਖਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ, "ਅੱਜ ਪਹਿਲੀ ਰੈਲੀ 'ਚ ਮੈਂ ਐਲਾਨ ਕਰਦਾ ਹਾਂ ਕਿ ਅਕਾਲੀ ਦਲ ਦਾ ਪਹਿਲਾ ਉਮੀਦਵਾਰ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਹੋਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)